15 ਸਕੂਲਾਂ ਦੀ ਨੁਹਾਰ ਬਦਲੀ
ਪੱਤਰ ਪ੍ਰੇਰਕ
ਕਪੂਰਥਲਾ, 28 ਮਈ
ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਤਹਿਤ ਅੱਜ ਜ਼ਿਲ੍ਹੇ ਦੇ 15 ਹੋਰ ਸਕੂਲਾਂ ਅੰਦਰ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ। ਭੁਲੱਥ ਹਲਕੇ ਦੇ ਸਕੂਲਾ ਤਲਵਾੜਾ, ਬਾਮੂਵਾਲ, ਖਾਨਪੁਰ, ਲੱਖਣ ਕੇ ਪੱਡੇ, ਮੁੱਦੋਵਾਲ, ਤਾਜਪੁਰ ਵਿਖੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਡਾਇਰੈਕਟਰ ਜਲ ਸਰੋਤ ਵਿਭਾਗ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਅਤੇ ਸਰਕਾਰੀ ਸਕੂਲ ਬੁੱਧੋ ਪੰਧੇਰ. ਚੱਕ ਦੋਨਾ, ਕਾਲਾ ਸੰਘਿਆ ਤੇ ਸੰਧੂ ਚੱਠਾ ਵਿਖੇ ਸੰਦੀਪ ਸੈਣੀ, ਚੇਅਰਮੈਨ ਪੰਜਾਬ ਬੀਸੀ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ ਨੇ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ। ਸੁਲਤਾਨਪੁਰ ਲੋਧੀ ਹਲਕੇ ਅੰਦਰ ਸਰਕਾਰੀ ਸਕੂਲ ਨਸੀਰਪੁਰ, ਅਮਾਨੀਪੁਰ ਤੇ ਬਿਧੀਪੁਰ ਵਿਖੇ ਚੇਅਰਮੈਨ ਨਗਰ ਸੁਧਾਰ ਟਰੱਸਟ ਸੱਜਣ ਸਿੰਘ ਚੀਮਾ ਵਲੋਂ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਗਏ।
ਤਿੰਨ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਅਜਨਾਲਾ (ਪੱਤਰ ਪ੍ਰੇਰਕ ): ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ ਤਿੰਨ ਸਕੂਲਾਂ ਅਜਨਾਲਾ, ਲੱਖੂਵਾਲ ਅਤੇ ਅਲੀਵਾਲ ਕੋਟਲੀ ਵਿੱਚ ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕੰਮ ਬੱਚਿਆਂ ਨੂੰ ਸਮਰਪਿਤ ਕੀਤੇ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤਾ, ਬਿਜਲੀ ਮੁਫ਼ਤ ਕੀਤੀ, ਨਹਿਰੀ ਪਾਣੀ ਆਮ ਵਾਂਗ ਪੁੱਜਾ, ਖੇਤਾਂ ਨੂੰ ਬਿਜਲੀ ਅੱਠ ਘੰਟੇ ਦਿੱਤੀ, ਸਰਕਾਰੀ ਸੇਵਾਵਾਂ ਸੌਖੀਆਂ ਕੀਤੀਆਂ।