ਪ੍ਰੇਮਿਕਾ ਨਾਲ ਅਫ਼ੀਮ ਤਸਕਰੀ ਦੇ ਦੋਸ਼ ਹੇਠ ਫ਼ੌਜੀ ਗ੍ਰਿਫ਼ਤਾਰ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 10 ਜੁਲਾਈ ਦਿੱਲੀ ਪੁਲੀਸ ਨੇ ਫੌਜੀ, ਉਸ ਦੀ ਪ੍ਰੇਮਿਕਾ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਅਫ਼ੀਮ ਤਸਕਰੀ ਦਾ ਗਰੋਹ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਹ ਮਨੀਪੁਰ ਤੋਂ ਅਫ਼ੀਮ ਲਿਆ ਕੇ ਰਾਜਸਥਾਨ ਤੱਕ...
Advertisement
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਜੁਲਾਈ
Advertisement
ਦਿੱਲੀ ਪੁਲੀਸ ਨੇ ਫੌਜੀ, ਉਸ ਦੀ ਪ੍ਰੇਮਿਕਾ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਅਫ਼ੀਮ ਤਸਕਰੀ ਦਾ ਗਰੋਹ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਹ ਮਨੀਪੁਰ ਤੋਂ ਅਫ਼ੀਮ ਲਿਆ ਕੇ ਰਾਜਸਥਾਨ ਤੱਕ ਪਹੁੰਚਾਉਂਦੇ ਸੀ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਅੱਜ ਦੱਸਿਆ ਕਿ ਫੌਜ ਦੇ ਇਸ ਸਿਪਾਹੀ ਨੇ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਛੁੱਟੀ ਲਈ ਹੋਈ ਸੀ। ਉਹ ਆਪਣੀ ਪ੍ਰੇਮਿਕਾ ਅਤੇ ਇੱਕ ਹੋਰ ਸਾਥੀ ਦੇ ਨਾਲ ਮਿਲ ਕੇ ਇੱਕ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਇਸ ਕਾਰ ਨੂੰ ਪੁਲੀਸ ਵੱਲੋਂ ਕਾਲਿੰਦੀ ਕੁੰਜ ਨੇੜੇ ਰੋਕਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਗੱਡੀ ਦੇ ਫ਼ਰਸ਼ ਦੇ ਹੇਠਾਂ ਛੁਪਾਈ ਹੋਈ 18 ਪੈਕੇਟ ਅਫ਼ੀਮ ਬਰਾਮਦ ਕੀਤੀ ਗਈ। ਪੁਲੀਸ ਨੇ ਕਾਰ ਦੇ ਫਰਸ਼ ਹੇਠਾਂ ਛੁਪਾਈ ਹੋਈ ਫੌਜ ਵੱਲੋਂ ਮਿਲੀ ਲਾਇਸੈਂਸੀ ਪਿਸਤੌਲ ਵੀ ਕਬਜ਼ੇ ਵਿੱਚ ਲਈ ਹੈ।
Advertisement
×