ਬਲਵਿੰਦਰ ਰੈਤ
ਨੂਰਪੁਰ ਬੇਦੀ, 7 ਜੁਲਾਈ
ਲੰਘੀ ਰਾਤ ਸ਼ਰਾਰਤੀਆਂ ਵੱਲੋਂ ਨੂਰਪੁਰ ਬੇਦੀ ਸ਼ਹਿਰ, ਸੈਣੀਮਾਜਰਾ ਅਤੇ ਸਸਕੌਰ ਪਿੰਡਾਂ ਵਿੱਚ ਘਰ ਦੇ ਬਾਹਰ ਖੜੀਆਂ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਵਾਹਨਾਂ ਦੀ ਭੰਨ੍ਹਤੋੜ ਕੀਤੀ। ਮਿਲੀ ਜਾਣਕਾਰੀ ਮੁਤਾਬਕ ਅੱਠ ਕਾਰਾਂ ਦੇ ਸ਼ੀਸ਼ੇ ਤੋੜੇ ਗਏ। ਕਥਿਤ ਦੋਸ਼ੀਆਂ ਦੀਆਂ ਤਸਵੀਰਾਂ ਲੋਕਾਂ ਦੇ ਘਰਾਂ ਅੱਗੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਚਾਰ ਕਾਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੂਰਪੁਰ ਬੇਦੀ, ਦੋ ਕਾਰਾਂ ਸ਼ਹਿਰ ਦੀ ਟੈਲੀਫੋਨ ਐਕਸਚੇਂਜ ਕੋਲ ਅਤੇ ਦੋ ਕਾਰਾਂ ਪਿੰਡ ਸਸਕੌਰ ’ਚ ਵਿੱਚ ਨੁਕਸਾਨੀਆਂ ਗਈਆਂ। ਕਾਰਾਂ ਦੀ ਭੰਨਤੋੜ ਉਸ ਵੇਲੇ ਕੀਤੀ ਗਈ ਜਦੋਂ ਘਰਾਂ ਦੇ ਲੋਕਾਂ ਸੁੱਤੇ ਗਏ ਸਨ। ਇੰਜਨੀਅਰ ਬ੍ਰਿਜ ਮੋਹਨ ਨੇ ਕਿਹਾ ਕਿ ਉਨ੍ਹਾਂ ਦੀ ਕਾਰ ਦਾ ਸ਼ਰਾਰਤੀਆਂ ਵੱਲੋਂ ਕਾਫੀ ਨੁਕਸਾਨ ਕੀਤਾ ਗਿਆ ਜਿਸ ਦੀ ਸ਼ਿਕਾਇਤ ਉਨ੍ਹਾਂ ਨੂਰਪੁਰ ਬੇਦੀ ਪੁਲੀਸ ਥਾਣਾ ਕੀਤੀ ਗਈ ਹੈ। ਸਮਾਜ ਸੇਵੀ ਗੌਰਵ ਰਾਣਾ ਨੇ ਕਿਹਾ ਕਿ ਇਸ ਕਾਰਵਾਈ ਲਈ ਜ਼ਿਮੇਵਾਰ ਦੋਸ਼ੀਆਂ ਵਿਰੁੱਧ ਸਥਾਨਕ ਪੁਲੀਸ ਸਖਤ ਕਾਰਵਾਈ ਕਰੇ। ਦੂਜੇ ਪਾਸੇ ਪੁਲੀਸ ਥਾਣਾ ਨੂਰਪੁਰ ਬੇਦੀ ਦੇ ਐੱਸਐੱਚਓ ਸੁਨੀਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਕਾਰਾਂ ਦੇ ਸ਼ੀਸ਼ਿਆਂ ਦੀ ਭੰਨ੍ਹਤੋੜ ਦੀਆਂ ਸ਼ਿਕਾਇਤਾ ਆਈਆਂ ਹਨ। ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੰਨ ਨੌਜਵਾਨ ਕੈਮਰਿਆਂ ਵਿੱਚ ਕਾਰਾਂ ਦੀ ਭੰਨ੍ਹ ਤੋੜ ਕਰਦੇ ਦੇਖੇ ਗਏ ਹਨ, ਜਿਨ੍ਹ੍ਵਾਂ ਨੇ ਕੋਈ ਨਸ਼ਾ ਕੀਤਾ ਹੋਇਆ ਜਾਪਦਾ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇਗਾ।