DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੱਸ ਸੇਵਾ ਬੰਦ ਹੋਣ ਕਾਰਨ ਪਿੰਡਾਂ ਦੇ ਲੋਕ ਪ੍ਰੇਸ਼ਾਨ

ਅਕਾਲੀ ਦਲ ਦੀ ਸਰਕਾਰ ਸਮੇਂ ਸ਼ੁਰੂ ਹੋਈਆਂ ਬੱਸਾਂ ਕਾਂਗਰਸ ਤੇ ‘ਆਪ’ ਨੇ ਬੰਦ ਕੀਤੀਆਂ: ਭੁੱਟਾ
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਫਤਹਿਗੜ੍ਹ ਸਾਹਿਬ, 22 ਜੂਨ

Advertisement

ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਸਾਧੂਗੜ ਵਿੱਚ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੇਂਡੂ ਖੇਤਰ ਵਿੱਚ ਵੱਸ ਰਹੇ ਲੋਕਾਂ ਦੀ ਸਹੂਲਤ ਲਈ ਅਤੇ ਸ਼ਹਿਰਾਂ ਨਾਲ ਜੋੜਨ ਲਈ ਮਿਨੀ ਬੱਸਾਂ ਦੇ ਪਰਮਿਟ ਦਿੱਤੇ ਸਨ। ਪਰ ਕਾਂਗਰਸ ਅਤੇ ‘ਆਪ’ ਦੇ ਕਾਰਜਕਾਲ ਦੌਰਾਨ ਪਿੰਡਾਂ ਵਿੱਚ ਚਲਦੀਆਂ ਮਿਨੀ ਬੱਸਾਂ ਬੰਦ ਹੋ ਗਈਆਂ। ਇਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਜਦੋਂ ਪ੍ਰਾਈਵੇਟ ਬੱਸ ਮਾਲਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕਾਂ ਟੁੱਟੀਆਂ ਹੋਣ ਕਾਰਨ ਅਤੇ ਟੈਕਸਾਂ ਵਿੱਚ ਵਾਧਾ ਹੋਣ ਕਾਰਨ ਬੱਸਾਂ ਚਲਾਉਣਾ ਘਾਟੇ ਦਾ ਸੌਦਾ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਉਨ੍ਹਾਂ ਨੂੰ ਖੱਜਲ ਨਾ ਹੋਣਾ ਪਵੇ।

ਇਸ ਮੌਕੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬਰਕਤਪੁਰ, ਬਾਬਾ ਪ੍ਰਤਾਪ ਸਿੰਘ ਸਾਧੂਗੜ੍ਹ, ਗੁਰਦੀਪ ਸਿੰਘ, ਏਕਮ ਸਿੰਘ ਬੁਚੜੇ, ਪਲਵਿੰਦਰ ਸਿੰਘ ਨਬੀਪੁਰ, ਸਤਨਾਮ ਸਿੰਘ ਜਲਵੇੜੀ ਗਹਿਲਾਂ, ਜਤਿੰਦਰ ਸਿੰਘ ਜੱਗੀ ਫਾਟਕ ਮਾਜਰੀ, ਬਾਬਾ ਲਖਵਿੰਦਰ ਸਿੰਘ ਜਲਵੇੜੀ ਧੁੰਮੀ, ਦਮਨਜੋਤ ਸਿੰਘ ਜਲਵੇੜੀ ਗਹਿਲਾ, ਕੁਲਵੀਰ ਸਿੰਘ ਜਲਵੇੜਾ, ਕੁਲਦੀਪ ਸਿੰਘ ਆਦਮਪੁਰ, ਲਖਵਿੰਦਰ ਸਿੰਘ ਬੁਚੜੇ, ਗੁਰਜੀਤ ਸਿੰਘ ਜਲਵੇੜਾ, ਅਰਸ਼ਦੀਪ ਸਿੰਘ ਭੰਗੂ ਆਦਮਪੁਰ, ਮਹਿੰਦਰ ਸਿੰਘ ਰੈਲੋ, ਵਰਿੰਦਰ ਸਿੰਘ ਚੀਮਾ, ਅਵਤਾਰ ਸਿੰਘ ਬੁਚੜੇ, ਲਖਵੀਰ ਸਿੰਘ ਬੁਚੜੇ, ਲਖਵਿੰਦਰ ਸਿੰਘ ਜਲਵੇੜੀ ਅਤੇ ਗੈਵੀ ਫਾਟਕਮਾਜਰੀ ਆਦਿ ਹਾਜ਼ਰ ਸਨ।

Advertisement
×