ਅੰਡਰ-19 ਕ੍ਰਿਕਟ ਟੂਰਨਾਮੈਂਟ ਸਮਾਪਤ
ਪੱਤਰ ਪ੍ਰੇਰਕ ਪੰਚਕੂਲਾ, 19 ਮਈ ਹਰਿਆਣਾ ਦੇ ਮੰਤਰੀ ਕ੍ਰਿਸ਼ਨ ਬੇਦੀ ਨੇ ਇੱਥੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਅੰਡਰ-19 ਕ੍ਰਿਕਟ ਟੂਰਨਾਮੈਂਟ ਦੇ ਸਮਾਪਤੀ ਸਮਾਗਮ ਦੌਰਾਨ ਪੁਰਸਕਾਰ ਵੰਡੇ। ਉਨ੍ਹਾਂ ਨੇ 2.51 ਲੱਖ ਰੁਪਏ ਕ੍ਰਿਕਟ ਫੈਡਰੇਸ਼ਨ ਆਫ ਹਰਿਆਣਾ ਨੂੰ ਦੇਣ ਦਾ ਐਲਾਨ ਕੀਤਾ।...
Advertisement
ਪੱਤਰ ਪ੍ਰੇਰਕ
ਪੰਚਕੂਲਾ, 19 ਮਈ
Advertisement
ਹਰਿਆਣਾ ਦੇ ਮੰਤਰੀ ਕ੍ਰਿਸ਼ਨ ਬੇਦੀ ਨੇ ਇੱਥੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਅੰਡਰ-19 ਕ੍ਰਿਕਟ ਟੂਰਨਾਮੈਂਟ ਦੇ ਸਮਾਪਤੀ ਸਮਾਗਮ ਦੌਰਾਨ ਪੁਰਸਕਾਰ ਵੰਡੇ। ਉਨ੍ਹਾਂ ਨੇ 2.51 ਲੱਖ ਰੁਪਏ ਕ੍ਰਿਕਟ ਫੈਡਰੇਸ਼ਨ ਆਫ ਹਰਿਆਣਾ ਨੂੰ ਦੇਣ ਦਾ ਐਲਾਨ ਕੀਤਾ। ਇਹ ਟੂਰਨਾਮੈਂਟ ਸੰਸਦ ਮੈਂਬਰ ਮਰਹੂਮ ਰਤਨ ਲਾਲ ਕਟਾਰੀਆ ਨੂੰ ਸਮਰਪਿਤ ਸੀ। ਮੰਤਰੀ ਨੇ ਮਰਹੂਮ ਕਟਾਰੀਆ ਦੀ ਤਸਵੀਰ ਉੱਤੇ ਫੁੱਲ ਚੜ੍ਹਾਏ। ਇਸ ਮੌਕੇ ਤੇ ਹਰਿਆਣਾ ਕ੍ਰਿਕਟ ਮਹਾਂਸੰਘ ਦੇ ਜਨਰਲ ਸਕੱਤਰ ਅਮਰਜੀਤ ਕੁਮਾਰ ਅਤੇ ਭਾਜਪਾ ਨੇਤਾ ਬੰਤੋ ਕਟਾਰੀਆ ਨੇ ਮੰਤਰੀ ਨੂੰ ਜੀ ਆਇਆਂ ਕਿਹਾ। ਫਾਈਨਲ ਮੈਚ ਵਿੱਚ ਪੰਚਕੂਲਾ ਜ਼ਿਲ੍ਹਾ ਐਸੋਸੀਏਸ਼ਨ ਹਰਿਆਣਾ ਨੇ ਹੰਸ ਰਾਜ ਕ੍ਰਿਕਟ ਅਕੈਡਮੀ ਨੂੰ ਹਰਾਇਆ।
Advertisement
×