ਚੋਰੀ ਦੇ ਮਾਮਲਿਆਂ ’ਚ ਦੋ ਕਾਬੂ
ਪੱਤਰ ਪ੍ਰੇਰਕ ਅੰਬਾਲਾ, 25 ਜੂਨ ਅੰਬਾਲਾ ਪੁਲੀਸ ਨੇ ਸ਼ਿਕਾਇਤ ਮਿਲਣ ’ਤੇ ਚੋਰੀ ਦੇ ਦੋਸ਼ ਹੇਠ ਅਜੈ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਬਰਤਨਾਂ ਦਾ ਥੈਲਾ ਬਰਾਮਦ ਹੋਇਆ। ਇਸ ਸਬੰਧੀ ਸ਼ਕਤਮ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ। ਉਸ ਦੇ ਘਰੋਂ...
Advertisement
ਪੱਤਰ ਪ੍ਰੇਰਕ
ਅੰਬਾਲਾ, 25 ਜੂਨ
Advertisement
ਅੰਬਾਲਾ ਪੁਲੀਸ ਨੇ ਸ਼ਿਕਾਇਤ ਮਿਲਣ ’ਤੇ ਚੋਰੀ ਦੇ ਦੋਸ਼ ਹੇਠ ਅਜੈ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਬਰਤਨਾਂ ਦਾ ਥੈਲਾ ਬਰਾਮਦ ਹੋਇਆ। ਇਸ ਸਬੰਧੀ ਸ਼ਕਤਮ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ। ਉਸ ਦੇ ਘਰੋਂ ਐਲਈਡੀ, ਗਹਿਣੇ, ਬਰਤਨ ਅਤੇ ਨਕਦੀ ਚੋਰੀ ਹੋਈ ਸੀ।
ਇਸੇ ਤਰ੍ਹਾਂ ਥਾਣਾ ਸਾਹਾ ਪੁਲੀਸ ਨੇ ਸਿਲੰਡਰ ਚੋਰੀ ਦੇ ਮਾਮਲੇ ਵਿੱਚ ਸੰਦੀਪ ਵਾਸੀ ਬੀਹਟਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਖ਼ਿਲਾਫ਼ ਵਿਸ਼ਾਲ ਵਾਸੀ ਬੀਹਟਾ ਨੇ 24 ਜੂਨ ਨੂੰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 17 ਜੂਨ ਨੂੰ ਉਸ ਦੇ ਘਰ ਤੋਂ ਸਿਲੰਡਰ ਚੋਰੀ ਹੋਇਆ ਸੀ।
Advertisement
×