ਸੜਕ ਹਾਦਸੇ ’ਚ ਤਿੰਨ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 3 ਜੁਲਾਈ ਪਿੰਡ ਭੋਜੇਮਾਜਰਾ ਭਲਿਆਣ ਸੜਕ ’ਤੇ ਅੱਜ ਸਵੇਰੇ ਸਕੂਟਰੀ ਸਵਾਰ ਤਿੰਨ ਜਣਿਆ ਦੇ ਆਵਾਰਾ ਕੁੱਤੇ ਨਾਲ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ ਦੋ ਔਰਤਾਂ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਪਿੱਛੇ...
Advertisement
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 3 ਜੁਲਾਈ
Advertisement
ਪਿੰਡ ਭੋਜੇਮਾਜਰਾ ਭਲਿਆਣ ਸੜਕ ’ਤੇ ਅੱਜ ਸਵੇਰੇ ਸਕੂਟਰੀ ਸਵਾਰ ਤਿੰਨ ਜਣਿਆ ਦੇ ਆਵਾਰਾ ਕੁੱਤੇ ਨਾਲ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ ਦੋ ਔਰਤਾਂ ਸਣੇ ਤਿੰਨ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਪਿੱਛੇ ਆ ਰਹੇ ਚੇਅਰਮੈਨ ਪਰਮਜੀਤ ਸਿੰਘ ਖੇੜੀ ਨੇ ਦੱਸਿਆ ਕਿ ਜਖ਼ਮੀ ਪਿੰਡ ਭੋਜੇਮਾਜਰਾ ਦੇ ਹਨ, ਜਦੋਂ ਕਿ ਸਕੂਟਰੀ ਬਲਦੇਵ ਸਿੰਘ ਚਲਾ ਰਿਹਾ ਸੀ ਅਤੇ ਪਿੱਛੇ ਰਾਜਵਿੰਦਰ ਕੌਰ ਅਤੇ ਜਸਵੀਰ ਕੌਰ ਬੈਠੀਆਂ ਸਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੱਦਦ ਨਾਲ ਜਖ਼ਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਭੇਜਿਆ ਗਿਆ, ਜਿੱਥੋਂ ਡਾਕਟਰਾਂ ਵੱਲੋਂ ਰਾਜਵਿੰਦਰ ਕੌਰ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਹੈ।
Advertisement
×