ਵਫ਼ਦ ਏਡੀਸੀ ਨੂੰ ਮਿਲਿਆ
ਪੱਤਰ ਪ੍ਰੇਰਕ ਚੰਡੀਗੜ੍ਹ, 27 ਜੂਨ ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਤੇ ਵਰਕਰਜ਼ ਯੂਟੀ ਚੰਡੀਗੜ੍ਹ ਦਾ ਵਫ਼ਦ ਅੱਜ ਏਡੀਸੀ ਅਮਨਦੀਪ ਸਿੰਘ ਭੱਟੀ ਨੂੰ ਮਿਲਿਆ। ਉਨ੍ਹਾਂ ਕਾਮਿਆਂ ਦੀਆਂ ਤਨਖ਼ਾਹਾਂ ਵਿੱਚ ਡੀਸੀ ਰੇਟ ਜਲਦੀ ਵਧਾਉਣ ਦੀ ਮੰਗ ਰੱਖੀ। ਜਥੇਬੰਦੀ ਦੇ ਜਨਰਲ...
Advertisement
ਪੱਤਰ ਪ੍ਰੇਰਕ
ਚੰਡੀਗੜ੍ਹ, 27 ਜੂਨ
Advertisement
ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਤੇ ਵਰਕਰਜ਼ ਯੂਟੀ ਚੰਡੀਗੜ੍ਹ ਦਾ ਵਫ਼ਦ ਅੱਜ ਏਡੀਸੀ ਅਮਨਦੀਪ ਸਿੰਘ ਭੱਟੀ ਨੂੰ ਮਿਲਿਆ। ਉਨ੍ਹਾਂ ਕਾਮਿਆਂ ਦੀਆਂ ਤਨਖ਼ਾਹਾਂ ਵਿੱਚ ਡੀਸੀ ਰੇਟ ਜਲਦੀ ਵਧਾਉਣ ਦੀ ਮੰਗ ਰੱਖੀ। ਜਥੇਬੰਦੀ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਵਫ਼ਦ ਨੇ ਮੰਗ ਕੀਤੀ ਕਿ ਸਾਲ 2025-26 ਲਈ ਡੀਸੀ ਦਰਾਂ ਵਿੱਚ ਵਾਧੇ ਲਈ ਗ੍ਰੇਡ ਪੇਅ ਦੀ ਸ਼ਰਤ ਨੂੰ ਖ਼ਤਮ ਕੀਤਾ ਜਾਵੇ ਤੇ ਸਾਰੀਆਂ ਸ਼੍ਰੇਣੀਆਂ ਨੂੰ ਬਰਾਬਰ ਵਾਧਾ ਦਿੱਤਾ ਜਾਵੇ। ਸਾਲ 2025-26 ਲਈ ਸੋਧੀਆਂ ਜਾਣ ਵਾਲੀਆਂ ਡੀਸੀ ਦਰਾਂ ਵਿੱਚ 10 ਫ਼ੀਸਦੀ ਵਾਧਾ ਕੀਤਾ ਜਾਵੇ। ਇਹ ਵੀ ਬੇਨਤੀ ਕੀਤੀ ਗਈ ਕਿ ਡੀਸੀ ਦਰਾਂ ਨੂੰ ਵਧਾਉਂਦੇ ਸਮੇਂ ਚੰਡੀਗੜ੍ਹ ਵਿੱਚ ਮੌਜੂਦਾ ਪ੍ਰਤੀ ਵਿਅਕਤੀ ਆਮਦਨ ਅਤੇ ਮਹਿੰਗਾਈ ਨੂੰ ਧਿਆਨ ਵਿੱਚ ਰੱਖਿਆ ਜਾਵੇ। ਏਡੀਸੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਤਰਕਪੂਰਨ ਸੁਝਾਵਾਂ ਨੂੰ ਸਵੀਕਾਰ ਕੀਤਾ ਜਾਵੇਗਾ।
Advertisement
×