DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਰਾਬੱਸੀ ਵਿੱਚ ਜੰਮੂ ਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ

ਹਰਜੀਤ ਸਿੰਘ ਡੇਰਾਬੱਸੀ, 19 ਜੁਲਾਈ ਹੈਬਤਪੁਰ ਸੜਕ ਤੇ ਬਾਲਾ ਜੀ ਐਨਕਲੇਵ ਵਿੱਚ ਆਪਣੀ ਦੋਸਤ ਲੜਕੀ ਨਾਲ ਰਹਿੰਦੇ ਨੌਜਵਾਨ ਨੇ ਕਮਰੇ ਵਿੱਚ ਫਾਹਾ ਲੈ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਸਬੀਰ (23) ਵਾਸੀ ਜੰਮੂ ਵਜੋਂ ਹੋਈ ਹੈ, ਜੋ ਹਾਲ ਸਮੇਂ...
  • fb
  • twitter
  • whatsapp
  • whatsapp
Advertisement

ਹਰਜੀਤ ਸਿੰਘ

ਡੇਰਾਬੱਸੀ, 19 ਜੁਲਾਈ

Advertisement

ਹੈਬਤਪੁਰ ਸੜਕ ਤੇ ਬਾਲਾ ਜੀ ਐਨਕਲੇਵ ਵਿੱਚ ਆਪਣੀ ਦੋਸਤ ਲੜਕੀ ਨਾਲ ਰਹਿੰਦੇ ਨੌਜਵਾਨ ਨੇ ਕਮਰੇ ਵਿੱਚ ਫਾਹਾ ਲੈ ਖ਼ੁਦਕੁਸ਼ੀ ਕਰ ਲਈ ਹੈ।

ਮ੍ਰਿਤਕ ਦੀ ਪਛਾਣ ਸਬੀਰ (23) ਵਾਸੀ ਜੰਮੂ ਵਜੋਂ ਹੋਈ ਹੈ, ਜੋ ਹਾਲ ਸਮੇਂ ਡੇਰਾਬੱਸੀ ਦੀ ਹੈਬਤਪੁਰ ਸੜਕ ’ਤੇ ਕਿਰਾਏ ਦੇ ਘਰ ਵਿੱਚ ਆਪਣੀ ਦੋਸਤ ਨਾਲ ਰਹਿੰਦਾ ਸੀ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਉਸਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਹੈ। ਮ੍ਰਿਤਕ ਦੀ ਦੋਸਤ ਨਿਸ਼ਾ ਨੇ ਦੱਸਿਆ ਕਿ ਉਹ ਲਾਲੜੂ ਇਕ ਨਿੱਜੀ ਕਾਲਜ ਵਿੱਚ ਪੜ੍ਹਾਈ ਕਰ ਰਹੀ ਹੈ। ਉਸ ਮੁਤਾਬਕ ਸਬੀਰ ਇਸੇ ਕਾਲਜ ਵਿੱਚ ਉਸ ਦਾ ਸੀਨੀਅਰ ਸੀ ਜੋ ਦਾ ਸਾਲ ਪਹਿਲਾਂ ਪੜ੍ਹਾਈ ਪੂਰੀ ਕਰਕੇ ਹੁਣ ਚੰਡੀਗੜ੍ਹ ਨੌਕਰੀ ਕਰ ਰਿਹਾ ਸੀ। ਕੁਝ ਮਹੀਨਿਆਂ ਤੋਂ ਉਹ ਦੋਵੇਂ ਇਕੱਠੇ ਰਹਿ ਰਹੇ ਸਨ। ਮੰਗਲਵਾਰ ਨੂੰ ਉਹ ਅੱਧੇ ਘੰਟੇ ਲਈ ਘਰ ਤੋਂ ਬਾਹਰ ਗਈ। ਜਦੋਂ ਉਹ ਵਾਪਸ ਆਈ ਤਾਂ ਸਬੀਰ ਨੇ ਖਿੜਕੀ ਦੀ ਗਰਿੱਲ ਨਾਲ ਆਪਣੀ ਕਮੀਜ਼ ਬੰਨ੍ਹ ਕੇ ਫਾਹਾ ਲਿਆ ਹੋਇਆ ਸੀ। ਉਸ ਨੇ ਸਬੀਰ ਨੂੰ ਹੇਠਾਂ ਉਤਾਰਿਆ ਉਸ ਦੀ ਸਾਹ ਚੱਲ ਰਹੀ ਸੀ ਤੇ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਠੀਕ ਹੈ। ਪਰ ਥੋੜ੍ਹੀ ਦੇਰ ਬਾਅਦ ਉਸ ਦਾ ਸਰੀਰ ਨੀਲਾ ਪੈਣ ਲੱਗਾ ਤੇ ਉਹ ਮਕਾਨ ਮਾਲਕ ਦੀ ਮਦਦ ਨਾਲ ਸਬੀਰ ਨੂੰ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੂਜੇ ਪਾਸੇ ਮ੍ਰਿਤਕ ਸਬੀਰ ਦੇ ਦੋਸਤਾਂ ਨੇ ਸ਼ੱਕ ਜ਼ਾਹਿਰ ਕੀਤਾ ਇਕੱਲੀ ਲੜਕੀ ਉਸ (ਸਬੀਰ) ਨੂੰ ਕਿਵੇਂ ਉਤਾਰ ਸਕਦੀ ਹੈ। ਥਾਣਾ ਮੁਖੀ ਐੱਸਆਈ ਜਸਕੰਵਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵਿਆਹੁਤਾ ਵੱਲੋਂ ਸਲਫਾਸ ਨਿਗਲ ਕੇ ਖ਼ੁਦਕੁਸ਼ੀ; ਪਤੀ ਖ਼ਿਲਾਫ਼ ਕੇਸ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਢਾਈ ਸਾਲ ਪਹਿਲਾਂ ਘਰੋਂ ਭੱਜ ਕੇ ਪਿਆਰ ਵਿਆਹ ਕਰਨ ਵਾਲੀ ਅੰਬਾਲਾ ਕੈਂਟ ਵਾਸੀ ਵਿਆਹੁਤਾ ਨੇ ਪਤੀ ਦੀਆਂ ਹਰਕਤਾਂ ਤੋਂ ਤੰਗ ਆ ਕੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਲਕਸ਼ਮੀ ਵਜੋਂ ਦੱਸੀ ਗਈ ਹੈ। ਪੁਲੀਸ ਨੇ ਲਕਸ਼ਮੀ ਦੀ ਮਾਂ ਗੀਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅੰਬਾਲਾ ਕੈਂਟ ਦੀ 13 ਕਰਾਸ ਰੋਡ ਤੇ ਗੁਜਰਾਤੀ ਕਾਲੋਨੀ ਵਾਸੀ ਗੀਤਾ ਨੇ ਦੱਸਿਆ ਕਿ ਉਸ ਦੀ ਬੇਟੀ ਲਕਸ਼ਮੀ 28 ਨਵੰਬਰ 2020 ਨੂੰ ਲਾਪਤਾ ਹੋ ਗਈ ਸੀ ਤੇ ਇਸ ਸਬੰਧ ਵਿਚ ਉਸ ਨੇ ਪੜਾਓ ਥਾਣੇ ਵਿਚ ਧਾਰਾ ਕੇਸ ਦਰਜ ਕਰਾਇਆ ਸੀ। ਬਾਅਦ ਵਿਚ ਪਤਾ ਲੱਗਾ ਕਿ ਲਕਸ਼ਮੀ ਮਹੇਸ਼ ਨਗਰ ਵਾਸੀ ਹਰਸ਼ ਦੇ ਨਾਲ ਰਹਿ ਰਹੀ ਹੈ, ਉਸ ਨੇ ਮੁਕੱਦਮਾ ਰੱਦ ਕਰਵਾ ਦਿੱਤਾ ਸੀ। ਗੀਤਾ ਮੁਤਾਬਕ ਲਕਸ਼ਮੀ 10 ਮਹੀਨਿਆਂ ਤੋਂ ਹਰੀ ਨਗਰ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੀ ਸੀ। ਦੋ-ਤਿੰਨ ਦਿਨ ਪਹਿਲਾਂ ਜਦੋਂ ਉਹ ਲਕਸ਼ਮੀ ਨੂੰ ਮਿਲਣ ਗਈ ਤਾਂ ਉਸ ਨੇ ਦੱਸਿਆ ਕਿ ਹਰਸ਼ ਉਸ ਨਾਲ ਕੁੱਟਮਾਰ ਕਰਦਾ ਹੈ। ਗੀਤਾ ਨੇ ਦੋਸ਼ ਲਾਇਆ ਹੈ ਕਿ ਹਰਸ਼ ਦੀਆਂ ਹਰਕਤਾਂ ਤੋਂ ਤੰਗ ਆ ਕੇ ਉਸ ਦੀ ਬੇਟੀ ਨੇ ਮੰਗਲਵਾਰ ਰਾਤ ਨੂੰ ਖ਼ੁਦਕੁਸ਼ੀ ਕਰ ਲਈ।

Advertisement
×