ਸ਼ੋਅਰੂਮ ਮਾਲਕ ਡਿਪਟੀ ਕਮਿਸ਼ਨਰ ਨੂੰ ਮਿਲੇ
ਚੰਡੀਗੜ੍ਹ (ਪੱਤਰ ਪ੍ਰੇਰਕ): ਮੱਧ ਮਾਰਗ ਸ਼ੋਅਰੂਮ ਮਾਲਕ ਐਸੋਸੀਏਸ਼ਨ ਦੇ ਵਫ਼ਦ ਨੇ ਡੀਸੀ-ਕਮ-ਅਸਟੇਟ ਅਫ਼ਸਰ ਯੂਟੀ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸੈਕਟਰ 7 ਅਤੇ 26, ਚੰਡੀਗੜ੍ਹ ਵਿੱਚ ਕਮਰਸ਼ੀਅਲ ਸ਼ੋਅਰੂਮਾਂ ਨੂੰ ਕੰਟਰੋਲ ਕਰਨ ਵਾਲੇ ਬਿਲਡਿੰਗ ਬਾਏਲਾਜ਼ ਨਾਲ ਸਬੰਧਤ ਸਮੱਸਿਆਵਾਂ ’ਤੇ...
Advertisement
ਚੰਡੀਗੜ੍ਹ (ਪੱਤਰ ਪ੍ਰੇਰਕ): ਮੱਧ ਮਾਰਗ ਸ਼ੋਅਰੂਮ ਮਾਲਕ ਐਸੋਸੀਏਸ਼ਨ ਦੇ ਵਫ਼ਦ ਨੇ ਡੀਸੀ-ਕਮ-ਅਸਟੇਟ ਅਫ਼ਸਰ ਯੂਟੀ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਸੈਕਟਰ 7 ਅਤੇ 26, ਚੰਡੀਗੜ੍ਹ ਵਿੱਚ ਕਮਰਸ਼ੀਅਲ ਸ਼ੋਅਰੂਮਾਂ ਨੂੰ ਕੰਟਰੋਲ ਕਰਨ ਵਾਲੇ ਬਿਲਡਿੰਗ ਬਾਏਲਾਜ਼ ਨਾਲ ਸਬੰਧਤ ਸਮੱਸਿਆਵਾਂ ’ਤੇ ਚਰਚਾ ਕੀਤੀ। ਕਰੀਬ 120 ਸ਼ੋਅਰੂਮ ਮਾਲਕਾਂ ਦੀ ਨੁਮਾਇੰਦਗੀ ਕਰਨ ਵਾਲੀ ਐਸੋਸੀਏਸ਼ਨ ਨੇ ਪ੍ਰਾਪਰਟੀ ਦੇ ਅਨੁਕੂਲ ਉਪਯੋਗ ਅਤੇ ਕਮਰਸ਼ੀਅਲ ਵਰਤੋਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਚਾਨਣਾ ਪਾਇਆ। ਵਫ਼ਦ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਮੀਟਿੰਗ ਵਿੱਚ ਚੁੱਕੇ ਮੁੱਦਿਆਂ ਦੀ ਸਬੰਧਤ ਵਿਭਾਗਾਂ ਨਾਲ ਸਲਾਹ-ਮਸ਼ਵਰਾ ਕਰ ਕੇ ਜਾਂਚ ਕੀਤੀ ਜਾਵੇਗੀ।
Advertisement
Advertisement
×