DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰਦੁਆਰਾ ਰੋਹੀਸਰ ਸਾਹਿਬ ਵਿਖੇ ਧਾਰਮਿਕ ਸਮਾਗਮ 15 ਨੂੰ

ਪੱਤਰ ਪ੍ਰੇਰਕ ਅਮਲੋਹ, 10 ਜੂਨ ਇਥੇ ਸੰਤ ਕ੍ਰਿਪਾ ਸਿੰਘ ਦੀ 15 ਜੂਨ ਦੀ ਸਾਲਾਨਾ ਬਰਸੀ ਨੂੰ ਮੁੱਖ ਰੱਖ ਕੇ ਗੁਰਦੁਆਰਾ ਰੋਹੀਸਰ ਸਾਹਿਬ ਮਾਲੋਵਾਲ ਵਿੱਚ 15 ਜੂਨ ਨੂੰ ਕੀਰਤਨ ਦਰਬਾਰ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਹੋਵੇਗਾ। ਇਸ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

Advertisement

ਅਮਲੋਹ, 10 ਜੂਨ

ਇਥੇ ਸੰਤ ਕ੍ਰਿਪਾ ਸਿੰਘ ਦੀ 15 ਜੂਨ ਦੀ ਸਾਲਾਨਾ ਬਰਸੀ ਨੂੰ ਮੁੱਖ ਰੱਖ ਕੇ ਗੁਰਦੁਆਰਾ ਰੋਹੀਸਰ ਸਾਹਿਬ ਮਾਲੋਵਾਲ ਵਿੱਚ 15 ਜੂਨ ਨੂੰ ਕੀਰਤਨ ਦਰਬਾਰ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਹੋਵੇਗਾ। ਇਸ ਸਬੰਧੀ ਅੱਜ ਇਥੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਦੇ ਸ਼ੁਕਲਾ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਤ ਦਲਵਾਰਾ ਸਿੰਘ ਨੇ ਦੱਸਿਆ ਕਿ ਸਮਾਗਮ ਨੂੰ ਮੁੱਖ ਰੱਖ ਕੇ 9 ਜੂਨ ਨੂੰ ਸ੍ਰੀ ਅਖੰਡ ਸੰਪਣ ਸਪਤਾਹ ਪਾਠ ਅਰੰਭ ਹੋਏ ਹਨ ਜਿਨ੍ਹਾਂ ਦਾ ਭੋਗ 15 ਜੂਨ ਨੂੰ ਸਵੇਰੇ 11 ਵਜੇ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਦੇਸ਼ ਭਗਤ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਚੈਕ-ਅੱਪ ਕੈਪ ਲਗਾ ਕੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਅੰਮ੍ਰਿਤ ਆਯੁਰਵੈਦਿਕ ਹਸਪਤਾਲ ਰੁੜਕੀ ਕਲਾਂ ਵਲੋਂ ਡਾ. ਸਰਬਜੀਤ ਬੈਨੀਪਾਲ ਦੀ ਅਗਵਾਈ ਹੇਠ ਨੈਚਰੋਪੈਥੀ ਪੰਕਰਮਾ ਰਾਹੀਂ ਇਲਾਜ ਦਾ ਮੁਫ਼ਤ ਕੈਪ ਵੀ ਲਗਾਇਆ ਜਾਵੇਗਾ। ਇਸ ਮੌਕੇ ਉਘੇ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ, ਭਾਰਤੀ ਜਨਤਾ ਪਾਰਟੀ ਯੁਵਾ ਮੋਰਚੇ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ ਅਤੇ ਨੈਸ਼ਨਲ ਪੱਤਰਕਾਰ ਅਮਨਦੀਪ ਸ਼ੁਕਲਾ ਆਦਿ ਮੌਜੂਦ ਸਨ।

Advertisement
×