ਪੀਸੀਏ ਦੇ ਅਹੁਦੇਦਾਰਾਂ ਦੀ ਚੋਣ 12 ਜੁਲਾਈ ਨੂੰ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 25 ਜੂਨ
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਐਪੈਕਸ ਕੌਂਸਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਚੋਣ ਲਈ 12 ਜੁਲਾਈ ਹੋ ਹੋਵੇਗੀ। ਇਨ੍ਹਾਂ ਚੋਣਾਂ ਲਈ ਪੀਸੀਏ ਵੱਲੋਂ ਸਾਬਕਾ ਰਾਜ ਚੋਣ ਕਮਿਸ਼ਨਰ ਰਾਜੀਵ ਸ਼ਰਮਾ (ਸੇਵਾਮੁਕਤ ਆਈਏਐਸ) ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਚੋਣ ਅਧਿਕਾਰੀ ਰਾਜੀਵ ਸ਼ਰਮਾ ਨੇ ਪੀਸੀਏ ਦੀਆਂ ਚੋਣਾਂ ਦੀ ਸਮਾਂ-ਸਾਰਨੀ ਜਾਰੀ ਕਰਦਿਆਂ ਕਿਹਾ ਕਿ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਅੱਜ ਤੋਂ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀਸੀਏ ਦੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ, ਖ਼ਜ਼ਾਨਚੀ ਤੋਂ ਇਲਾਵਾ ਪਰਿਸ਼ਦ ਦੇ 11 ਮੈਂਬਰਾਂ ਦੀ ਚੋਣ ਲਈ 3 ਅਤੇ 4 ਜੁਲਾਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆ ਜਾ ਸਕਣਗੀਆਂ। 5 ਅਤੇ 7 ਜੁਲਾਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਚਾਰ ਵਜੇ ਤੱਕ ਨਾਮਜ਼ਦਗੀਆਂ ਤੇ ਇਤਰਾਜ਼ਾਂ ਦੀ ਪੜਤਾਲ ਹੋਵੇਗੀ ਅਤੇ 7 ਜੁਲਾਈ ਨੂੰ ਸ਼ਾਮ 5 ਵਜੇ ਨਾਮਜ਼ਦਗੀਆਂ ਦੀ ਜਾਂਚ ਉਪਰੰਤ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।