ਸੈਕਟਰ-32 ਹਸਪਤਾਲ ਦੀ ਓਪੀਡੀ ਦਾ ਸਮਾਂ ਬਦਲਿਆ
ਚੰਡੀਗੜ੍ਹ (ਪੱਤਰ ਪ੍ਰੇਰਕ): ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਅਤੇ ਇਸ ਦੇ ਉੱਤਰੀ ਕੈਂਪਸ ਸੈਕਟਰ-48, ਚੰਡੀਗੜ੍ਹ ਵਿਖੇ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਓਪੀਡੀ ਦੇ ਸਮੇਂ ’ਚ 16 ਤੋਂ 23 ਜੁਲਾਈ ਤੱਕ ਬਦਲਾਅ ਕੀਤਾ ਗਿਆ ਹੈ। ਐਮਰਜੈਂਸੀ ਦੇ ਸਮੇਂ ’ਚ ਕੋਈ...
Advertisement
ਚੰਡੀਗੜ੍ਹ (ਪੱਤਰ ਪ੍ਰੇਰਕ): ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਅਤੇ ਇਸ ਦੇ ਉੱਤਰੀ ਕੈਂਪਸ ਸੈਕਟਰ-48, ਚੰਡੀਗੜ੍ਹ ਵਿਖੇ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਓਪੀਡੀ ਦੇ ਸਮੇਂ ’ਚ 16 ਤੋਂ 23 ਜੁਲਾਈ ਤੱਕ ਬਦਲਾਅ ਕੀਤਾ ਗਿਆ ਹੈ। ਐਮਰਜੈਂਸੀ ਦੇ ਸਮੇਂ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਵੇਰਵਿਆਂ ਮੁਤਾਬਕ ਗੌਰਮਿੰਟ ਕਾਲਜ ਅਤੇ ਹਸਪਤਾਲ ਸੈਕਟਰ 32 ਵਿਚਲੀ ਓਪੀਡੀ ਵਿੱਚ ਰਜਿਸਟ੍ਰੇਸ਼ਨ ਰੋਜ਼ਾਨਾ ਸਵੇਰੇ 7 ਵਜੇ ਤੋਂ 10 ਵਜੇ ਤੱਕ ਕਰਵਾਈ ਜਾ ਸਕੇਗੀ। ਓਪੀਡੀ ਵਿੱਚ ਇਲਾਜ ਦਾ ਸਮਾਂ ਬਦਲ ਕੇ ਹੁਣ ਰੋਜ਼ਾਨਾ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਗਿਆ ਹੈ। ਬਲੱਡ ਕੁਲੈਕਸ਼ਨ ਸੈਂਟਰ ਦਾ ਸਮਾਂ ਰੋਜ਼ਾਨਾ ਸਵੇਰੇ 7 ਵਜੇ ਤੋਂ ਸਵੇਰੇ 12 ਵਜੇ ਤੱਕ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸੈਕਟਰ 48 ਸਥਿਤ ਹਸਪਤਾਲ ਦੀ ਓਪੀਡੀ ਦਾ ਸਮਾਂ ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਜਦਕਿ ਬਲੱਡ ਕੁਲੈਕਸ਼ਨ ਸੈਂਟਰ ਵਿੱਚ ਖੂਨ ਇਕੱਤਰ ਕਰਨ ਦਾ ਸਮਾਂ ਸਵੇਰੇ 9 ਵਜੇ ਤੋਂ ਸਵੇਰੇ 11 ਵਜੇ ਤੱਕ ਰੱਖਿਆ ਗਿਆ ਹੈ।
Advertisement
Advertisement
×