ਪਿਪਸ ’ਚ ਐੱਨਸੀਸੀ ਸ਼ੁਰੂ
ਚਮਕੌਰ ਸਾਹਿਬ: ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਚਮਕੌਰ ਸਾਹਿਬ ਨੂੰ ਸੈਸ਼ਨ 2025-26 ਵਿੱਚ ਐੱਨਸੀਸੀ ਦੀ ਅਲਾਟਮੈਂਟ ਹੋਈ ਹੈ। ਸਕੂਲ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਵਿੱਚ ਐੱਨਸੀਸੀ ਅਲਾਟਮੈਂਟ ਦੇ ਨਾਲ ਹੀ ਐੱਨਸੀਸੀ ਦੀ...
Advertisement
ਚਮਕੌਰ ਸਾਹਿਬ: ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਚਮਕੌਰ ਸਾਹਿਬ ਨੂੰ ਸੈਸ਼ਨ 2025-26 ਵਿੱਚ ਐੱਨਸੀਸੀ ਦੀ ਅਲਾਟਮੈਂਟ ਹੋਈ ਹੈ। ਸਕੂਲ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਵਿੱਚ ਐੱਨਸੀਸੀ ਅਲਾਟਮੈਂਟ ਦੇ ਨਾਲ ਹੀ ਐੱਨਸੀਸੀ ਦੀ ਸ਼ੁਰੂਆਤ ਕਰਦਿਆਂ ਸੂਬੇਦਾਰ ਅਕਰਤ ਵੱਲੋਂ 25 ਵਿਦਿਆਰਥੀਆਂ ਦੀ ਐੱਨਸੀਸੀ ਲਈ ਇਨਰੋਲਮੈਂਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿਪਸ ਵੱਲੋਂ ਨਿਰਮਲਜੀਤ ਸਿੰਘ ਡੀਪੀਈ ਐੱਨਸੀਸੀ ਦੇ ਏਐੱਨਓ ਵਜੋਂ ਆਪਣੀ ਸੇਵਾ ਨਿਭਾਉਣਗੇ। ਸਕੂਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਮੈਨੇਜਿੰਗ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ, ਮੈਨੇਜਰ ਪ੍ਰੀਤਪਾਲ ਕੌਰ ਅਟਵਾਲ ਅਤੇ ਵਾਈਸ ਪ੍ਰਿੰਸੀਪਲ ਮਨਦੀਪ ਕੌਰ ਮਾਹਲ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×