DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਿਗਮ ਮੇਅਰ ਵੱਲੋਂ ਡੰਪਿੰਗ ਗਰਾਊਂਡ ਦਾ ਨਿਰੀਖਣ

ਕੂੜਾ ਪ੍ਰਬੰਧਨ ਅਤੇ ਸੁੰਦਰੀਕਰਨ ਲਈ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ
  • fb
  • twitter
  • whatsapp
  • whatsapp
featured-img featured-img
ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਡੰਪਿੰਗ ਗਰਾਉਂਡ ਵਿਖੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਿਲ ਕਰਦੇ ਹੋਏ।
Advertisement

ਕੁਲਦੀਪ ਸਿੰਘ

ਚੰਡੀਗੜ੍ਹ, 8 ਮਈ

Advertisement

ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਨਿਗਮ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਸੈਨੀਟੇਸ਼ਨ ਕਮੇਟੀ ਚੇਅਰਮੈਨ ਮਨੋਜ ਕੁਮਾਰ, ਸੰਯੁਕਤ ਕਮਿਸ਼ਨਰ ਹਿਮਾਂਸ਼ੂ ਗੁਪਤਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਕੂੜਾ ਪ੍ਰਬੰਧਨ ਅਤੇ ਬਾਇਓ-ਮਾਈਨਿੰਗ ਦੇ ਕੰਮ-ਕਾਜ ਵਿੱਚ ਚੱਲ ਰਹੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡੰਪਿੰਗ ਗਰਾਊਂਡ ਦਾ ਦੌਰਾ ਕੀਤਾ।

ਇਸ ਦੌਰਾਨ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਸਬੰਧਿਤ ਇੰਜਨੀਅਰਾਂ ਨੇ ਮੇਅਰ ਨੂੰ ਕੂੜਾ ਵੱਖ ਕਰਨ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗਿੱਲੇ ਅਤੇ ਸੁੱਕੇ ਕੂੜੇ ਦੇ ਪ੍ਰਬੰਧਨ ਅਤੇ ਵਾਤਾਵਰਨ ਦੇ ਖਤਰਿਆਂ ਨੂੰ ਘਟਾਉਣ ਲਈ ਕੀਤੇ ਜਾ ਰਹੇ ਉਪਾਵਾਂ ’ਤੇ ਜ਼ੋਰ ਦਿੱਤਾ। ਬਾਗਬਾਨੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਖੇਤੀਬਾੜੀ ਅਤੇ ਲੈਂਡਸਕੇਪਿੰਗ ਵਰਤੋਂ ਲਈ ਜੈਵਿਕ ਸਮੱਗਰੀ ਨੂੰ ਬਾਇਓ-ਮਿੱਟੀ ਵਿੱਚ ਪ੍ਰੋਸੈੱਸ ਕਰਨ ਦੀਆਂ ਪਹਿਲਕਦਮੀਆਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਮੇਅਰ ਨੇ ਡੰਪਿੰਗ ਸਾਈਟ ਲਈ ਲੈਂਡਸਕੇਪਿੰਗ ਅਤੇ ਸੁੰਦਰੀਕਰਨ ਯੋਜਨਾਵਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਡੰਪਿੰਗ ਗਰਾਊਂਡ ’ਤੇ ਟਰਸ਼ਰੀ ਟ੍ਰੀਟਡ ਵਾਟਰ ਕੁਨੈਕਸ਼ਨ ਬਾਰੇ ਪੁੱਛ-ਪੜਤਾਲ ਕੀਤੀ ਅਤੇ ਸਬੰਧਿਤ ਇੰਜਨੀਅਰਾਂ ਨੂੰ ਇਸ ਸਬੰਧ ਵਿੱਚ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਵਾਤਾਵਰਣ ਦੀ ਗੁਣਵੱਤਾ ਨੂੰ ਵਧਾਉਣ ਲਈ ਗਰਾਉਂਡ ਦੀ ਬਾਰਡਰ ਦੀਵਾਰ ਦੇ ਨਾਲ ਨਿੰਮ ਅਤੇ ਹੋਰ ਆਕਸੀਜਨ ਪੈਦਾ ਕਰਨ ਵਾਲੇ ਰੁੱਖ ਲਗਾਉਣ ਲਈ ਕਿਹਾ।

ਉਸਨੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਡੰਪਿੰਗ ਸਾਈਟ ਨੂੰ ਸਾਫ਼ ਅਤੇ ਹਰਾ-ਭਰਾ ਬਣਾਉਣ ਲਈ ਤੇਜ਼ੀ ਅਤੇ ਕੁਸ਼ਲਤਾ ਨਾਲ ਕੰਮ ਕਰਨ।

ਸ਼ਹਿਰ ਵਿੱਚ ਫੈਲੀ ਬਦਬੂ ਕੰਟਰੋਲ ਕਰਨ ਵਾਲੀਆਂ ਮਸ਼ੀਨਾਂ ਚਾਲੂ ਕਰਨ ਦੇ ਨਿਰਦੇਸ਼

ਡੰਪਿੰਗ ਗਰਾਊਂਡ ’ਚ ਕੰਮ-ਕਾਜ ਵਿੱਚ ਕੁਝ ਖਾਮੀਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਮੇਅਰ ਨੇ ਸਬੰਧਤ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਫੈਲੀ ਬਦਬੂ ਅਤੇ ਹਵਾ ਵਿੱਚ ਪ੍ਰਦੂਸ਼ਕਾਂ ਨੂੰ ਕੰਟਰੋਲ ਕਰਨ ਲਈ ਲਗਾਈਆਂ ਗਈਆਂ ਗੈਰ-ਕਾਰਜਸ਼ੀਲ ਮਿਸਟ ਮਸ਼ੀਨਾਂ ਬਾਰੇ ਇਕ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਦੱਸਿਆ ਜਾਵੇ ਕਿ ਇਹ ਮਸ਼ੀਨਾਂ ਵਰਤੋਂ ਵਿੱਚ ਕਿਉਂ ਨਹੀਂ ਹਨ।

Advertisement
×