ਕੈਂਪ ’ਚ 40 ਤੋਂ ਵੱਧ ਮਰੀਜ਼ਾਂ ਦੀ ਜਾਂਚ
ਐੱਸਏਐੱਸ ਨਗਰ(ਮੁਹਾਲੀ): ਇੱਥੇ ਫੇਜ਼-11 ਵਿੱਚ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਨੇੜੇ ਸਥਿਤ ਗੁਰਸੇਵਾ ਕਲੀਨਿਕ ਅਤੇ ਡਾਇਗਨੌਸਟਿਕ ਸੈਂਟਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ। ਇਸ ਮੌਕੇ 40 ਤੋਂ ਵੱਧ ਮਰੀਜ਼ਾਂ ਦੀ ਸਾਹ, ਛਾਤੀ ਅਤੇ ਐਲਰਜੀ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਕੀਤੀ। ਸੈਂਟਰ...
Advertisement
ਐੱਸਏਐੱਸ ਨਗਰ(ਮੁਹਾਲੀ): ਇੱਥੇ ਫੇਜ਼-11 ਵਿੱਚ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਨੇੜੇ ਸਥਿਤ ਗੁਰਸੇਵਾ ਕਲੀਨਿਕ ਅਤੇ ਡਾਇਗਨੌਸਟਿਕ ਸੈਂਟਰ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ। ਇਸ ਮੌਕੇ 40 ਤੋਂ ਵੱਧ ਮਰੀਜ਼ਾਂ ਦੀ ਸਾਹ, ਛਾਤੀ ਅਤੇ ਐਲਰਜੀ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ ਕੀਤੀ। ਸੈਂਟਰ ਦੇ ਸੰਸਥਾਪਕ ਡਾ. ਪ੍ਰਭਨੂਰ ਸਿੰਘ ਨੇ ਦੱਸਿਆ ਕਿ ਇੱਥੇ ਓਪੀਡੀ ਸੇਵਾਵਾਂ, ਡੇਅ ਕੇਅਰ ਸਹੂਲਤ, ਅਲਟਰਾਸਾਊਂਡ, ਈਸੀਜੀ, ਡਿਜੀਟਲ ਐਕਸ-ਰੇ ਅਤੇ ਖੂਨ ਦੀ ਜਾਂਚ ਵਰਗੀਆਂ ਸਾਰੀਆਂ ਸਹੂਲਤਾਂ ਬਹੁਤ ਘੱਟ ਕੀਮਤਾਂ ’ਤੇ ਉਪਲਬਧ ਹਨ। ਮੁਫ਼ਤ ਸਪਾਇਰੋਮੈਟਰੀ ਕੈਂਪ ਹਰ ਸ਼ੁੱਕਰਵਾਰ ਨੂੰ ਲਗਾਇਆ ਜਾਂਦਾ ਹੈ, ਜੋ ਦਮੇ ਅਤੇ ਸੀਓਪੀਡੀ ਵਰਗੀਆਂ ਸਾਹ ਦੀਆਂ ਬਿਮਾਰੀਆਂ ਦੀ ਜਲਦੀ ਪਛਾਣ ਅਤੇ ਪ੍ਰਬੰਧਨ ਵਿੱਚ ਮਦਦ ਕਰਦਾ ਹੈ। -ਖੇਤਰੀ ਪ੍ਰਤੀਨਿਧ
Advertisement
Advertisement
×