ਪੰਜਾਬ ਪੈਨਸ਼ਨਰਜ਼ ਮਹਾਂ ਸੰਘ ਦੇ ਮੈਂਬਰਾਂ ਦੀ ਮੀਟਿੰਗ
ਸੰਜੀਵ ਬੱਬੀ
ਚਮਕੌਰ ਸਾਹਿਬ, 8 ਜੁਲਾਈ
ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਦੇ ਮੈਂਬਰਾਂ ਦੀ ਮੀਟਿੰਗ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਪੈਨਸ਼ਨ ਦਫ਼ਤਰ ਵਿੱਚ ਹੋਈ। ਸੰਘ ਦੇ ਸੀਨੀਅਰ ਮੈਂਬਰ ਲਛਮਣ ਸਿੰਘ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਬੁਲਾਰਿਆਂ ਵਿੱਚ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਭਾਗ ਸਿੰਘ, ਪ੍ਰਿੰਸੀਪਲ ਅਜਾਇਬ ਸਿੰਘ ਮਾਂਗਟ, ਬਾਰਾ ਸਿੰਘ ਕੰਗ, ਪ੍ਰਗਟ ਸਿੰਘ, ਜਸਵੰਤ ਸਿੰਘ ਅਤੇ ਜਗਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ 18 ਫਰਵਰੀ 2025 ਦੇ ਨੋਟੀਫਿਕੇਸ਼ਨ ਅਨੁਸਾਰ 1 ਜਨਵਰੀ 2016 ਤੋਂ 30 ਜੂਨ 2021 ਤੱਕ ਸੇਵਾਮੁਕਤ ਹੋਏ ਮੁਲਾਜ਼ਮਾਂ ਨੂੰ ਲੀਵ ਐਨਕੈਸ਼ਮੈਂਟ ਦੀ ਪਹਿਲੀ ਕਿਸ਼ਤ ਜੋ ਅਪਰੈਲ 2025 ਵਿੱਚ ਦੇਣੀ ਬਣਦੀ ਸੀ, ਇਸ ਦੀ ਅਦਾਇਗੀ ਨਹੀਂ ਹੋਈ। ਮੀਟਿੰਗ ਦੌਰਾਨ ਹੀ ਨਵੇਂ ਆਏ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਮੈਨੇਜਰ ਅਨਿਲ ਰੈਨਾ ਅਤੇ ਵਿਕਾਸ ਅਫ਼ਸਰ ਦੀਪ ਥਾਪਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨੌਹਰੀਆ ਸਿੰਘ, ਗੁਰਦੇਵ ਸਿੰਘ, ਸੁਰਿੰਦਰਜੀਤ ਵਰਮਾ, ਗੁਰਦਿਆਲ ਸਿੰਘ, ਭੂਪ ਚੰਦ, ਕਿਸ਼ੋਰ ਸਿੰਘ, ਰਘਬੀਰ ਸਿੰਘ ਅਤੇ ਭਾਗ ਸਿੰਘ ਆਦਿ ਹਾਜ਼ਰ ਸਨ।