DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੇਅਰ ਵੱਲੋਂ ਹਰ ਪਿੰਡ ਲਈ 50 ਲੱਖ ਦੇਣ ਦਾ ਐਲਾਨ

ਕੁਲਦੀਪ ਸਿੰਘ ਚੰਡੀਗੜ੍ਹ, 28 ਮਈ ਪੇਂਡੂ ਬੁਨਿਆਦੀ ਢਾਂਚੇ ਦੇ ਵਾਧੇ ਵੱਲ ਵੱਡੀ ਪਹਿਲ ਵਜੋਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਪਿੰਡ ਵਿਕਾਸ ਫੰਡ ਤਹਿਤ ਨਗਰ ਨਿਗਮ ਚੰਡੀਗੜ੍ਹ ਨੂੰ ਤਬਦੀਲ ਕੀਤੇ ਗਏ 22 ਪਿੰਡਾਂ ਵਿੱਚੋਂ ਹਰ ਪਿੰਡ ਲਈ 50 ਲੱਖ ਜਾਰੀ ਕਰਨ...
  • fb
  • twitter
  • whatsapp
  • whatsapp
Advertisement

ਕੁਲਦੀਪ ਸਿੰਘ

ਚੰਡੀਗੜ੍ਹ, 28 ਮਈ

Advertisement

ਪੇਂਡੂ ਬੁਨਿਆਦੀ ਢਾਂਚੇ ਦੇ ਵਾਧੇ ਵੱਲ ਵੱਡੀ ਪਹਿਲ ਵਜੋਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਪਿੰਡ ਵਿਕਾਸ ਫੰਡ ਤਹਿਤ ਨਗਰ ਨਿਗਮ ਚੰਡੀਗੜ੍ਹ ਨੂੰ ਤਬਦੀਲ ਕੀਤੇ ਗਏ 22 ਪਿੰਡਾਂ ਵਿੱਚੋਂ ਹਰ ਪਿੰਡ ਲਈ 50 ਲੱਖ ਜਾਰੀ ਕਰਨ ਦਾ ਐਲਾਨ ਕੀਤਾ ਹੈ।

ਇਨ੍ਹਾਂ 22 ਪਿੰਡਾਂ ਵਾਲੇ ਸਬੰਧਤ ਵਾਰਡਾਂ ਦੇ ਕੌਂਸਲਰਾਂ ਨੂੰ ਮੇਅਰ ਨੇ ਅਪੀਲ ਕੀਤੀ ਕਿ ਉਹ ਆਪਣੇ ਖੇਤਰਾਂ ਅਧੀਨ ਆਉਂਦੇ ਪਿੰਡਾਂ ਲਈ ਵਿਸ਼ੇਸ਼ ਵਿਕਾਸ ਮੰਗਾਂ ਦਰਸਾਉਣ। ਸਮਰਪਿਤ ਫੰਡ ਨਗਰ ਨਿਗਮ ਕੋਲ ਉਪਲਬਧ ਹਨ ਅਤੇ ਨਿਗਮ ਇਨ੍ਹਾਂ ਪਿੰਡਾਂ ਦੇ ਨਾਗਰਿਕ ਬੁਨਿਆਦੀ ਢਾਂਚੇ ਵਿੱਚ ਪ੍ਰਤੱਖ ਅਤੇ ਅਰਥਪੂਰਨ ਸੁਧਾਰਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਮੇਅਰ ਨੇ ਕਿਹਾ ਕਿ ਵਿਕਾਸ ਲਈ ਫੋਕਸ ਖੇਤਰਾਂ ਵਿੱਚ ਸੜਕਾਂ ਦੀ ਅਪਗ੍ਰੇਡੇਸ਼ਨ, ਸਟ੍ਰੀਟ ਲਾਈਟਾਂ, ਸੀਵਰੇਜ ਅਤੇ ਬਰਸਾਤੀ ਪਾਣੀ ਦੇ ਨਿਕਾਸ ਪ੍ਰਣਾਲੀਆਂ ’ਚ ਸੁਧਾਰ, ਪਾਣੀ ਦੀ ਸਪਲਾਈ ਵਿੱਚ ਵਾਧਾ, ਲੈਂਡਸਕੇਪਿੰਗ ਤੇ ਸੁੰਦਰੀਕਰਨ ਵਿੱਚ ਸੁਧਾਰ ਅਤੇ ਬਿਹਤਰ ਸਫ਼ਾਈ ਸਹੂਲਤਾਂ ਸ਼ਾਮਲ ਹਨ। ਇਸ ਦਾ ਉਦੇਸ਼ ਇਨ੍ਹਾਂ ਪਿੰਡਾਂ ਨੂੰ ਸ਼ਹਿਰੀ ਮਿਆਰਾਂ ਦੇ ਬਰਾਬਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਸ ਸਮਰਪਿਤ ਫੰਡ ਲਈ ਵਿਸਤ੍ਰਿਤ ਬਜਟ ਅਨੁਮਾਨ ਤਿਆਰ ਕਰਨਾ ਸ਼ੁਰੂ ਕਰਨ ਲਈ ਸਬੰਧਤ ਇੰਜਨੀਅਰਿੰਗ ਵਿਭਾਗਾਂ ਨੂੰ ਪਹਿਲਾਂ ਹੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਹ ਕੌਂਸਲਰਾਂ ਵੱਲੋਂ ਤਰਜੀਹੀ ਵਿਕਾਸ ਮੰਗਾਂ ਪੇਸ਼ ਕਰਨ ਤੋਂ ਬਾਅਦ ਹੋਵੇਗਾ।

ਮੇਅਰ ਨੇ ਕਿਹਾ ਕਿ ਪਿੰਡਾਂ ਨੂੰ ਨਾਗਰਿਕ ਸਹੂਲਤਾਂ ਵਿੱਚ ਤੁਰੰਤ ਵਾਧਾ ਕਰਨ ਦੀ ਲੋੜ ਹੈ ਅਤੇ ਹੁਣ ਸਾਡੇ ਕੋਲ ਫੰਡਾਂ ਦੇ ਨਾਲ, ਨਗਰ ਨਿਗਮ ਬਿਨਾਂ ਕਿਸੇ ਦੇਰੀ ਤੋਂ ਵਿਕਾਸ ਪ੍ਰਕਿਰਿਆ ਸ਼ੁਰੂ ਕਰਨ ਲਈ ਤਿਆਰ ਹੈ।

Advertisement
×