ਮੰਡੀ ਬੋਰਡ ਨੇ 15 ਦੁਕਾਨਾਂ ਅਲਾਟੀਆਂ ਨੂੰ ਸੌਂਪੀਆਂ
ਐੱਸਏਐੱਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਪੰਜਾਬ ਮੰਡੀ ਬੋਰਡ ਇੱਥੋਂ ਦੇ ਫੇਜ਼ ਗਿਆਰਾਂ ਵਿੱਚ ਸਥਿਤ ਮੁੱਖ ਸਬਜ਼ੀ ਅਤੇ ਫਲ ਮੰਡੀ ਵਿੱਚ ਪਿਛਲੇ ਦਿਨੀਂ ਅਲਾਟ ਕੀਤੀਆਂ ਗਈਆਂ 15 ਡਬਲ ਸਟੋਰੀ ਦੁਕਾਨਾਂ ਅੱਜ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਐਡਵੋਕੇਟ ਗੋਵਿੰਦਰ ਮਿੱਤਲ ਵੱਲੋਂ ਅਲਾਟੀਆਂ ਨੂੰ...
Advertisement
ਐੱਸਏਐੱਸ ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਪੰਜਾਬ ਮੰਡੀ ਬੋਰਡ ਇੱਥੋਂ ਦੇ ਫੇਜ਼ ਗਿਆਰਾਂ ਵਿੱਚ ਸਥਿਤ ਮੁੱਖ ਸਬਜ਼ੀ ਅਤੇ ਫਲ ਮੰਡੀ ਵਿੱਚ ਪਿਛਲੇ ਦਿਨੀਂ ਅਲਾਟ ਕੀਤੀਆਂ ਗਈਆਂ 15 ਡਬਲ ਸਟੋਰੀ ਦੁਕਾਨਾਂ ਅੱਜ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਐਡਵੋਕੇਟ ਗੋਵਿੰਦਰ ਮਿੱਤਲ ਵੱਲੋਂ ਅਲਾਟੀਆਂ ਨੂੰ ਸੌਂਪੀਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਸਕੱਤਰ ਜੈ ਵਿਜੇ ਵੀ ਹਾਜ਼ਰ ਸਨ।
ਚੇਅਰਮੈਨ ਮਿੱਤਲ ਨੇ ਫਲ ਅਤੇ ਸਬਜ਼ੀਆਂ ਦੇ ਹੋਲ ਸੇਲ ਵਿਕ੍ਰੇਤਾਵਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਆੜ੍ਹਤੀਆਂ ਨੂੰ ਜਲਦ ਤੋਂ ਜਲਦ ਕੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਇਸ ਖਿੱਤੇ ਦੇ ਲੋਕਾਂ ਨੂੰ ਇਸ ਮੰਡੀ ਦਾ ਲਾਭ ਮਿਲ ਸਕੇ।
Advertisement
Advertisement
×