ਆਈਪੀਐੱਸ ਗੁਰਮੀਤ ਚੌਹਾਨ ਬਣੇ ਡੀਆਈਜੀ
ਡੇਰਾਬੱਸੀ: ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਅਫ਼ਸਰ ਆਈਪੀਐੱਸ ਗੁਰਮੀਤ ਚੌਹਾਨ ਦੇ ਪਦਉੱਨਤ ਹੋ ਕੇ ਡੀਆਈਜੀ ਬਣਨ ’ਤੇ ਡੀਜੀਪੀ ਗੌਰਵ ਯਾਦਵ ਵੱਲੋਂ ਫੀਤੀ ਲਾਈ ਗਈ। ਇਸ ਮੌਕੇ ਏਜੀਟੀਐੱਫ ਦੇ ਏਡੀਜੀਪੀ ਪ੍ਰਮੋਦ ਭਾਨ, ਏਆਈਜੀ ਏਜੀਟੀਐੱਫ ਸੰਦੀਪ ਗੋਇਲ ਅਤੇ ਡੀਐੱਸਪੀ ਏਜੀਟੀਐੱਫ...
Advertisement
ਡੇਰਾਬੱਸੀ: ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਅਫ਼ਸਰ ਆਈਪੀਐੱਸ ਗੁਰਮੀਤ ਚੌਹਾਨ ਦੇ ਪਦਉੱਨਤ ਹੋ ਕੇ ਡੀਆਈਜੀ ਬਣਨ ’ਤੇ ਡੀਜੀਪੀ ਗੌਰਵ ਯਾਦਵ ਵੱਲੋਂ ਫੀਤੀ ਲਾਈ ਗਈ। ਇਸ ਮੌਕੇ ਏਜੀਟੀਐੱਫ ਦੇ ਏਡੀਜੀਪੀ ਪ੍ਰਮੋਦ ਭਾਨ, ਏਆਈਜੀ ਏਜੀਟੀਐੱਫ ਸੰਦੀਪ ਗੋਇਲ ਅਤੇ ਡੀਐੱਸਪੀ ਏਜੀਟੀਐੱਫ ਬਿਕਰਮਜੀਤ ਸਿੰਘ ਬਰਾੜ ਵੀ ਹਾਜ਼ਰ ਸਨ। ਇਸ ਮੌਕੇ ਡੇਰਾਬੱਸੀ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਦਾ ਸਫਾਇਆ ਕਰਨ ਵਿੱਚ ਗੁਰਮੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਪੂਰੀ ਟੀਮ ਵੱਲੋਂ ਮਿਸਾਲੀ ਕੰਮ ਕੀਤਾ ਗਿਆ ਹੈ ਜੋ ਅੱਗੇ ਵੀ ਜਾਰੀ ਰਹੇਗਾ। -ਨਿੱਜੀ ਪੱਤਰ ਪ੍ਰੇਰਕ
ਹਰਕੀਰਤ ਸਿੰਘ ਡੀਐੱਸਪੀ ਵਜੋਂ ਪਦਉੱਨਤ
ਰੂਪਨਗਰ: ਸਪੈਸ਼ਲ ਬ੍ਰਾਂਚ ਰੂਪਨਗਰ ਵਿੱਚ ਤਾਇਨਾਤ ਇੰਸਪੈਕਟਰ ਹਰਕੀਰਤ ਸਿੰਘ ਦੀ ਡੀਐੱਸਪੀ ਵਜੋਂ ਪਦਉੱਨਤੀ ਹੋ ਗਈ ਹੈ। ਉਨ੍ਹਾਂ ਨੂੰ ਅੱਜ ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵੱਲ਼ੋਂ ਤਰੱਕੀ ਦੇ ਸਟਾਰ ਲਗਾਏ ਗਏ। ਇਸ ਮੌਕੇ ਐੱਸਪੀ (ਡੀ) ਗੁਰਦੀਪ ਸਿੰਘ ਗੋਸਲ, ਐੱਸਪੀ ਚੰਦ ਸਿੰਘ ਤੇ ਡੀਐੱਸਪੀ (ਡੀ) ਜਸ਼ਨਦੀਪ ਸਿੰਘ ਮਾਨ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
ਬਾਬਾ ਲਖਬੀਰ ਸਿੰਘ ਵੱਲੋਂ ਸਿਲਾਈ ਸੈਂਟਰ ਦਾ ਉਦਘਾਟਨ
ਮੁੱਲਾਂਪੁਰ ਗਰੀਬਦਾਸ: ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਰਤਵਾੜਾ ਸਾਹਿਬ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਵੱਲੋਂ ਪਿੰਡ ਝਾਮਪੁਰ ਵਿੱਚ ਮਾਤਾ ਸਾਹਿਬ ਕੌਰ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਵਿੱਚ ਲੋੜਵੰਦ ਲੜਕੀਆਂ ਤੇ ਬੀਬੀਆਂ ਨੂੰ ਕੱਪੜਾ ਸਿਲਾਈ ਤੇ ਕਢਾਈ ਆਦਿ ਦੀ ਮਾਹਿਰ ਟੀਚਰ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਇਸ ਸੈਂਟਰ ਦਾ ਸਾਰਾ ਖ਼ਰਚਾ ਟਰੱਸਟ ਰਤਵਾੜਾ ਸਾਹਿਬ ਵੱਲੋਂ ਕੀਤਾ ਜਾਵੇਗਾ। ਬਾਬਾ ਲਖਬੀਰ ਸਿੰਘ ਨੇ ਕਿਹਾ ਕਿ ਟਰੱਸਟ ਦੇ ਬਾਨੀ ਬਾਬਾ ਵਰਿਆਮ ਸਿੰਘ ਦੇ ਹਰ ਸੁਫ਼ਨੇ ਨੂੰ ਪੂਰਾ ਕਰਨ ਦੇ ਯਤਨ ਜਾਰੀ ਰਹਿਣਗੇ। ਇਸ ਮੌਕੇ ਪਿੰਡ ਦੇ ਪਤਵੰਤੇ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਸਿਖਿਆਰਥੀ ਬੀਬੀਆਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਤੇ ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲਾਂ ਦੇ ਡਾਇਰੈਕਟਰ ਭਾਈ ਜਸਵੰਤ ਸਿੰਘ ਸਿਆਣ ਸਣੇ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਭਾਈ ਗੁਰਮੁਖ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਮਿੱਡ-ਡੇਅ ਮੀਲ ਤਹਿਤ ਗਰਾਂਟ ਖ਼ਰਚਣ ਦਾ ਸਮਾਂ ਵਧਾਉਣ ਦੀ ਮੰਗ
ਅਮਲੋਹ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਅਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁੱਲਾਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਹਮੇਸ਼ਾ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਗਰਮੀਆਂ ਦੀ ਛੁੱਟੀਆਂ ਚੱਲ ਰਹੀਆਂ ਹਨ ਅਤੇ ਨਵੇਂ ਫੁਰਮਾਨ ਅਨੁਸਾਰ ਨਵੇਂ ਬਰਤਨ ਖ਼ਰੀਦਣ ਦੀ ਗਰਾਂਟ 20 ਜੂਨ ਨੂੰ ਸਕੂਲ ਦੇ ਖਾਤਿਆਂ ’ਚ ਪਾਈ ਗਈ ਅਤੇ ਉੱਚ ਅਧਿਕਾਰੀਆਂ ਵੱਲੋਂ ਇਸ ਗਰਾਂਟ ਨੂੰ ਇੱਕ ਜਾਂ ਦੋ ਦਿਨਾਂ ’ਚ ਹੀ ਖ਼ਰਚ ਕਰਨ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਹਦਾਇਤਾਂ ਅਨੁਸਾਰ ਗਰਾਂਟ ਖ਼ਰਚਣ ਲਈ ਪਹਿਲਾਂ ਕੁੱਝ ਦੁਕਾਨਾਂ ਤੋਂ ਕੁਟੇਸ਼ਨਾਂ ਲੈਣੀਆਂ ਹੁੰਦੀਆਂ ਹਨ ਫਿਰ ਖ਼ਰੀਦ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੰਨੇ ਘੱਟ ਸਮੇਂ ’ਚ ਅਜਿਹਾ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਬਰਤਨ ਖ਼ਰੀਦਣ ਦੀ ਗਰਾਂਟ ਖ਼ਰਚ ਕਰਨ ਦਾ ਸਮਾਂ ਵਧਾਇਆ ਜਾਵੇ। -ਪੱਤਰ ਪ੍ਰੇਰਕ
ਐੱਸਆਰਐੱਨ ਸਪੈਸ਼ਲ ਸਕੂਲ ਇਕਲਾਹਾ ਵੱਲੋਂ ਬੱਚਿਆਂ ਦਾ ਟੂਰ
ਅਮਲੋਹ: ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਐੱਸਆਰਐੱਨ ਸਪੈਸਲ ਸਕੂਲ ਇਕਲਾਹਾ ਦੇ ਮੈਨੇਜਿੰਗ ਡਾਇਰੈਕਟਰ ਜੀ. ਪ੍ਰਸਾਦ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਡਲਹੌਜ਼ੀ ਦਾ 3 ਰੋਜ਼ਾ ਟੂਰ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਭਲੇਈ ਮਾਤਾ ਦੇ ਮੰਦਰ ਲਿਜਾਇਆ ਗਿਆ ਜਿਸ ਉਪਰੰਤ ਚਮੇਰਾ ਲੇਕ ਲਿਜਾਇਆ ਗਿਆ। ਇਸ ਦੌਰਾਨ ਕੋਆਰਡੀਨੇਟਰ ਸਸ਼ੀ ਪ੍ਰਭਾ, ਅਧਿਆਪਕ ਪ੍ਰੇਮ ਕੁਮਾਰ ਪਰਮਾਨੀ, ਬਿਨੂਦਨੀ ਪਰਮਾਨੀ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਅਤੇ ਮਾਪੇ ਸ਼ਾਮਲ ਸਨ। ਇਸ ਮੌਕੇ ਮਾਪਿਆਂ ਨੇ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਹੋਰ ਸਪੈਸ਼ਲ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਸਕੂਲ ਦਾ ਲਾਭ ਲੈਣ ਦੀ ਅਪੀਲ ਕੀਤੀ। ਮਨੈਜਿੰਗ ਡਾਇਰੈਕਟਰ ਜੀ ਪ੍ਰਸਾਦ ਨੇ ਦੱਸਿਆ ਕਿ ਲੜਕੀਆਂ ਲਈ ਵੱਖਰੇ ਹੋਸਟਲ ਦੀ ਇਮਾਰਤ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ। -ਪੱਤਰ ਪ੍ਰੇਰਕ
ਦਾਖ਼ਲੇ ਲਈ ਮੈਰਿਟ ਸੂਚੀ ਅੱਜ ਹੋਵੇਗੀ ਜਾਰੀ
ਪੰਚਕੂਲਾ: ਪੰਚਕੂਲਾ ਸ਼ਹਿਰ ਦੇ ਛੇ ਕਾਲਜਾਂ ਵਿੱਚ ਤਿੰਨ ਹਜ਼ਾਰ ਸੀਟਾਂ ਲਈ ਦਾਖ਼ਲੇ ਵਾਸਤੇ ਮੈਰਿਟ ਸੂਚੀ ਭਲਕੇ 26 ਜੂਨ ਨੂੰ ਜਾਰੀ ਕੀਤੀ ਜਾਵੇਗੀ। ਸਾਰੀਆਂ ਸੀਟਾਂ ’ਤੇ ਮੈਰਿਟ ਦੇ ਆਧਾਰ ’ਤੇ ਦਾਖ਼ਲਾ ਦਿੱਤਾ ਜਾਵੇਗਾ। ਉੱਚ ਸਿੱਖਿਆ ਅਧਿਕਾਰੀ ਰੀਟਾ ਗੁਪਤਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਫਾਰਮ ਵਿੱਚ ਗ਼ਲਤੀਆਂ ਸੁਧਾਰਨ ਵਿੱਚ ਮਦਦ ਕੀਤੀ ਜਾ ਰਹੀ ਹੈ। ਕਾਲਜਾਂ ਦੀ ਅੰਤਿਮ ਮੈਰਿਟ ਸੂਚੀ ਜਾਰੀ ਹੋਣ ਤੋਂ ਪਹਿਲਾਂ, ਵਿਦਿਆਰਥੀ ਆਪਣੇ ਫਾਰਮ ਸੁਧਾਰ ਸਕਦੇ ਹਨ। -ਪੱਤਰ ਪ੍ਰੇਰਕ
Advertisement
×