DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਈਐੱਨਟੀ ਵਰਕਸਟੇਸ਼ਨ ਦਾ ਉਦਘਾਟਨ

ਮੰਡੀ ਗੋਬਿੰਦਗੜ੍ਹ: ਸਿਹਤ ਸੰਭਾਲ ਅਤੇ ਡਾਇਗਨੌਸਟਿਕ ਸੇਵਾਵਾਂ ਵਿੱਚ ਮੋਹਰੀ ਦੇਸ਼ ਭਗਤ ਹਸਪਤਾਲ ’ਚ ਨਵੇਂ ਈਐੱਨਟੀ ਵਰਕਸਟੇਸ਼ਨ ਦਾ ਉਦਘਾਟਨ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਸਮਾਜ ਸੇਵੀ ਐਡਵੋਕੇਟ ਹਰਦੇਵ ਸਿੰਘ ਨੇ ਕੀਤਾ। ਇਸ ਮੌਕੇ...
  • fb
  • twitter
  • whatsapp
  • whatsapp

ਮੰਡੀ ਗੋਬਿੰਦਗੜ੍ਹ: ਸਿਹਤ ਸੰਭਾਲ ਅਤੇ ਡਾਇਗਨੌਸਟਿਕ ਸੇਵਾਵਾਂ ਵਿੱਚ ਮੋਹਰੀ ਦੇਸ਼ ਭਗਤ ਹਸਪਤਾਲ ’ਚ ਨਵੇਂ ਈਐੱਨਟੀ ਵਰਕਸਟੇਸ਼ਨ ਦਾ ਉਦਘਾਟਨ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਸਮਾਜ ਸੇਵੀ ਐਡਵੋਕੇਟ ਹਰਦੇਵ ਸਿੰਘ ਨੇ ਕੀਤਾ। ਇਸ ਮੌਕੇ ਪ੍ਰੋ. ਵਾਈਸ ਚਾਂਸਲਰ ਡਾ. ਬੀ.ਐਲ. ਭਾਰਦਵਾਜ, ਡਾਇਰੈਕਟਰ ਡਾ. ਕੁਲਭੂਸ਼ਤਣ, ਸੀਐੱਮਓ ਡਾ. ਬਲਜੀਤ ਸਿੰਘ, ਡਰਮਾਟੋਲੋਜਿਸਟ ਡਾ. ਸੁਮੀਤ ਪਾਲ ਸੈਣੀ ਅਤੇ ਮੈਡੀਕਲ ਸੁਪਰਡੈਂਟ ਡਾ. ਜੋਤੀ ਐਚ ਧਾਮੀ ਹਾਜ਼ਰ ਸਨ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਕੰਨ, ਨੱਕ ਅਤੇ ਗਲੇ ਨਾਲ ਸਬੰਧਿਤ ਸਾਰੀਆਂ ਬਿਮਾਰੀਆਂ ਲਈ ਸਲਾਹ-ਮਸ਼ਵਰਾ ਸੋਮਵਾਰ ਤੋਂ ਸ਼ਨਿਚਰਵਾਰ ਤੱਕ ਹਸਪਤਾਲ ਵਿੱਚ ਉਪਲਬਧ ਹੈ। -ਨਿੱਜੀ ਪੱਤਰ ਪ੍ਰੇਰਕ