ਜਗਮੋਹਨ ਸਿੰਘ
ਘਨੌਲੀ, 11 ਜੁਲਾਈ
Advertisement
ਇੱਥੇ ਕੌਮੀ ਮਾਰਗ 205 ਦੇ ਆਲੇ-ਦੁਆਲੇ ਘਨੌਲੀ ਬੈਰੀਅਰ ਨੇੜੇ ਲੋਕਾਂ ਦੁਆਰਾ ਕੀਤੇ ਹੋਏ ਨਾਜਾਇਜ਼ ਕਬਜ਼ੇ ਅੱਜ ਬਾਅਦ ਦੁਪਹਿਰ ਛੁਡਵਾਏ ਗਏ। ਇਸ ਮੌਕੇ ਸੈਕਸ਼ਨ ਅਫਸਰ ਸਤਵਿੰਦਰ ਸਿੰਘ ਦੀ ਅਗਵਾਈ ਤੇ ਕਾਨੂੰਨਗੋ ਹਰਬੰਸ ਲਾਲ ਦੀ ਦੇਖ-ਰੇਖ ਅਧੀਨ ਕੌਮੀ ਮਾਰਗ ਅਥਾਰਿਟੀ ਦੀ ਪਟਰੌਲਿੰਗ ਟੀਮ ਦੁਆਰਾ ਲੋਕਾਂ ਦੁਆਰਾ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਮੌਕੇ ਦੋ ਪੱਕੀਆਂ ਦੁਕਾਨਾਂ ਦੇ ਮਾਲਕਾਂ ਦੁਆਰਾ ਇਹ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਉਨ੍ਹਾਂ ਨੂੰ ਕੌਮੀ ਅਥਾਰਿਟੀ ਦੁਆਰਾ ਹਾਲੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਕੁੱਝ ਸਮੇਂ ਦੀ ਆਰਜ਼ੀ ਮੋਹਲਤ ਦਿੰਦਿਆਂ ਕਿਹਾ ਕਿ ਉਹ ਅਗਲੇ ਹਫ਼ਤੇ ਆਪਣੇ ਦਸ਼ਤਾਵੇਜ਼ ਉਨ੍ਹਾਂ ਨੂੰ ਦਿਖਾ ਦੇਣ ਅਤੇ ਜੇਕਰ ਐਕੁਆਇਰ ਹੋਈ ਜ਼ਮੀਨ ਦੀ ਅਦਾਇਗੀ ਨਹੀਂ ਮਿਲੀ ਤਾਂ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਮੁਆਵਜ਼ੇ ਦੀ ਰਕਮ ਦਿਵਾਈ ਜਾਵੇਗੀ। ਇਸ ਮੌਕੇ ਅਨਿਲ ਕੁਮਾਰ, ਗੁਰਜੀਤ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।
Advertisement
×