ਸੇਵਾਮੁਕਤ ਲੈਕਚਰਾਰ ਕੁਲਵੰਤ ਢੰਡ ਦਾ ਸਨਮਾਨ
ਬਨੂੜ: ਇੱਥੋਂ ਨੇੜਲ ਪਿੰਡ ਮਾਣਕਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਸੇਵਾਮੁਕਤ ਹੋਏ ਪੰਜਾਬੀ ਦੇ ਲੈਕਚਰਾਰ ਕੁਲਵੰਤ ਸਿੰਘ ਢੰਡ ਦਾ ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਹੋਏ ਸਮਾਰੋਹ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਦਾ...
Advertisement
ਬਨੂੜ: ਇੱਥੋਂ ਨੇੜਲ ਪਿੰਡ ਮਾਣਕਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਸੇਵਾਮੁਕਤ ਹੋਏ ਪੰਜਾਬੀ ਦੇ ਲੈਕਚਰਾਰ ਕੁਲਵੰਤ ਸਿੰਘ ਢੰਡ ਦਾ ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਹੋਏ ਸਮਾਰੋਹ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਇਹ ਸਨਮਾਨ ਅੰਤਰ-ਰਾਸ਼ਟਰੀ ਪੰਜਾਬੀ ਭਾਸ਼ਾ ਉਲੰਪਿਆਡ 2024 ਦੇ ਰਚਨਾਕਾਰ ਵਜੋਂ ਕੀਤਾ ਗਿਆ। ਉਹ ਪਿਛਲੇ ਅੱਠ ਸਾਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਪੰਜਾਬੀ ਵਿਸ਼ੇ ਦੀਆਂ 28 ਪਾਠ-ਪੁਸਤਕਾਂ ਨੂੰ ਤਕਨੀਕੀ ਪੱਖੋਂ ਨਵਿਆਉਣ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ। -ਪੱਤਰ ਪ੍ਰੇਰਕ
Advertisement
Advertisement
×