ਗਾਜੀਦਾਸ ਕਲੱਬ ਵੱਲੋਂ ਨੌਜਵਾਨ ਦੀ ਮਦਦ
ਜਗਮੋਹਨ ਸਿੰਘਰੂਪਨਗਰ, 12 ਜੁਲਾਈ
ਅੱਜ ਬਾਬਾ ਗਾਜੀਦਾਸ ਕਲੱਬ ਰੋਡਮਾਜਰਾ ਚੱਕਲਾਂ ਵੱਲੋਂ ਰੂਪਨਗਰ ਸ਼ਹਿਰ ਨੇੜਲੇ ਪਿੰਡ ਠੌਣਾ ਦੇ 25 ਸਾਲਾ ਨੌਜਵਾਨ ਦੇ ਗੁਰਦੇ ਬਦਲਣ ਲਈ ਤਿੰਨ ਲੱਖ ਰੁਪਏ ਦੀ ਨਕਦ ਰਕਮ ਭੇਟ ਕੀਤੀ ਗਈ। ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਠੌਣਾ ਦੇ ਲਵਪ੍ਰੀਤ ਸਿੰਘ ਦੇ ਗੁਰਦੇ ਖਰ਼ਾਬ ਹੋ ਚੁੱਕੇ ਹਨ ਅਤੇ ਉਸ ਦਾ ਪਿਤਾ ਆਪਣਾ ਗੁਰਦਾ ਦੇਣਾ ਚਾਹੁੰਦਾ ਹੈ ਅਤੇ ਹਸਪਤਾਲ ਵੱਲੋਂ ਅੱਠ ਲੱਖ ਰੁਪਏ ਦਾ ਖਰਚਾ ਦੱਸਿਆ ਗਿਆ ਹੈ, ਜਿਹੜਾ ਕਿ ਇਹ ਗਰੀਬ ਪਰਿਵਾਰ ਅਦਾ ਕਰਨ ਤੋਂ ਅਸਮਰੱਥ ਹੈ। ਕਲੱਬ ਨੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਤਿੰਨ ਲੱਖ ਰੁਪਏ ਦੀ ਨਕਦ ਰਾਸ਼ੀ ਪਰਿਵਾਰ ਨੂੰ ਭੇਟ ਕਰਨ ਤੋਂ ਇਲਾਵਾ ਦਾਨੀ ਸੱਜਣਾਂ ਨੂੰ ਮਦਦ ਲਈ ਪਰਿਵਾਰ ਦੇ ਮੋਬਾਈਲ ਨੰਬਰ 9988836606 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਸਰਪੰਚ ਕਰਮ ਇਲਾਹੀ, ਸਾਬਕਾ ਸਰਪੰਚ ਮਨਜਿੰਦਰ ਸਿੰਘ ਲਾਡੀ, ਜਗਤਾਰ ਸਿੰਘ, ਕਰਨੈਲ ਸਿੰਘ, ਡਾ. ਬਲਵੀਰ ਸਿੰਘ, ਪਰਵਿੰਦਰ ਸਿੰਘ, ਜਸਕਰਨ ਸਿੰਘ, ਬਹਾਦਰ ਸਿੰਘ, ਗੁਰਿੰਦਰ ਸਿੰਘ, ਨਵਦੀਪ ਸਿੰਘ, ਅਮਰਜੀਤ ਸਿੰਘ ਵਾਲੀਆ, ਇੰਦਰਜੀਤ ਸਿੰਘ ਮਾਨ, ਜੈ ਸਿੰਘ ਚੱਕਲ, ਗੁਰਦੀਪ ਮਾਹਲ ਤੇ ਲੋਕ ਗਾਇਕ ਓਮਿੰਦਰ ਓਮਾ ਹਾਜ਼ਰ ਸਨ।