ਭਰੂਣ ਲਿੰਗ ਜਾਂਚ ਮਾਮਲੇ ’ਚ ਚੌਥਾ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ ਅੰਬਾਲਾ, 21 ਜੂਨ ਸਥਾਨਕ ਪੁਲੀਸ ਨੇ ਭਰੂਣ ਲਿੰਗ ਜਾਂਚ ਮਾਮਲੇ ’ਚ ਚੌਥੇ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲੀਸ ਨੇ ਵੀਰਵਾਰ ਨੂੰ ਡਾ. ਆਕਾਸ਼ ਵਾਸੀ ਨੌਰੰਗਪੁਰ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਦੇ ਹੁਕਮਾਂ ਅਨੁਸਾਰ ਜੂਡੀਸ਼ੀਅਲ...
Advertisement
ਪੱਤਰ ਪ੍ਰੇਰਕ
ਅੰਬਾਲਾ, 21 ਜੂਨ
Advertisement
ਸਥਾਨਕ ਪੁਲੀਸ ਨੇ ਭਰੂਣ ਲਿੰਗ ਜਾਂਚ ਮਾਮਲੇ ’ਚ ਚੌਥੇ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲੀਸ ਨੇ ਵੀਰਵਾਰ ਨੂੰ ਡਾ. ਆਕਾਸ਼ ਵਾਸੀ ਨੌਰੰਗਪੁਰ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਦੇ ਹੁਕਮਾਂ ਅਨੁਸਾਰ ਜੂਡੀਸ਼ੀਅਲ ਹਿਰਾਸਤ ‘ਚ ਭੇਜ ਦਿੱਤਾ। ਇਸ ਤੋਂ ਪਹਿਲਾਂ ਤਿੰਨ ਹੋਰ ਮੁਲਜ਼ਮਾਂ ਕਿਰਨਦਾਸ, ਅਵਨੀਸ਼ ਅਤੇ ਨਰਿੰਦਰ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ 1 ਅਗਸਤ 2023 ਨੂੰ ਸਾਹਾ ਇਲਾਕੇ ਦੇ ਪਿੰਡ ਮਲਿਕਪੁਰ ਵਿਚ ਇੱਕ ਗ਼ੈਰਕਾਨੂੰਨੀ ਭਰੂਣ ਲਿੰਗ ਜਾਂਚ ਦੇ ਚਲਾਉਣ ਨਾਲ ਸਬੰਧਤ ਹੈ। 8 ਫਰਵਰੀ 2024 ਨੂੰ ਅੰਬਾਲਾ ਦੀ ਡਿਪਟੀ ਸਿਵਲ ਸਰਜਨ ਨੇ ਥਾਣਾ ਸਾਹਾ ਵਿੱਚ ਲਿਖਤੀ ਸ਼ਿਕਾਇਤ ਕਰ ਕੇ ਇਹ ਕੇਸ ਦਰਜ ਕਰਵਾਇਆ ਸੀ। ਜ਼ਿਲ੍ਹਾ ਪੁਲੀਸ ਮੁਖੀ ਅਜੀਤ ਸਿੰਘ ਸੇਖਾਵਤ ਨੇ ਦੱਸਿਆ ਕਿ ਜਾਂਚ ਜਾਰੀ ਹੈ।
Advertisement
×