ਡਾਇਰੈਕਟਰ ਵੱਲੋਂ ਮੱਛੀ ਪਾਲਕਾਂ ਨੂੰ ਪ੍ਰਸ਼ੰਸਾ ਪੱਤਰ
ਫ਼ਤਹਿਗੜ੍ਹ ਸਾਹਿਬ: ਮੱਛੀ ਪਾਲਣ ਵਿਭਾਗ ਵੱਲੋਂ ਪਿੰਡ ਕਮਾਲੀ ਕਲਾਂ ਦੇ ਅਗਾਂਹਵਧੂ ਮੱਛੀ ਪਾਲਕ ਗੁਰਭਗਵਾਨ ਸਿੰਘ ਦੇ ਨਵੇਂ ਬਣੇ ਮੱਛੀ ਤਲਾਅ ਨੇੜੇ ਰਾਸ਼ਟਰੀ ਮੱਛੀ ਪਾਲਕ ਦਿਵਸ ਮਨਾਇਆ, ਜਿਸ ਵਿੱਚ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਗਾਂਹਵਧੂ...
ਫ਼ਤਹਿਗੜ੍ਹ ਸਾਹਿਬ: ਮੱਛੀ ਪਾਲਣ ਵਿਭਾਗ ਵੱਲੋਂ ਪਿੰਡ ਕਮਾਲੀ ਕਲਾਂ ਦੇ ਅਗਾਂਹਵਧੂ ਮੱਛੀ ਪਾਲਕ ਗੁਰਭਗਵਾਨ ਸਿੰਘ ਦੇ ਨਵੇਂ ਬਣੇ ਮੱਛੀ ਤਲਾਅ ਨੇੜੇ ਰਾਸ਼ਟਰੀ ਮੱਛੀ ਪਾਲਕ ਦਿਵਸ ਮਨਾਇਆ, ਜਿਸ ਵਿੱਚ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਗਾਂਹਵਧੂ ਮੱਛੀ ਪਾਲਕਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ। ਇਸ ਮੌਕੇ ਸਹਾਇਕ ਡਾਇਰੈਕਟਰ ਕੇਵਲ ਕ੍ਰਿਸ਼ਨ, ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਬੇਦੀ, ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਹਾਇਕ ਪ੍ਰੋਫੈਸਰ ਡਾ. ਅਰਵਿੰਦ, ਸੀਨੀਅਰ ਮੱਛੀ ਪਾਲਣ ਅਫਸਰ ਸੁਖਵਿੰਦਰ ਕੌਰ, ਸੀਨੀਅਰ ਮੱਛੀ ਪਾਲਣ ਅਫਸਰ (ਫਾਰਮ) ਬਲਜੋਤ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਵੈਟਨਰੀ ਅਫ਼ਸਰ ਡਾ. ਸੰਜੀਵ ਕੋਹਲੀ, ਮਾਤਾ ਗੁਜਰੀ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਡਾ. ਸੰਦੀਪ ਸਿੰਘ, ਅਗਾਂਹਵਧੂ ਮੱਛੀ ਪਾਲਕ ਅਮਿਤੇਸ਼ਵਰ ਸਿੰਘ ਗਿੱਲ, ਜਪਜੀਤ ਸਿੰਘ ਰਿਊਣਾ ਨੀਵਾਂ, ਮਹਿੰਦਰਪਾਲ ਸਿੰਘ ਦਾਦੂਮਾਜਰਾ, ਬਾਜਿੰਦਰ ਸਿੰਘ ਫਤਹਿਪੁਰ ਜੱਟਾਂ ਅਤੇ ਹਰਬੰਸ ਸਿੰਘ ਬਡਾਲੀ ਮਾਈ ਕੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ