DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਸੋਹਾਣਾ ਦਾ ਸਨਮਾਨ

ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਅੱਜ ਇਥੋਂ ਦੇ ਫੇਜ਼ ਨੌਂ ਵਿਖੇ ਕਰਾਏ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਦਾ ਸਨਮਾਨ ਕੀਤਾ ਗਿਆ। ਜਥੇਬੰਦੀ ਵੱਲੋਂ ਉਨ੍ਹਾਂ ਨੂੰ ਕਿਰਪਾਨ ਅਤੇ...
  • fb
  • twitter
  • whatsapp
  • whatsapp
Advertisement

ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਅੱਜ ਇਥੋਂ ਦੇ ਫੇਜ਼ ਨੌਂ ਵਿਖੇ ਕਰਾਏ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਦਾ ਸਨਮਾਨ ਕੀਤਾ ਗਿਆ। ਜਥੇਬੰਦੀ ਵੱਲੋਂ ਉਨ੍ਹਾਂ ਨੂੰ ਕਿਰਪਾਨ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਆ ਗਿਆ। ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਦਲਿਤ ਚੇਤਨਾ ਮੰਚ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਅਕਾਲੀ ਸਰਕਾਰ ਬਣਨ ’ਤੇ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਦਲਿਤ ਚੇਤਨਾ ਮੰਚ ਦੇ ਸੂਬਾ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਡਾ. ਹਰਪ੍ਰੀਤ ਸਿੰਘ, ਸਾਬਕਾ ਡਾਇਰੈਕਟਰ ਦਲਜੀਤ ਸਿੰਘ ਗਿੱਲ, ਹਰੀ ਸਿੰਘ, ਸਾਬਕਾ ਡਿਪਟੀ ਡਾਇਰੈਕਟਰ, ਬਾਬੂ ਰਾਮ ਦੀਵਾਨਾ, ਨਿਰਮਲ ਸਿੰਘ ਸਾਬਕਾ ਈਟੀਓ, ਰਾਜਿੰਦਰ ਸਿੰਘ ਸਿੱਧੂ, ਪਵਿੱਤਰ ਸਿੰਘ ਵਿਰਦੀ, ਐਚਐਸ ਕਮਲ, ਅਜੀਤ ਸਿੰਘ, ਬਿਸ਼ਨ ਦਾਸ ਸਵੈਨ, ਬਲਜਿੰਦਰ ਕੌਰ ਢਿੱਲੋਂ, ਕਰਣ ਜੌਹਰ, ਡਾ. ਅਸ਼ਵਨੀ ਭਾਟੀਆ ਅਤੇ ਦਰਸ਼ਨ ਸਿੰਘ ਜੌਲੀ ਹਾਜ਼ਰ ਸਨ।

Advertisement
Advertisement
×