ਮੈਡੀਕਲ ਸਟੋਰ ’ਤੇ ਹਮਲਾ
ਪੱਤਰ ਪ੍ਰੇਰਕ ਬਨੂੜ, 8 ਜੁਲਾਈ ਪਿੰਡ ਗੱਜੂ ਖੇੜਾ ’ਚ ਸਥਿਤ ਸੰਜੇ ਮੈਡੀਕਲ ਹਾਲ ਦੇ ਮਾਲਕ ਸੁਰਿੰਦਰ ਕੁਮਾਰ, ਉਨ੍ਹਾਂ ਦੇ ਸਤਾਰਾਂ ਸਾਲਾ ਪੁੱਤਰ ਮਿਆਂਕ ਅਤੇ ਚਚੇਰੇ ਭਰਾ ਧੀਰਜ ਕੁਮਾਰ ਨੂੰ ਬੀਤੀ ਰਾਤ ਅਣਪਛਾਤਿਆਂ ਨੇ ਜ਼ਖ਼ਮੀ ਕਰ ਦਿੱਤਾ। ਤਿੰਨੋਂ ਜ਼ਖ਼ਮੀ ਇਸ ਸਮੇਂ...
Advertisement
ਪੱਤਰ ਪ੍ਰੇਰਕ
ਬਨੂੜ, 8 ਜੁਲਾਈ
Advertisement
ਪਿੰਡ ਗੱਜੂ ਖੇੜਾ ’ਚ ਸਥਿਤ ਸੰਜੇ ਮੈਡੀਕਲ ਹਾਲ ਦੇ ਮਾਲਕ ਸੁਰਿੰਦਰ ਕੁਮਾਰ, ਉਨ੍ਹਾਂ ਦੇ ਸਤਾਰਾਂ ਸਾਲਾ ਪੁੱਤਰ ਮਿਆਂਕ ਅਤੇ ਚਚੇਰੇ ਭਰਾ ਧੀਰਜ ਕੁਮਾਰ ਨੂੰ ਬੀਤੀ ਰਾਤ ਅਣਪਛਾਤਿਆਂ ਨੇ ਜ਼ਖ਼ਮੀ ਕਰ ਦਿੱਤਾ। ਤਿੰਨੋਂ ਜ਼ਖ਼ਮੀ ਇਸ ਸਮੇਂ ਰਾਜਪੁਰਾ ਵਿੱਚ ਜ਼ੇਰੇ ਇਲਾਜ ਹਨ। ਮੈਡੀਕਲ ਸਟੋਰ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਨੌਂ ਕੁ ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨ ਦੁਕਾਨ ਅੰਦਰ ਆਏ ਅਤੇ ਨਸ਼ੇ ਦੇ ਕੈਪਸੂਲਾਂ ਦੀ ਮੰਗ ਕੀਤੀ। ਉਨ੍ਹਾਂ ਵੱਲੋਂ ਜਵਾਬ ਦੇਣ ’ਤੇ ਉਹ ਦਸ ਮਿੰਟ ਬਾਅਦ ਅੱਧੀ ਦਰਜਨ ਹੋਰ ਸਾਥੀਆਂ ਸਣੇ ਮੂੰਹ ਉੱਤੇ ਕੱਪੜੇ ਬੰਨ੍ਹ ਕੇ ਦੁਕਾਨ ਵਿੱਚ ਆ ਗਏ। ਉਨ੍ਹਾਂ ਕੋਲ ਤਲਵਾਰਾਂ ਵੀ ਸਨ। ਉਨ੍ਹਾਂ ਦੁਕਾਨ ਵਿੱਚ ਭੰਨ ਤੋੜ ਕੀਤੀ। ਰੋਕਣ ਉੱਤੇ ਉਨ੍ਹਾਂ ਨੇ ਤਿੰਨਾਂ ਦੀ ਕੁੱਟਮਾਰ ਕੀਤੀ।
ਉਨ੍ਹਾਂ ਦੱਸਿਆ ਕਿ ਰੌਲਾ ਸੁਣ ਕੇ ਦੁਕਨਦਾਰ ਅਤੇ ਪਿੰਡ ਵਾਸੀ ਇਕੱਠੇ ਹੋਏ ਤਾਂ ਹਮਲਾਵਰ ਭੱਜ ਗਏ।
Advertisement
×