ਸਮੱਗਰੀ ਤਾਰਨ ਗਿਆ ਵਿਅਕਤੀ ਘੱਗਰ ’ਚ ਡਿੱਗਿਆ
ਨਿੱਜੀ ਪੱਤਰ ਪ੍ਰੇਰਕ ਡੇਰਾਬੱਸੀ, 1 ਜੁਲਾਈ ਘੱਗਰ ਦਰਿਆ ਵਿੱਚ ਜਲ ਪ੍ਰਵਾਹ ਕਰਨ ਆਇਆ ਵਿਅਕਤੀ ਅੱਜ ਸਵੇਰੇ ਦਰਿਆ ਵਿੱਚ ਡਿੱਗ ਗਿਆ। ਸਵੇਰ ਤੋਂ ਲਾਪਤਾ ਹੋਏ ਇਸ ਵਿਅਕਤੀ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ ਕਰਨੈਲ...
Advertisement
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 1 ਜੁਲਾਈ
Advertisement
ਘੱਗਰ ਦਰਿਆ ਵਿੱਚ ਜਲ ਪ੍ਰਵਾਹ ਕਰਨ ਆਇਆ ਵਿਅਕਤੀ ਅੱਜ ਸਵੇਰੇ ਦਰਿਆ ਵਿੱਚ ਡਿੱਗ ਗਿਆ। ਸਵੇਰ ਤੋਂ ਲਾਪਤਾ ਹੋਏ ਇਸ ਵਿਅਕਤੀ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ ਕਰਨੈਲ ਸਿੰਘ (65) ਵਾਸੀ ਪਿੰਡ ਮੁਬਾਰਕਪੁਰ ਅੱਜ ਸਵੇਰੇ ਕੁੱਝ ਸਮੱਗਰੀ ਜਲ ਪ੍ਰਵਾਹ ਕਰਨ ਲਈ ਘੱਗਰ ਦਰਿਆ ’ਤੇ ਬਣੇ ਮੁਬਾਰਕਪੁਰ ਕਾਜ਼ਵੇਅ ’ਤੇ ਗਿਆ ਸੀ। ਇਹ ਘੱਗਰ ਦਰਿਆ ਨੇੜੇ ਫੈਕਟਰੀ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ, ਪਰ ਉਹ ਘਰ ਵਾਪਸ ਨਹੀਂ ਪਰਤਿਆ। ਘਰ ਦੇ ਮੈਂਬਰਾਂ ਨੇ ਸ਼ੱਕ ਜ਼ਾਹਿਰ ਕੀਤਾ ਉਹ ਘੱਗਰ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਹੈ। ਸਥਾਨਕ ਪ੍ਰਸ਼ਾਸਨ ਅਤੇ ਬਚਾਅ ਦਲ ਘਟਨਾ ਸਥਾਨ ’ਤੇ ਪੁੱਜੇ। ਗੋਤਾਖੋਰਾਂ ਦੀ ਟੀਮ ਵੱਲੋਂ ਤੁਰੰਤ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਖ਼ਬਰ ਲਿਖੇ ਜਾਣ ਤੱਕ ਵਿਅਕਤੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
Advertisement
×