ਪੀਯੂ ਵਿੱਚ ਪੋਸਟ ਗ੍ਰੈਜੂਏਟ ਕੋਰਸਾਂ ਦੀ ਦਾਖ਼ਲਾ ਪ੍ਰੀਖਿਆ ’ਚ 3075 ਉਮੀਦਵਾਰ ਹੋਏ ਅਪੀਅਰ
ਪੱਤਰ ਪ੍ਰੇਰਕ ਚੰਡੀਗੜ੍ਹ, 17 ਜੂਨ ਪੰਜਾਬ ’ਵਰਸਿਟੀ ਵਿੱਚ 14 ਪੋਸਟ ਗ੍ਰੈਜੂਏਟ ਕੋਰਸਾਂ ਦੀ ਸਾਂਝੀ ਦਾਖ਼ਲਾ ਪ੍ਰੀਖਿਆ (ਸੀਈਟੀ) 17 ਤੋਂ 19 ਜੂਨ ਤੱਕ ਚੱਲਣ ਵਾਲੀ ਪ੍ਰੀਖਿਆ ਤਹਿਤ ਅੱਜ ਪਹਿਲੇ ਦਿਨ ਚੰਡੀਗੜ੍ਹ ਦੇ ਨੌਂ ਪ੍ਰੀਖਿਆ ਕੇਂਦਰਾਂ ਜਦੋਂਕਿ ਹੁਸ਼ਿਆਰਪੁਰ, ਲੁਧਿਆਣਾ ਅਤੇ ਸ੍ਰੀ ਮੁਕਤਸਰ...
Advertisement
ਪੱਤਰ ਪ੍ਰੇਰਕ
ਚੰਡੀਗੜ੍ਹ, 17 ਜੂਨ
Advertisement
ਪੰਜਾਬ ’ਵਰਸਿਟੀ ਵਿੱਚ 14 ਪੋਸਟ ਗ੍ਰੈਜੂਏਟ ਕੋਰਸਾਂ ਦੀ ਸਾਂਝੀ ਦਾਖ਼ਲਾ ਪ੍ਰੀਖਿਆ (ਸੀਈਟੀ) 17 ਤੋਂ 19 ਜੂਨ ਤੱਕ ਚੱਲਣ ਵਾਲੀ ਪ੍ਰੀਖਿਆ ਤਹਿਤ ਅੱਜ ਪਹਿਲੇ ਦਿਨ ਚੰਡੀਗੜ੍ਹ ਦੇ ਨੌਂ ਪ੍ਰੀਖਿਆ ਕੇਂਦਰਾਂ ਜਦੋਂਕਿ ਹੁਸ਼ਿਆਰਪੁਰ, ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਇੱਕ-ਇੱਕ ਕੇਂਦਰਾਂ ਸਣੇ ਕੁੱਲ 12 ਪ੍ਰੀਖਿਆ ਕੇਂਦਰਾਂ ਵਿੱਚ 3075 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਪੀਯੂ ਦੇ ਪ੍ਰੀਖਿਆ ਕੰਟਰੋਲਰ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ ਅੱਜ ਵੱਖ-ਵੱਖ ਪ੍ਰਵੇਸ਼ ਪ੍ਰੀਖਿਆਵਾਂ ਵਿੱਚ 87.21 ਪ੍ਰਤੀਸ਼ਤ ਵਿਦਿਆਰਥੀ ਸ਼ਾਮਲ ਹੋਏ। ਪ੍ਰੀਖਿਆ ਦੇ ਸੁਚਾਰੂ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ, ਨਿਯਮਿਤ ਜਾਂਚ ਅਤੇ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਹਰੇਕ ਕੇਂਦਰ ’ਤੇ ਫਲਾਇੰਗ ਸਕੁਐਡ ਅਤੇ ਆਬਜ਼ਰਵਰ ਭੇਜੇ ਗਏ ਸਨ।
Advertisement
×