ਉੜੀਸਾ: ਕਟਕ ਰੇਲਵੇ ਸਟੇਸ਼ਨ ’ਤੇ ਜਨਸ਼ਤਾਬਦੀ ਐਕਸਪ੍ਰੈੱਸ ਦੇ ਡੱਬੇ ਨੂੰ ਅੱਗ ਲੱਗੀ
ਭੁਵਨੇਸ਼ਵਰ, 7 ਦਸੰਬਰ ਕਟਕ ਰੇਲਵੇ ਸਟੇਸ਼ਨ 'ਤੇ ਅੱਜ ਸਵੇਰੇ ਭੁਵਨੇਸ਼ਵਰ-ਹਾਵੜਾ ਜਨਸ਼ਤਾਬਦੀ ਐਕਸਪ੍ਰੈਸ ਦੇ ਡੱਬੇ ਵਿਚ ਮਾਮੂਲੀ ਅੱਗ ਲੱਗ ਗਈ। ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ। ਟਰੇਨ ਦੇ ਡੱਬੇ ਦੇ ਹੇਠਲੇ ਹਿੱਸੇ ’ਚੋਂ ਜਦੋਂ ਧੂੰਆਂ ਨਿਕਲਣ ਲੱਗਾ ਤਾਂ ਯਾਤਰੀ ਹੇਠਾਂ...
Advertisement
ਭੁਵਨੇਸ਼ਵਰ, 7 ਦਸੰਬਰ
ਕਟਕ ਰੇਲਵੇ ਸਟੇਸ਼ਨ 'ਤੇ ਅੱਜ ਸਵੇਰੇ ਭੁਵਨੇਸ਼ਵਰ-ਹਾਵੜਾ ਜਨਸ਼ਤਾਬਦੀ ਐਕਸਪ੍ਰੈਸ ਦੇ ਡੱਬੇ ਵਿਚ ਮਾਮੂਲੀ ਅੱਗ ਲੱਗ ਗਈ। ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ। ਟਰੇਨ ਦੇ ਡੱਬੇ ਦੇ ਹੇਠਲੇ ਹਿੱਸੇ ’ਚੋਂ ਜਦੋਂ ਧੂੰਆਂ ਨਿਕਲਣ ਲੱਗਾ ਤਾਂ ਯਾਤਰੀ ਹੇਠਾਂ ਉਤਰ ਗਏ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬ੍ਰੇਕ-ਬਾਈਡਿੰਗ (ਪਹੀਏ ਨੂੰ ਬ੍ਰੇਕ ਵੱਲੋਂ ਨਾ ਛੱਡਣਾ) ਕਾਰਨ 12074 ਭੁਵਨੇਸ਼ਵਰ-ਹਾਵੜਾ ਜਨ ਸ਼ਤਾਬਦੀ ਐਕਸਪ੍ਰੈਸ ਨੂੰ ਸਵੇਰੇ 6.30 ਵਜੇ ਤੋਂ ਕਟਕ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਸੀ। ਪਹੀਏ ਤੋਂ ਬ੍ਰੇਕ ਕੱਢਣ ਬਾਅਦ ਟ੍ਰੇਨ ਸਵੇਰੇ 7.15 ਵਜੇ ਕਟਕ ਤੋਂ ਰਵਾਨਾ ਹੋਈ।
Advertisement
Advertisement