DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

WhatsApp ’ਤੇ ਵੀ ਜਲਦ ਆ ਰਹੇ ਨੇ ਇੰਸਟਾਗ੍ਰਾਮ ਵਰਗੇ ਫੰਕਸ਼ਨ

WhatsApp ਅਪਡੇਟ ਫੰਕਸ਼ਨ ਵਿੱਚ ਹੋਰ ਇੰਟਰਐਕਟੀਵਿਟੀ ਨੂੰ ਜੋੜੇਗਾ, ਜੋ ਕਿ ਇਸ ਮੈਸੇਜ ਐਪ ਨੂੰ ਹੋਰ ਦਿਲਚਸਪ ਬਣਾ ਦੇਵੇਗਾ
  • fb
  • twitter
  • whatsapp
  • whatsapp
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 9 ਨਵੰਬਰ

Advertisement

ਦੁਨੀਆ ਦੀ ਸਭ ਤੋਂ ਮਸ਼ਹੂਰ ਮੈਸੇਜਿੰਗ ਐਪ ਵਟਸਐਪ (WhatsApp) ਇੱਕ ਅਪਡੇਟ ’ਤੇ ਕੰਮ ਕਰ ਰਿਹਾ ਹੈ ਜੋ ਇਸ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਇੰਸਟਾਗ੍ਰਾਮ ਵਰਗਾ ਫੰਕਸ਼ਨ ਲਿਆਏਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਫੰਕਸ਼ਨ ਇਸ ਸਮੇਂ ਵਿਕਾਸ ਅਧੀਨ ਹੈ ਅਤੇ ਜਦੋਂ ਰਿਲੀਜ਼ ਕੀਤਾ ਜਾਂਦਾ ਹੈ, ਤਾਂ ਉਪਭੋਗਤਾਵਾਂ ਨੂੰ ਮੈਟਾ-ਮਾਲਕੀਅਤ ਵਾਲੇ ਮੈਸੇਂਜਰ ਪਲੈਟਫਾਰਮ ’ਤੇ ਵਧੇਰੇ ਇੰਟਰਐਕਟੀਵਿਟੀ ਪੇਸ਼ ਕਰਨ ਦੇ ਯੋਗ ਬਣਾਵੇਗਾ।

ਜਾਣੋ ਕੀ ਹੋਵੇਗਾ ਨਵਾਂ WhatsApp ਅਪਡੇਟ?

ਵਿਕਾਸ ਅਧੀਨ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਆਪਣੇ ਵਟਸਐਪ ਅਪਡੇਟਸ ਨੂੰ ਇੰਟਰਐਕਟਿਵ ਬਣਾਉਣ ਦਾ ਮੌਕਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ ਇਹ ਫੰਕਸ਼ਨ ਸਿਰਫ ਇੰਸਟਾਗ੍ਰਾਮ ਪਲੈਟਫਾਰਮ ’ਤੇ ਉਪਲਬਧ ਹੈ। ਵਟਸਐਪ ਘੋਖ ਕਰ ਰਿਹਾ ਹੈ ਕਿ ਕੀ ਇਸ ਦੇ ਐਪ ਵਿੱਚ ਇੰਟਰਐਕਟੀਵਿਟੀ ਦਾ ਤੱਤ ਪੇਸ਼ ਕੀਤਾ ਜਾ ਸਕਦਾ ਹੈ। ਇੰਸਟਾਗ੍ਰਾਮ ਤੇ ਵ੍ਹਟਸਐਪ ਦੇ ਫੰਕਸ਼ਨਾਂ ਵਿਚ ਕਾਫ਼ੀ ਸਮਾਨਤਾਵਾਂ ਹੋਣ ਦੀ ਵੀ ਸੰਭਾਵਨਾ ਹੈ, ਪਰ ਤਾਂ ਵੀ ਇਹ ਫੰਕਸ਼ਨ ਇੰਸਟਾਗ੍ਰਾਮ ਤੋਂ ਥੋੜ੍ਹੇ ਵੱਖਰੇ ਹੋਣਗੇ।

ਜਿਵੇਂ ਕਿ ਵੈੱਬਇਟੇਨਇੰਫੋ (wabetainfo) ਵੱਲੋਂ ਰਿਪੋਰਟ ਕੀਤੀ ਗਈ ਹੈ, ਵਟਸਐਪ (WhatsApp) ਇੱਕ ਨਵਾਂ ਸਟਿੱਕਰ ਬਣਾਉਣ ਲਈ ਇੱਕ ਵਿਸ਼ੇਸ਼ਤਾ ਵਿਕਸਤ ਕਰ ਰਿਹਾ ਹੈ ਜਿਸਦੀ ਵਰਤੋਂ ਉਪਭੋਗਤਾ ਆਪਣੇ ਅਪਡੇਟਾਂ ਵਿੱਚ ਕਰ ਸਕਦੇ ਹਨ। ਇਸ ਸਟਿੱਕਰ ਦੇ ਨਾਲ WhatsApp ਉਪਭੋਗਤਾ ਆਪਣੇ WhatsApp ਅੱਪਡੇਟਸ ਵਿੱਚ ਸਵਾਲ, ਪੋਲ ਅਤੇ ਹੋਰ ਬਹੁਤ ਕੁਝ ਸ਼ਾਮਲ ਕਰ ਸਕਦੇ ਹਨ ਅਤੇ ਇਹਨਾਂ ਅਪਡੇਟਾਂ ਦੇ ਜਵਾਬ ਵਜੋਂ ਉਹ ਸੰਪਰਕਾਂ ਨੂੰ ਉਹਨਾਂ ਦੀ ਆਪਣੀ ਸਮੱਗਰੀ ਨੂੰ ਸਾਂਝਾ ਕਰਨ ਲਈ ਵੀ ਕਹਿ ਸਕਦੇ ਹਨ।

ਇਹ ਫੀਚਰ ਇੰਸਟਾਗ੍ਰਾਮ ’ਤੇ 'ਐਡ ਯੂਅਰਜ਼' ਫੀਚਰ ਵਰਗਾ ਹੀ ਹੋਣ ਦੀ ਸੰਭਾਵਨਾ ਹੈ ਪਰ ਇੱਕ ਫਰਕ ਹੈ

ਵਟਸਐਪ ਜ਼ੋਰ ਦੇ ਕੇ ਕਹਿੰਦਾ ਹੈ ਕਿ ਇਹ ਇੱਕ ਐਂਡ-ਟੂ-ਐਂਡ ਐਨਕ੍ਰਿਪਟਡ ਪਲੈਟਫਾਰਮ ਹੈ ਅਤੇ ਇੱਥੇ ਇੰਟਰੈਕਸ਼ਨਾਂ ਨੂੰ WhatsApp ਦੁਆਰਾ ਪੜ੍ਹਿਆ ਵੀ ਨਹੀਂ ਜਾ ਸਕਦਾ ਹੈ। ਅੱਪਡੇਟ ਨੂੰ ਰੋਲ ਆਊਟ ਕਰਨ ਤੋਂ ਪਹਿਲਾਂ ਰਾਜ਼ਦਾਰੀ/ਭੇਤ ਗੁਪਤ ਰੱਖਣ ਦਾ ਅਜਿਹਾ ਤੱਤ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜੇ ਕੋਈ ਵਿਅਕਤੀ ਆਪਣੇ ਵਟਸਐਪ (WhatsApp) ਅਪਡੇਟ ਵਿੱਚ 'ਐਡ ਯੂਅਰਜ਼' ਵਰਗਾ ਸਟਿੱਕਰ ਪਾਉਂਦਾ ਹੈ ਅਤੇ ਕੋਈ ਹੋਰ ਆਪਣੀ ਸਮੱਗਰੀ ਨੂੰ ਸਾਂਝਾ ਕਰ ਕੇ ਜਵਾਬ ਦਿੰਦਾ ਹੈ, ਤਾਂ ਇਸ ਦੌਰਾਨ ਦੂਜੇ ਵਿਅਕਤੀ ਦੇ ਸੰਪਰਕ ਪਹਿਲੇ ਵਿਅਕਤੀ ਦੀ ਪਛਾਣ ਨਹੀਂ ਦੇਖ ਸਕਣਗੇ। ਨਾਲ ਹੀ ਦੂਜੇ ਵਿਅਕਤੀ ਦੇ ਦਰਸ਼ਕ ਇਹ ਦੇਖਣ ਦੇ ਯੋਗ ਨਹੀਂ ਹੋਣਗੇ ਕਿ ਸ਼ੁਰੂਆਤੀ ਅਪਡੇਟ ਵਿੱਚ ਹੋਰ ਕਿਸ ਨੇ ਯੋਗਦਾਨ ਪਾਇਆ।

ਹਾਂਲਾਂਕਿ ਇਹ ਫੀਚਰ ਕਿੰਨੀ ਜਲਦੀ ਅਪਡੇਟ ਵਿਚ ਆਉਂਦਾ ਹੈ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਸਬੰਧੀ ਫਿਲਹਾਲ ਵਟਸਐਪ ਵੱਲੋਂ ਨਵੇਂ ਅਪਡੇਟ ’ਤੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।

Advertisement
×