ਬਠਿੰਡਾ: ਇਥੇ ਟ੍ਰਿਬਿਊਨ ਸਬ-ਆਫ਼ਿਸ ਦੇ ਸਾਹਮਣੇ ਇਕ ਹਲਕੇ ਹੋਏ ਆਵਾਰਾ ਕੁੱਤੇ ਨੇ ਕਈ ਵਿਅਕਤੀਆਂ ਨੂੰ ਵੱਢ ਲਿਆ, ਜਿਨ੍ਹਾਂ ਵਿੱਚ ਚਾਹ ਵੇਚਣ ਵਾਲਾ ਇਕ ਬਜ਼ੁਰਗ ਵੀ ਸ਼ਾਮਲ ਸੀ। ਇਸ ਦੌਰਾਨ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਬਠਿੰਡਾ ਦੇ ਵਾਲੰਟੀਅਰ ਹਰਸ਼ਿਤ ਚਾਵਲਾ ਐਂਬੂਲੈਂਸ ਲੈ ਕੇ ਉਕਤ ਜਗ੍ਹਾ ’ਤੇ ਪਹੁੰਚੇ ਅਤੇ ਜ਼ਖ਼ਮੀ 60 ਸਾਲਾ ਬਜ਼ੁਰਗ ਗਰੀਸ਼ ਸ਼ਾਹ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਅਵਾਰਾ ਕੁੱਤਿਆਂ ਦੀ ਨਸਬੰਦੀ ਦਾ ਸਰਕਾਰੀ ਪ੍ਰੋਗਰਾਮ ਮਹਿਜ਼ ਵਿਖਾਵਾ ਬਣ ਕੇ ਰਹਿ ਗਈ ਹੈ। ਇਸ ਦੌਰਾਨ ਅਜਿਹੇ ਕੁੱਤੇ ਦਰਜਨਾਂ ਦੀ ਗਿਣਤੀ ’ਚ ਝੁੰਡ ਬਣਾ ਕੇ ਗਲੀਆਂ ਬਾਜ਼ਾਰਾਂ ਵਿੱਚ ਫਿਰ ਰਹੇ ਹਨ। -ਨਿੱਜੀ ਪੱਤਰ ਪ੍ਰੇਰਕ