ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਪੰਜਾਬ › ›

Featured Posts
ਨੌਸਰਬਾਜ਼ ਜੋੜਾ ਵਿਆਹ ਵਾਲੇ ਘਰੋਂ ਪੈਸੇ ਚੋਰੀ ਕਰਕੇ ਫਰਾਰ

ਨੌਸਰਬਾਜ਼ ਜੋੜਾ ਵਿਆਹ ਵਾਲੇ ਘਰੋਂ ਪੈਸੇ ਚੋਰੀ ਕਰਕੇ ਫਰਾਰ

ਬੀ. ਐੱਸ. ਚਾਨਾ ਕੀਰਤਪੁਰ ਸਾਹਿਬ, 6 ਦਸੰਬਰ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਕਲਿਆਣਪੁਰ ਵਿੱਚ ਸਥਿਤ ਗਊਸ਼ਾਲਾ ਕੋਲ ਪ੍ਰਾਚੀਨ ਉਦਾਸੀ ਡੇਰਾ ’ਚ 7-8 ਸਾਲਾਂ ਤੋਂ ਰਹਿ ਰਹੇ ਗੁਰਮੇਲ ਸਿੰਘ ਤੇ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਨੇ ਆਪਣੀ ਗੋਦ ਲਈ ਪੁੱਤਰੀ ਦਾ ਵਿਆਹ ਤਿੰਨ ਦਿਨ ਪਹਿਲਾਂ ਕੀਤਾ ਸੀ। ਇਸ ਵਿਆਹ ਸਮਾਗਮ ’ਚ ਉਨ੍ਹਾਂ ...

Read More

ਨੂਰਪੁਰ ਬੇਦੀ ਖਿੱਤੇ ’ਚ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁਕੰਮਲ

ਨੂਰਪੁਰ ਬੇਦੀ ਖਿੱਤੇ ’ਚ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁਕੰਮਲ

ਬਲਵਿੰਦਰ ਰੈਤ ਨੂਰਪੁਰ ਬੇਦੀ, 6 ਦਸੰਬਰ ਬਲਾਕ ਨੂਰਪੁਰ ਬੇਦੀ ਦੇ ਪਿੰਡ ਗੜ੍ਹਬਾਗਾ ਵਿੱਚ ਇੱਕ ਮਹੀਨੇ ਤੋਂ ਚੱਲ ਰਹੀ ਆਦਾਕਾਰ ਆਮਿਰ ਖਾਨ ਤੇ ਆਦਾਕਾਰਾ ਕਰੀਨਾ ਕਪੂਰ ਖਾਨ ਦੀ ਹਿੰਦੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਮੁਕੰਮਲ ਹੋ ਗਈ। ਪਿੰਡ ਗੜ੍ਹਬਾਗਾ ਦੇ ਨਾਲ ਲੱਗਦੇ ਸਤਲੁਜ ਦਰਿਆ ਨਜ਼ਦੀਕ ਇਸ ਫਿਲਮ ਦੀ ਸ਼ੂਟਿੰਗ ਲਈ ਮਹਿੰਗੇ ਸੈੱਟ ...

Read More

ਦੁੱਖਾਂ ਦੀ ਭੇਟ ਚੜ੍ਹੀ ਰਾਜਵਿੰਦਰ ਕੌਰ ਦੀ ਜਿ਼ੰਦਗੀ

ਦੁੱਖਾਂ ਦੀ ਭੇਟ ਚੜ੍ਹੀ ਰਾਜਵਿੰਦਰ ਕੌਰ ਦੀ ਜਿ਼ੰਦਗੀ

ਕੋਈ ਫੜੇ ਨਾ ਸਾਡੀ ਬਾਂਹ ਬਾਬਾ ਨਾਨਕਾ ! ‘ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।।’ ਅਤੇ ਅਜਿਹੇ ਹੋਰ ਮਹਾਂਵਾਕਾਂ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਤੇ ਭਾਈਚਾਰਕ ਸਾਂਝ ਦੇ ਸਿਧਾਂਤਾਂ ਦੀ ਪਛਾਣ ਹੁੰਦੀ ਹੈ। ਬਾਬਾ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ ਸਾਨੂੰ ਪੰਜਾਬ ਦੇ ਕਿਰਤੀਆਂ ਦੇ ...

Read More

ਕਿੱਲੋ ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ

ਕਿੱਲੋ ਹੈਰੋਇਨ ਸਣੇ ਮੁਲਜ਼ਮ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 6 ਦਸੰਬਰ ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਨੇ ਇਕ ਵਿਅਕਤੀ ਨੂੰ ਇਕ ਕਿੱਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੋਦੂ ਸਿੰਘ ਵਾਸੀ ਪਿੰਡ ਨਿਆਲ, ਪਾਤੜਾਂ (ਜ਼ਿਲ੍ਹਾ ਪਟਿਆਲਾ) ਵਜੋਂ ਹੋਈ ਹੈ। ਉਸ ਖ਼ਿਲਾਫ਼ ਐੱਸਟੀਐੱਫ਼ ਥਾਣਾ ਫੇਜ਼-4, ਮੁਹਾਲੀ ਵਿਚ ਐੱਨਡੀਪੀਐੱਸ ਐਕਟ ਤਹਿਤ ਕੇਸ ...

Read More

ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਕਾਂਡ ਮੁਆਫ਼ੀਯੋਗ ਨਹੀਂ: ਵਾਕਰ

ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਕਾਂਡ ਮੁਆਫ਼ੀਯੋਗ ਨਹੀਂ: ਵਾਕਰ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 6 ਦਸੰਬਰ ਭਾਰਤ ਦੌਰੇ ’ਤੇ ਆਈ ਬਰਤਾਨਵੀ ਲੇਖਿਕਾ ਵੀ ਵਾਕਰ ਨੇ ਅੱਜ ਇੱਥੇ ਇਕ ਸਕੂਲ ਵਿਚ ਵਿਦਿਆਰਥੀਆਂ ਨਾਲ ਜੱਲ੍ਹਿਆਂਵਾਲਾ ਬਾਗ਼ ਕਾਂਡ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਾ ਮੁਆਫ਼ੀਯੋਗ ਕਤਲੇਆਮ ਸੀ। ਇੱਥੇ ਆਉਣ ਵਾਲੇ ਹਰੇਕ ਬਰਤਾਨਵੀ ਨੂੰ ਇਸ ਖੂਨੀ ਕਾਂਡ ਲਈ ਦੁੱਖ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਸ੍ਰੀਮਤੀ ...

Read More

ਪੰਜਾਬ ਚਿੱਟੇ ਸੋਨੇ ਦੀ ਖੇਤੀ ਵਿੱਚ ਸਰਦਾਰ

ਪੰਜਾਬ ਚਿੱਟੇ ਸੋਨੇ ਦੀ ਖੇਤੀ ਵਿੱਚ ਸਰਦਾਰ

ਚਰਨਜੀਤ ਭੁੱਲਰ ਬਠਿੰਡਾ, 6 ਦਸੰਬਰ ਪੰਜਾਬ ਦੀ ਕਿਸਾਨੀ ਨੂੰ ਸਲਾਮ ਹੈ ਜਿਸ ਦੀ ਮਿਹਨਤ ਦੀ ਬਦੌਲਤ ਐਤਕੀਂ ਚਿੱਟੇ ਸੋਨੇ ਦੇ ਝਾੜ ਨੇ ਝੰਡੀ ਲੈ ਲਈ ਹੈ। ਭਾਵੇਂ ਕਿਸਾਨੀ ਨੂੰ ਨਰਮੇ ਦੇ ਭਾਅ ’ਚ ਮਾਰ ਪਈ ਹੈ ਪ੍ਰੰਤੂ ਝਾੜ ਵਿਚ ਕਿਸਾਨੀ ਨੇ ਐਤਕੀਂ ਕਿਸੇ ਨੂੰ ਨੇੜੇ ਖੰਘਣ ਨਹੀਂ ਦਿੱਤਾ। ਦੇਸ਼ ਭਰ ’ਚੋਂ ਪੰਜਾਬ ...

Read More

ਸ਼ਾਹੀ ਇਮਾਮ ਵੱਲੋਂ ਨਾਗਰਿਕਤਾ ਬਿੱਲ ਦਾ ਵਿਰੋਧ

ਸ਼ਾਹੀ ਇਮਾਮ ਵੱਲੋਂ ਨਾਗਰਿਕਤਾ ਬਿੱਲ ਦਾ ਵਿਰੋਧ

ਗੁਰਿੰਦਰ ਸਿੰਘ ਲੁਧਿਆਣਾ, 6 ਦਸੰਬਰ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕੇਂਦਰ ਸਰਕਾਰ ਵੱਲੋਂ ਸੰਸਦ ’ਚ ਪੇਸ਼ ਕੀਤੇ ਜਾਣ ਵਾਲੇ ਨਾਗਰਿਕਤਾ ਬਿੱਲ ਦਾ ਵਿਰੋਧ ਕੀਤਾ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਧਰਮ ਦੇ ਆਧਾਰ ’ਤੇ ਕਿਸੇ ਨੂੰ ਭਾਰਤੀ ਨਾਗਰਿਕਤਾ ਦੇਣਾ ਠੀਕ ਨਹੀਂ ...

Read More


ਕੈਪਟਨ ਨੇ ਉਦਯੋਗ ਨੂੰ ਹੁਲਾਰਾ ਦੇਣ ਲਈ ਕੇਂਦਰ ਕੋਲੋਂ ਰਿਆਇਤਾਂ ਮੰਗੀਆਂ

Posted On December - 3 - 2019 Comments Off on ਕੈਪਟਨ ਨੇ ਉਦਯੋਗ ਨੂੰ ਹੁਲਾਰਾ ਦੇਣ ਲਈ ਕੇਂਦਰ ਕੋਲੋਂ ਰਿਆਇਤਾਂ ਮੰਗੀਆਂ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਤੇ ਕੰਢੀ ਇਲਾਕਿਆਂ ਵਿਚ ਨਿਵੇਸ਼ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਕੋਲੋਂ ਵਿਸ਼ੇਸ਼ ਰਿਆਇਤਾਂ ਦੀ ਮੰਗ ਕਰਦਿਆਂ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ। ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਸ੍ਰੀ ਗੋਇਲ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਸੂਬਿਆਂ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨੂੰ ਆਮਦਨ ਕਰ ਤੋਂ ਛੋਟ, ਕੇਂਦਰੀ ਵਸਤਾਂ 

ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਖ਼ੁਰਾਕ ਇੰਸਪੈਕਟਰ ਤੇ ਏਐੱਫਐੱਸਓ ਮੁਅੱਤਲ

Posted On December - 3 - 2019 Comments Off on ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਖ਼ੁਰਾਕ ਇੰਸਪੈਕਟਰ ਤੇ ਏਐੱਫਐੱਸਓ ਮੁਅੱਤਲ
ਚੰਡੀਗੜ੍ਹ: ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਗੁਰਦਾਸਪੁਰ ਵਿਚ ਖਰੀਦ ਕਾਰਜਾਂ ਦੌਰਾਨ ਬੇਨਿਯਮੀਆਂ ਕਰਨ ਵਾਲੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਐੱਫਆਈਆਰ ਵੀ ਦਰਜ ਕੀਤੀ ਗਈ ਹੈ। ਮੁਅੱਤਲ ਕੀਤੇ ਗਏ ਵਿਅਕਤੀਆਂ ਵਿਚ ਸ੍ਰੀ ਹਰਗੋਬਿੰਦਪੁਰ ਖੇਤਰ ਦਾ ਸਹਾਇਕ ਖ਼ੁਰਾਕ ਸਪਲਾਈ ਅਧਿਕਾਰੀ (ਏਐੱਫਐੱਸਓ) ਜਸਵਿੰਦਰ ਸਿੰਘ ਅਤੇ ਫੂਡ ਇੰਸਪੈਕਟਰ ਸੰਦੀਪ ਸਿੰਘ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 

ਪੰਜਾਬ ਵਿਚੋਂ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇਗਾ: ਗੇਜਾ ਰਾਮ

Posted On December - 3 - 2019 Comments Off on ਪੰਜਾਬ ਵਿਚੋਂ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇਗਾ: ਗੇਜਾ ਰਾਮ
ਡਾ. ਹਿਮਾਂਸ਼ੂ ਸੂਦ ਫ਼ਤਹਿਗੜ੍ਹ ਸਾਹਿਬ, 2 ਦਸੰਬਰ ਪੰਜਾਬ ਵਿੱਚੋਂ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇਗਾ ਤਾਂ ਜੋ ਸਫ਼ਾਈ ਸੇਵਕਾਂ ਦਾ ਸ਼ੋਸ਼ਣ ਰੋਕਿਆ ਜਾ ਸਕੇ ਅਤੇ ਕੱਚੇ ਸਫ਼ਾਈ ਸੇਵਕਾਂ ਨੂੰ ਪੱਕਾ ਕਰਨ ਲਈ ਕਮਿਸ਼ਨ ਵੱਲੋਂ ਜਨਵਰੀ ਮਹੀਨੇ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਸੌਂਪੀ ਜਾਵੇਗੀ ਤਾਂ ਜੋ ਸਫ਼ਾਈ ਸੇਵਕਾਂ ਨੂੰ ਪੱਕਾ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ, ਉਪ ਚੇਅਰਮੈਨ 

ਖੁਦਕੁਸ਼ੀ ਮਾਮਲਾ: ਕੇਸ ਦੀਆਂ ਧਾਰਾਵਾਂ ਬਦਲੀਆਂ

Posted On December - 3 - 2019 Comments Off on ਖੁਦਕੁਸ਼ੀ ਮਾਮਲਾ: ਕੇਸ ਦੀਆਂ ਧਾਰਾਵਾਂ ਬਦਲੀਆਂ
ਜਗਮੋਹਨ ਸਿੰਘ ਘਨੌਲੀ, 2 ਦਸੰਬਰ ਇੱਥੋਂ ਨੇੜਲੇ ਪਿੰਡ ਘਨੌਲਾ ਦੇ ਜੇ.ਸੀ.ਬੀ. ਚਾਲਕ ਨੌਜਵਾਨ ਸਰਬਜੀਤ ਸਿੰਘ ਦੀ 29-30 ਨਵੰਬਰ ਦੀ ਦਰਮਿਆਨੀ ਰਾਤ ਨੂੰ ਹਿਮਾਚਲ ਪ੍ਰਦੇਸ਼ ਦੇ ਪਿੰਡ ਸ਼ੀਤਲਪੁਰ ਨੇੜੇ ਜੇਸੀਬੀ ਮਸ਼ੀਨ ਨਾਲ ਲਟਕਦੀ ਲਾਸ਼ ਮਿਲਣ ਤੋਂ ਬਾਅਦ ਬੱਦੀ ਪੁਲੀਸ ਨੇ ਆਤਮਹੱਤਿਆ ਦੇ ਦਰਜ ਕੀਤੇ ਕੇਸ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਰੋਸ਼ ਪ੍ਰਦਰਸ਼ਨ ਤੋਂ ਬਾਅਦ ਹੱਤਿਆ ਦੇ ਕੇਸ ਵਿੱਚ ਬਦਲ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਘਨੌਲਾ ਪਿੰਡ 

ਜੇਲ੍ਹਾਂ ਵਿਚ ਬੈਠੇ ਗੈਂਗਸਟਰ ਚਲਾ ਰਹੇ ਨੇ ਸਰਕਾਰ: ਬੀਰਦਵਿੰਦਰ

Posted On December - 3 - 2019 Comments Off on ਜੇਲ੍ਹਾਂ ਵਿਚ ਬੈਠੇ ਗੈਂਗਸਟਰ ਚਲਾ ਰਹੇ ਨੇ ਸਰਕਾਰ: ਬੀਰਦਵਿੰਦਰ
ਡਾ. ਹਿਮਾਂਸ਼ੂ ਸੂਦ ਫ਼ਤਹਿਗੜ੍ਹ ਸਾਹਿਬ, 2 ਦਸੰਬਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਅਤੇ ਨਸ਼ੇ ਪਹਿਲਾਂ ਤੋਂ ਵੀ ਜ਼ਿਆਦਾ ਵਿਕ ਰਹੇ ਹਨ, ਜਦਕਿ ਜੇਲ੍ਹਾਂ ਵਿਚ ਬੈਠੇ ਗੈਂਗਸਟਰ ਸਰਕਾਰ ਚਲਾ ਰਹੇ ਹਨ। ਉਹ ਅੱਜ ਆਪਣੇ ਗ੍ਰਹਿ ਪਿੰਡ ਕੋਟਲਾ ਭਾਈਕਾ ਵਿਚ ਇੱਕ ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿਚ ਜਗਜੀਵਨ ਸਿੰਘ ਹਿੰਮਤਪੁਰਾ 

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Posted On December - 3 - 2019 Comments Off on ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 2 ਦਸੰਬਰ ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਭਗੜਾਣਾ ਦੀ ਸੰਗਤ ਵੱਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਭਗੜਾਣਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਸ਼ੁਰੂਆਤ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਅਤੇ 

ਸਟੀਲ ਸਨਅਤ ਲਈ 600 ਕਰੋੜ ਦੇ ਸਮਝੌਤੇ ਹੋਏ: ਡੀਸੀ

Posted On December - 3 - 2019 Comments Off on ਸਟੀਲ ਸਨਅਤ ਲਈ 600 ਕਰੋੜ ਦੇ ਸਮਝੌਤੇ ਹੋਏ: ਡੀਸੀ
ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 2 ਦਸੰਬਰ ਪੰਜਾਬ ਸਰਕਾਰ ਦੀ ਸਨਅਤੀ ਨੀਤੀ ਸਦਕਾ ਮੰਡੀ ਗੋਬਿੰਦਗੜ੍ਹ ਵਿਚਲੀ ਸਨਅਤ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਤੇ ਮੰਡੀ ਗੋਬਿੰਦੜ੍ਹ ਵਿਚ 41 ਨਵੀਆਂ ਸਨਅਤੀ ਇਕਾਈਆਂ ਦੀ ਸਥਾਪਤੀ ਸਬੰਧੀ 600 ਕਰੋੜ ਤੋਂ ਵੱਧ ਦੇ ਸਮਝੌਤਿਆਂ ’ਤੇ ਸਹੀ ਪਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿਚ 5 ਤੇ 6 ਦਸੰਬਰ ਨੂੰ ਕਰਵਾਇਆ ਜਾ ਰਿਹਾ ਪ੍ਰੋਗਰੈਸਿਵ ਪੰਜਾਬ ਸੰਮੇਲਨ ਮੰਡੀ ਗੋਬਿੰਗੜ੍ਹ ਵਿਚਲੀ ਸਨਅਤ ਨੂੰ ਬੁਲੰਦੀਆਂ ’ਤੇ ਲਿਜਾਣ ਵਿੱਚ ਸਹਾਈ 

ਮਸ਼ਾਲ ਪ੍ਰਾਜੈਕਟ ਤਹਿਤ ਅਧਿਆਪਕਾਂ ਦੀ ਸਿਖਲਾਈ ਵਰਕਸ਼ਾਪ

Posted On December - 3 - 2019 Comments Off on ਮਸ਼ਾਲ ਪ੍ਰਾਜੈਕਟ ਤਹਿਤ ਅਧਿਆਪਕਾਂ ਦੀ ਸਿਖਲਾਈ ਵਰਕਸ਼ਾਪ
ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 2 ਦਸੰਬਰ ਸਿੱਖਿਆ ਵਿਭਾਗ ਵੱਲੋਂ ‘ਮਸ਼ਾਲ’ ਪ੍ਰਾਜੈਕਟ ਅਧੀਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਆਪਕਾਂ ਦੀ ਇਕ ਰੋਜ਼ਾ ਗਾਈਡੈਂਸ ਅਤੇ ਕੌਂਸਲਿੰਗ ਸਿਖਲਾਈ ਵਰਕਸ਼ਾਪ ਸੋਮਵਾਰ ਨੂੰ ਮੁੱਖ ਦਫ਼ਤਰ ਵਿੱਚ ਲਗਾਈ ਗਈ। ਸੂਬਾ ਕੋਆਰਡੀਨੇਟਰ ਜਯੋਤੀ ਸੋਨੀ ਨੇ ਦੱਸਿਆ ਕਿ ਅਧਿਆਪਕਾਂ ਨੂੰ ਗਾਈਡੈਂਸ ਅਤੇ ਕੌਂਸਲਰ ਵਜੋਂ ਸਿਖਲਾਈ ਪ੍ਰਦਾਨ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ 

ਫ਼ੌਜ ਦੀ ਭਰਤੀ: ਅਧਿਕਾਰੀਆਂ ’ਤੇ ਬਿਨਾਂ ਕਾਰਨ ਸਰਟੀਫਿਕੇਟ ਰੱਦ ਕਰਨ ਦਾ ਦੋਸ਼

Posted On December - 3 - 2019 Comments Off on ਫ਼ੌਜ ਦੀ ਭਰਤੀ: ਅਧਿਕਾਰੀਆਂ ’ਤੇ ਬਿਨਾਂ ਕਾਰਨ ਸਰਟੀਫਿਕੇਟ ਰੱਦ ਕਰਨ ਦਾ ਦੋਸ਼
ਪੱਤਰ ਪ੍ਰੇਰਕ ਨੂਰਪੁਰ ਬੇਦੀ, 2 ਦਸੰਬਰ ਲੁਧਿਆਣਾ ਵਿਚ ਫੌਜ ਦੀ ਭਰਤੀ ਮੌਕੇ ਉਥੇ ਤਾਇਨਾਤ ਅਫ਼ਸਰਾਂ ਵੱਲੋ ਸਰਟੀਫਿਕੇਟਾਂ ’ਤੇ ਲਾਗਏ ਗਏ ਇਤਰਾਜ਼ਾਂ ਕਾਰਨ ਖੇਤਰ ਦੇ 50 ਤੋਂ ਵੱਧ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਖੇਤਰ ਦੇ ਕਈ ਨੌਜਵਾਨਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ, ਪਰ ਉਨ੍ਹਾਂ ਦੇ ਸਰਟੀਫਿਕੇਟਾਂ ’ਤੇ ਇਤਰਾਜ਼ ਲਗਾ ਕੇ ਰਿਜੈਕਿਟ ਕਰ ਦਿੱਤੇ ਗਏ। ਖੇਤਰ ਦੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਸਾਰੇ ਟੈਸਟ ਵਧੀਆ ਢੰਗ ਨਾਲ ਪਾਸ ਕੀਤੇ ਪਰ 

ਰਾਣਾ ਕੇਪੀ ਨੇ ਸਮੱਸਿਆਵਾਂ ਸੁਣੀਆਂ

Posted On December - 3 - 2019 Comments Off on ਰਾਣਾ ਕੇਪੀ ਨੇ ਸਮੱਸਿਆਵਾਂ ਸੁਣੀਆਂ
ਨਿੱਜੀ ਪੱਤਰ ਪ੍ਰੇਰਕ ਨੰਗਲ, 2 ਦਸੰਬਰ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਨਗਰ ਕੌਂਸਲ ਨੰਗਲ ਦੇ ਵਾਰਡ ਨੰਬਰ 7 ਮੁਹੱਲਾ ਰਾਜਨਗਰ ਵਿਚ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਜੀਤ ਰਾਮ ਸ਼ਰਮਾ ਤੇ ਟੋਨੀ ਸਹਿਗਲ ਹਾਜ਼ਰ ਸਨ। ਰਾਣਾ ਕੇਪੀ ਨੇ ਉਸ਼ਾ ਮਾਤਾ ਮੰਦਿਰ ਵਿਚ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਇਸ ਮੌਕੇ ਕੁਝ ਅਧਿਕਾਰੀਆਂ ਨੂੰ ਮੰਦਿਰ ਸਮੇਤ ਇਲਾਕੇ ਦੇ ਹੋਰ ਵੱਖ ਵੱਖ ਵਿਕਾਸ ਕਾਰਜਾਂ ਅਤੇ ਸਮੱਸਿਆਂ ਨੂੰ ਸਮੇਂ 

ਤਨਖ਼ਾਹਾਂ ਨਾ ਮਿਲਣ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Posted On December - 3 - 2019 Comments Off on ਤਨਖ਼ਾਹਾਂ ਨਾ ਮਿਲਣ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਰਾਕੇਸ਼ ਸੈਣੀ ਨੰਗਲ, 2 ਦਸੰਬਰ ਸਮੇਂ ਸਿਰ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿਚ ਅੱਜ ਪੀਐੱਸਬੀ ਐਂਪਲਾਈਜ਼ ਫੈਡਰੇਸ਼ਨ ਇਕਾਈ ਨੰਗਲ ਦੇ ਮੈਂਬਰਾਂ ਨੇ ਸਥਾਨਕ ਬਿਜ਼ਲੀ ਦਫ਼ਤਰ ਅੱਗੇ ਪੰਜਾਬ ਸਰਕਾਰ ਖਿਲਾਫ਼ ਭਾਰੀ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਮੁਲਾਜ਼ਮ ਆਗੂ ਹੁਸਨ ਚੰਦ ਭਨੁਪਲੀ, ਅਸ਼ਵਨੀ ਕੁਮਾਰ ਭਲਾਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਤਨਖਾਹਾਂ ਦਾ ਭੁਗਤਾਨ, ਵਰਦੀਆਂ ਦੀਆਂ ਅਦਾਇਗੀਆਂ ਅਤੇ ਪਾਰਟ ਟਾਈਮ ਵਰਕਰਾਂ ਦੀਆਂ ਪੇਮੈਂਟਾਂ ਨਾ ਕੀਤੇ ਜਾਣ ਕਾਰਨ ਸਮੂਹ ਮੁਲਾਜ਼ਮਾਂ 

ਭਾਰਤ ਵਿਕਾਸ ਪ੍ਰੀਸ਼ਦ ਦਾ ਰਾਸ਼ਟਰ ਨਿਰਮਾਣ ਵਿਚ ਵੱਡਾ ਯੋਗਦਾਨ: ਰਾਣਾ ਕੇਪੀ

Posted On December - 3 - 2019 Comments Off on ਭਾਰਤ ਵਿਕਾਸ ਪ੍ਰੀਸ਼ਦ ਦਾ ਰਾਸ਼ਟਰ ਨਿਰਮਾਣ ਵਿਚ ਵੱਡਾ ਯੋਗਦਾਨ: ਰਾਣਾ ਕੇਪੀ
ਬਲਵਿੰਦਰ ਰੈਤ ਨੂਰਪੁਰ ਬੇਦੀ, 2 ਦਸੰਬਰ ਭਾਰਤ ਵਿਕਾਸ ਪ੍ਰੀਸ਼ਦ ਦੀ ਤਖ਼ਤਗੜ੍ਹ ਇਕਾਈ ਵੱਲੋਂ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿਚ ‘ਭਾਰਤ ਕੇ ਜਾਨੋ’ ਪ੍ਰੋਗਰਾਮ ਤਹਿਤ ਸੂਬਾ ਪੱਧਰੀ ਕੁਇਜ਼ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਜੋਤੀ ਜਗਾ ਕੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਸੰਸਥਾ ਰਾਸ਼ਟਰ ਨਿਰਮਾਣ ਦੀ ਦਿਸ਼ਾ ’ਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ ਤੇ ਅੱਜ ਬੱਚਿਆਂ ਦੇ ਕੁਇੱਜ਼ ਕਰਵਾ ਕੇ ਉਨ੍ਹ੍ਹਾਂ 

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ

Posted On December - 3 - 2019 Comments Off on ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਨਿੱਜੀ ਪੱਤਰ ਪ੍ਰੇਰਕ ਫ਼ਤਹਿਗੜ੍ਹ ਸਾਹਿਬ, 2 ਦਸੰਬਰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਦਾ ਪ੍ਰਕਾਸ਼ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਚ ਮਨਾਇਆ ਗਿਆ। ਇਸ ਮੌਕੇ ਗੁਰਮਤਿ ਸਮਾਗਮ ਦੀਵਾਨ ਟੋਡਰ ਮੱਲ ਹਾਲ ਵਿਚ ਕਰਵਾਇਆ ਗਿਆ, ਜਿਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਪ੍ਰਬੰਧਕਾਂ ਨੇ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਭਾਈ ਗੁਰਕੀਰਤ ਸਿੰਘ, 

ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ

Posted On December - 3 - 2019 Comments Off on ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ
ਬੀ. ਐੱਸ. ਚਾਨਾ ਸ੍ਰੀ ਆਨੰਦਪੁਰ ਸਾਹਿਬ, 2 ਦਸੰਬਰ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਤਖ਼ਤ ਕੇਸਗੜ੍ਹ ਸਾਹਿਬ ਵੱਲੋਂ ਸਿੱਖ ਮਿਸ਼ਨਰੀ ਕਾਲਜ ਆਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਦੇ ਧਾਰਮਿਕ ਕੁਇਜ਼ ਕਰਵਾਏ ਗਏ। ਲਿਖਤੀ ਧਾਰਮਿਕ ਪ੍ਰੀਖਿਆ ਵਿੱਚ ਛੇ ਸਕੂਲਾਂ ਦੇ 106 ਬੱਚਿਆਂ ਵਿੱਚੋਂ ਸਭ ਤੋਂ ਵੱਧ ਨੰਬਰ ਲੈਣ ਵਾਲੇ ਪੰਜ ਸਕੂਲਾਂ ਦੇ ਪਹਿਲੇ ਨੰਬਰ ’ਤੇ ਆਉਣ ਵਾਲੇ ਪੰਜ ਬੱਚਿਆਂ ਦੇ ਧਾਰਮਿਕ ਕੁਇਜ਼ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਮੂਹ ਸੰਗਤਾਂ 

ਯੂਨਾਈਟਿਡ ਅਕਾਲੀ ਦਲ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਿਪਤ ਸਮਾਗਮ

Posted On December - 3 - 2019 Comments Off on ਯੂਨਾਈਟਿਡ ਅਕਾਲੀ ਦਲ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਿਪਤ ਸਮਾਗਮ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 2 ਦਸੰਬਰ ਅਕਾਲੀ ਦਲ ਯੂਨਾਈਟਿਡ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ’ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਿਪਤ ਸਮਾਗਮ ਕਰਾਇਆ ਗਿਆ। ਇਸ ਦੌਰਾਨ ਪੰਜਾਬ ਵਿੱਚ ਲਾਇਬਰੇਰੀਆਂ ਖੋਲ੍ਹਣ ਤੇ ਵਾਤਾਵਰਨ ਸੰਭਾਲ ਲਈ ਪੌਦੇ ਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ’ਚੋਂ ਕੱਢਣਾ ਹੈ। ਇਸ ਲਈ ਅਕਾਲੀ ਦਲ ਯੂਨਾਈਟਿਡ ਅਤੇ 

ਵਿਸ਼ਵ ਏਡਜ਼ ਦਿਵਸ ਮਨਾਇਆ

Posted On December - 3 - 2019 Comments Off on ਵਿਸ਼ਵ ਏਡਜ਼ ਦਿਵਸ ਮਨਾਇਆ
ਪੱਤਰ ਪ੍ਰੇਰਕ ਰੂਪਨਗਰ, 2 ਦਸੰਬਰ ਸਥਾਨਕ ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਉਨ੍ਹਾਂ ਦੇ ਦਫ਼ਤਰ ਵਿਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਗਈ, ਜਿਸ ਨੂੰ ਸ੍ਰੀ ਸ਼ਰਮਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਰੈਲੀ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਲੰਘਦੀ ਹੋਈ ਵਾਪਸ ਸਿਵਲ ਸਰਜਨ ਦਫ਼ਤਰ ਪੁੱਜ ਕੇ ਸਮਾਪਤ ਹੋਈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਏਡਜ਼ ਇੱਕ ਲਾਇਲਾਜ ਬਿਮਾਰੀ ਹੈ 
Available on Android app iOS app
Powered by : Mediology Software Pvt Ltd.