ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਅੰਮ੍ਰਿਤਸਰ ਦੇ ਇੱਕ ਅਮੀਰ ਅਤੇ ਪੜ੍ਹੇ ਲਿਖੇ ਪਰਿਵਾਰ ਵਿੱਚ ਹੋਇਆ, ਜੋ 1850 ਵਿੱਚ ਸਾਹੀਵਾਲ ਤੋਂ ਅੰਮ੍ਰਿਤਸਰ ਆਇਆ ਸੀ। ਉਸ ਦੇ ਪਿਤਾ ਸਾਹਿਬ ਦਿੱਤਾ ਮੱਲ ਅੱਖਾਂ ਦੇ ਮਸ਼ਹੂਰ ਡਾਕਟਰ ਸਨ। ਉਨ੍ਹਾਂ ਨੂੰ...
Advertisement
ਦਸਤਕ
ਬਚਪਨ ’ਚ ਮੇਰੇ ਦੁਆਲੇ ਕਿਤਾਬਾਂ ਅਤੇ ਰਸਾਲਿਆਂ ਦਾ ਮਾਹੌਲ ਸੀ। ਉਸ ਮਾਹੌਲ ਨੇ ਮੈਨੂੰ ਪੜ੍ਹਨ ਦੀ ਚੇਟਕ ਲਾ ਦਿੱਤੀ ਸੀ। ਦਸਵੀਂ ਪਾਸ ਕਰਨ ਤੋਂ ਪਿੱਛੋਂ ਮੈਂ ਅੰਮ੍ਰਿਤਸਰ ਸ਼ਹਿਰ ਦੇ ਖ਼ਾਲਸਾ ਕਾਲਜ ਵਿੱਚ ਦਾਖ਼ਲ ਹੋ ਗਿਆ ਸਾਂ। ਉਸ ਸ਼ਹਿਰ ਦੇ ਹਾਲ...
ਘਰ ਅਤੇ ਮਕਾਨ ਮੋਹਨ ਸ਼ਰਮਾ ਮਕਾਨ ਨੂੰ ਘਰ ਵਿੱਚ ਬਦਲਣਾ ਐਰੇ ਗੈਰੇ ਦਾ ਕੰਮ ਨਹੀਂ! ਖ਼ੂਬਸੂਰਤ ਚਾਰ ਦੀਵਾਰੀ! ਸ਼ਾਨਦਾਰ ਇਮਾਰਤ! ਮਹਿੰਗਾ ਫਰਨੀਚਰ! ਹੋਰ ਐਸ਼ੋ-ਆਰਾਮ ਦਾ ਮਹਿੰਗਾ ਸਾਮਾਨ! ਇਹ ਸਭ ਕੁਝ ਖ਼ੂਬਸੂਰਤ ਬੰਗਲਾ ਤਾਂ ਹੋ ਸਕਦੈ! ਪਰ ਜੇਕਰ ਬੰਗਲੇ ਦੇ ਬਾਸ਼ਿੰਦਿਆਂ...
ਮੈਂ ਪੰਜ ਕੁ ਸਾਲ ਦਾ ਸਾਂ। ਮੇਰੇ ਦਾਦਾ ਜੀ ਹਰ ਰੋਜ਼ ਮੈਨੂੰ ਆਪਣੇ ਨਾਲ ਗੁਰੂਘਰ ਲੈ ਜਾਂਦੇ ਸਨ। ਗੁਰੂਘਰ ਦੇ ਉੱਤਰ ਵਾਲੇ ਪਾਸੇ ਇੱਕ ਖੂਹੀ ਸੀ।ਦਾਦਾ ਜੀ ਖੂਹੀ ਕੋਲ ਰੁਕ ਜਾਂਦੇ। ਮੈਨੂੰ ਦੱਸਦੇ, ‘‘ਇਹ ਖੂਹੀ ਏ। ਲੋਕ ਇੱਥੋਂ ਪੀਣ ਲਈ...
Advertisement
ਸੰਤੋਖ ਸਿੰਘ ਦਾ ਖੇਤ ਸੂਏ ਦੇ ਪਰਲੇ ਪਾਰ ਚਕੇਰੀਆਂ ਵਾਲੇ ਪਾਸੇ ਸੀ। ਉਹ ਕੁਝ ਸਾਲ ਤੋਂ ਨਵੇਂ ਬਣੇ ਮਕਾਨ ਵਿੱਚ ਰਹਿੰਦੇ ਸਨ। ਸਾਰਾ ਪਰਿਵਾਰ ਖ਼ੁਸ਼ ਸੀ। ਪੀਣ ਲਈ ਮਿੱਠਾ ਪਾਣੀ, ਖੁੱਲ੍ਹਾ ਤੇ ਸਾਫ਼ ਵਾਤਾਵਰਣ। ਕਈ ਵਾਰ ਖੇਤਾਂ ਵਿੱਚ ਲੱਗੇ ਅਰਜਨ...
ਲੋਕਤੰਤਰ ਵਿੱਚ ਹਰ ਪੰਜ ਸਾਲ ਮਗਰੋਂ ਲੋਕਾਂ ਨੂੰ ਜਤਾਇਆ ਜਾਂਦਾ ਹੈ ਕਿ ਅਗਲੇ ਦਿਨਾਂ ਦੌਰਾਨ ਉੁਹ ਆਪ ਆਪਣੇ ’ਤੇ ਸ਼ਾਸਨ ਕਰਨ ਵਾਲੀ ਜਮਾਤ ਦੀ ਚੋਣ ਕਰਨ ਰਹੇ ਹਨ। ਹਰ ਵਾਰ ਲੋਕ ਆਉਣ ਵਾਲੇ ਪੰਜ ਸਾਲਾਂ ਦੌਰਾਨ ਕੁਝ ਚੰਗਾ ਹੋਣ ਦੇ...
ਸਿਆਣੇ ਆਖਦੇ ਨੇ ਸਾਡੀਆਂ ਤਿੰਨ ਮਾਵਾਂ ਹਨ। ਇਨ੍ਹਾਂ ਦਾ ਆਦਰ ਮਾਣ ਤੇ ਸਤਿਕਾਰ ਕਰਨ ਵਿੱਚ ਸਾਨੂੰ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਜੇਕਰ ਸਾਡੀ ਹੋਂਦ ਦੇਸ਼ ਦੁਨੀਆ ਵਿੱਚ ਕਾਇਮ ਹੈ ਅਤੇ ਇਸ ਧਰਤੀ ’ਤੇ ਸਾਡਾ ਨਾਂ ਹੈ ਤਾਂ ਇਨ੍ਹਾਂ ਤਿੰਨਾਂ...
ਹਿਮਾਚਲ ਪ੍ਰਦੇਸ਼ ਦਾ ਨਾਮ ਮਨ ਵਿੱਚ ਆਉਂਦਿਆਂ ਹੀ ਠੰਢਾ ਮੌਸਮ, ਸਾਫ਼ ਸੁਥਰਾ ਵਾਤਾਵਰਨ, ਝਰਨੇ, ਸੀਤਲ ਦਰਿਆ, ਹਰੇ ਭਰੇ ਪਹਾੜ, ਬਰਫ਼ ਨਾਲ ਢਕੀਆਂ ਪਹਾੜੀ ਚੋਟੀਆਂ ਆਦਿ ਅਨੇਕਾਂ ਮਨਮੋਹਕ ਦ੍ਰਿਸ਼ ਉੱਭਰ ਆਉਂਦੇ ਹਨ। ਇਸ ਸਭ ਕੁਝ ਦੇ ਨਾਲ-ਨਾਲ ਹਿਮਾਚਲ ਦੇ ਸੇਬਾਂ ਦੇ...
ਅੱਜਕੱਲ੍ਹ ਗੰਭੀਰ ਟੀਵੀ/ਸਟੇਜ ਪ੍ਰੋਗਰਾਮਾਂ ਦੀ ਥਾਂ ਜਨਤਾ ਪੈਰ-ਪੈਰ ’ਤੇ ਹਲਕੇ ਫੁਲਕੇ ਤੇ ਹਾਸੇ ਦੇ ਪ੍ਰੋਗਰਾਮਾਂ ਵੱਲ ਵੱਡੀ ਪੱਧਰ ਉੱਤੇ ਰੁਚਿਤ ਹੁੰਦੀ ਜਾ ਰਹੀ ਹੈ। ਹਰ ਕੋਈ ਨਕਲੀ ਜਾਂ ਅਸਲੀ ਹਾਸਾ ਹੱਸਣਾ ਚਾਹੁੰਦਾ ਹੈ। ਟੀਵੀ ਉੱਤੇ ਸਭ ਤੋਂ ਵੱਧ ਪੈਸੇ ਹਾਸੇ...
ਭਗਤ ਸਿੰਘ ਦਾ ‘ਵਿਦਰੋਹੀ’ ਨਾਂ ਹੇਠਾਂ ਲਿਖਿਆ ਲੇਖ ‘ਕਾਕੋਰੀ ਦੇ ਸ਼ਹੀਦਾਂ ਦੇ ਫਾਂਸੀ ਦੇ ਹਾਲਾਤ’ ਪੰਜਾਬੀ ਅਤੇ ਉਰਦੂ ਮਾਸਿਕ ਰਸਾਲੇ ‘ਕਿਰਤੀ’ ਨੇ ਜਨਵਰੀ 1928 ਦੇ ਅੰਕ ਵਿੱਚ ਛਾਪਿਆ। ਭਗਤ ਸਿੰਘ ਨੇ ਪੰਜਾਬੀ ਵਿੱਚ ਲਿਖਣਾ-ਪੜ੍ਹਨਾ ਸਕੂਲ ਤੋਂ ਨਹੀਂ ਸਗੋਂ ਆਪਣੀਆਂ ਕੋਸ਼ਿਸ਼ਾਂ ਨਾਲ ਹੀ ਸਿੱਖਿਆ ਸੀ।
ਰਾਏ ਅਬਦੁਲ ਹਮੀਦ ਚੋਪੜਾ ਸਾਹਬ ਬਾਕੀ ਦੋ ਸੱਜਣਾਂ ਵਾਂਗ ਹੀ ਪੈਦਾਇਸ਼ੀ ਜਾਮਕੀਏ ਹਨ, ਪੁਸ਼ਤ-ਦਰ-ਪੁਸ਼ਤ ਉਨ੍ਹਾਂ ਦੇ ਪੁਰਖੇ ਏਸੇ ਧਰਤ ’ਤੇ ਜਨਮ ਲੈਂਦੇ ਆਏ ਹਨ। ਮੇਰੀ ਲਿਆਂਦੀ ਤਸਵੀਰ ਉਨ੍ਹਾਂ ਨੂੰ ਦਿਖਾਈ ਜਾਂਦੀ ਹੈ, ਮੈਂ ਆਪਣੇ ਪੜਨਾਨੇ ਦਾ ਨਾਂਅ ਉਨ੍ਹਾਂ ਨੂੰ ਦੱਸਦਾ ਹਾਂ। ਸੁਲਤਾਨ ਸਿੰਘ ਆਹਲੂਵਾਲੀਆ ਦਾ ਨਾਂਅ ਉਨ੍ਹਾਂ ਲਈ ਓਪਰਾ ਹੈ, ਉਨ੍ਹਾਂ ਦਾ ਆਪਣਾ ਜਨਮ ਵੰਡ ਤੋਂ ਕੁਝ ਸਾਲ ਬਾਅਦ ਦਾ ਹੈ, ਪਰ ਘਰ ਨੂੰ ਉਹ ਪਛਾਣ ਲੈਂਦੇ ਹਨ। ਕੋਲ ਬੈਠਿਆਂ ਨੂੰ ਦੱਸਦੇ ਹਨ ਕਿ ਇਹ ਉਹ ਘਰ ਹੈ ਜਿਹੜਾ ਫਲਾਣੇ ਦਾ ਹੁੰਦਾ ਸੀ ਤੇ ਫੇਰ ਜਦੋਂ ਵਿਕਿਆ ਇਸ ਨੂੰ ਢਾਹ ਕੇ ਫਲਾਣੇ ਫਲਾਣੇ ਨੇ ਉੱਥੇ ਆਪੋ ਆਪਣੇ ਘਰ ਬਣਾ ਲਏ। ਤੇ ਮੇਰੇ ਬਿਨਾ ਦੱਸਿਆਂ ਹੀ ਕਹਿੰਦੇ ਹਨ, “ਏਸ ਘਰ ਦੇ ਵਿਹੜੇ ਵਿੱਚ ਖੂਹ ਹੁੰਦਾ ਸੀ ਤੇ ਵੱਡਾ ਸਾਰਾ ਜਾਮਨੂੰਆਂ ਦਾ ਰੁੱਖ ਵੀ, ਪਰ ਹੁਣ ਉੱਥੇ ਨਿੱਕੇ ਨਿੱਕੇ ਕਈ ਘਰ ਹਨ।’’ ... ਮੈਂ ਆਪਣੇ ਤਸੱਵਰ ਵਿੱਚ ਹਮੇਸ਼ਾ ਲਈ ਉਸ ਮੋਕਲੇ ਵਿਹੜੇ ਵਾਲੇ ਘਰ ਦੀ ਤਸਵੀਰ ਸਾਂਭ ਕੇ ਰੱਖਣਾ ਚਾਹੁੰਦਾ ਹਾਂ, ਹੁਣ ਟੋਟਿਆਂ ਵਿੱਚ ਵੰਡੀ ਜਾ ਚੁੱਕੀ ਉਸ ਭੋਇੰ ਨੂੰ ਦੇਖ ਕੇ ਮੈਂ ਕੀ ਲੈਣਾ!
ਪਿੰਡ ਵਾਲਾ ਘਰ ਸੁਖਵਿੰਦਰ ਚਹਿਲ ਜਦੋਂ ਮੈਂ ਗਿਆ/ ਪਿੰਡ ਵਾਲੇ ਘਰ ਉਦਾਸ ਲੱਗਿਆ/ ਘਰ ਦਾ ਪਹਿਰੇਦਾਰ ਮੇਨ ਗੇਟ ਦਾ ਉਹ ਜਿੰਦਾ ਜੋ ਨਿਭਾ ਰਿਹਾ ਸੀ ਆਪਣਾ ਫਰਜ਼/ ਪੂਰੀ ਇਮਾਨਦਾਰੀ ਨਾਲ ਔਖੀ ਘੁੰਮੀ ਚਾਬੀ/ ਜਦੋਂ ਖੋਲ੍ਹਣ ਦੀ ਕੀਤੀ ਕੋਸ਼ਿਸ਼ ਇਵੇਂ ਲੱਗ...
ਇੱਕ ਸ਼ਾਇਰ, ਮਿਰਜ਼ਾ ਗ਼ਾਲਿਬ ਦਾ ਬੜਾ ਕਦਰਦਾਨ ਸੀ। ਉਹ ਉਨ੍ਹਾਂ ਮੁਸ਼ਾਇਰਿਆਂ ਵਿੱਚ ਵੀ ਸ਼ਾਮਲ ਨਹੀਂ ਸੀ ਹੁੰਦਾ, ਜਿੱਥੇ ਗ਼ਾਲਿਬ ਦਾ ਜ਼ਿਕਰ ਨਾ ਹੋਵੇ। ਇੱਕ ਵਾਰੀ ਕੁਝ ਸ਼ਾਇਰ ਦੋਸਤ ਉਸ ਦੇ ਘਰ ਆਏ। ਰਸਮੀਂ ਦੁਆ-ਸਲਾਮ ਤੋਂ ਬਾਅਦ ਦੋਸਤਾਂ ਨੇ ਉਨ੍ਹਾਂ ਨੂੰ...
ਕਥਾ ਪ੍ਰਵਾਹ ਦੇਖਦੇ ਦੇਖਦੇ ਦਿਨ ਰਾਤ ਚੱਕਰ ਕੱਢਦੇ ਅੱਗੇ ਤੁਰਦੇ ਜਾ ਰਹੇ ਸਨ। ਉਹ ਹੈਰਾਨ ਸੀ ਕਿ ਇਹ ਥੱਕਦੇ ਕਿਉਂ ਨਹੀਂ। ਉਹਦੇ ਬਾਪੂ ਨੇ ਇੱਕ ਵਾਰ ਕਿਹਾ ਸੀ- ‘‘ਪੁੱਤ ਜਿਸ ਦਿਨ ਨਾਗ ਦੇਵ ਨੇ ਵਲੇਵਾਂ ਲਾਹ ਕੇ ਦਿਨ ਰਾਤ ਨੂੰ...
ਸਿਆਣੇ ਆਖਦੇ ਹਨ ਕਿ ਤਨ ਤੇ ਮਨ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਸਾਡੇ ਤਨ ਮਨ ਦੀ ਇਕਸੁਰਤਾ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਜੇਕਰ ਸਾਡਾ ਤਨ ਮਨ ਸ਼ੁੱਧ ਨਹੀਂ ਤਾਂ ਇਨ੍ਹਾਂ ਦੀ...
ਧਰਤੀ ਉੱਪਰ ਲੰਮਾ ਸਮਾਂ ਮੌਜੂਦ ਰਹਿਣ ਅਤੇ ਹੌਲੀ-ਹੌਲੀ ਖਿਸਕਦੇ ਰਹਿਣ ਵਾਲੇ ਸੰਘਣੀ ਬਰਫ਼ ਦੇ ਵੱਡ-ਆਕਾਰੀ ਢੇਲਿਆਂ ਨੂੰ ਗਲੇਸ਼ੀਅਰ ਜਾਂ ਬਰਫ਼ ਦੇ ਪਹਾੜ ਆਖਦੇ ਹਨ। ਧਰਤੀ ਦੇ ਠੰਢੇ ਇਲਾਕਿਆਂ ਵਿੱਚ ਪੈ ਰਹੀ ਬਰਫ਼ ਜਦੋਂ ਆਪਣੇ ਭਾਰ ਨਾਲ ਦੱਬੀ ਜਾਂਦੀ ਹੈ ਤਾਂ...
ਚਿਤਕੁਲ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦਾ ਭਾਰਤ ਚੀਨ ਦੀ ਸਰਹੱਦ ਨੇੜੇ ਵਸਿਆ ਹੋਇਆ ਭਾਰਤ ਦਾ ਆਖ਼ਰੀ ਪਿੰਡ ਹੈ। ਇਸ ਤੋਂ ਅੱਗੇ ਚੀਨ ਦੀ ਸਰਹੱਦ ਤੱਕ ਕੋਈ ਵਸੋਂ ਨਹੀਂ ਹੈ। ਇਹ ਪਿੰਡ ਸਮੁੰਦਰ ਤਲ ਤੋਂ 11320 ਫੁੱਟ ਦੀ ਉਚਾਈ ’ਤੇ...
ਨਾਵਲ ‘ਤੀਲ੍ਹਾ’ (ਲੇਖਕ: ਰਿਪੁਦਮਨ ਸਿੰਘ ਰੂਪ; ਪੰਨੇ: 130; ਕੀਮਤ: 295 ਰੁਪਏ; ਯੂਨੀਸਟਾਰ ਬੁਕਸ, ਮੁਹਾਲੀ) ਕੋਰਟਾਂ-ਕਚਹਿਰੀਆਂ ਤੇ ਵਕੀਲਾਂ ਦੇ ਅੰਦਰੂਨੀ ਅਤੇ ਬਾਹਰੀ ਦਾਅ-ਪੇਚਾਂ, ਕਾਰਜਸ਼ੈਲੀ, ਦੋਸਤੀਆਂ ਦੁਸ਼ਮਣੀਆਂ ਦੇ ਵਿਹਾਰ ਨੂੰ ਪੇਸ਼ ਕਰਦਾ ਹੈ। ਨਾਵਲ ਦਾ ਲੇਖਕ ਖ਼ੁਦ ਵਕੀਲ ਹੈ। ਉਸ ਦਾ ਇਸ...
ਪਿਛਲੇ ਦਿਨੀਂ ਇੱਕ ਸਮਾਗਮ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੇਰੀ ਸੀ। ਨਵ-ਨਿਯੁਕਤ ਲੈਕਚਰਾਰਾਂ ਅਤੇ ਹੋਰ ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦੇਣੇ ਸਨ। ਸਮਾਗਮ ਦੀ ਸਮਾਪਤੀ ਮਗਰੋਂ ਇੱਕ ਮਹਿਲਾ ਮੇਰੇ ਕੋਲ ਆਈ ਅਤੇ ਕਹਿੰਦੀ, ‘‘ਤੁਹਾਡੀ ਬੋਲੀ ਕਿੰਨੀ ਮਿੱਠੀ ਹੈ...
ਮੈਂ ਥੋਡ਼੍ਹੀ ਵਿੱਥ ’ਤੇ ਖਡ਼੍ਹੇ ਇੱਕ ਝੁੰਡ ਦੇ ਕਰੀਬ ਗਿਆ। ਮੈਨੂੰ ਦੇਖ ਕੇ ਉਨ੍ਹਾਂ ਆਪਣੇ ਮੂੰਹ ਦੂਜੇ ਪਾਸੇ ਮੋਡ਼ ਲਏ। ਉੱਥੋਂ ਮੈਂ ਦੂਜੀ ਮਿੱਤਰ ਟੋਲੀ ਵੱਲ ਤੁਰ ਪਿਆ। ਦੂਰੋਂ ਸਾਰੇ ਨੱਚਦੇ-ਟੱਪਦੇ ਦਿਖਾਈ ਦਿੱਤੇ। ਮਨ ਹੀ ਮਨ ਮੈਂ ਸੋਚੀ ਜਾ ਰਿਹਾ ਸੀ ਕਿ ਆਪਣੀ ਗੱਲ ਕਿੱਥੋਂ ਸ਼ੁਰੂ ਕੀਤੀ ਜਾ ਸਕਦੀ ਹੈ। ਜਦੋਂ ਮੈਂ ਉਨ੍ਹਾਂ ਦੇ ਕਰੀਬ ਪਹੁੰਚਿਆ ਤਾਂ ਸਾਰੇ ਤ੍ਰਬਕ ਕੇ ਥਿਰ ਹੋ ਗਏ। ਮੈਂ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ। ... ਉਸ ਦੇ ਮੂੰਹੋਂ ਈਸ਼ਵਰ ਦਾ ਦਰਜਾ ਪ੍ਰਾਪਤ ਕਰ ਚੁੱਕਾ ਮੈਂ ਅਜੀਬ ਸਥਿਤੀ ਦਾ ਸਾਹਮਣਾ ਕਰ ਰਿਹਾ ਸੀ।
ਡਾ. ਹੈਨਨ ਅਸ਼ਰਵੀ, ਫ਼ਲਸਤੀਨੀ ਰਾਸ਼ਟਰੀ ਕੌਂਸਲ ਦੀ ਚੁਣੀ ਹੋਈ ਮੈਂਬਰ ਸੀ। ਸਿੱਖਿਆ ਮੰਤਰੀ ਅਤੇ ਫ਼ਲਸਤੀਨੀ ਲਹਿਰ ਦੇ ਸੁਪਰੀਮ ਆਗੂ ਯਾਸਰ ਅਰਾਫ਼ਾਤ ਦੀ ਪ੍ਰਾਈਵੇਟ ਸੈਕਟਰੀ ਅਤੇ ਸਪੋਕਸਪਰਸਨ ਵੀ ਰਹੀ ਸੀ। ਭਾਵੁਕ ਡਾ. ਹੈਨਨ ਆਪਣੀ ਸੀਟ ਤੋਂ ਉੱਠ ਕੇ ਮੇਰੇ ਕੋਲ ਆਈ ਅਤੇ ਸਨਮਾਨ ਵਜੋਂ ਮੈਨੂੰ ਉਸ ਨੇ ਤਿੰਨ ਵਾਰ ਜੱਫੀ ਪਾਈ ਜਿਵੇਂ ਕੋਈ ਚਿਰੋਂ ਵਿਛੁੰਨਿਆ ਅਚਾਨਕ ਮਿਲਿਆ ਹੋਵੇ।
ਘੱਟੋ-ਘੱਟ ਅਸੀਂ ਇਹ ਦਿਖਾਵਾ ਨਾ ਕਰੀਏ ਕਿ ਭਾਰਤ ਵਿੱਚ ਸਾਨੂੰ ਨਹੀਂ ਪਤਾ ਕਿ ਗਾਜ਼ਾ ਵਿੱਚ ਕੀ ਹੋ ਰਿਹਾ ਹੈ ਜਾਂ ਇਹ ਕਹਿ ਕੇ ਜ਼ਿੰਮੇਵਾਰੀ ਤੋਂ ਨਾ ਭੱਜੀਏ ਕਿ ਸਾਡੇ ਕੋਲ ਆਪਣੀਆਂ ਹੀ ਘਰੇਲੂ ਸਮੱਸਿਆਵਾਂ ਬਥੇਰੀਆਂ ਹਨ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣਾ ਬਣਦਾ ਹੈ। ਜਦੋਂ ਲੋਕ ਖ਼ੁਰਾਕ, ਪਾਣੀ, ਦਵਾਈਆਂ ਤੇ ਆਸਰੇ ਤੋਂ ਵਾਂਝੇ ਰਹਿੰਦੇ ਹਨ, ਕਿਸੇ ਦੁਰਘਟਨਾ ਕਰ ਕੇ ਨਹੀਂ, ਬਲਕਿ ਜਾਣਬੁੱਝ ਕੇ ਖੇਡੀ ਜਾ ਰਹੀ ਰਾਜਨੀਤੀ ਕਰ ਕੇ ਤਾਂ ਇਹ ਸਿਰਫ਼ ਇੱਕ ਮਾਨਵਤਾਵਾਦੀ ਸੰਕਟ ਨਹੀਂ ਰਹਿ ਜਾਂਦਾ; ਇੱਕ ਜੰਗੀ ਅਪਰਾਧ ਬਣ ਜਾਂਦਾ ਹੈ। ... ਅਸੀਂ ਇਹ ਨਾ ਕਹੀਏ, ‘‘ਸਾਨੂੰ ਇਸ ਬਾਰੇ ਪਤਾ ਨਹੀਂ ਲੱਗਾ।’’ ਅਸੀਂ ਸਭ ਦੇਖਿਆ। ਅਸੀਂ ਜਾਣਦੇ ਸੀ। ਅਸੀਂ ਕੁਝ ਨਹੀਂ ਕੀਤਾ।
ਭਗਵਾਨ ਨੂੰ ਹਰ ਸਾਲ ਭਾਰਤ ਵਿੱਚ ਕਰੋੜਾਂ ਲੋਕ ਪੂਜਦੇ ਹਨ। ਭਗਵਾਨ ਦੀ ਤਿੰਨ ਚੌਥਾਈ ਪੂਜਾ ਅਰਚਨਾ ਉਹ ਸਰਕਾਰੀ ਮੁਲਾਜ਼ਮ ਕਰਦੇ ਹਨ, ਜਿਹੜੇ ਸਸਪੈਂਡ ਹੋ ਜਾਂਦੇ ਹਨ; ਜਿਨ੍ਹਾਂ ਦੀ ਤਰੱਕੀ ਰੋਕ ਲਈ ਜਾਂਦੀ ਹੈ ਜਾਂ ਜਿਨ੍ਹਾਂ ਉੱਤੇ ਰਿਸ਼ਵਤ ਲੈਣ ਆਦਿ ਦੇ...
ਦਫ਼ਤਰ ਅੰਦਰ ਵੜਨ ਤੋਂ ਪਹਿਲਾਂ ਅਚਾਨਕ ਉਸ ਦੀ ਨਜ਼ਰ ਪਿਉ ਪੁੱਤ ’ਤੇ ਪੈ ਗਈ ਸੀ। ਦੋਵੇਂ ਲੰਮੀ ਕਤਾਰ ਦੇ ਅਖ਼ੀਰ ਵਿੱਚ ਖੜ੍ਹੇ ਸਨ। ਸੁਰੱਖਿਆ ਕਰਮੀ ਗੇਟ ’ਤੇ ਰੁਕ ਗਿਆ ਅਤੇ ਅੰਜਲੀ ਆਪਣੀ ਉੱਚੀ ਕੁਰਸੀ ’ਤੇ ਜਾ ਬਿਰਾਜੀ। ਬਾਬੂ ਲੋਕ ਅਦਬ...
ਗ਼ਜ਼ਲ ਗੁਰਭਜਨ ਗਿੱਲ ਗੁਰੂ ਨਾਨਕ ਦੀ ਬਾਣੀ ਪੜ੍ਹਦਾਂ, ਸਿਰ ਸੂਹੀ ਦਸਤਾਰ ਵੀ ਹੈ। ਦਸਮ ਪਿਤਾ ਤਾਂ ਮੁਸ਼ਕਿਲ ਵੇਲੇ ਬੇਕਸੀਆਂ ਵਿੱਚ ਯਾਰ ਵੀ ਹੈ। ਧਰਤੀ ਦੀ ਮਰਯਾਦਾ ਸਮਝਾਂ ਦੁੱਲਾ ਬੁੱਲਾ ਬੁੱਕਲ ਵਾਂਗ, ਫਿਰ ਵੀ ਸੰਗਲ ਟੁੱਟਦੇ ਹੀ ਨਾ ਇਸ ਦਾ ਮਨ...
ਮੈਂ ਨਾਲੋ ਨਾਲ ਬੇਰੁਜ਼ਗਾਰ ਆਰਟ/ਕਰਾਫਟ ਟੀਚਰਜ਼ ਯੂਨੀਅਨ ਨਾਲ ਜੁੜੇ ਹੋਣ ਕਾਰਨ ਯੂਨੀਅਨ ਦੀਆਂ ਮੰਗਾਂ, ਮੀਟਿੰਗਾਂ ਆਦਿ ਬਾਰੇ ਪ੍ਰੈੱਸ ਨੋਟ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ। ਯੂਨੀਅਨ ਦੇ ਪਟਿਆਲਾ ਜ਼ਿਲ੍ਹੇ ਦਾ ਕੰਮ ਮੇਰੀ ਦੁਕਾਨ ਤੋਂ ਹੀ ਚੱਲਦਾ ਸੀ ਅਤੇ ਮੈਂ ਦੁਕਾਨ ਦੇ ਕੰਮ ਨੂੰ ਵੀ ਸਾਂਭਦਾ, ਸਾਰੇ ਕਾਰੀਗਰਾਂ ਨੂੰ ਕਟਾਈ ਕਰ ਕੇ ਦੇਣ ਦਾ ਕੰਮ ਮੈਂ ਹੀ ਕਰਦਾ, ਭਰਾ ਅਤੇ ਕਾਰੀਗਰ ਸਿਲਾਈ ਹੀ ਕਰਦੇ। ਇਸ ਦੇ ਨਾਲ ਹੀ ਚੰਡੀਗੜ੍ਹ ਰੈਲੀਆਂ, ਧਰਨਿਆਂ, ਲਗਾਤਾਰ ਭੁੱਖ ਹੜਤਾਲ ਵਿੱਚ ਰਾਤਾਂ ਕੱਟਣ ਦੀ ਵੀ ਹਾਜ਼ਰੀ ਲੁਆਉਂਦਾ। ਸਿੱਖਿਆ ਵਿਭਾਗ ’ਚ ਵਿਭਾਗੀ ਚੋਣ ਕਮੇਟੀ ਵੱਲੋਂ ਮੇਰੀ ਚੋਣ ਹੋਣ ਉਪਰੰਤ ਅਖ਼ੀਰ 30 ਅਪਰੈਲ 1997 ਨੂੰ ਤਕਰੀਬਨ 13 ਸਾਲ ਦੀ ਬਰੇਕ ਬਾਅਦ ਬਤੌਰ ਰੈਗੂਲਰ ਅਧਿਆਪਕ ਸਰਕਾਰੀ ਹਾਈ ਸਕੂਲ ਉਲਾਣਾ ਵਿਖੇ ਹਾਜ਼ਰ ਹੋ ਕੇ ਮੁੜ ਨੌਕਰੀ ਵਿੱਚ ਆਇਆ। ਇਸ ਤਰ੍ਹਾਂ ਹੋਣਾ ਮੇਰੀ ਸਮਝ ਤੋਂ ਬਾਹਰ ਹੈ ਕਿ ਮੇਰਾ ਨੌਕਰੀ ’ਚ ਹੱਥ ਪੈਣ ਦੇ ਬਾਵਜੂਦ ਮੈਂ ਕਾਮਯਾਬ ਕਿਉਂ ਨਾ ਹੋਇਆ।
ਇਹ ਬੜਾ ਹੈਰਾਨ ਕਰਨ ਵਾਲਾ ਤੱਥ ਹੈ ਕਿ ਸਾਡੀ ਭਾਰਤੀ ਲੋਕਾਂ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਮੌਨਸੂਨ ਪੌਣਾਂ ਨਾਲ ਜੁੜੀ ਹੋਈ ਹੈ। ਮੌਨਸੂਨ ਪੌਣਾਂ ਭਾਰਤ ਦੇ ਅਰਥਚਾਰੇ ਲਈ ਸਭ ਤੋਂ ਵੱਡਾ ਵਰਦਾਨ ਹਨ। ਮਈ ਜੂਨ ਦੇ ਮਹੀਨਿਆਂ ਦੌਰਾਨ ਜੇਠ ਹਾੜ੍ਹ ਦੀ...
ਦੋ ਦੇਸੀ ਹਮਾਤੜ ਜਿਹੇ ਬੰਦੇ ਰਾਜਸਥਾਨ ਤੋਂ ਪੰਜਾਬ ਵਿੱਚ ਆਪਣੇ ਇੱਕ ਸਰਦੇ ਪੁੱਜਦੇ ਰਿਸ਼ਤੇਦਾਰ ਨੂੰ ਮਿਲਣ ਆ ਗਏ। ਰੋਟੀ ਖੁਆਉਣ ਤੋਂ ਬਾਅਦ ਦੋਵਾਂ ਦਾ ਉਤਾਰਾ ਚੁਬਾਰੇ ਵਿੱਚ ਸੀ ਜਿੱਥੇ ਨਵੀਂ ਨਵੀਂ ਆਈ ਬਿਜਲੀ ਦਾ ਲਾਟੂ (ਬਲਬ) ਜਗ ਰਿਹਾ ਸੀ। ਭਾਈਵੰਦਾਂ ਦੇ ਘਰੇ ਤਾਂ ਦੀਵੇ ਜਗਦੇ ਸੀ, ਜੋ ਮਾੜੀ ਜੀ ਫੂਕ ਨਾਲ ਬੁਝ ਜਾਂਦੇ। ਦੋਵੇਂ ਅੱਧੀ ਰਾਤ ਤੱਕ ਗੱਲਾਂ ਮਾਰਦੇ ਰਹੇ। ਜਦੋਂ ਸੌਣ ਦਾ ਵੇਲਾ ਆਇਆ ਤਾਂ ਬਲਬ ਬੁਝਾਉਣਾ ਨਾ ਆਵੇ। ਦੋਵਾਂ ਨੇ ਮੰਜੇ ਉੱਪਰ ਚੜ੍ਹ ਕੇ ਪਹਿਲਾਂ ਤਾਂ ਬਲਬ ਨੂੰ ਬੁਝਾਉਣ ਲਈ ਫੂਕਾਂ ਮਾਰੀਆਂ। ਜਦੋਂ ਨਾ ਬੁਝਿਆ ਤਾਂ ਪਰਨਿਆਂ ਨਾਲ ਝੱਲਾਂ ਮਾਰ ਮਾਰ ਕੇ ਬੁਝਾਉਂਦੇ ਰਹੇ। ਅਖੀਰ ਸੌਂ ਗਏ। ਸਵੇਰ ਨੂੰ ਮੇਜ਼ਬਾਨ ਰਾਤ ਵਾਲੀ ਗੱਲ ਸੁਣ ਕੇ ਬਹੁਤ ਹੱਸਿਆ।
ਇਰਾਨੀ ਰੁੱਖੇਪਣ ਦਾ ਸਭ ਤੋਂ ਕੁਸੈਲਾ ਤਜਰਬਾ ਮੈਨੂੰ ਤਹਿਰਾਨ ਦੇ ਤਜਰਿਸ਼ ਚੌਕ ਵਿੱਚ ਹੋਇਆ। ਮਸ਼ਹਾਦ ਵੱਲ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਇਸ ਚੌਕ ’ਤੇ ਖ਼ਵਾਤੀਨ (ਔਰਤਾਂ) ਦੇ ਇੱਕ ਜ਼ਬਰਦਸਤ ਮੁਜ਼ਾਹਰੇ ਦੀਆਂ ਮੈਂ ਆਪਣੇ ਸੈੱਲ ਫੋਨ ਰਾਹੀਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਇੱਕ ਪੁਲੀਸ ਵਾਲੇ ਨੇ ਮੇਰਾ ਫੋਨ ਖੋਹ ਲਿਆ। ਇੱਕ ਦੁਕਾਨਦਾਰ ਦੇ ਦਖ਼ਲ ਕਾਰਨ ਪੁਲੀਸ ਵਾਲੇ ਨੇ ਫ਼ੋਨ ਤਾਂ ਮੋਡ਼ ਦਿੱਤਾ, ਪਰ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਕੇ।
Advertisement