DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਪਾਦਕੀ

  • ਲਿੰਗਕ ਤਰਜੀਹਾਂ ਪ੍ਰਤੀ ਵਿਸ਼ਵਵਿਆਪੀ ਰਵੱਈਏ ’ਚ ਸੂਖ਼ਮ ਪਰ ਮਹੱਤਵਪੂਰਨ ਤਬਦੀਲੀ ਆ ਰਹੀ ਹੈ। ਜਿਵੇਂ ਹਾਲ ਹੀ ਵਿੱਚ ‘ਦਿ ਇਕੌਨੋਮਿਸਟ’ ਵੱਲੋਂ ਰਿਪੋਰਟ ਕੀਤਾ ਗਿਆ ਹੈ ਕਿ ਲੜਕਿਆਂ ਦੇ ਪੱਖ ’ਚ ਸਦੀਆਂ ਪੁਰਾਣਾ ਝੁਕਾਅ ਹੁਣ ਫਿੱਕਾ ਪੈ ਰਿਹਾ ਹੈ। ਵਿਸ਼ਵ ਭਰ ਵਿੱਚ...

  • ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸ਼ਾਨਦਾਰ ਜਿੱਤ ਮਹਿਜ਼ ਸਾਧਾਰਨ ਮੱਧਕਾਲੀ ਜਿੱਤ ਨਹੀਂ ਹੈ; ਬਲਕਿ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਸੱਤਾਧਾਰੀ ਧਿਰ ਲਈ ਰਣਨੀਤਕ ਪੁਨਰਗਠਨ ਦਾ ਸੰਕੇਤ ਹੈ। ਸੰਜੀਵ ਅਰੋੜਾ...

  • ਵਿਰੋਧੀ ਧਿਰ, ਜਿਸ ਦਾ ‘ਇੰਡੀਆ’ ਬਲਾਕ ਖਿੰਡਿਆ ਹੋਇਆ ਹੈ, ਨੂੰ ਆਖ਼ਿਰਕਾਰ ਮੁਸਕਰਾਉਣ ਦਾ ਮੌਕਾ ਮਿਲਿਆ ਹੈ। ਹਾਲ ਹੀ ਵਿੱਚ (19 ਜੂਨ ਨੂੰ) ਹੋਈਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ, ਜੋ ਚਾਰ ਰਾਜਾਂ ਦੀਆਂ ਪੰਜ...

  • ਇਰਾਨ ਤੇ ਇਜ਼ਰਾਈਲ ਦਰਮਿਆਨ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤ ਨੇ ਆਪਣੇ ਊਰਜਾ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਫ਼ੈਸਲਾਕੁਨ ਕਦਮ ਚੁੱਕੇ ਹਨ। ਮਹੱਤਵਪੂਰਨ ਹੋਰਮੁਜ਼ ਜਲਮਾਰਗ ਜਿੱਥੋਂ ਦੁਨੀਆ ਦੇ ਕੁੱਲ ਤੇਲ ਦਾ ਪੰਜਵਾਂ ਹਿੱਸਾ ਗੁਜ਼ਰਦਾ ਹੈ, ਵਿੱਚ ਸੰਭਾਵੀ ਅਡਿ਼ੱਕਿਆਂ ਦੇ ਖ਼ਦਸਿ਼ਆਂ ਕਰ...

  • ਮਹਾਰਾਸ਼ਟਰ ’ਚ ਚੋਣਾਂ ਨੂੰ ਸੱਤ ਮਹੀਨੇ ਹੋ ਚੁੱਕੇ ਹਨ, ਪਰ ਨਵੰਬਰ 2024 ਦੀਆਂ ਵਿਧਾਨ ਸਭਾ ਚੋਣਾਂ ਅਜੇ ਵੀ ਗ਼ਲਤ ਕਾਰਨਾਂ ਕਰ ਕੇ ਸੁਰਖ਼ੀਆਂ ਵਿੱਚ ਬਣੀਆਂ ਹੋਈਆਂ ਹਨ। ਕਾਂਗਰਸ ਤੇ ਹੋਰਨਾਂ ਵਿਰੋਧੀ ਧਿਰਾਂ ਦੀ ਪੋਲਿੰਗ ਬੂਥਾਂ ਦੀ ਸ਼ਾਮ 5 ਵਜੇ ਤੋਂ...

Advertisement
  • featured-img_911097

    ਅਰਵਿੰਦਰ ਜੌਹਲ ਸਿਆਸਤ ਦੀ ਦੁਨੀਆ ਬਹੁਤ ਅਜੀਬ, ਬੇਦਰਦ ਅਤੇ ਬੇਰਹਿਮ ਹੈ। ਇਸ ਵੇਲੇ ਜਾਰੀ ਇਰਾਨ-ਇਜ਼ਰਾਈਲ ਜੰਗ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਇਸ ਜੰਗ ਦਾ ਇੱਕ ਵੱਡਾ ਨਿੱਜੀ ਨੁਕਸਾਨ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਉਨ੍ਹਾਂ...

  • featured-img_910745

    ਮੰਗਲਵਾਰ ਨੂੰ ਅਲਬਰਟਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਵਿਚਕਾਰ ਹੋਈ ਮੁਲਾਕਾਤ ਨੇ ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਉਥਲ-ਪੁਥਲ ਤੋਂ ਬਾਅਦ ਦੁਵੱਲੇ ਸਬੰਧਾਂ ਦੀ ਮੁੜ ਉਸਾਰੀ ਦੀ ਬੁਨਿਆਦ ਰੱਖ ਦਿੱਤੀ ਹੈ। ਦੋਵੇਂ ਦੇਸ਼ਾਂ...

  • featured-img_910735

    ਏਅਰ ਇੰਡੀਆ ਵਲੋਂ ਬਹੁਤ ਸਾਰੀਆਂ ਘਰੋਗੀ ਅਤੇ ਕੌਮਾਂਤਰੀ ਉਡਾਣਾਂ ਰੱਦ ਕਰਨ ਦੇ ਹਾਲੀਆ ਫ਼ੈਸਲੇ ਬਾਰੇ ਸਮਝਿਆ ਜਾ ਸਕਦਾ ਹੈ ਕਿ ਇਸ ਕਰ ਕੇ ਬਹੁਤ ਸਾਰੇ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਆਈ ਹੋਵੇਗੀ। ਇਕ ਹਫ਼ਤੇ ਵਿਚ 38 ਕੌਮਾਂਤਰੀ ਉਡਾਣਾਂ ਮੁਲਤਵੀ ਕਰਨ ਅਤੇ ਕੁਝ...

  • featured-img_910373

    ਭਾਰਤ ਨੇ ਅਪਰੇਸ਼ਨ ਸਿੰਧੂਰ ਦੌਰਾਨ ਆਪਣੀ ਹਵਾਈ ਸ਼ਕਤੀ ਦਾ ਬਾਖ਼ੂਬੀ ਮੁਜ਼ਾਹਰਾ ਕੀਤਾ ਸੀ। ਹਮਲਾਵਰ ਅਤੇ ਰੱਖਿਆਤਮਕ, ਦੋਵੇਂ ਕਾਬਲੀਅਤਾਂ ਪੱਖੋਂ ਆਸਮਾਨ ’ਤੇ ਭਾਰਤ ਹਵਾਈ ਸੈਨਾ ਦੀ ਬੜ੍ਹਤ ਰਹੀ ਸੀ ਤੇ ਪਾਕਿਸਤਾਨ ਇਸ ਦੇ ਸਾਹਮਣੇ ਛਿੱਥਾ ਪੈ ਗਿਆ ਸੀ। ਇਹ ਗੱਲ ਵੱਖਰੀ...

  • featured-img_910371

    ਪੰਜਾਬ ਸਰਕਾਰ ਵੱਲੋਂ ਇਸ ਸੀਜ਼ਨ ਤੋਂ ਐੱਮਬੀਬੀਐੱਸ ਅਤੇ ਬੀਡੀਐੱਸ ਵਿਦਿਆਰਥੀਆਂ ਲਈ ਬਾਂਡ ਪਾਲਿਸੀ ਸ਼ੁਰੂ ਕਰਨ ਦਾ ਫ਼ੈਸਲਾ ਜਨਤਕ ਸਿਹਤ ਪ੍ਰਣਾਲੀ ਵਿੱਚ ਲੰਮੇ ਅਰਸੇ ਤੋਂ ਬਣੀ ਹੋਈ ਡਾਕਟਰਾਂ ਦੀ ਘਾਟ ਦੀ ਸਮੱਸਿਆ ਨਾਲ ਸਿੱਝਣ ਲਈ ਦਲੇਰਾਨਾ ਤੇ ਅਤਿ ਲੋੜੀਂਦਾ ਕਦਮ ਸਾਬਿਤ...

  • featured-img_909869

    ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਅਤੇ ਪਾਕਿਸਤਾਨ ਨੂੰ ਜੰਗਬੰਦੀ ਲਈ ਰਾਜ਼ੀ ਕਰਾਉਣ ਬਦਲੇ ਆਪਣੀ ਪਿੱਠ ਥਾਪੜ ਰਹੇ ਹਨ। ਦਰਅਸਲ, ਉਨ੍ਹਾਂ ਨੇ ਹੀ 10 ਮਈ ਨੂੰ ਇਹ ਐਲਾਨ ਕਰ ਕੇ ਦੁਨੀਆ ਨੂੰ ਦੰਗ ਕਰ...

  • featured-img_909865

    ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿੱਚ ਚੱਲ ਰਿਹਾ ਵਿਦਿਆਰਥੀ ਸੰਘਰਸ਼ ਸਿਰਫ਼ ਵਜ਼ੀਫਿ਼ਆਂ ਵਿੱਚ ਕੀਤੀਆਂ ਕਟੌਤੀਆਂ ਦੀ ਪ੍ਰਤੀਕਿਰਿਆ ਤੱਕ ਸੀਮਤ ਨਹੀਂ ਹੈ। ਇਹ ਉਨ੍ਹਾਂ ਸੰਸਥਾਵਾਂ ਵਿੱਚ ਵਧ ਰਹੀ ਬੇਚੈਨੀ ਦਾ ਪ੍ਰਗਟਾਵਾ ਹੈ ਜਿੱਥੇ ਕੀਤੇ ਜਾ ਰਹੇ ਵੱਖ-ਵੱਖ ਪ੍ਰਸ਼ਾਸਕੀ ਫ਼ੈਸਲਿਆਂ...

  • featured-img_909424

    ਇਰਾਨ ਵੱਲੋਂ ਪਰਮਾਣੂ ਅਪਸਾਰ ਸੰਧੀ (ਐੱਨਪੀਟੀ) ਤੋਂ ਵੱਖ ਹੋ ਜਾਣ ਦੀ ਦਿੱਤੀ ਗਈ ਧਮਕੀ ਕੌਮਾਂਤਰੀ ਸਥਿਰਤਾ ਲਈ ਗੰਭੀਰ ਪਲ ਹੈ। ਇੱਕ ਪਾਸੇ ਇਜ਼ਰਾਈਲ ਵੱਲੋਂ ਇਰਾਨ ਦੇ ਪਰਮਾਣੂ ਅਤੇ ਫ਼ੌਜੀ ਕੇਂਦਰਾਂ ਉੱਪਰ ਹਮਲੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਤਹਿਰਾਨ...

  • featured-img_909414

    ਭਾਰਤ ਲਈ ਇਹ ਉਡੀਕ ਸਾਰਥਕ ਰਹੀ ਹੈ। ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਜੋ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਲਈ ਵਿੱਤੀ ਮਦਦ ਦੀਆਂ ਕਾਰਵਾਈਆਂ ’ਤੇ ਵਿਸ਼ਵ ਚੌਕਸੀ ਰੱਖਦੀ ਹੈ, ਨੇ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤਗਰਦ ਹਮਲੇ ਦੀ ਆਖ਼ਿਰਕਾਰ ਨਿਖੇਧੀ ਕਰ ਦਿੱਤੀ...

  • featured-img_909067

    ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਬਠਿੰਡਾ ਵਿੱਚ ਕੀਤੀ ਗਈ ਹੱਤਿਆ ਇਸ ਗੱਲ ਦਾ ਚੇਤਾ ਕਰਾਉਂਦੀ ਹੈ ਕਿ ਕਿਵੇਂ ਕਥਿਤ ਨੈਤਿਕ ਨਿਗਰਾਨ (ਮੌਰਲ ਵਿਜੀਲਾਂਟੇ) ਜੋ ਕਿਸੇ ਸਮੇਂ ਆਨਲਾਈਨ ਟ੍ਰੋਲਿੰਗ ਤੱਕ ਸੀਮਤ ਸਨ, ਹੁਣ ਹਿੰਸਾ ਤੇ ਅਪਰਾਧ...

  • featured-img_909066

    ਜੇ ਅਧਿਕਾਰੀਆਂ ਨੇ ਚਿਤਾਵਨੀ ਸੰਕੇਤਾਂ ਨੂੰ ਸਮਝ ਕੇ ਇਕਜੁੱਟ ਕਾਰਵਾਈ ਕੀਤੀ ਹੁੰਦੀ ਤਾਂ ਉਤਰਾਖੰਡ ਵਿੱਚ 15 ਜੂਨ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਤੋਂ ਬਚਿਆ ਜਾ ਸਕਦਾ ਸੀ ਜਿਸ ਵਿੱਚ ਸਵਾਰ ਸਾਰੇ ਸੱਤ ਜਣੇ ਮਾਰੇ ਗਏ ਹਨ। ਪਿਛਲੇ ਚਾਰ ਹਫ਼ਤਿਆਂ ਵਿੱਚ ਚਾਰ...

  • featured-img_908715

    ਅਹਿਮਦਾਬਾਦ ਵਿੱਚ ਏਅਰ ਇੰਡੀਆ ਦੀ ਫਲਾਈਟ ਏਆਈ 171 ਦੇ ਦੁਖਦਾਈ ਹਾਦਸੇ ਨੇ ਬੋਇੰਗ 787 ਡ੍ਰੀਮਲਾਈਨਰ ਨੂੰ ਸੁਰਖੀਆਂ ਵਿੱਚ ਲੈ ਆਂਦਾ ਹੈ ਜੋ ਪਹਿਲਾਂ ਤੋਂ ਹੀ ਤਕਨੀਕੀ ਅਤੇ ਸੁਰੱਖਿਆ ਸਰੋਕਾਰਾਂ ਨਾਲ ਘਿਰਿਆ ਹੋਇਆ ਸੀ। ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ...

  • featured-img_908714

    ਪਹਿਲਗਾਮ ਵਿੱਚ ਦਹਿਸ਼ਤਗਰਦ ਹਮਲੇ ਤੋਂ ਦੋ ਮਹੀਨੇ ਬਾਅਦ ਜੰਮੂ ਕਸ਼ਮੀਰ ਵਿੱਚ ਸੈਰ-ਸਪਾਟੇ ਦੀਆਂ ਥਾਵਾਂ ਮੁੜ ਖੋਲ੍ਹਣ ਨਾਲ ਬਿਨਾਂ ਸ਼ੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਆਮ ਵਰਗੇ ਹਾਲਾਤ ਦੀ ਬਹਾਲੀ ਦੇ ਸੰਕੇਤ ਮਿਲੇ ਹਨ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ...

  • featured-img_908494

    ਅਰਵਿੰਦਰ ਜੌਹਲ ਏਅਰ ਇੰਡੀਆ ਦੇ ਬੋਇੰਗ ਹਵਾਈ ਜਹਾਜ਼ ਨੇ 12 ਮਈ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਦੇ ਕਰੀਬ ਲੰਡਨ ਜਾਣ ਲਈ ਉਡਾਣ ਭਰੀ। ਉਡਾਣ ਭਰਨ ਦੇ ਤਕਰੀਬਨ 30 ਸਕਿੰਟਾਂ ਵਿੱਚ ਹੀ ਇਹ...

  • featured-img_907992

    ਸੁਪਰੀਮ ਕੋਰਟ ਦਾ ਇਹ ਫ਼ੈਸਲਾ ਕਿ ਸਿਰਫ਼ ਕਿਸੇ ਜਾਇਦਾਦ ਨੂੰ ਰਜਿਸਟਰ ਕਰਵਾਉਣ ਨਾਲ ਹੀ ਮਾਲਕੀ ਨਹੀਂ ਮਿਲ ਜਾਂਦੀ, ਦਾ ਉਦੇਸ਼ ਤੇਜ਼ੀ ਨਾਲ ਵਧ ਰਹੀ ਰੀਅਲ ਅਸਟੇਟ ਸੈਕਟਰ ਦੀ ਧੋਖਾਧੜੀ ਨੂੰ ਰੋਕਣਾ ਅਤੇ ਮੁਕੱਦਮੇਬਾਜ਼ੀ ਨੂੰ ਘਟਾਉਣਾ ਹੈ। ਤਰਕ ਬਿਲਕੁਲ ਸਰਲ ਜਿਹਾ...

  • featured-img_907990

    ਭਾਰਤ ਦੀ ਪਰਚੂਨ ਮਹਿੰਗਾਈ ਦਰ ਜਿਸ ਨੂੰ ਖ਼ਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਨਾਲ ਮਾਪਿਆ ਜਾਂਦਾ ਹੈ, ਵਿੱਚ ਮਈ ਮਹੀਨੇ 2.82 ਫ਼ੀਸਦੀ ਕਮੀ ਆਈ ਹੈ। ਇਹ ਨਾਟਕੀ ਕਮੀ ਮੁੱਖ ਤੌਰ ’ਤੇ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਕਮੀ ਕਰ ਕੇ ਆਈ ਹੈ,...

  • featured-img_907591

    ਅਹਿਮਦਾਬਾਦ ਹਵਾਈ ਅੱਡੇ ਨੇੜੇ ਏਅਰ ਇੰਡੀਆ ਦੇ ਹਵਾਈ ਜਹਾਜ਼ ਵਾਲੀ ਘਟਨਾ ਸਮੁੱਚੇ ਦੇਸ਼ ਲਈ ਵੱਡੇ ਸਦਮੇ ਦੇ ਰੂਪ ਵਿੱਚ ਆਈ ਹੈ। ਇਹ ਸ਼ਹਿਰੀ ਹਵਾਬਾਜ਼ੀ ਲਈ ਵੱਡਾ ਝਟਕਾ ਹੈ ਜੋ ਭਾਰਤੀ ਅਰਥਚਾਰੇ ਦੇ ਤੇਜ਼ੀ ਨਾਲ ਉੱਭਰ ਰਹੇ ਖੇਤਰਾਂ ’ਚੋਂ ਇੱਕ ਗਿਣਿਆ...

  • featured-img_907589

    ਦੁਰਲੱਭ ਖਣਿਜ ਪਦਾਰਥਾਂ ਦੀਆਂ ਬਰਾਮਦਾਂ ’ਤੇ ਚੀਨ ਦੀਆਂ ਰੋਕਾਂ ਕਰ ਕੇ ਦੁਨੀਆ ਭਰ ਦੀਆਂ ਵਾਹਨ ਨਿਰਮਾਣ ਕੰਪਨੀਆਂ, ਰੱਖਿਆ ਅਤੇ ਖ਼ਪਤਕਾਰ ਇਲੈਕਟ੍ਰੌਨਿਕਸ ਸਪਲਾਈ ਚੇਨਾਂ ਵਿੱਚ ਤਰਥੱਲੀ ਮੱਚੀ ਹੋਈ ਹੈ ਜਿਸ ਦੇ ਮੱਦੇਨਜ਼ਰ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਦੁਨੀਆ ਨੂੰ...

  • featured-img_907245

    ਭਾਰਤ ਦੇ ਬਹੁਤ ਸਾਰੇ ਹਿੱਸਿਆਂ ਅੰਦਰ ਗਰਮੀ ਵਿੱਚ ਬੇਤਹਾਸ਼ਾ ਵਾਧਾ ਹੋਣ ਕਰ ਕੇ ਬਿਜਲੀ ਦੀ ਖ਼ਪਤ ਦੇ ਸਭ ਰਿਕਾਰਡ ਟੁੱਟ ਰਹੇ ਹਨ ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਸ ਲਈ ਇੱਕ ਖ਼ਲਨਾਇਕ, ਭਾਵ, ਏਅਰ ਕੰਡੀਸ਼ਨਰ (ਏਸੀ) ਦੀ ਪਛਾਣ ਕਰ ਲਈ...

  • featured-img_907238

    ਕਈ ਸਾਲਾਂ ਤੋਂ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ, ਵਾਇਰਲ ਵੀਡੀਓਜ਼ ਅਤੇ ਚੇਤਨਾ ਮੁਹਿੰਮਾਂ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਵਿੱਚ ਕੂੜੇ ਕਰਕਟ ਦੀ ਸਮੱਸਿਆ ਵਧ ਰਹੀ ਹੈ। ਧੌਲਾਧਾਰ ਦੀਆਂ ਪਹਾੜੀਆਂ ਤੋਂ ਲੈ ਕੇ ਮਨਾਲੀ ਤੇ ਕਸੋਲ ਦੀਆਂ ਵਾਦੀਆਂ ਤੱਕ ਹਰ ਥਾਂ ਨਾ ਕੇਵਲ...

  • featured-img_906879

    ਮੁੰਬਈ ਦੇ ਮੁੰਬਰਾ ਤੇ ਦੀਵਾ ਸਟੇਸ਼ਨਾਂ ਨੇੜੇ ਵਾਪਰਿਆ ਹਾਦਸਾ ਜਿਸ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ, ਚਿਰਾਂ ਤੋਂ ਸਾਡੇ ਸਾਹਮਣੇ ਘਟ ਰਹੀ ਸਚਾਈ ਨੂੰ ਦੁਖਦਾਈ ਰੂਪ ’ਚ ਪੇਸ਼ ਕਰਦਾ ਹੈ। ਭਾਰਤ...

  • featured-img_906877

    ਪਾਏਦਾਰ ਸੈਰ-ਸਪਾਟਾ ਪਹਾੜੀ ਸੂਬਿਆਂ ਲਈ ਹੁਣ ਕੋਈ ਬਦਲ ਨਹੀਂ ਸਗੋਂ ਵੱਖ-ਵੱਖ ਵਾਤਾਵਰਨ ਨਾਲ ਜੁੜੀਆਂ ਬਹੁ-ਪਰਤੀ ਚੁਣੌਤੀਆਂ ਦੇ ਮੱਦੇਨਜ਼ਰ ਇੱਕ ਮਜਬੂਰੀ ਬਣ ਗਿਆ ਹੈ। ਮਾਲੀਆ ਪ੍ਰਾਪਤੀ ਅਤੇ ਵਾਤਾਵਰਨਕ ਸਰੋਤਾਂ ਨੂੰ ਬਚਾ ਕੇ ਰੱਖਣ ਦੇ ਯਤਨਾਂ ਵਿਚਕਾਰ ਤਵਾਜ਼ਨ ਬਿਠਾਉਣ ਦੀ ਨਜ਼ਰ ਤੋਂ...

  • featured-img_906398

    ਹਰਿਆਣਾ ਵਿੱਚ ਯਮੁਨਾ ਨਦੀ, ਗ਼ੈਰ-ਕਾਨੂੰਨੀ ਰੇਤਾ ਖਣਨ ਦੀ ਚੁੱਪ-ਚਾਪ ਅਤੇ ਤਬਾਹਕੁਨ ਸ਼ਕਤੀ ਦੇ ਪੰਜਿਆਂ ਵਿੱਚ ਆ ਗਈ ਹੈ। ਪਲਵਲ ਦੇ ਆਸ-ਪਾਸ ਨਦੀ ਦੇ ਆਰ-ਪਾਰ ਸਰਕਾਰੀ ਮਨਜ਼ੂਰੀ ਤੇ ਵਾਤਾਵਰਨ ਬਾਬਤ ਹਰੀ ਝੰਡੀ ਮਿਲਣ ਤੋਂ ਬਿਨਾਂ ਹੀ ਆਰਜ਼ੀ ਪੁਲ ਬਣ ਗਏ ਹਨ।...

  • featured-img_906388

    ਟੈਨਿਸ ਜਗਤ ’ਤੇ ਪਿਛਲੇ ਕਈ ਸਾਲਾਂ ਤੋਂ ਛਾਏ ਰਹੇ ਰੌਜਰ ਫੈਡਰਰ, ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਦੀ ਤਿੱਕੜੀ ਦਾ ਸੂਰਜ ਢਲਣ ਤੋਂ ਬਾਅਦ ਇਸ ਦੀ ਥਾਂ ਹੁਣ ਸਪੇਨ ਦੇ ਕਾਰਲੋਸ ਅਲਕਰਾਜ਼ ਅਤੇ ਇਟਲੀ ਦੇ ਯਾਨਿਕ ਸਿਨਰ ਉੱਭਰ ਰਹੇ ਹਨ; ਇਨ੍ਹਾਂ...

  • featured-img_905929

    ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਵਰ੍ਹਾ ਵੱਡੇ ਪੱਧਰ ’ਤੇ ਜੰਮੂ ਕਸ਼ਮੀਰ ’ਤੇ ਕੇਂਦਰਿਤ ਰਿਹਾ ਹੈ, ਖ਼ਾਸ ਕਰ ਕੇ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਅਤੇ ਰਾਜ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਸੂਬੇ ਵਿੱਚ ਹਾਲਾਤ ਆਮ ਵਾਂਗ ਕਰਨ...

Advertisement