DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਪਾਦਕੀ

  • ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ। ਠੇਕੇ ’ਤੇ ਲੈ ਕੇ ਜ਼ਮੀਨ ਵਾਹੁੰਦੇ ਕਈ ਕਿਸਾਨ ਬਹੁਤ ਚਿੰਤਤ ਨਜ਼ਰ ਆਏ। ਉਨ੍ਹਾਂ ਵਿੱਚੋਂ ਕਈ ਕੈਮਰੇ ਅੱਗੇ ਗੱਲ ਹੀ ਨਾ ਕਰ ਸਕੇ, ਕਈ ਗੱਲ ਕਰਦੇ-ਕਰਦੇ ਬਹੁਤ ਭਾਵੁਕ ਹੋ ਜਾਂਦੇ। ਹੜ੍ਹਾਂ ਦਾ ਸ਼ੂਕਦਾ ਪਾਣੀ ਬੇਜ਼ੁਬਾਨ ਪਸ਼ੂਆਂ ਲਈ ਸਰਾਪ ਬਣਿਆ।

  • ਕੇਂਦਰ ਅਤੇ ਦੋ ਮੁੱਖ ਕੁਕੀ-ਜ਼ੋ ਸਮੂਹਾਂ ਵਿਚਕਾਰ ਵੀਰਵਾਰ ਨੂੰ ਹੋਏ ‘ਅਪਰੇਸ਼ਨ ਮੁਅੱਤਲੀ’ ਦੇ ਸਮਝੌਤੇ ਤੋਂ ਬਾਅਦ ਵਿਵਾਦਗ੍ਰਸਤ ਮਨੀਪੁਰ ਵਿੱਚ ਅਮਨ-ਸ਼ਾਂਤੀ ਦੀ ਬਹਾਲੀ ਲਈ ਹੋ ਰਹੇ ਯਤਨਾਂ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ। ਇਹ ਘਟਨਾਕ੍ਰਮ ਇੱਕ ਹੋਰ ਕਾਰਨ ਕਰ ਕੇ...

  • ਭਾਰਤ ਨੇ ਇਤਿਹਾਸਕ ਪੜਾਅ ਪਾਰ ਕਰ ਲਿਆ ਹੈ: ਸਰਕਾਰ ਦੇ 2023 ਦੇ ਅੰਕੜਿਆਂ ਅਨੁਸਾਰ, ਇਸ ਦੀਆਂ ਜਨਮ ਅਤੇ ਮੌਤ ਦਰਾਂ 40 ਸਾਲਾਂ ਵਿੱਚ ਅੱਧੀਆਂ ਰਹਿ ਗਈਆਂ ਹਨ। ਸਮੁੱਚੀ ਜਨਮ ਦਰ 1971 ਵਿੱਚ 36.9 ਪ੍ਰਤੀ ਹਜ਼ਾਰ ਤੋਂ ਘਟ ਕੇ 2023 ਵਿੱਚ...

  • ਸਾਲ 2017 ਵਿੱਚ ਭਾਰਤ ਦੇ ਸਭ ਤੋਂ ਮਹੱਤਵਪੂਰਨ ਅਸਿੱਧੇ ਕਰ ਸੁਧਾਰ ਵਜੋਂ ਸ਼ੁਰੂ ਕੀਤੇ ਗਏ, ਵਸਤੂਆਂ ਤੇ ਸੇਵਾਵਾਂ ਟੈਕਸ (ਜੀਐੱਸਟੀ) ਨੇ ਰਾਜ ਅਤੇ ਕੇਂਦਰੀ ਕਰਾਂ ਦੀ ਗੁੰਝਲਦਾਰ ਪ੍ਰਣਾਲੀ ਨੂੰ ਇਕਸਾਰ ਕਰਨ ਦਾ ਵਾਅਦਾ ਕੀਤਾ ਸੀ; ਹਾਲਾਂਕਿ ਇਸ ਦੀ ਗੁੰਝਲਦਾਰ ਬਹੁ-ਪਰਤੀ...

  • ਸੁਪਰੀਮ ਕੋਰਟ ਦੀ ਇਹ ਟਿੱਪਣੀ ਕਿ ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਰੁੱਖਾਂ ਦੀ ਕਟਾਈ ਕਾਰਨ ਤਬਾਹੀ ਹੋਈ ਹੈ, ਜ਼ਮੀਨੀ ਹਕੀਕਤ ’ਤੇ ਆਧਾਰਿਤ ਹੈ। ਹੜ੍ਹਾਂ ਦੇ ਪਾਣੀ ਨਾਲ ਰੁੜ੍ਹ ਕੇ ਆਏ ਲੱਕੜ ਦੇ ਤਣਿਆਂ ਦੇ ਹੈਰਾਨ ਕਰਨ...

Advertisement
  • featured-img_961543

    ਰਭਾਰਤ ਨੇ ਇਤਿਹਾਸਕ ਪੜਾਅ ਪਾਰ ਕਰ ਲਿਆ ਹੈ: ਸਰਕਾਰ ਦੇ 2023 ਦੇ ਅੰਕੜਿਆਂ ਅਨੁਸਾਰ, ਇਸ ਦੀਆਂ ਜਨਮ ਅਤੇ ਮੌਤ ਦਰਾਂ 40 ਸਾਲਾਂ ਵਿੱਚ ਅੱਧੀਆਂ ਰਹਿ ਗਈਆਂ ਹਨ। ਸਮੁੱਚੀ ਜਨਮ ਦਰ 1971 ਵਿੱਚ 36.9 ਪ੍ਰਤੀ ਹਜ਼ਾਰ ਤੋਂ ਘਟ ਕੇ 2023 ਵਿੱਚ...

  • featured-img_959905

    ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਅਕਸਰ ਪੰਜਾਬੀ ਹੀ ਸਭ ਤੋਂ ਅੱਗੇ ਹੁੰਦੇ ਹਨ। ਸੂਬੇ ’ਚ ਆਏ ਮੌਜੂਦਾ ਹੜ੍ਹ, ਜਿਨ੍ਹਾਂ ਨਾਲ 23 ਜ਼ਿਲ੍ਹਿਆਂ ਦੇ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਖੇਤਾਂ ’ਚ ਖੜ੍ਹੀ ਫ਼ਸਲ ਡੁੱਬ ਗਈ...

  • featured-img_959888

    ਯੂਏਪੀਏ (ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ) ਦੇ ਕੇਸ ਵਿੱਚ ਨੌਂ ਜਣਿਆਂ ਨੂੰ ਜ਼ਮਾਨਤ ਤੋਂ ਹੋਏ ਇਨਕਾਰ, ਜਿਨ੍ਹਾਂ ਵਿੱਚ ਵਿਦਿਆਰਥੀ ਕਾਰਕੁਨ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਵੀ ਸ਼ਾਮਿਲ ਹਨ, ਨੇ ਵਿਅਕਤੀਗਤ ਆਜ਼ਾਦੀ, ਲੰਮੀ ਕੈਦ ਅਤੇ ਸੁਣਵਾਈ ਵਿੱਚ ਬੇਲੋੜੀ ਦੇਰੀ ਨਾਲ ਜੁੜੀ ਬਹਿਸ...

  • featured-img_959181

    ਸਖ਼ਤ ਮੁਕਾਬਲੇ ਵਾਲੇ ਚਿੱਪ ਖੇਤਰ ’ਚ ਭਾਰਤ ਲਈ ਖ਼ੁਸ਼ਖਬਰੀ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਸੈਮੀਕੰਡਕਟਰ ਲੈਬਾਰਟਰੀ ਨੇ ਦੇਸ਼ ਦਾ ਪਹਿਲਾ ਪੂਰੀ ਤਰ੍ਹਾਂ ਸਵਦੇਸ਼ੀ 32-ਬਿੱਟ ਦਾ ਮਾਈਕ੍ਰੋਪ੍ਰਾਸੈਸਰ ਬਣਾ ਲਿਆ ਹੈ। ਪਹਿਲੀ ‘ਮੇਡ ਇਨ ਇੰਡੀਆ’ ਚਿੱਪ ਸਾਨੰਦ (ਗੁਜਰਾਤ) ਦੀ ਪਾਇਲਟ...

  • featured-img_959175

    ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ 2025 ਦੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਲਈ 1.38 ਕਰੋੜ ਡਾਲਰ ਦੇ ਰਿਕਾਰਡ ਇਨਾਮੀ ਪੂਲ ਦਾ ਐਲਾਨ, ਖੇਡਾਂ ’ਚ ਵੇਤਨ ਸਮਾਨਤਾ ਵੱਲ ਵਧਣ ਦੇ ਸਫ਼ਰ ਵਿੱਚ ਮਹੱਤਵਪੂਰਨ ਪਲ ਹੈ। ਜੇਤੂ ਟੀਮ ਨੂੰ 44.8 ਲੱਖ ਡਾਲਰ...

  • featured-img_958158

    ਉੱਤਰੀ ਭਾਰਤ ਡੁੱਬ ਰਿਹਾ ਹੈ- ਸੱਚਮੁੱਚ ਡੁੱਬ ਰਿਹਾ ਹੈ, ਫਿਰ ਵੀ ਕੇਂਦਰ ਸਰਕਾਰ ਦਾ ਹੁੰਗਾਰਾ ਫਾਈਲ ਅੱਗੇ ਧੱਕਣ ਦੀ ਆਮ ਕਵਾਇਦ ਤੋਂ ਵੱਧ ਕੁਝ ਨਹੀਂ ਜਾਪਦਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਭਿਆਨਕ ਹੜ੍ਹਾਂ ਦੀ ਲਪੇਟ ਵਿੱਚ ਹਨ ਜਿਨ੍ਹਾਂ...

  • featured-img_958154

    ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਦਹਿਸ਼ਤਗਰਦੀ ’ਤੇ ਭਾਰਤ ਦੇ ਸਖ਼ਤ ਰੁਖ ਦੀ ਪੁਸ਼ਟੀ ਕੀਤੀ ਹੈ। ਚੀਨ ਦੀ ਮੇਜ਼ਬਾਨੀ ’ਚ ਹੋਏ ਐੱਸਸੀਓ ਸਿਖਰ ਸੰਮੇਲਨ ਦੇ ਅੰਤ ’ਚ ਅਪਣਾਏ ਗਏ ਤਿਆਨਜਿਨ ਐਲਾਨਨਾਮੇ...

  • featured-img_957440

    ਆਲਮੀ ਉਥਲ-ਪੁਥਲ ਵਿਚਕਾਰ ਏਸ਼ੀਆ ਅੰਦਰ ਮਾਹੌਲ ਬਦਲ ਰਿਹਾ ਹੈ। ਗਲਵਾਨ ਝੜਪ ਤੋਂ ਪੰਜ ਸਾਲ ਬਾਅਦ ਭਾਰਤ ਅਤੇ ਚੀਨ ਨਵੀਂ ਸ਼ੁਰੂਆਤ ਲਈ ਅੱਗੇ ਆਏ ਹਨ। ਇਹ ਅਜਿਹੇ ਰਿਸ਼ਤੇ ਨੂੰ ਸੁਧਾਰਨ ਦੀ ਸ਼ਲਾਘਾਯੋਗ ਕੋਸ਼ਿਸ਼ ਹੈ ਜਿਸ ਨੇ ਉਦੋਂ ਤੋਂ ਚੜ੍ਹਾਅ ਨਾਲੋਂ ਵੱਧ...

  • featured-img_957437

    ਅਮਰੀਕੀ ਫੈਡਰਲ ਅਪੀਲੀ ਅਦਾਲਤ ਦਾ ਤਾਜ਼ਾ ਫ਼ੈਸਲਾ, ਜਿਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਜ਼ਿਆਦਾਤਰ ਟੈਰਿਫਾਂ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤਾ ਹੈ, ਆਲਮੀ ਵਪਾਰਕ ਰਾਜਨੀਤੀ ਅੰਦਰ ਬੜਾ ਮਹੱਤਵਪੂਰਨ ਪਲ ਹੈ। ਐਮਰਜੈਂਸੀ ਤਾਕਤਾਂ ਤਹਿਤ ਇੱਕਤਰਫ਼ਾ ਟੈਕਸ ਲਾਉਣ ਦੀ ਕਾਰਜਪਾਲਿਕਾ ਦੀ ਸਮਰੱਥਾ ਨੂੰ ਘਟਾਉਂਦੇ...

  • featured-img_956925

    ਜੇਕਰ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਹਡ਼੍ਹਾਂ ਦੀ ਪਡ਼ਤਾਲ ਕੀਤੀ ਜਾਵੇ ਤਾਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਬਰਾਬਰ ਦੀਆਂ ਦੋਸ਼ੀ ਜਾਪਦੀਆਂ ਹਨ। ਸਾਡੀ ਵੱਡੀ ਤ੍ਰਾਸਦੀ ਇਹ ਹੈ ਕਿ ਸਾਡੇ ਨੇਤਾਵਾਂ ਨੂੰ ਹਡ਼੍ਹਾਂ ਦੇ ਡੂੰਘੇ ਪਾਣੀਆਂ ਅਤੇ ਗਾਰੇ ਵਿੱਚ ਵੀ ਮੁਸੀਬਤ ਮਾਰੇ ਲੋਕਾਂ ਦੇ ਉਦਾਸ ਚਿਹਰੇ ਨਹੀਂ ਦਿਸਦੇ ਸਗੋਂ ਸੱਤਾ ਦੇ ਹੀ ਝਲਕਾਰੇ ਪੈਂਦੇ ਹਨ।

  • featured-img_955969

    ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਦੀ ਨਵੀਂ ‘ਨਾਰੀ-2025’ ਰਿਪੋਰਟ ਭਿਆਨਕ ਸਚਾਈ ਨੂੰ ਬੇਨਕਾਬ ਕਰਦੀ ਹੈ: ਜਿਹੜੇ ਸ਼ਹਿਰ ਆਪਣੇ ਆਪ ਨੂੰ ਆਧੁਨਿਕ ਅਤੇ ਪ੍ਰਗਤੀਸ਼ੀਲ ਮੰਨਦੇ ਹਨ, ਉਹ ਔਰਤਾਂ ਲਈ ਸਭ ਤੋਂ ਬੁਨਿਆਦੀ ਮਾਪਦੰਡ (ਸੁਰੱਖਿਆ) ਨੂੰ ਪੂਰਾ ਕਰਨ ਵਿੱਚ ਨਾਕਾਮ ਕਰ ਰਹੇ ਹਨ।...

  • featured-img_955955

    ਇਸ ਹਫ਼ਤੇ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਸੰਯੁਕਤ ਰਿਪੋਰਟ ‘ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ’ ਵਿੱਚ ਕਈ ਚੰਗੀਆਂ ਅਤੇ ਮਾੜੀਆਂ ਗੱਲਾਂ ਸਾਹਮਣੇ ਆਈਆਂ ਹਨ। ਚੰਗੀ ਗੱਲ ਇਹ ਹੈ ਕਿ 2024-25 ਦੌਰਾਨ ਦੇਸ਼ ਭਰ ਵਿੱਚ ਸਕੂਲ ਅਧਿਆਪਕਾਂ ਦੀ ਗਿਣਤੀ ਇੱਕ...

  • featured-img_955081

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਪਾਨ ਯਾਤਰਾ ਭਾਰਤ ਲਈ ਪਰਖੇ ਹੋਏ ਦੋਸਤ ਨਾਲ ਰਿਸ਼ਤੇ ਹੋਰ ਵੀ ਗਹਿਰੇ ਕਰਨ ਦਾ ਮੌਕਾ ਲੈ ਕੇ ਆਈ ਹੈ। ਅਜਿਹੇ ਸਮੇਂ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ ਵਾਧੂ ਟੈਰਿਫ ਲਾਏ ਹੋਏ ਹਨ, ਨਵੀਂ...

  • featured-img_955077

    ਭਾਰਤ ਸਰਕਾਰ ਦੇ ਨਵੇਂ ਸਰਵੇਖਣ ਅਨੁਸਾਰ ਦੇਸ਼ ਭਰ ਦੇ ਲਗਭਗ ਇੱਕ ਚੌਥਾਈ ਸਕੂਲੀ ਬੱਚਿਆਂ ਨੇ ਇਸ ਸਾਲ ਪ੍ਰਾਈਵੇਟ ਕੋਚਿੰਗ ਲਈ ਹੈ- ਕੁੱਲ ਮਿਲਾ ਕੇ 27 ਫ਼ੀਸਦੀ ਸ਼ਹਿਰੀ ਖੇਤਰਾਂ ਦੇ 30.7 ਫ਼ੀਸਦੀ ਅਤੇ ਪੇਂਡੂ ਖੇਤਰਾਂ ਦੇ 25.5 ਫ਼ੀਸਦੀ ਬੱਚਿਆਂ ਨੇ। ਪੰਜਾਬ...

  • featured-img_954232

    ਪੰਜਾਬ ਕੁਦਰਤ ਦਾ ਕਹਿਰ ਝੱਲ ਰਿਹਾ ਹੈ, ਜਿੱਥੇ ਗੁਜ਼ਰੇ ਦਹਾਕੇ ਦੀ ਸਭ ਤੋਂ ਭਰਵੀਂ ਬਾਰਿਸ਼ ਨੇ ਦਰਿਆਵਾਂ ਨੂੰ ਨੱਕੋ-ਨੱਕ ਭਰ ਦਿੱਤਾ ਹੈ ਤੇ ਬੰਨ੍ਹ ਤੋੜ ਦਿੱਤੇ ਹਨ। ਰਾਵੀ, ਬਿਆਸ ਅਤੇ ਸਤਲੁਜ ਦਰਿਆ ਭਰ ਕੇ ਵਗ ਰਹੇ ਹਨ। ਡੈਮਾਂ ਦਾ ਪਾਣੀ...

  • featured-img_954225

    ਭਾਰਤ ਲਈ ਇਹ ਲੰਮੇ ਸਫ਼ਰ ਦੀ ਸ਼ੁਰੂਆਤ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਇਆ ਗਿਆ ਵਾਧੂ 25 ਪ੍ਰਤੀਸ਼ਤ ਟੈਰਿਫ (ਟੈਕਸ) ਪ੍ਰਭਾਵੀ ਹੋ ਗਿਆ ਹੈ। ਨਵੀਂ ਦਿੱਲੀ ’ਤੇ ਟੈਕਸਾਂ ਦਾ ਕੁੱਲ ਬੋਝ 50 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ, ਕਿਉਂਕਿ ਟਰੰਪ...

  • featured-img_953447

    ਇਸ ਰੁੱਤ ਦੌਰਾਨ ਮੌਨਸੂਨ ਦੀ ਤਬਾਹੀ ਤੋਂ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ ਦੇ ਵਸਨੀਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਹੁਣ ਪੰਜਾਬ ਵਿੱਚ ਹੜ੍ਹਾਂ ਦਾ ਸੰਕਟ ਗਹਿਰਾ ਹੋ ਰਿਹਾ ਹੈ। ਬੱਦਲ ਫਟਣ, ਅਚਨਚੇਤ ਹੜ੍ਹ ਆਉਣ ਅਤੇ ਢਿੱਗਾਂ ਡਿੱਗਣ ਨਾਲ...

  • featured-img_953443

    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ 121 ਪਰਿਵਾਰਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਟੁੰਬਣ ਦੀਆਂ ਕਾਰਵਾਈਆਂ ਦੀ ਲੜੀ ਦਾ ਹਿੱਸਾ ਜਾਪਦਾ ਹੈ। ਇਸ ਨਾਲ...

  • featured-img_952470

    ਬਿਹਾਰ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ) ਦੌਰਾਨ ਵੋਟਾਂ ਕੱਟਣ ਅਤੇ ਇਨ੍ਹਾਂ ਲਈ ਜਵਾਬ ਦਾਅਵੇ ਦਾਖ਼ਲ ਹੋਣ ਦੇ ਪੈਮਾਨੇ ਵਿੱਚ ਪ੍ਰੇਸ਼ਾਨਕੁਨ ਖੱਪਾ ਉਜਾਗਰ ਹੋਇਆ ਹੈ। ਪਹਿਲੀ ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਵੋਟਰ ਸੂਚੀਆਂ ’ਚੋਂ ਕਰੀਬ 65 ਲੱਖ ਵੋਟਰਾਂ...

  • featured-img_952461

    ਸਲਵਾ ਜੁਡਮ ਬਾਰੇ ਸੁਪਰੀਮ ਕੋਰਟ ਦੇ ਸੰਨ 2011 ਵਾਲੇ ਫ਼ੈਸਲੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਟਿੱਪਣੀਆਂ ਨੂੰ ਸਾਬਕਾ ਜੱਜਾਂ ਅਤੇ ਸੀਨੀਅਰ ਵਕੀਲਾਂ ਦੇ ਗਰੁੱਪ ਨੇ ਅਫ਼ਸੋਸਨਾਕ ਕਰਾਰ ਦਿੱਤਾ ਹੈ। ਇਹ ਭਾਵਨਾ ਅਤੇ ਵਿਚਾਰ ਵੱਡੀ ਪੱਧਰ ’ਤੇ ਪ੍ਰਗਟ ਕੀਤੀ...

  • featured-img_951152

    ਸਿਆਸੀ ਤੌਰ ’ਤੇ ਅਸੀਂ ਬੜੇ ਹੀ ਅਣਕਿਆਸੇ ਸਮਿਆਂ ਵਿੱਚੋਂ ਲੰਘ ਰਹੇ ਹਾਂ; ਅਜਿਹੇ ਸਮਿਆਂ ’ਚੋਂ ਜਦੋਂ ਸਾਧਾਰਨ ਮੁੱਦੇ ਵੀ ਉਲਝੇ ਹੋਏ ਨਜ਼ਰ ਆ ਰਹੇ ਹਨ। ਭਾਵੇਂ ਇਹ ਕਿਸੇ ਵੱਡੀ ਉਥਲ-ਪੁਥਲ ਦਾ ਸਮਾਂ ਨਹੀਂ ਪਰ ਫਿਰ ਵੀ ਕਈ ਕੁਝ ਆਪਸ ਵਿੱਚ...

  • featured-img_950619

    ਵਸਤਾਂ ਅਤੇ ਸੇਵਾਵਾਂ ਬਾਰੇ ਟੈਕਸ (ਜੀਐੱਸਟੀ) ਢਾਂਚੇ ਨੂੰ ਤਰਕਸੰਗਤ ਬਣਾਉਣ ਦੀ ਮੰਗ ਲੰਮੇ ਸਮੇਂ ਤੋਂ ਉੱਠ ਰਹੀ ਹੈ ਅਤੇ ਇਹ ਸਵਾਗਤ ਵਾਲੀ ਅਜਿਹੀ ਪਹਿਲਕਦਮੀ ਹੈ ਜਿਸ ਨੂੰ ਸਾਵਧਾਨੀ ਨਾਲ ਅਗਾਂਹ ਵਧਾਉਣ ਦੀ ਲੋੜ ਹੈ। ਮੰਤਰੀਆਂ ਦੇ ਸਮੂਹ ਵੱਲੋਂ ਜੀਐੱਸਟੀ ਦੀਆਂ...

  • featured-img_950610

    ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦਾ ਸੋਧਿਆ ਹੋਇਆ ਫ਼ੈਸਲਾ ਇਸ ਵਿਵਾਦਤ ਮੁੱਦੇ ਉੱਪਰ ਵਧੇਰੇ ਸੰਤੁਲਤ ਪਹੁੰਚ ਅਪਣਾਉਣ ’ਤੇ ਜ਼ੋਰ ਦਿੰਦਾ ਹੈ। ਸਾਰੇ ਅਵਾਰਾ ਕੁੱਤਿਆਂ ਨੂੰ ਚੁੱਕ ਕੇ ਸ਼ੈਲਟਰਾਂ ਵਿੱਚ ਛੱਡਣ ਦੇ ਆਪਣੇ ਪਹਿਲੇ ਹੁਕਮ ਨੂੰ ਉਲੱਦਦਿਆਂ ਅਦਾਲਤ ਨੇ ਸ਼ੁੱਕਰਵਾਰ ਨੂੰ...

  • featured-img_949735

    ਦਿ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਆਫ ਆਨਲਾਈਨ ਗੇਮਿੰਗ ਬਿਲ-2025 ਨੂੰ ਪਾਰਲੀਮੈਂਟ ਨੇ ਬਿਨਾਂ ਕੋਈ ਬਹਿਸ ਕੀਤਿਆਂ ਪਾਸ ਕਰ ਦਿੱਤਾ ਹੈ ਜਿਸ ਤਹਿਤ ਪੈਸੇ ਨਾਲ ਆਨਲਾਈਨ ਗੇਮਾਂ ਖੇਡਣ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ ਹੈ। ਆਨਲਾਈਨ ਮਨੀ ਗੇਮਿੰਗ ਨੂੰ ਗੰਭੀਰ ਅਤੇ ਜਨਤਕ...

  • featured-img_949719

    ਭਾਰਤ ਦੇ ਹਸਪਤਾਲ ਸ਼ਾਂਤ ਪਰ ਘਾਤਕ ਦੁਸ਼ਮਣ ਦਾ ਸਾਹਮਣਾ ਕਰ ਰਹੇ ਹਨ। ਇਹ ਸੁਪਰਬੱਗ (ਰੋਗਾਣੂ) ਹਨ। ਚੰਡੀਗੜ੍ਹ ਦੇ ਪੀਜੀਆਈਐੱਮਈਆਰ ਦੇ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਵੱਡੇ ਹਸਪਤਾਲਾਂ ਵਿੱਚ ਦਾਖ਼ਲ ਲਗਭਗ 10 ਵਿੱਚੋਂ 6 ਮਰੀਜ਼ਾਂ ਨੂੰ ਐਂਟੀਬਾਇਓਟਿਕਸ (ਰੋਗਾਣੂਨਾਸ਼ਕ) ਦਿੱਤੇ...

Advertisement