ਭਾਰਤ ਦੇ ਚੀਫ਼ ਜਸਟਿਸ ਬੀ ਆਰ ਗਵਈ ਵੱਲੋਂ ਅਨੁਸੂਚਿਤ ਜਾਤੀ ਰਾਖਵੇਂਕਰਨ ਲਈ ‘ਕ੍ਰੀਮੀ ਲੇਅਰ’ ਦੇ ਸਿਧਾਂਤ ਦੀ ਹਮਾਇਤ ਨੇ ਇਸ ਅਹਿਮ ਚਰਚਾ ਨੂੰ ਮੁੜ ਛੇੜ ਦਿੱਤਾ ਹੈ ਕਿ ਕਿਵੇਂ ਸਕਾਰਾਤਮਕ ਕਾਰਵਾਈ ਨੂੰ ਹੋਰ ਵਧੇਰੇ ਨਿਆਂਪੂਰਨ, ਸੇਧਿਤ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ...
Advertisement
ਸੰਪਾਦਕੀ
ਇੱਕ ਬੰਗਲਾਦੇਸ਼ੀ ਟ੍ਰਿਬਿਊਨਲ ਨੇ ‘ਮਨੁੱਖਤਾ ਵਿਰੋਧੀ ਅਪਰਾਧਾਂ’ ਲਈ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਪਰ ਬੇਦਖ਼ਲ ਪ੍ਰਧਾਨ ਮੰਤਰੀ- ਜੋ ਪਿਛਲੇ ਸਾਲ ਅਗਸਤ ਤੋਂ ਭਾਰਤੀ ਜ਼ਮੀਨ ’ਤੇ ਜਲਾਵਤਨੀ ਵਿੱਚ ਰਹਿ ਰਹੀ ਹੈ- ਅਜੇ ਵੀ ਜ਼ਿੱਦੀ ਢੰਗ ਨਾਲ ਆਕੀ ਹੈ।...
ਹਰਿਆਣਾ ਦੇ 89 ਫ਼ੀਸਦੀ ਸਹਾਇਕ ਅਤੇ ਉਪ-ਮੰਡਲ ਇੰਜੀਨੀਅਰ ਆਪਣੀ ਵਿਭਾਗੀ ਪੇਸ਼ੇਵਰ ਪ੍ਰੀਖਿਆ ਵਿੱਚ ਨਾਕਾਮ ਹੋ ਗਏ ਹਨ। ਇਹ ਹੈਰਾਨੀਜਨਕ ਖੁਲਾਸਾ ਸਿਰਫ਼ ਲੋਕ ਨਿਰਮਾਣ ਵਿਭਾਗ ਹੀ ਨਹੀਂ ਸਗੋਂ ਹੋਰਨਾਂ ਵਿਭਾਗਾਂ ਲਈ ਵੀ ਖ਼ਤਰੇ ਦੀ ਘੰਟੀ ਹੈ, ਜਿਸ ਨੂੰ ਗੰਭੀਰ ਚਿਤਾਵਨੀ ਦੇ...
ਜਾਪਦਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਦੇ ਚੀਫ਼ ਜਸਟਿਸ ਬੀ ਆਰ ਗਵਈ ਦੁਆਰਾ ਆਖੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ: ‘‘ਨਿਆਂ ਕੁਝ ਖ਼ਾਸ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਸਗੋਂ ਹਰ ਨਾਗਰਿਕ ਦਾ ਅਧਿਕਾਰ ਹੈ।’’ ਹਜੂਮੀ...
ਇਸ 14 ਨਵੰਬਰ, ਜੋ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦਾ ਜਨਮ ਦਿਨ ਹੈ, ਮੌਕੇ ਬਿਹਾਰ ਵਿਧਾਨ ਸਭਾ ਦੇ ਆਏ ਚੋਣ ਨਤੀਜੇ ਉਨ੍ਹਾਂ ਦੀ ਪਾਰਟੀ ਕਾਂਗਰਸ ਅਤੇ ਉਸ ਦੇ ਗੱਠਜੋੜ ਦੇ ਹੱਕ ’ਚ ਨਹੀਂ ਗਏ। ਬਿਹਾਰ ਵਿਧਾਨ ਸਭਾ ਦੀ...
Advertisement
ਪੰਜਾਬ ਦੀ ਤਰਨ ਤਾਰਨ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ, ਜੋ ਜੂਨ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਕਰਾਉਣੀ ਪਈ, ਨੇ ਇੱਕ ਅਜਿਹਾ ਨਤੀਜਾ ਕੱਢਿਆ ਹੈ ਜਿਸ ਦਾ ਮਹੱਤਵ ਇੱਕ ਆਮ ਮੱਧਕਾਲੀ...
ਭਾਰਤ ਵਿੱਚ ਇਸ ਸਾਲ ਦੀ ਸਭ ਤੋਂ ਵੱਡੀ ਚੋਣ ਜੰਗ ਮੁਕਾਬਲੇ ਦੀ ਬਜਾਏ ਮੁਆਫ਼ੀਨਾਮਾ ਬਣ ਕੇ ਰਹਿ ਗਈ ਹੈ। ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐੱਨਡੀਏ) ਨੇ ਬਿਹਾਰ ਵਿੱਚ ਵਿਰੋਧੀ ਧਿਰ ਦੇ ਮਹਾਗਠਬੰਧਨ ਨੂੰ ਬੁਰੀ ਤਰ੍ਹਾਂ ਹਰਾਇਆ ਹੈ। ਇਹ ਇੱਕ ਵੱਡੀ ਜਿੱਤ ਹੈ...
ਹਿਮਾਚਲ ਪ੍ਰਦੇਸ਼, ਜਿਸ ਦੀ ਅਕਸਰ ਉੱਚ ਸਾਖਰਤਾ ਦਰ ਅਤੇ ਮਨੁੱਖੀ ਵਿਕਾਸ ਸੂਚਕਾਂ ਲਈ ਪ੍ਰਸ਼ੰਸਾ ਕੀਤੀ ਜਾਂਦੀ ਹੈ, ਹੁਣ ਇੱਕ ਗੰਭੀਰ ਵਿਰੋਧਾਭਾਸ ਦਾ ਸਾਹਮਣਾ ਕਰ ਰਿਹਾ ਹੈ- ਇੱਥੇ ਹਰ ਤਿੰਨ ਨੌਜਵਾਨਾਂ ਵਿੱਚੋਂ ਇੱਕ ਬੇਰੁਜ਼ਗਾਰ ਹੈ। ਤਾਜ਼ਾ ਮਿਆਦੀ ਕਿਰਤ ਬਲ ਸਰਵੇਖਣ ਅਨੁਸਾਰ,...
ਅਨੇਕਤਾ ’ਚ ਏਕਤਾ- ਕੀ ਭਾਰਤ ਵਿੱਚ ਇਹ ਇੱਕ ਜਿਊਂਦੀ-ਜਾਗਦੀ ਹਕੀਕਤ ਹੈ ਜਾਂ ਮਹਿਜ਼ ਭੁਲੇਖਾ? ਸੁਪਰੀਮ ਕੋਰਟ ਨੇ ਇਸ ਗੱਲ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਹਮਵਤਨਾਂ ਵੱਲੋਂ ਸੱਭਿਆਚਾਰਕ ਤੇ ਨਸਲੀ ਫ਼ਰਕਾਂ ਕਰ ਕੇ...
ਸੁਰਿੰਦਰ ਕੋਲੀ, ਜੋ ਕਿ 2006 ਦੇ ਨਿਠਾਰੀ ਕਤਲ ਕੇਸਾਂ ਦਾ ਮੁੱਖ ਮੁਲਜ਼ਮ ਸੀ, ਨੂੰ ਸੁਪਰੀਮ ਕੋਰਟ ਦੁਆਰਾ ਬਰੀ ਕੀਤੇ ਜਾਣ ਦੇ ਫ਼ੈਸਲੇ ਨੇ ਦੇਸ਼ ਦੇ ਸਭ ਤੋਂ ਭਿਆਨਕ ਅਤੇ ਵਿਵਾਦਪੂਰਨ ਅਪਰਾਧਿਕ ਮਾਮਲਿਆਂ ਵਿੱਚੋਂ ਇੱਕ ਦਾ ਅੰਤ ਕਰ ਦਿੱਤਾ ਹੈ। ਨੋਇਡਾ...
ਦਿੱਲੀ ਕਾਰ ਬੰਬ ਧਮਾਕੇ, ਜਿਸ ’ਚ 12 ਲੋਕਾਂ ਦੀ ਮੌਤ ਹੋ ਗਈ, ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤੋਂ ਬਾਅਦ ਪੂਰੇ ਭਾਰਤ ਵਿੱਚ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ)...
ਕੌਮੀ ਗੀਤ, ਵੰਦੇ ਮਾਤਰਮ, ਦੀ 150ਵੀਂ ਵਰ੍ਹੇਗੰਢ ਸਮੁੱਚੇ ਦੇਸ਼ ਲਈ ਇੱਕ ਮਹੱਤਵਪੂਰਨ ਮੌਕਾ ਹੈ। ਇਹ ਵੇਲਾ ਇਸ ਰੂਹ ਨੂੰ ਟੁੰਬਣ ਵਾਲੀ ਰਚਨਾ ਦਾ ਸਨਮਾਨ ਕਰਨ ਦਾ ਹੈ, ਜੋ ਕੌਮੀ ਏਕਤਾ ਦਾ ਪ੍ਰਮਾਣ ਹੈ ਅਤੇ ਇਸ ਨੇ ਆਜ਼ਾਦੀ ਘੁਲਾਟੀਆਂ ਦੇ ਨਾਲ...
ਪੰਜਾਬ ਯੂਨੀਵਰਸਿਟੀ (ਪੀ ਯੂ) ਨੂੰ ਲੰਮੇ ਸਮੇਂ ਤੋਂ ਉੱਚ ਸਿੱਖਿਆ ਦੇ ਮਾਮਲੇ ਵਿੱਚ ਇੱਕ ਆਦਰਸ਼ ਵਜੋਂ ਦੇਖਿਆ ਜਾਂਦਾ ਰਿਹਾ ਹੈ, ਜਿਸ ਨੂੰ ਪ੍ਰਸ਼ਾਸਨ ਦੇ ਇੱਕ ਸਹਿਯੋਗੀ ਮਾਡਲ ਵਜੋਂ ਆਕਾਰ ਦਿੱਤਾ ਗਿਆ ਹੈ, ਜਿਹੜਾ ਖ਼ੁਦਮੁਖ਼ਤਾਰੀ ਅਤੇ ਜਵਾਬਦੇਹੀ ਵਿਚਕਾਰ ਤਵਾਜ਼ਨ ਕਾਇਮ ਰੱਖਦਾ...
ਸੁਪਰੀਮ ਕੋਰਟ ਨੂੰ ਸਮੇਂ-ਸਮੇਂ ’ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਚੇਤੇ ਕਰਾਉਣਾ ਪੈਂਦਾ ਹੈ ਕਿ ਉਹ ਆਪ ਹੀ ਕਾਨੂੰਨ ਨਹੀਂ ਹਨ- ਉਨ੍ਹਾਂ ਨੂੰ ਕਾਨੂੰਨ ਦੀ ਸਹੀ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਵੀਰਵਾਰ ਨੂੰ ਅਦਾਲਤ ਨੇ ਫੈਸਲਾ...
ਜਦੋਂ ਕਿਸੇ ਕਾਨੂੰਨਸਾਜ਼ ਦੀ ਥਾਂ ਕਿਸੇ ਸਿਹਤ ਮਾਹਿਰ ਨੂੰ ਸਾਫ਼ ਹਵਾ ’ਚ ਸਾਹ ਲੈਣ ਦੇ ਆਪਣੇ ਹੱਕ ਲਈ ਸੁਪਰੀਮ ਕੋਰਟ ਜਾਣਾ ਪਵੇ, ਤਾਂ ਇਹ ਰਾਜਨੀਤਕ ਇੱਛਾ ਸ਼ਕਤੀ ਦੇ ਢਹਿ-ਢੇਰੀ ਹੋਣ ਦਾ ਸੰਕੇਤ ਹੈ। ਲਿਊਕ ਕੌਟਿਨਹੋ ਵੱਲੋਂ ਦਾਇਰ ਲੋਕ ਹਿੱਤ ਪਟੀਸ਼ਨ...
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਬੇਤਰਤੀਬ ਖੇਤਰ ਵਿੱਚ ਅੱਗੇ ਵਧਣ ਲਈ ਭਾਰਤ ਖੁੱਲ੍ਹ ਕੇ ਨਵੀਆਂ ਖੋਜਾਂ ’ਤੇ ਭਰੋਸਾ ਕਰ ਰਿਹਾ ਹੈ। ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨੀਕ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਏਆਈ ਗਵਰਨੈਂਸ ਦਿਸ਼ਾ-ਨਿਰਦੇਸ਼, ਇੱਕ ਲੋਕ-ਪੱਖੀ ਪਹੁੰਚ ਨੂੰ ਪਹਿਲ ਦਿੰਦੇ...
ਇੱਕ ਬੇਬੁਨਿਆਦ ਪੱਖਪਾਤੀ ਕਾਰਵਾਈ ’ਚ, ਪਾਕਿਸਤਾਨ ਨੇ ਹਿੰਦੂ ਸ਼ਰਧਾਲੂਆਂ ਦੇ ਇਕ ਸਮੂਹ ਨੂੰ ਵਾਪਸ ਮੋੜ ਦਿੱਤਾ ਹੈ। ਹਿੰਦੂ ਸ਼ਰਧਾਲੂਆਂ ਦਾ ਇਹ ਗਰੁੱਪ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਦੀ ਯਾਤਰਾ ’ਤੇ ਗਏ ਸਿੱਖ ਜਥੇ ਦਾ ਹਿੱਸਾ...
ਜ਼ੋਹਰਾਨ ਮਮਦਾਨੀ ਦੀ ਨਿਊਯਾਰਕ ਸ਼ਹਿਰ ਦੇ ਮੇਅਰ ਵਜੋਂ ਚੋਣ ਇਤਿਹਾਸਕ, ਪ੍ਰਤੀਕਾਤਮਕ ਅਤੇ ਜ਼ੋਰਦਾਰ ਢੰਗ ਨਾਲ ਦੇਸੀ ਹੈ। 34 ਸਾਲ ਦੇ ਮਮਦਾਨੀ, ਲੰਘੀ ਇੱਕ ਸਦੀ ਵਿੱਚ ਸ਼ਹਿਰ ਦੇ ਸਭ ਤੋਂ ਘੱਟ ਉਮਰ ਦੇ ਮੇਅਰ, ਨਿਊ ਯਾਰਕ ਦੇ ਪਹਿਲੇ ਮੁਸਲਿਮ ਤੇ ਪਹਿਲੇ...
ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਇੱਕ ਦਿਨ ਪਹਿਲਾਂ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕਾਂ ਦਾ ਧਿਆਨ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵੱਲ ਖਿੱਚਿਆ ਹੈ, ਜਿਸ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਸੱਤਾਧਾਰੀ ਭਾਜਪਾ ਹੱਥੋਂ ਹੈਰਾਨੀਜਨਕ ਹਾਰ ਮਿਲੀ...
ਜਦੋਂ ਵੀ ਪੰਜਾਬ ਜਾਂ ਹਰਿਆਣਾ ਦਾ ਕੋਈ ਨੌਜਵਾਨ ਗੁਆਟੇਮਾਲਾ, ਮੈਕਸੀਕੋ ਜਾਂ ਡੇਰੀਅਨ ਗੈਪ ਦੇ ਸੰਘਣੇ ਜੰਗਲਾਂ ਵਿੱਚ ਮਰਦਾ ਹੈ ਤਾਂ ਭਾਰਤ ਦੀ ਰੂਹ ਬੇਚੈਨ ਹੋ ਜਾਂਦੀ ਹੈ- ਪਰ ਫਿਰ ਸ਼ਾਂਤ ਹੋ ਜਾਂਦੀ ਹੈ। ਇਸ ਤੋਂ ਛੇਤੀ ਬਾਅਦ ‘ਡੌਂਕਰ’ ਮੁੜ ਸਰਗਰਮ...
ਇਸ ਤੋਂ ਵੱਡਾ ਵਿਅੰਗ ਹੋਰ ਕੀ ਹੋ ਸਕਦਾ ਸੀ। 2 ਨਵੰਬਰ, ਜਿਸ ਦਿਨ ਨੂੰ ਪੱਤਰਕਾਰਾਂ ਵਿਰੁੱਧ ਅਪਰਾਧਾਂ ਦੇ ਮਾਮਲਿਆਂ ਵਿੱਚ ਕਸੂਰਵਾਰਾਂ ਦਾ ਬਚਾਉ ਖ਼ਤਮ ਕਰਨ ਦੇ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਉਸੇ ਦਿਨ ਪੰਜਾਬ ਭਰ ਵਿੱਚ ਅਖ਼ਬਾਰਾਂ ਦੀ ਘਰ-ਘਰ...
ਦੰਗਿਆਂ ਅਤੇ ਕਤਲੇਆਮ ਦੀ ਸਭ ਤੋਂ ਵੱਧ ਸਰੀਰਕ ਤੇ ਮਾਨਸਿਕ ਪੀਡ਼ ਔਰਤਾਂ ਨੂੰ ਝੱਲਣੀ ਪੈਂਦੀ ਹੈ, ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਕਤਲ ਕਰ ਦਿੱਤੇ ਜਾਂਦੇ ਹਨ। ਸਾਰੀ ਜ਼ਿੰਦਗੀ ਉਹ ਉਨ੍ਹਾਂ ਖ਼ੌਫ਼ਨਾਕ ਯਾਦਾਂ ਤੋਂ ਖਹਿਡ਼ਾ ਨਹੀਂ ਛੁਡਾ ਸਕਦੀਆਂ। ਕਾਲੀਆਂ ਖ਼ਾਮੋਸ਼ ਰਾਤਾਂ ’ਚ ਉਨ੍ਹਾਂ ਦੇ ਮਨ ਅੰਦਰਲਾ ਖ਼ੌਫ਼ਨਾਕ ਸ਼ੋਰ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ। ਇਕਤਾਲੀ ਸਾਲਾਂ ਵਿੱਚ ਚੁਰਾਸੀ ਦੇ ਕਤਲੇਆਮ ਦੇ ਪੀਡ਼ਤਾਂ ਨੂੰ ਇਨਸਾਫ਼ ਤਾਂ ਨਹੀਂ ਮਿਲਿਆ ਪਰ ਜਾਂਚਾਂ ਦੌਰਾਨ ਪਤਾ ਨਹੀਂ ਕਿੰਨੀ ਵਾਰ ਉਨ੍ਹਾਂ ਆਪਣੇ ਅਤੇ ਆਪਣਿਆਂ ਨਾਲ ਹੋਈ ਬੀਤੀ ਕਮਿਸ਼ਨਾਂ, ਕਮੇਟੀਆਂ ਅਤੇ ਸਿੱਟਸ ਅੱਗੇ ਸੁਣਾਈ ਹੋਵੇਗੀ। ਇਹ ਸਭ ਵਾਰ ਵਾਰ ਦੁਹਰਾਉਂਦਿਆਂ ਉਹ ਉਸੇ ਖ਼ੌਫ਼ਨਾਕ ਵੇਲੇ ਨੂੰ ਓਨੀ ਹੀ ਵਾਰ ਮੁਡ਼ ਜਿਊਂਦੇ ਹੋਣਗੇ।
ਉਸ ਦਿਨ ਦਿੱਲੀ ਤੋਂ ਵਾਪਸੀ ਸਮੇਂ ਮੇਰੀ ਨੂੰਹ ਲਾਜਪਤ ਨਗਰ ਦੀ ਮਾਰਕੀਟ ਕੋਲ ਰੁਕੀ। ਕਹਿੰਦੀ, ‘‘ਆਪਣੇ ਲਈ ਕੁਝ ਲੈਣਾ ਹੈ। ਯਾਦ ਰਹੇਗਾ ਕਿ ਪਾਪਾ ਨਾਲ ਦਿੱਲੀ ਆਈ ਸੀ... ਤੁਹਾਡੀ ਪਸੰਦ ਵੀ ਹੋ ਜਾਏਗੀ।’’ ‘ਰੀਝ ਆਪੋ ਆਪਣੀ,’ ਮੈਂ ਸੋਚਿਆ। ਉਸ ਦੀ...
ਇਕ ਅਜਿਹੀ ਖੇਡ ਜਿਸ ਨੂੰ ਅਕਸਰ ਨੰਬਰਾਂ, ਬਣਾਏ ਗਏ ਸੈਂਕੜਿਆਂ, ਹਾਸਲ ਕੀਤੀਆਂ ਵਿਕਟਾਂ, ਕਾਇਮ ਰੱਖੇ ਗਏ ਸਟ੍ਰਾਈਕ ਰੇਟਾਂ ਨਾਲ ਮਾਪਿਆ ਜਾਂਦਾ ਹੈ, ਉਸੇ ਖੇਡ ’ਚ ਜੈਮੀਮਾ ਰੌਡਰਿਗਜ਼ ਨੇ ਸਾਨੂੰ ਚੇਤੇ ਕਰਾਇਆ ਕਿ ਕ੍ਰਿਕਟ ਦਿਮਾਗ਼ ’ਚ ਵੀ ਖੇਡਿਆ ਜਾਂਦਾ ਹੈ। ਮਹਿਲਾ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਹਫ਼ਤੇ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਦਿੱਤਾ ਗਿਆ ਬਿਆਨ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਕੰਮ ਕਰ ਰਹੇ ਬਿਹਾਰੀ ਪਰਵਾਸੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਲਈ ਕਾਂਗਰਸ ਪਾਰਟੀ ਦੀ ਸਖ਼ਤ ਨਿੰਦਾ ਕੀਤੀ ਸੀ, ਨੇ ਧਿਆਨ ਮੁੜ...
ਹਨੇਰੇ ਨੂੰ ਚੀਰ ਕੇ ਆਉਂਦਾ ਪਹੁ ਫੁਟਾਲਾ। ਚਾਨਣ ਦੇ ਆਉਣ ਦੀ ਦਸਤਕ ਦਿੰਦਾ। ਪੌਣਾਂ ਹੱਥ ਸੁਨੇਹਾ ਭੇਜਦਾ, ਰੌਸ਼ਨ ਸਵੇਰੇ ਦੀ ਉਡੀਕ ਮੁੱਕ ਗਈ ਹੈ। ਹੁਣ ਜਾਗਣ ਤੇ ਕਦਮਾਂ ਨੂੰ ਰਵਾਨੀ ਦੇਣ ਦਾ ਵਕਤ ਹੈ। ਅੰਬਰਾਂ ’ਤੇ ਚਾਨਣੀ ਇਬਾਰਤ ਲਿਖਣ ਦਾ...
ਜਾਂਚ ਏਜੰਸੀਆਂ ਇੱਕ ਵਾਰ ਫਿਰ ਗੁੱਸੇ ਨਾਲ ਲਾਲ-ਪੀਲੀਆਂ ਹੋ ਕੇ ਰਹਿ ਗਈਆਂ ਹਨ। ਸੁਪਰੀਮ ਕੋਰਟ ਨੇ ਮੁਲਜ਼ਮਾਂ ਤਰਫ਼ੋਂ ਕੇਸ ਲੜਨ ਵਾਲੇ ਵਕੀਲਾਂ ਨੂੰ ਜਾਂਚ ਅਧਿਕਾਰੀਆਂ ਵੱਲੋਂ ਮਨਮਾਨੇ ਢੰਗ ਨਾਲ ਸੱਦੇ ਜਾਣ ਤੋਂ ਰੋਕਣ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ। ਐਨਫੋਰਸਮੈਂਟ ਡਾਇਰੈਕਟੋਰੇਟ...
ਸਾਲ 2025 ਦੌਰਾਨ ਹੁਣ ਤੱਕ ਵਿੱਤੀ ਬਾਜ਼ਾਰਾਂ ਵਿੱਚ ਅਣਕਿਆਸੇ ਬਦਲਾਅ ਵੇਖਣ ਨੂੰ ਮਿਲੇ ਹਨ। ਰਵਾਇਤੀ ਆਰਥਿਕ ਰੁਝਾਨਾਂ ਦੇ ਉਲਟ ਸੋਨੇ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ਪਰ ਪੂਰੀ ਦੁਨੀਆ ’ਚ ਵਿੱਤੀ ਅਸਥਿਰਤਾ ਦੇ ਦੌਰ ’ਚ ਸੋਨਾ ਭਰੋਸੇਯੋਗ ਸੰਪਤੀ ਸਾਬਤ...
ਲਓ ਜੀ, ਆਲ ਓਪਨ ਦਾ ਕਬੱਡੀ ਦਾ ਫਾਈਨਲ ਮੈਚ ਵੀ ਸਮਾਪਤ ਤੇ ਆਲ ਓਪਨ ਦਾ ਜੇਤੂ ਰਿਹਾ ਕਬੱਡੀ ਕਲੱਬ ਦਿੜ੍ਹਬਾ। ਜੇਤੂ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ! ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਦਸਮੇਸ਼ ਯੂਥ ਕਲੱਬ ਈਲਵਾਲ-ਗੱਗੜਪੁਰ ਨੇ ਵੀ ਬਹੁਤ ਸ਼ਾਨਦਾਰ...
ਸਮੁੱਚੀ ਦੁਨੀਆ ’ਚ ਹਰ ਸਾਲ 400 ਮਿਲੀਅਨ ਟਨ ਤੋਂ ਵੱਧ ਪਲਾਸਟਿਕ ਪੈਦਾ ਕੀਤਾ ਜਾਂਦਾ ਹੈ, ਜਿਸ ਵਿੱਚੋਂ ਇੱਕ ਤਿਹਾਈ ਹਿੱਸਾ ਸਿਰਫ਼ ਇੱਕ ਵਾਰ ਵਰਤਣ ਯੋਗ ਹੁੰਦਾ ਹੈ। ਇਸ ਦੇ ਸਿੱਟੇ ਵਜੋਂ ਹਰ ਸਾਲ ਪਲਾਸਟਿਕ ਕੂੜੇ ਦੇ 2000 ਦੇ ਕਰੀਬ ਟਰੱਕ...
Advertisement

