DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਸਤਕ

  • ਰਾਜਵੀਰ ਜਵੰਦਾ ਆਪਣੀ ਗਾਇਕੀ ਨਾਲ ਪੰਜਾਬੀ ਦੀ ਅਜੋਕੀ ਗੀਤ-ਸੰਗੀਤ ਇੰਡਸਟਰੀ ਨੂੰ ਇਕ ਨਵੀਂ ਆਸ ਦੇ ਰਿਹਾ ਸੀ। ... ... ... ਨਾਂ ਉਸਦਾ ਜਵੰਦਾ ਸੀ; ਆਪਣੇ ਗੀਤਾਂ ਵਿਚ ਉਹ ਹੁਣ ਵੀ ‘ਜੀਵੰਦਾ’ ਹੈ। ਪਰ ਇਸ ਤਰ੍ਹਾਂ ਦੇ ਗਾਇਕ ਦੇ ਬੇਵਕਤ ਤੁਰ ਜਾਣ ਉੱਤੇ ਕਿਸ ਪੰਜਾਬੀ ਦਾ ਰੁੱਗ ਨਹੀਂ ਭਰਿਆ ਜਾਵੇਗਾ?

  • ਸੰਤ ਸਿੰਘ ਸੇਖੋਂ ਆਪਣੇ ਵੇਲੇ ਦੇ ਚੰਗੇ ਵਿਦਵਾਨਾਂ ਵਿੱਚ ਗਿਣੇ ਜਾਂਦੇ ਸਨ। ਜਿੱਥੇ ਉਨ੍ਹਾਂ ਦੀ ਪੰਜਾਬੀ ਸਾਹਿਤ ’ਤੇ ਚੰਗੀ ਪਕੜ ਸੀ ਉੱਥੇ ਹੀ ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ਵਿੱਚ ਵੀ ਕਲਮ ਅਜ਼ਮਾਈ ਕੀਤੀ ਅਤੇ ਸਫ਼ਲ ਵੀ ਰਹੇ। ਬਹੁਤ ਘੱਟ ਲੋਕਾਂ ਨੂੰ...

  • ਇਸ ਚਿੱਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਘੋੜੇ ’ਤੇ ਸਵਾਰ ਪੰਜ ਪਿਆਰਿਆਂ ਨਾਲ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਜਾ ਰਹੇ ਚਿਤਰੇ ਹਨ। ਸੁਨਹਿਰੀ ਡਾਟ ਵਿੱਚ ਬਣੇ ਇਸ ਚਿੱਤਰ ਦੀ ਸੱਜੀ ਨੁੱਕਰ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਬਣਿਆ ਹੋਇਆ ਹੈ। ਚਿੱਤਰ ਵਿੱਚ ਪੰਜ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਚਿਤਰੇ ਗਏ ਹਨ। ਗੁਰੂ ਸਾਹਿਬ ਸਮੇਤ ਚਿੱਤਰ ਵਿਚਲੇ ਸਾਰੇ ਪਾਤਰ ਇੱਕ ਚਸ਼ਮ ਚਿੱਤਰੇ ਹਨ। ਚਿੱਤਰ ਵਿੱਚ ਗੁਰੂ ਸਾਹਿਬ ਨੇ ਲੰਮਾ ਪੀਲੇ ਰੰਗ ਦਾ ਸ਼ਾਹੀ ਚੋਗਾ ਪਹਿਨਿਆ ਹੈ। ਗਲ਼ੇ ਅਤੇ ਬੰਦ ਉੱਤੇ ਸੁਨਹਿਰੀ ਗੋਟਾ ਲੱਗਾ ਹੋਇਆ ਹੈ। ਲੱਕ ’ਤੇ ਉਨ੍ਹਾਂ ਕਮਰਕੱਸਾ ਸਾਰੇ ਪਿਆਰਿਆਂ ਦੀ ਤਰ੍ਹਾਂ ਬੰਨ੍ਹਿਆ ਹੋਇਆ ਹੈ।

  • ਠੰਢੀ ਅੱਗ ਫਿਰ ਸੁਲਗ਼ ਗਈ। ਸੁਖਬੀਰ ਨੇ ਸਿੱਧਾ ਹੀ ਆਪਣੇ ਪਿਉ ਨੂੰ ਕਹਿ ਦਿੱਤਾ, ‘‘ਭਾਪਾ, ਕਿਉਂ ਔਖਾ ਹੋਈ ਜਾਨੈ? ਠੇਕੇ ’ਤੇ ਦੇ ਦਿੰਨੇ ਆ। ਠੇਕੇ ਦੇ ਪੈਸਿਆਂ ਨੂੰ ਵਿਆਜ ’ਤੇ ਰੱਖ ਕੇ ਦੇਖ ਲਓ। ਫ਼ਸਲ ਨਾਲੋਂ ਵੱਧ ਨਫ਼ਾ ਕਰੂ। ਜਿੰਨੀ ਬਿਨਾਂ ਸਰਦਾ ਨਹੀਂ ਉਨੀ ਰੱਖ ਲਓ।’’ ‘‘ਓਏ ਆਪਾਂ ਵਿਹਲੇ ਕੀ ਕਰਾਂਗੇ?’’ ‘‘ਭਾਪਾ, ਮੈਂ ਤਾਂ ਬਾਹਰ ਹੀ ਜਾਊਂ। ਇੱਥੇ ਕੋਈ ਨੌਕਰੀ ਨ੍ਹੀਂ ਚਾਕਰੀ ਨ੍ਹੀਂ।’’ ‘‘ਤੇਰੀ ਮਰਜ਼ੀ ਐ ਭਾਈ।’’ ‘‘ਮੈਂ ਅੱਜ ਪਾਸਪੋਰਟ ਬਣਾਉਣ ਵਾਸਤੇ ਜਾਊਂਗਾ। ਮੁੰਡੇ ਦੀ ਗੱਲ ਸੁਣ ਕੇ ਬਸੰਤ ਸਿੰਘ ਦੇ ਹੋਸ਼ ਉੱਡ ਗਏ। ਉਸ ਨੇ ਮੁੰਡੇ ਨੂੰ ਤਾੜਨਾ ਠੀਕ ਨਾ ਸਮਝਿਆ। ਉਹ ਅੱਜ ਦੇ ਜ਼ਮਾਨੇ ਦੇ ਜਵਾਕਾਂ ਦੀਆਂ ਆਦਤਾਂ ਤੋਂ ਭਲੀਭਾਂਤ ਜਾਣੂ ਸੀ। ਫਿਰ ਵੀ ਉਸ ਨੇ ਪਿਆਰ ਨਾਲ ਸਮਝਾਉਂਦਿਆਂ ਕਿਹਾ, ‘‘ਪੁੱਤ, ਆਪਣੇ ’ਚ ਏਨੀ ਗੁੰਜਾਇਸ਼ ਨ੍ਹੀਂ ਪੈਸੇ ਲਾਉਣ ਦੀ।’’ ‘‘ਭਾਪਾ, ਮੈਂ ਕਿਹੜਾ ਇੱਥੇ ਮੁੜ ਕੇ ਆਉਣੈ। ਮੇਰੇ ਹਿੱਸੇ ਦੀ ਜ਼ਮੀਨ ਵੇਚ ਦਿਉ।’’

  • ਅਠਾਈ ਸਤੰਬਰ ਦੇ ‘ਦਸਤਕ’ ਵਿੱਚ ਗੁਰਬਚਨ ਸਿੰਘ ਭੁੱਲਰ ਦਾ ਲੇਖ ‘ਸ਼ਹੀਦ ਕਰਨੈਲ ਸਿੰਘ ਈਸੜੂ ਦੀਆਂ ਗੋਆ ਵਿੱਚ ਆਖ਼ਰੀ ਘੜੀਆਂ’ ਪੜ੍ਹਿਆ। ਲੇਖਕ ਨੇ ਸ਼ਹੀਦ ਕਰਨੈਲ ਸਿੰਘ ਦੇ ਆਖ਼ਰੀ ਵਕਤ ਦਾ ਵੇਰਵਾ ਬਹੁਤ ਵਿਸਥਾਰ ਵਿੱਚ ਦਿੱਤਾ ਹੈ। ਉਨ੍ਹਾਂ ਨੇ ਨਿੱਜੀ ਪੱਧਰ ’ਤੇ...

Advertisement
  • featured-img_985372

    ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਜ਼ਿਆਦਾਤਰ ਵਸਨੀਕ ਸੋਚਣ ਲੱਗ ਪਏ ਹਨ ਕਿ ਸ਼ਾਹਜਹਾਂ ਦੇ ਰਾਜ ਦੌਰਾਨ ਸੂਫ਼ੀ ਰਹੱਸਵਾਦੀਆਂ ਅਤੇ ਦਰਵੇਸ਼ਾਂ ਦੀ ਪੂਰੇ ਦਿਲ ਨਾਲ ਸੇਵਾ ਕਰਨ ਵਾਲੇ ਇੱਕ ਵਿਅਕਤੀ ਦਾ ਇਤਿਹਾਸਕ ਚੁਬਾਰਾ ਕੱਟਡ਼ ਵਿਚਾਰਧਾਰਾ ਵਾਲੇ ਕੁਝ ਵਿਅਕਤੀਆਂ ਦੇ ਵਿਰੋਧ ਕਾਰਨ ਕਿਵੇਂ ਤਬਾਹ ਹੋ ਸਕਦਾ ਹੈ? ਸਾਡੀ ਨਵੀਂ ਪੀੜ੍ਹੀ ਲਈ ਇਹ ਜਾਣਨਾ ਅਹਿਮ ਹੈ ਕਿ ਛੱਜੂ ਰਾਮ ਕੌਣ ਸੀ।

  • featured-img_985363

    ਜਦੋਂ ਟਰਾਲੀ ਤੋਂ ਚਾਰਾ ਉਤਾਰਿਆ ਜਾ ਰਿਹਾ ਸੀ, ਲਡ਼ਕਾ ਗੱਲਾਂ ਕਰਨ ਲੱਗਾ, ‘‘ਅਸੀਂ ਤਾਂ ਔਖੇ ਸੌਖੇ ਭੁੱਖ ਜਰ ਲਵਾਂਗੇ, ਪਸ਼ੂ ਭੁੱਖੇ ਨਹੀਂ ਜਰੇ ਜਾਂਦੇ। ਟਰਾਲੀਆਂ ਤਾਂ ਕੱਲ੍ਹ ਵੀ ਇੱਧਰ ਆਈਆਂ ਸਨ, ਮੰਗਣ ਦੀ ਜਾਚ ਹੀ ਨਹੀਂ ਆਈ। ਕਿਵੇਂ ਮੰਗਾਂ, ਸ਼ਰਮ ਆਈ ਗਈ।’’ ਸਿੰਘ ਨੇ ਕਿਹਾ, ‘‘ਪੁੱਤਰ ਆਪਾਂ ਕਿਰਤ ਕਰਕੇ, ਕਮਾ ਕੇ ਖਾਣ ਵਾਲੇ ਆਂ, ਸ਼ਾਬਾਸ਼ੇ ਤੇਰੇ ਸੰਤੋਖ ਦੇ। ਛੋਟੀ ਉਮਰ ’ਚ ਵੱਡੀਆਂ ਗੱਲਾਂ ਕਰਦਾ ਏਂ ਪੁੱਤਰ ... ... ...।’’

  • featured-img_985317

    ਪੈਰ ਚਿੱਕਡ਼ ਕਰਕੇ ਗਿੱਲੇ ਸਨ ਤੇ ਜਿਸਮ ਹੁੰਮਸ ਕਰ ਕੇ। ਪਰ ਹੌਲ਼ੀ-ਹੌਲ਼ੀ ਨੰਗੇ ਪੈਰਾਂ ਨੂੰ ਤੁਰਨ ਦਾ ਵੱਲ ਆ ਗਿਆ ਤੇ ਇੱਕ ਅੱਧਾ ਕਿਲੋਮੀਟਰ ਮੁੱਕਣ ਮਗਰੋਂ ਆਪਣੇ ਵੱਲੋਂ ਨਿਭਾਈ ਜਾਣ ਵਾਲੀ ਡਿਊਟੀ ਦਾ ਗ਼ਰੂਰ ਵੀ ਹੋਣ ਲੱਗ ਪਿਆ। ਇਸ ਗ਼ਰੂਰ ਕਰ ਕੇ ਮੈਨੂੰ ਭੁੱਖ ਵੀ ਵਿਸਰ ਗਈ। ਦਰਅਸਲ, ਜਦੋਂ ਮੈਨੂੰ ਸੱਦਿਆ ਗਿਆ ਸੀ, ਉਦੋਂ ਤੱਕ ਮੈਂ ਰੋਟੀ ਨਹੀਂ ਸੀ ਖਾਧੀ। ਉਸ ਤੋਂ ਮਗਰੋਂ ਤਾਂ ‘ਮੈਂ ਰੋਟੀ ਖਾ ਕੇ ਜਾਨਾਂ’ ਕਹਿਣਾ ਹੀ ਅਸਲੋਂ ਗ਼ੈਰ-ਜ਼ਿੰਮੇਵਾਰੀ ਵਾਲੀ ਗੱਲ ਸੀ। ਜਦੋਂ ਅਸੀਂ ਉਸ ਪਿੰਡ ਪਹੁੰਚੇ ਤਾਂ ਰਾਤ ਦੇ ਗਿਆਰਾਂ ਵੱਜੇ ਸਨ।

  • featured-img_979398

    ‘‘ਸਾਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੇਣਾ ਹੈ ਜਾਂ ਨਹੀਂ, ਇਹ ਤੁਹਾਡੇ ਹੁਕਮਾਂ ਅਧੀਨ ਹੈ ਪਰ ਇਸ ਦਾ ਪੁਰਜ਼ੋਰ ਵਿਰੋਧ ਕਰਨਾ ਅਤੇ ਇਸ ਨੂੰ ਸਵੀਕਾਰ ਨਾ ਕਰਨਾ ਸਾਡੇ ਵੱਸ ਵਿੱਚ ਹੈ। ਤੁਸੀਂ ਚਾਹੁੰਦੇ ਹੋ ਕਿ ਅਸੀਂ ਅਦਾਲਤ ਵਿੱਚ ਆਪਣੀ ਗੱਲ ਤੁਹਾਡੀਆਂ ਸ਼ਰਤਾਂ ’ਤੇ ਰੱਖੀਏ। ਅਸੀਂ ਇਸ ਤੋਂ ਇਨਕਾਰੀ ਹਾਂ। ਅਸੀਂ ਆਪਣੀ ਗੱਲ ਆਪਣੀਆਂ ਸ਼ਰਤਾਂ ’ਤੇ ਹੀ ਰੱਖਾਂਗੇ ਤਾਂ ਜੋ ਦੋਵੇਂ ਧਿਰਾਂ ਬਰਾਬਰੀ ਦੇ ਪੱਲਡ਼ੇ ਵਿੱਚ ਖਡ਼੍ਹੀਆਂ ਹੋਣ। ਜੇ ਤਰਾਜ਼ੂ ਸਰਕਾਰੀ ਤਾਕਤ ਵੱਲ ਝੁਕਦਾ ਹੈ ਤਾਂ ਅਸੀਂ ਇਸ ਤੋਂ ਬਾਗ਼ੀ ਹਾਂ।’’

  • featured-img_979394

    ਆਪਣੇ ਸਾਥੀਆਂ ਦੀ ਫੜੋ-ਫੜਾਈ ਦੀਆਂ ਖ਼ਬਰਾਂ ਸੁਣ ਅਤੇ ਤਫ਼ਤੀਸ਼ ਦੀਆਂ ਸਖ਼ਤੀਆਂ ਸਹਿ ਕੇ ਵੀ ਭਗਤ ਸਿੰਘ ਨੇ ਆਪਣੇ ਹੌਸਲੇ ਨੂੰ ਡਿੱਗਣ ਨਹੀਂ ਸੀ ਦਿੱਤਾ ਸਗੋਂ ਆਪਣੇ ਮਿਥੇ ਹੋਏ ਨਿਸ਼ਾਨੇ ਵੱਲ ਵਧਣ ਲਈ ਉਤਾਵਲਾ ਸੀ। ਇਹ ਨਿਸ਼ਾਨਾ ਅਦਾਲਤ ਸਾਹਮਣੇ ਅਜਿਹਾ ਬਿਆਨ ਦੇਣਾ ਸੀ, ਜਿਸ ਨਾਲ ਦੇਸ਼ ਵਾਸੀਆਂ ਨੂੰ ਇਨਕਲਾਬੀਆਂ ਦੇ ਅਸਲ ਮਿਸ਼ਨ ਦੀ ਜਾਣਕਾਰੀ ਹੋ ਜਾਵੇ। ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਨੇ ਭਗਤ ਸਿੰਘ ਨੂੰ ਅਸੈਂਬਲੀ ਐਕਸ਼ਨ ਲਈ ਇਸੇ ਕਰਕੇ ਚੁਣਿਆ ਸੀ ਕਿ ਅਦਾਲਤ ਵਿੱਚ ਇਨਕਲਾਬੀਆਂ ਦਾ ਪੱਖ ਚੰਗੀ ਤਰ੍ਹਾਂ ਰੱਖਿਆ ਜਾ ਸਕੇ। ਭਗਤ ਸਿੰਘ ਆਪਣੀਆਂ ਦਲੀਲਾਂ ਨੂੰ ਦਲੇਰੀ ਅਤੇ ਨਿਡਰਤਾ ਨਾਲ ਪੇਸ਼ ਕਰ ਸਕਦਾ ਸੀ। ਪਾਰਟੀ ਦਾ ਮਕਸਦ ਜੱਜਾਂ ਉੱਤੇ ਪ੍ਰਭਾਵ ਪਾਉਣਾ ਨਹੀਂ ਸੀ ਸਗੋਂ ਆਪਣੇ ਮਨਸੂਬਿਆਂ ਅਤੇ ਖੋਖਲੇ ਸਾਮਰਾਜੀ ਕਾਨੂੰਨਾਂ ਦੀ ਹਕੀਕਤ ਨੂੰ ਪੇਸ਼ ਕਰਕੇ ਕਰੋੜਾਂ ਦੇਸ਼ ਵਾਸੀਆਂ ਦੇ ਮਨਾਂ ਨੂੰ ਹਲੂਣਾ ਦੇਣਾ ਸੀ।

  • featured-img_979389

    ਸੁਭਦਰਾ ਸਾਗਰ ਦੇ ਜ਼ਖ਼ਮੀ ਹੱਥ ਵਿਚ ਝੰਡਾ ਡੋਲਣ-ਡਿੱਗਣ ਲੱਗਿਆ, ਕਰਨੈਲ ਸਿੰਘ ਨੇ ਭੱਜ ਕੇ ਜਾ ਸੰਭਾਲਿਆ। ਉਹਨੇ ਝੰਡਾ ਉੱਚਾ ਕੀਤਾ ਤੇ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਾਇਆ। ਉਹ ਆਪ ਹਿੱਕ ਵਿਚ ਲੱਗੀ ਗੋਲ਼ੀ ਨਾਲ ਡਿੱਗਿਆ ਤਾਂ ਜਿਥੇ ਉਹਦਾ ਝੰਡੇ ਵਾਲ਼ਾ ਹੱਥ ਟਿਕਿਆ, ਉਥੇ ਕੱਚੀ ਧਰਤੀ ਵਿਚ ਖੱਡ ਵਰਗਾ ਇਕ ਭੀੜਾ ਟੋਆ ਸੀ। ਝੰਡੇ ਦੀ ਡਾਂਗ ਦਾ ਹੇਠਲਾ ਸਿਰਾ ਕੁਦਰਤੀ ਹੀ ਉਸ ਟੋਏ ਵਿਚ ਪੈ ਗਿਆ ਤੇ ਉਹ ਗੋਆ ਦੀ ਧਰਤੀ ਉੱਤੇ ਉੱਚਾ ਝੁੱਲਣ ਲੱਗਿਆ।

  • featured-img_979294

    ਭਾਰਤੀ ਪੰਜਾਬ ਤੋਂ ਸਵੀਡਨ ਵੱਲ ਨੂੰ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਕਿਸੇ ਵੇਲੇ ਕਾਫੀ ਰਹੀ ਹੈ। 2013 ਵਿੱਚ ਇਥੇ 24000 ਦੇ ਕਰੀਬ ਪੰਜਾਬੀਆਂ ਦੇ ਵੱਸਦੇ ਹੋਣ ਦੀ ਜਾਣਕਾਰੀ ਦਰਜ ਹੈ। 2016 ਦੇ ਅੰਕੜਿਆਂ ਅਨੁਸਾਰ ਇਥੇ ਵੱਸਦੇ ਕੁੱਲ ਪੰਜਾਬੀਆਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਪੰਜਾਬੀ ਸਿੱਖ ਧਰਮ ਨਾਲ ਸਬੰਧਿਤ ਸਨ ਜੋ ਕਿ ਸਟਾਕਹੋਮ ਅਤੇ ਗੁਟਨਬਰਗ ਨਾਮਕ ਸ਼ਹਿਰਾਂ ਵਿੱਚ ਵੱਸਦੇ ਸਨ। ਇਨ੍ਹਾਂ ਸ਼ਹਿਰਾਂ ਵਿੱਚ ਦੋ-ਦੋ ਗੁਰਦੁਆਰੇ ਵੀ ਮੌਜੂਦ ਹਨ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਪੰਜਾਬੀਆਂ ਨੇ ਆਰਥਿਕ ਕਾਰਨਾਂ ਕਰਕੇ ਅਤੇ ਬਤੌਰ ਸ਼ਰਨਾਰਥੀ, ਇੱਥੇ ਆਉਣਾ ਸ਼ੁਰੂ ਕੀਤਾ ਸੀ।

  • featured-img_979289

    1965 ਦੀ ਭਾਰਤ-ਪਾਕਿਸਤਾਨ ਜੰਗ 5 ਅਗਸਤ ਤੋਂ ਸ਼ੁਰੂ ਹੋ ਕੇ 23 ਸਤੰਬਰ ਤੱਕ ਚੱਲੀ। ਉਸ ਵੇਲੇ ਹਰਬਖਸ਼ ਸਿੰਘ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਸਨ, ਜਿਸ ਦਾ ਤਕਨੀਕੀ ਹੈੱਡਕੁਆਟਰ ਅੰਬਾਲੇ ਸੀ। ਪਾਕਿਸਤਾਨ ਨੇ ਸੋਚ ਸਮਝ ਕੇ ਅਖਨੂਰ ਸੈਕਟਰ ’ਤੇ ਹਮਲਾ ਕੀਤਾ ਸੀ ਕਿਉਂਕਿ ਭਾਰਤ ਵਾਲੇ ਪਾਸਿਉਂ ਉਸ ਦਾ ਉੱਥੇ ਸਾਹਮਣਾ ਕਰਨਾ ਔਖਾ ਸੀ। ਇਸ ਲਈ ਜਨਰਲ ਹਰਬਖਸ਼ ਸਿੰਘ ਨੂੰ ਭਾਰਤ ਦੇ ਤਤਕਾਲੀ ਫ਼ੌਜ ਮੁਖੀ ਨੇ ਅਖਨੂਰ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਇਸ ਹਮਲੇ ਨੂੰ ਰੋਕਣ ਲਈ ਉਨ੍ਹਾਂ ਨੂੰ ਸਰਕਾਰ ਤੋਂ ਪੰਜਾਬ ਰਾਹੀਂ ਲਾਹੌਰ ’ਤੇ ਹਮਲਾ ਕਰਨ ਦੀ ਇਜਾਜ਼ਤ ਲੈਣ।

  • featured-img_979276

    ਪ੍ਰੋ. ਜਾਵੇਦ ਨੇ ਮੇਜ਼ ’ਤੇ ਮੁੱਕਾ ਮਾਰ ਕੇ ਕਿਹਾ ਸੀ, ‘‘... ਏਸ਼ੀਅਨ ਲੋਕਾਂ ਦੀ ਸਾਇਕੀ ਨੂੰ ਸਮਝਣ ਲਈ ਕਿੱਸੇ, ਕਹਾਣੀਆਂ ਦੀ ਬਹੁਤ ਅਹਿਮੀਅਤ ਏ। ਕਿਸੇ ਵੀ ਸ਼ਖ਼ਸ ਨੂੰ ਮਿਲ ਲਓ- ਉਹ ਆਪਣੀ ਆਪਬੀਤੀ ਸੁਣਾਉਣ ਲਈ ਕੋਈ ਕਹਾਣੀ ਅਵੱਸ਼ ਹੀ ਸੁਣਾਏਗਾ। ਸਾਡੀਆਂ ਯਾਦਾਂ ਤਾਂ ਇੰਡੀਆ ’ਚ ਹੀ ਨੇ। ਸਾਡੀਆਂ ਧਾਰਮਿਕ ਥਾਵਾਂ ਅਜਮੇਰ ਸ਼ਰੀਫ਼, ਬਿਹਾਰ ਸ਼ਰੀਫ਼, ਨਿਜ਼ਾਮੂਦੀਨ, ਦੁਨੀਆ ’ਚ ਮਸ਼ਹੂਰ ਇਮਾਰਤਾਂ ਤਾਜਮਹਲ, ਜਾਮਾ ਮਸਜਿਦ, ਲਾਲ ਕਿਲ੍ਹਾ, ਫਤਿਹਪੁਰ ਸੀਕਰੀ ਇੱਥੇ ਹੀ ਰਹਿ ਗਈਆਂ। ਅਸੀਂ ਇਹ ਸਭ ਕੁਝ ਗੁਆਇਆ ਏ। ਦੱਸੋ ਤੁਸੀਂ ਕੀ ਗੁਆਇਆ? ਸਾਡੇ ਆਪਣੇ ਖਾਨਦਾਨ ਦੀਆਂ ਕਬਰਾਂ ਇੰਡੀਆ ’ਚ ਨੇ। ਮੇਰੇ ਬਾਬਾ ਜੀ ਨੂੰ ਜਦੋਂ ਨੂਰਮਹਿਲ ਯਾਦ ਆਉਂਦਾ ਜਾਂ ਕੋਈ ਗੱਲ ਚੱਲਦੀ ਤਾਂ ਉਹ ਅਕਸਰ ਕਹਿੰਦੇ- ‘ਸਾਡੇ ਦੇਸ਼ ’ਚ ਇਉਂ ਹੁੰਦਾ ਸੀ। ਅਸੀਂ ਆਪਣੇ ਦੇਸ਼ ’ਚ ਇਉਂ ਕਰਦੇ ਸੀ’।’’

  • featured-img_973957

    1988 ’ਚ ਆਏ ਹੜ੍ਹਾਂ ਬਾਰੇ ਵੱਡਿਆਂ ਤੋਂ ਸਿਰਫ਼ ਸੁਣਿਆ ਈ ਸੀ ਤੇ ਜਾਂ ਖ਼ਬਰਾਂ ਦੇਖੀਆਂ ਸੀ ਕਿ ਕਿਵੇਂ ਭਾਰਤੀ ਤੇ ਪਾਕਿਸਤਾਨੀ ਪੰਜਾਬ ਹੜ੍ਹਾਂ ਨੇ ਇੱਕ ਕਰ ਦਿੱਤੇ ਸੀ। 1993 ਦਾ ਹੜ੍ਹ ਹੱਡੀਂ ਹੰਢਾਇਆ ਸੀ। ਜਦੋਂ ਘੱਗਰ ਦਰਿਆ ਨੇ ਬਹੁਤ ਤਬਾਹੀ...

  • featured-img_973946

    ਤਬਾਹੀ, ਬਰਬਾਦੀ ਦੇ ਨਾਲ ਇਹ ਹੜ੍ਹ ਸਾਨੂੰ ਕਿੰਨਾ ਕੁੱਝ ਹੋਰ ਦੇ ਗਏ, ਜੋ ਵਿਰਲਿਆਂ ਨੂੰ ਦਿਸਦੈ। ਹੜ੍ਹ ਏਕਾ ਵੀ ਦੇ ਗਿਆ। ਸਿੱਖ, ਹਿੰਦੂ, ਮੁਸਲਮਾਨ, ਈਸਾਈ ਇੱਕ ਹੋਏ। ਬੰਨ੍ਹਾਂ ’ਤੇ ਲੜਾਈ ਸਭ ਨੇ ਰਲ਼ ਕੇ ਲੜੀ। ਲੰਗਰ ਸਭ ਤੱਕ ਇੱਕੋ ਜਿਹਾ ਪਹੁੰਚਿਆ। ਦਵਾਈ ਦੀ ਲੋੜ ਸਭ ਨੂੰ ਪਈ। ਪਸ਼ੂਆਂ ਨੂੰ ਚਾਰਾ ਸਭ ਨੇ ਰਲ਼ ਕੇ ਪਾਇਆ। ਹਾਂ, ਇਹ ਸਾਡੇ ਸੁਭਾਅ ’ਚ ਸੀ ਤੇ ਹੈ ਕਿ ਅਸੀਂ ਲੜਦੇ-ਲੜਦੇ ‘ਕੱਠੇ ਹੋ ਜਾਂਦੇ ਹਾਂ ਤੇ ‘ਕੱਠੇ ਹੋ ਕੇ ਫੇਰ ਲੜ ਪੈਂਦੇ ਹਾਂ।

  • featured-img_973929

    ਪੰਜਾਬ ਵੱਖ-ਵੱਖ ਕਬੀਲਿਆਂ, ਰਾਠਾਂ, ਭੂ-ਪਤੀਆਂ ਤੇ ਰਾਜਿਆਂ-ਰਜਵਾਡ਼ਿਆਂ ਦੀ ਭੂਮੀ ਰਿਹਾ ਜਿਨ੍ਹਾਂ ਦੇ ਸੁਭਾਅ ਵਿੱਚ ਆਜ਼ਾਦੀ ਕੁੱਟ ਕੁੱਟ ਕੇ ਭਰੀ ਹੋਈ ਸੀ। ਉਹ ਹਮਲਾਵਰਾਂ ਦੀ ਈਨ ਨਹੀਂ ਸਨ ਮੰਨਦੇ, ਉਨ੍ਹਾਂ ਨਾਲ ਲਡ਼ਦੇ ਤੇ ਉਨ੍ਹਾਂ ਨੂੰ ਹਰਾਉਂਦੇ; ਕਈ ਵਾਰ ਆਪ ਹਾਰ ਜਾਂਦੇ ਪਰ ਫਿਰ ਬਗ਼ਾਵਤਾਂ ਕਰਦੇ। ਇਨ੍ਹਾਂ ਕਾਰਨਾਂ ਕਰ ਕੇ ਪੰਜਾਬ ਵਿੱਚ ਲੰਮੇ ਸਮੇਂ ਤੱਕ ਸਿਆਸੀ ਸਥਿਰਤਾ ਕਾਇਮ ਨਾ ਰਹਿੰਦੀ।

  • featured-img_973940

    ਸੰਯੁਕਤ ਰਾਸ਼ਟਰ ਸੰਘ ਨੇ 24 ਮਈ, 2017 ਨੂੰ ਇੱਕ ਮਤਾ ਪਾਸ ਕੀਤਾ ਕਿ ਹਰ ਸਾਲ 30 ਸਤੰਬਰ ਦਾ ਦਿਹਾੜਾ ‘ਅੰਤਰਰਾਸ਼ਟਰੀ ਅਨੁਵਾਦ ਦਿਵਸ’ ਦੇ ਤੌਰ ’ਤੇ ਮਨਾਇਆ ਜਾਵੇਗਾ। ਇਹ ਫ਼ੈਸਲਾ ਆਧੁਨਿਕ ਸੰਸਾਰ ਵਿੱਚ ਅਨੁਵਾਦ ਦੀ ਵਧ ਰਹੀ ਲੋੜ ਅਤੇ ਅਨੁਵਾਦਕਾਂ ਦੀ...

  • featured-img_973917

    ਕਵਿਤਾ ਕਿਰਤੀ ਦੀ ਜਸਵੀਰ ਫੀਰਾ ਮੈਂ ਕਿਰਤੀ ਦੇ ਘਰ ਜਨਮਿਆ ਤੇ, ਕਿਰਤੀ ਮੇਰਾ ਨਾਮ ਪੁੱਤ ਘਾਹੀਆਂ ਦੇ ਘਾਹ ਖੋਤਦੇ ਹੈ, ਮੇਰੇ ’ਤੇ ਇਲਜ਼ਾਮ........ ਮੇਰੀ ਲੱਗੇ ਦਿਹਾੜੀ ਰੋਜ਼ ਨਾ ਮੈਨੂੰ ਕਹਿੰਦੇ ਨੇ ਮਜ਼ਦੂਰ ਹੋਵਾਂ ਤਰਲੋਮੱਛੀ ਪੇਟ ਲਈ ਤੇ, ਕਿੰਨਾ ਹਾਂ ਮਜਬੂਰ..........

  • featured-img_973905

    ਚੋਅ ਦਾ ਚੜ੍ਹਿਆ ਪਾਣੀ ਤਾਂ ਕਦੋਂ ਦਾ ਉੱਤਰ ਚੁੱਕਾ ਸੀ, ਹੁਣ ਤਾਂ ਘਰ ਦੀ ਛੱਤ ’ਤੇ ਖੜ੍ਹਾ ਗੁਰਮੀਤ ਉਸ ਉੱਤਰ ਚੁੱਕੇ ਪਾਣੀ ਦੇ ਨਿਸ਼ਾਨ ਹੀ ਵੇਖ ਰਿਹਾ ਸੀ। ਸੜਕ ਦੇ ਪਾਰ ਪੈਂਦੀ ਫੁਟਬਾਲ ਗਰਾਊਂਡ ਦੀ ਲਹਿੰਦੇ ਵੱਲ ਦੀ ਕੰਧ ਤਾਂ...

  • featured-img_973893

    ਟੁਵਾਲੂ ਨਾਮਕ ਦੇਸ਼ ਗਲੋਬਲ ਵਾਰਮਿੰਗ ਕਾਰਨ ਦੁਨੀਆ ਦੇ ਨਕਸ਼ੇ ਤੋਂ ਗਾਇਬ ਹੋਣ ਜਾ ਰਿਹਾ ਹੈ। ਇਹ ਦੇਸ਼ ਪ੍ਰਸ਼ਾਂਤ ਮਹਾਸਾਗਰ ਵਿੱਚ ਦੂਰ ਦੁਰੇਡੇ ਸਥਿਤ ਹੈ। ਇਸ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਆਸਟਰੇਲੀਆ ਵੀ ਇਸ ਤੋਂ 3970 ਕਿਲੋਮੀਟਰ ਦੂਰ ਹੈ। ਇਸ ਵੇਲੇ...

  • featured-img_973882

    ਬਰਤਾਨੀਆ ਦੀ ਧਰਤੀ ਨੂੰ ਜੇਕਰ ਅਸੀਂ ਆਧੁਨਿਕ ਰੇਲਵੇ ਦੀ ਜਨਮ ਭੂਮੀ ਕਹਿ ਲਈਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸੰਨ 1825 ਵਿੱਚ ਜਾਰਜ ਸਟੀਫਨਸਨ ਸ਼ਟੌਕਟਨ ਅਤੇ ਡਾਰਲਿੰਗਟਨ ਨੇ ਰੇਲਵੇ ਲਈ ਦੁਨੀਆ ਦੀ ਪਹਿਲੀ ਲੋਕੋਮੋਟਿਵ ਬਣਾਈ। ਇਸ ਨਾਲ ਯਾਤਰੀਆਂ ਅਤੇ...

  • featured-img_968152

    ਮੇਰਾ ਇੱਕ ਸਹਿਪਾਠੀ ਤਕਰੀਬਨ 24 ਸਾਲ ਬਾਅਦ ਅਚਾਨਕ ਮੈਨੂੰ ਇੱਕ ਦੁਕਾਨ ਉੱਤੇ ਮਿਲ ਪਿਆ। ਉਸ ਨੇ ਮੈਨੂੰ ਮੇਰਾ ਨਾਂ ਲੈ ਕੇ ਬੁਲਾਇਆ ਤਾਂ ਉਸ ਨੂੰ ਦੇਖ ਕੇ ਮੈਂ ਕਿਹਾ, ‘‘ਹੋਰ ਦਵਿੰਦਰ ਕੀ ਹਾਲ ਨੇ, ਮਾਸਟਰੀ ਕਿੱਦਾਂ ਚੱਲ ਰਹੀ ਆ?’’ ਉਹ...

  • featured-img_968145

    ਭਗਤਪੁਰ ਦਾ ਨਿੱਕਾ ਜਿਹਾ ਰੇਲਵੇ ਸਟੇਸ਼ਨ ਉਸ ਵੇਲੇ ਸੁੰਨਸਾਨ ਸੀ। ਮੁਸਾਫ਼ਿਰ ਖ਼ਾਨੇ ਦੇ ਇੱਕ ਬੈਂਚ ਹੇਠ ਆਵਾਰਾ ਕੁੱਤਾ ਬੈਠਾ ਊਂਘ ਰਿਹਾ ਸੀ। ਉਸੇ ਬੈਂਚ ਉੱਤੇ ਬੌਰਾ ਘੂਕ ਸੁੱਤਾ ਹੋਇਆ ਸੀ। ਭਗਤਪੁਰ ਦਾ ਸਟੇਸ਼ਨ ਉਸ ਸੁੱਤੇ ਹੋਏ ਬੰਦੇ ਦਾ ਘਰ ਸੀ।...

  • featured-img_968143

    ਕੁਝ ਦਿਨ ਪਹਿਲਾਂ ਵਾਪਰੀ ਇੱਕ ਘਟਨਾ ਨੇ ਕਈ ਯਾਦਾਂ ਫਿਰ ਤਾਜ਼ੀਆਂ ਕਰ ਦਿੱਤੀਆਂ। ਉਸ ਘਟਨਾ ਦਾ ਜ਼ਿਕਰ ਕਰਨ ਤੋਂ ਪਹਿਲਾਂ ਗੱਲ ਮੁੱਢ ਤੋਂ ਕਰੀਏ। ਮੇਰਾ ਬਚਪਨ ਸਿੱਖ ਧਰਮ ਦੇ ਪੰਜਵੇਂ ਤਖਤ ਨੇੜਲੇ ਸ਼ਹਿਰ ਵਿੱਚ ਬੀਤਿਆ। ਬਚਪਨ ਦੀਆਂ ਕੁਝ ਯਾਦਾਂ ਧੁੰਦਲੀਆਂ...

  • featured-img_968139

    ਮੇਰੇ ਪਿੰਡ ਦੀਆਂ ਦੋ ਪਛਾਣਾਂ ਹਨ: ਇੱਕ ਸਰਕਾਰੀ, ਦੂਜੀ ਧਾਰਮਿਕ। ਸਰਕਾਰੀ ਪਛਾਣ ਵਜੋਂ ਸਰਕਾਰੀ ਮਾਲ ਮਹਿਕਮੇ ਵਿੱਚ ਇਹ ਤਲਵੰਡੀ ਸਾਬੋ (ਸਾਹਬੋ) ਜਾਂ ਸਾਬੋ ਕੀ ਤਲਵੰਡੀ ਵਜੋਂ ਪੁਕਾਰਿਆ ਜਾਂਦਾ ਹੈ। ਦੂਜੇ ਪਾਸੇ ਧਾਰਮਿਕ ਖੇਤਰ ਵਿੱਚ ਇਹ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ...

  • featured-img_968131

    ਇਸ ਵਾਰ ਆਏ ਹੜ੍ਹਾਂ ਨੇ ਰੈਡਕਲਿਫ ਵੱਲੋਂ 78 ਸਾਲ ਪਹਿਲਾਂ ਖਿੱਚੀ ਗਈ ਵੰਡ ਦੀ ਲਕੀਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਲਗਦਾ ਸੀ ਕਿ ਗੁੱਸੇ ਵਿੱਚ ਆਈਆਂ ਲਹਿਰਾਂ ਉਸ ਵੰਡ ਨੂੰ ਪੂਰੀ ਤਰ੍ਹਾਂ ਨਕਾਰ ਰਹੀਆਂ ਸਨ। ਨਾ ਕੋਈ...

  • featured-img_968108

    ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਇਸ ਵੇਲੇ ਹੜ੍ਹ ਮਾਰੀ ਧਰਤ ਵਜੋਂ ਦੁਨੀਆ ਦੇ ਨਕਸ਼ੇ ’ਤੇ ਹੈ । 2019, 2023 ਤੇ ਹੁਣ 2025 ਦੇ ਹੜ੍ਹਾਂ ਦੌਰਾਨ ਤਬਾਹੀ, ਲੋਕਾਂ ਦੇ ਦੁੱਖ ਦੀਆਂ ਕਹਾਣੀਆਂ ਨੇ ਥਾਂ ਮੱਲੀ ਹੋਈ ਏ। ਇਸੇ ਵਰਤਾਰੇ ਵਿੱਚ...

  • featured-img_967890

    ਭਾਰਤੀ ਸੰਸਦ ਦੀ ਚੌਥੀ ਲੋਕ ਸਭਾ ਦੇ ਪਹਿਲੇ ਇਜਲਾਸ ਦੌਰਾਨ 30 ਮਾਰਚ 1967 ਇਤਿਹਾਸਕ ਦਿਨ ਬਣ ਗਿਆ। ਭਾਰਤੀ ਸੰਸਦ ਦੇ 1950 ਵਿੱਚ ਸ਼ੁਰੂ ਹੋਣ ਤੋਂ 17 ਵਰ੍ਹਿਆਂ ਬਾਅਦ ਉਸ ਦਿਨ ਕਿਸੇ ਸੰਸਦ ਮੈਂਬਰ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਛੱਡ...

  • featured-img_967886

    ਦੋ ਛੁੱਟੀਆਂ ਹੋਣ ਕਾਰਨ ਮੈਂ ਆਪਣੇ ਸ਼ਹਿਰ ਜਾਣਾ ਸੀ। ਦਫ਼ਤਰ ਛੁੱਟੀ ਹੋਣ ਤੋਂ ਬਾਅਦ ਮੈਂ ਸਿੱਧਾ ਬੱਸ ਅੱਡੇ ਪਹੁੰਚੀ। ਮੇਰੇ ਸ਼ਹਿਰ ਜਾਣ ਵਾਲੀ ਬੱਸ ਤੁਰ ਰਹੀ ਸੀ। ਮੈਂ ਭੱਜ ਕੇ ਚੱਲਦੀ ਬੱਸ ਵਿੱਚ ਜਾ ਚੜ੍ਹੀ। ਸਾਰੀ ਬੱਸ ਭਰੀ ਹੋਈ ਸੀ।...

Advertisement