DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਸਤਕ

  • ਗ਼ਜ਼ਲ ਜਗਤਾਰ ਪੱਖੋ ਵੇਖ ਤੇਰੇ ਇਸ਼ਕ ਦੀ ਜਾਦੂਗਰੀ। ਮੰਤਰਾਂ ਨੂੰ ਭੁੱਲ ਗਏ ਨੇ ਮਾਂਦਰੀ। ਭੌਰ ਇਹ ਸਭ ਵੇਖ ਕੇ ਭੈਅਭੀਤ ਹੈ, ਵਾਸ਼ਨਾ ਦੀ ਹੋ ਰਹੀ ਹੈ ਤਸਕਰੀ। ਇਹ ਸਮੇਂ ਦਾ ਅੱਥਰਾ ਬਦਲਾਵ ਹੈ, ਮੋਹ ਦੀ ਭਾਸ਼ਾ ਹੋ ਰਹੀ ਹੈ ਖੁਰਦਰੀ।...

  • ਸ਼ਮਸ਼ੀਲ ਸਿੰਘ ਸੋਢੀ ਜਗਰੂਪ ਸਿੰਘ ਦੀ ਹਵੇਲੀ ਵਿੱਚ ਖੜ੍ਹੀਆਂ ਉੱਚੀਆਂ ਦੀਵਾਰਾਂ ਦੀ ਹੋਂਦ ਹੁਣ‌ਉਸ ਦੀ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਖੋਹ ਕੇ ਲੈ ਗਈ ਸੀ ਕਿਉਂਕਿ ਹੁਣ‌ਉਹ ਖੇਤੀਬਾੜੀ ਵਿਭਾਗ ’ਚ ਖੇਤੀਬਾੜੀ ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾਮੁਕਤ...

  • ਅਤਾਉਲ ਹੱਕ ਕਾਸਮੀ ਪਾਕਿਸਤਾਨੀ ਉਰਦੂ ਵਿਅੰਗ ਸਮੋਸਾ-ਚਾਹ ਦੀ ਖ਼ਾਹਿਸ਼ ’ਚ ਮੈਂ ਇੱਕ ਛੋਟੇ ਜਿਹੇ ਮਾਮੂਲੀ ਹੋਟਲ ’ਚ ਦਾਖ਼ਲ ਹੋਇਆ ਅਤੇ ਸੜਕ ਵੱਲ ਪਿੱਠ ਕਰਕੇ ਇੱਕ ਮੇਜ਼ ’ਤੇ ਬੈਠ ਗਿਆ। ਮੇਰੀ ਪਿੱਠ ਦੇ ਪਿੱਛੇ ਜੋ ਸੜਕ ਸੀ ਉਸ ’ਤੇ ਲੋਕਾਂ ਦੀ...

  • ਆਤਮਜੀਤ ਸੁਨਹਿਰੀ ਪੀਲੇ ਫੁੱਲਾਂ ਵਾਲੇ ਵੱਡ-ਆਕਾਰੀ ਦਰੱਖ਼ਤ ਅਮਲਤਾਸ ਨੂੰ ਸਵਰਨ ਰੁੱਖ ਵੀ ਕਿਹਾ ਜਾਂਦਾ ਹੈ ਅਤੇ ਆਯੁਰਵੇਦ ਵਿੱਚ ਇਹ ਰਾਜ-ਰੁੱਖ ਕਹਾਉਂਦਾ ਹੈ ਕਿਉਂਕਿ ਇਸ ਦੇ ਫੁੱਲਾਂ ਦੇ ਪਾਊਡਰ ਅਤੇ ਪੇਸਟ ਵਿੱਚ ਕਈ ਰੋਗਾਂ ਨਾਲ ਲੜਨ ਦੀ ਤਾਕਤ ਹੈ। ਅਮਲਤਾਸ ਦੇ...

  • ਗੁਰਪ੍ਰੀਤ ਸਿੰਘ ਤੂਰ ਲਾਹੌਰ ਵਿਖੇ ਹਾਲ ਹੀ ’ਚ ਕਰਵਾਈ ਗਈ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸੂਫ਼ੀਮੱਤ ਨੂੰ ਸਮਰਪਿਤ ਸੀ। 64 ਸਾਹਿਤਕਾਰ, ਬੁੱਧੀਜੀਵੀ ਤੇ ਕਲਾਕਾਰ 18 ਜਨਵਰੀ ਦੀ ਸ਼ਾਮ ਨੂੰ ਲਾਹੌਰ ਪਹੁੰਚੇ। ਲਾਹੌਰ ਦੀ ਧਰਤੀ ’ਤੇ ਪਹਿਲਾ ਕਦਮ ਧਰਦਿਆਂ, ਗੁਰੂ ਅਰਜਨ ਦੇਵ...

Advertisement
  • featured-img_850129

    ਜਸਬੀਰ ਭੁੱਲਰ ਲੇਖਕ ਰਾਮ ਸਰੂਪ ਅਣਖੀ ਇੱਕ ਵੱਡੀ ਕਿਤਾਬ ਹੈ। ਉਹ ਕਿਤਾਬ ਮੇਰੇ ਕੋਲ ਸਾਰੀ ਨਹੀਂ। ਸਾਰਾ ਮਹਿਜ਼ ਸ਼ਬਦ ਹੈ। ਮੇਰੇ ਕੋਲ ਤਾਂ ਉਸ ਕਿਤਾਬ ਦੇ ਬੱਸ ਦੋ-ਚਾਰ ਅੱਧੇ-ਅਧੂਰੇ ਜਿਹੇ ਵਰਕੇ ਨੇ। ਮੈਂ ਉਨ੍ਹਾਂ ਵਰਕਿਆਂ ਦਾ ਕੋਲਾਜ ਬਣਾਉਣ ਵੱਲ ਅਹੁਲ...

  • featured-img_849904

    ਗ਼ਜ਼ਲ ਸਰਦਾਰ ਪੰਛੀ ਕਿੰਨੀ ਅਜੀਬ ਜੰਗ ਹੈ ਇਹ ਬਹਿ ਕੇ ਨਾਲ ਨਾਲ। ਸਾਹਾਂ ਦੇ ਵਾਰ ਰੋਕਣਾਂ ਸਾਹਾਂ ਦੀ ਢਾਲ ਨਾਲ। ਸੂਖ਼ਮ ਖ਼ਿਆਲ ਨਾਲ ਤੇ ਫ਼ਨ ਦੇ ਕਮਾਲ ਨਾਲ, ਸ਼ਿਅਰਾਂ ਦੇ ਫੁੱਲ ਲਗਦੇ ਨੇ ਗ਼ਜ਼ਲਾਂ ਦੀ ਡਾਲ ਨਾਲ। ਨਗ਼ਮਾ ਗ਼ਜ਼ਲ ਰੁਬਾਈ...

  • featured-img_849901

    ਵੀਰ ਸਿੰਘ ਥਿੰਦ ਵਿਅੰਗ ਅਖੇ, ਕੁੜਮੋਂ ਕੁੜਮੀਂ ਵਰਤਣਗੇ, ਵਿਚੋਲੇ ਬੈਠੇ ਤਰਸਣਗੇ...। ਲੈ ਇਉਂ ਤਾਂ ਕਿਵੇਂ ਤਰਸਣਗੇ? ਤਰਸਾ ਕੇ ਤਾਂ ਦਿਖਾਓ। ਉਹ ਹੋਰ ਹੀ ਵਿਚੋਲੇ ਸੀ ਜਿਨ੍ਹਾਂ ਨੂੰ ਵਿਆਹ ਵਾਲੇ ਕਾਰਡ ਛਪਣ ਤੋਂ ਪਹਿਲਾਂ ਮੱਖਣੀ ’ਚੋਂ ਵਾਲ ਵਾਂਗੂੰ ਕੱਢ ਦਿੱਤਾ। ਅਸੀਂ...

  • featured-img_849897

    ਲਖਵਿੰਦਰ ਸਿੰਘ ਬਾਜਵਾ ਕਥਾ ਪ੍ਰਵਾਹ ਸੰਨ ਸੰਤਾਲੀ ਦੀ ਕਾਲੀ ਬੋਲੀ ਹਨੇਰੀ ਐਸੀ ਝੁੱਲੀ ਸੀ ਕਿ ਧਰਤੀ ਤੇ ਆਸਮਾਨ ਦੇ ਦੋਵੇਂ ਪੁੜ ਜਿਵੇਂ ਮਿਲ ਗਏ ਹੋਣ ਤੇ ਇਹ ਦੋਵੇਂ ਪੁੜ ਮਿਲ ਕੇ ਮਾਸੂਮਾਂ ਨੂੰ ਪੀਹ ਰਹੇ ਹੋਣ। ਉਹ ਪੁੜ ਕੋਈ ਕੁਦਰਤੀ...

  • featured-img_849853

    ਅਸ਼ਵਨੀ ਚਤਰਥ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਦਰਤ ਦਾ ਧਰਤੀ ਦੇ ਸਮੂਹ ਜੀਵਾਂ ਦੇ ਪਾਲਣ-ਪੋਸ਼ਣ ਕਰਨ ਅਤੇ ਉਨ੍ਹਾਂ ਨੂੰ ਸੰਪੰਨ ਬਣਾਉਣ ਵਿੱਚ ਹਮੇਸ਼ਾ ਤੋਂ ਹੀ ਅਹਿਮ ਯੋਗਦਾਨ ਰਿਹਾ ਹੈ। ਧਰਤੀ ਗ੍ਰਹਿ ਉੱਤੇ ਮੌਜੂਦ ਬੇਸ਼ਕੀਮਤੀ ਕੁਦਰਤੀ ਸੋਮਿਆਂ...

  • featured-img_849848

    ਜਸਵਿੰਦਰ ਸਿੰਘ ਰੁਪਾਲ ਵੱਖ ਵੱਖ ਸਮੇਂ ਪੈਦਾ ਹੋਏ ਕੁਝ ਵਿਅਕਤੀਆਂ ਨੇ ਕਈ ਅਜਿਹੇ ਕੰਮ ਕੀਤੇ ਜਿਨ੍ਹਾਂ ਕਾਰਨ ਉਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ। ਨਵੀਆਂ ਪੀੜ੍ਹੀਆਂ ਵੱਖ ਵੱਖ ਸਮੇਂ ਅਜਿਹੇ ਵਿਅਕਤੀਆਂ ਨੂੰ ਯਾਦ ਕਰਦੀਆਂ ਅਤੇ ਇਨ੍ਹਾਂ ਦੇ...

  • featured-img_849835

    ਡਾ. ਲਖਵੀਰ ਸਿੰਘ ਨਾਮਧਾਰੀ ਐਨਸਾਈਕਲੋਪੀਡੀਆ ਬ੍ਰਿਟੇਨਿਕਾ ਦੇ ਅੱਠਵੇਂ ਭਾਗ ਦੇ ਪੰਨਾ 142 ‘ਤੇ ਲਿਖਿਆ ਹੈ ਕਿ “ਗੁਰੂ ਰਾਮ ਸਿੰਘ ਸਿੱਖ ਦਾਰਸ਼ਨਿਕ, ਸੁਧਾਰਕ, ਅੰਗਰੇਜ਼ੀ ਵਪਾਰ ਅਤੇ ਨੌਕਰੀਆਂ ਪ੍ਰਤੀ ਨਾ-ਮਿਲਵਰਤਣ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲਾ ਪਹਿਲਾ ਭਾਰਤੀ ਹੈ।” ਭਾਰਤ...

  • featured-img_847172

    ਡਾ. ਚੰਦਰ ਤ੍ਰਿਖਾ ਸਾਡੇ ਸੰਵਿਧਾਨ ਨੂੰ ਇੱਕ ਜਿਊਂਦਾ ਜਾਗਦਾ ਪਵਿੱਤਰ ਦਸਤਾਵੇਜ਼ ਮੰਨਿਆ ਗਿਆ ਹੈ। ਇਸ ਜਿਊਂਦੇ ਜਾਗਦੇ ਦਸਤਾਵੇਜ਼ ਦੀ ਦਾਸਤਾਨ ਬਹੁਤ ਦਿਲਚਸਪ ਹੈ। ਇਹ ਸਿਰਫ਼ ਕਾਗਜ਼ਾਂ ਦਾ ਪੁਲੰਦਾ ਨਹੀਂ ਹੈ। ਇਸ ਨੂੰ ਤਿਆਰ ਕਰਨ ਵਿੱਚ 2 ਸਾਲ, 11 ਮਹੀਨੇ ਅਤੇ...

  • featured-img_847166

    ਕੰਵਲਜੀਤ ਢਿੱਲੋਂ ਸਵਰਾਜਬੀਰ ਦੇ ਨਾਟ-ਸੰਗ੍ਰਹਿ ‘ਇਹ ਗੱਲਾਂ ਕਦੇ ਫੇਰ ਕਰਾਂਗੇ’ ਵਿੱਚ ਛੇ ਲਘੂ ਨਾਟਕ/ਸਕਿੱਟ ਅਤੇ ਇਕਾਂਗੀ ਸ਼ਾਮਿਲ ਹਨ, ਜੋ ਉਸ ਨੇ ਪਿਛਲੇ ਦਸ ਸਾਲਾਂ ਦੇ ਸਮੇਂ ਵਿੱਚ ਲਿਖੇ ਅਤੇ ਕੇਵਲ ਧਾਲੀਵਾਲ ਨੇ ਆਪਣੀਆਂ ਮੰਚੀ ਪੇਸ਼ਕਾਰੀਆਂ ਰਾਹੀਂ ਸਮੇਂ ਸਮੇਂ ਦਰਸ਼ਕਾਂ ਦੇ...

  • featured-img_847167

    ਡਾ. ਸ.ਸ. ਛੀਨਾ ਸੰਨ 1967 ਵਿੱਚ ਮੈਂ ਐਮ.ਏ. ਅਰਥ ਸ਼ਾਸਤਰ ਵਿੱਚ ਪੜ੍ਹਦਾ ਸਾਂ। ਉਸ ਵਕਤ ਅੰਮ੍ਰਿਤਸਰ ਦੇ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਜੁੜੇ ਹੋਏ ਸਨ। ਭਾਵੇਂ ਮੈਂ ਖਾਲਸਾ ਕਾਲਜ ਦਾ ਵਿਦਿਆਰਥੀ ਸਾਂ, ਪਰ ਸਾਨੂੰ ਤਿੰਨਾਂ ਹੀ ਕਾਲਜਾਂ ਖਾਲਸਾ ਕਾਲਜ, ਹਿੰਦੂ...

  • featured-img_847033

    ਡਾ. ਹੀਰਾ ਸਿੰਘ ਭੂਪਾਲ ਜਿੱਥੇ ਸਿਰਜਣਾਤਮਕਤਾ ਹੋਵੇਗੀ ਉੱਥੇ ਨਕਾਰਾਤਮਕਤਾ ਕਦੇ ਨਹੀਂ ਹੋਵੇਗੀ, ਪਰ ਜੇਕਰ ਰੱਤੀ ਭਰ ਵੀ ਮਨੁੱਖ ਵਿੱਚ ਜਾਂ ਆਲੇ-ਦੁਆਲੇ ਨਕਾਰਾਤਮਕਤਾ ਹੋਵੇਗੀ ਤਾਂ ਉੱਥੇ ਸਿਰਜਣਾਤਮਕਤਾ ਖੰਭ ਲਾ ਕੇ ਉਡਾਰੀ ਮਾਰ ਜਾਵੇਗੀ। ਇਹ ਦੋਵੇਂ ਸ਼ਬਦ ਇੱਕ ਦੂਜੇ ਦੇ ਵਿਰੋਧੀ ਹਨ।...

  • featured-img_847030

    ਅਭੈ ਸਿੰਘ ਮੈਂ ਇੱਕ ਅਰਸੇ ਤੋਂ ਹੀ ਮਾਂ ਬੋਲੀ, ਪੰਜਾਬੀ ਦੀ ਉੱਨਤੀ ਤੇ ਮਕਬੂਲੀਅਤ ਵਾਸਤੇ ਸੰਘਰਸ਼ਸ਼ੀਲ ਹਾਂ। ਇਸ ਦੇ ਪ੍ਰਚਾਰ ਵਾਸਤੇ ਜੱਦੋਜਹਿਦਾਂ ਵਿੱਚ ਸ਼ਾਮਲ ਹਾਂ। ਮਾਂ ਬੋਲੀ ਦੀ ਅਹਿਮੀਅਤ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਪਰ ਕਦੇ ਕਦੇ ਕੁਝ ਉਲਝਣਾਂ...

  • featured-img_847028

    ਅਸ਼ਵਨੀ ਚਤਰਥ ਰੁੱਖ-ਬੂਟਿਆਂ ਅਤੇ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਪੱਖੋਂ ਆਸਟਰੇਲੀਆ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਿਭਿੰਨਤਾਵਾਂ ਵਾਲਾ ਦੇਸ਼ ਹੈ। ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਇਹ ਦੇਸ਼ ਜ਼ਮੀਨ ਦੀ ਵਿਭਿੰਨਤਾ ਪੱਖੋਂ ਬੇਹੱਦ ਵਿਲੱਖਣਤਾ ਭਰਪੂਰ ਦੇਸ਼ ਹੈ ਜਿਸ ਵਿੱਚ ਮਾਰੂਥਲ, ਘਾਹ...

  • featured-img_847026

    ਜਗਦੀਸ਼ ਕੌਰ ਮਾਨ ਮੇਰੇ ਗੁਆਂਢੀਆਂ ਦੇ ਘਰ ਵਿਆਹ ਹੈ। ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ। ਮਹਿਮਾਨ ਸਜ ਧਜ ਕੇ ਆ ਰਹੇ ਹਨ। ਨਾਨਕਾ ਮੇਲ ਰਾਤ ਦਾ ਆਇਆ ਹੋਇਆ ਹੈ। ਕੁੜੀਆਂ ਕੱਤਰੀਆਂ ਨੇ ਨੱਚ ਨੱਚ ਕੇ ਘਰ ਵਾਲਿਆਂ ਦਾ ਵਿਹੜਾ ਪੁੱਟ ਛੱਡਿਆ...

  • featured-img_843903

      ਸੁਰਿੰਦਰ ਸਿੰਘ ਤੇਜ ਪਾਕਿਸਤਾਨ ਤੇ ਭਾਰਤ ਦੇ ਸਫ਼ਾਰਤੀ ਸਬੰਧ ਇਸ ਵੇਲੇ ਬਰਫ਼ ਵਿੱਚ ਲੱਗੇ ਹੋਏ ਹਨ। 2019 ਵਿੱਚ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਧਾਰਾ 370 ਅਧੀਨ ਵਿਸ਼ੇਸ਼ ਰੁਤਬਾ ਖ਼ਤਮ ਕੀਤੇ ਜਾਣ ਮਗਰੋਂ ਦੋਵਾਂ ਮੁਲਕਾਂ ਦੇ ਹਾਈ ਕਮਿਸ਼ਨਾਂ (ਸਫਾਰਤਖ਼ਾਨਿਆਂ) ਦੇ...

  • featured-img_843908

      ਰੁਚੀ ਘਨਸ਼ਿਆਮ ਦੀ ਕਿਤਾਬ ਦਾ ਇੱਕ ਅਧਿਆਇ ‘ਆਈ.ਸੀ. 814 ਹਾਈਜੈਕਿੰਗ’ ਉਸ ਦੇ ਪਤੀ ਏ.ਆਰ. ਘਨਸ਼ਿਆਮ ਦਾ ਲਿਖਿਆ ਹੋਇਆ ਹੈ। ਉਹ ਇੰਡੀਅਨ ਏਅਰਲਾਈਨਜ਼ ਦੀ 24 ਦਸੰਬਰ 1999 ਦੀ ਉਡਾਣ ਆਈ.ਸੀ. 814 ਦੇ ਅਗਵਾਕਾਰਾਂ ਨਾਲ ਸਿੱਝਣ ਲਈ ਕੰਧਾਰ (ਅਫ਼ਗ਼ਾਨਿਸਤਾਨ) ਭੇਜਿਆ ਗਿਆ...

  • featured-img_843906

    ਇਹ ਕਹਾਣੀ, ਆਧੁਨਿਕ ਫ਼ਾਰਸੀ ਗਲਪ ਦੀ ਇੱਕ ਸਸ਼ਕਤ ਹਸਤਾਖ਼ਰ, ਜ਼ੋਇਆ ਪਰੀਜ਼ਾਦ ਦੀ ਲਿਖੀ ਹੋਈ ਹੈ। ਜ਼ੋਇਆ ਦੀਆਂ ਲਿਖਤਾਂ ਵਿੱਚ ਆਧੁਨਿਕ ਇਰਾਨ ਦੀਆਂ ਨਾਰੀਆਂ ਦੀਆਂ ਚਾਹਤਾਂ, ਦੁਬਿਧਾਵਾਂ, ਮਸਲੇ, ਵੰਗਾਰਾਂ ਅਤੇ ਸੰਘਰਸ਼ ਰੋਜ਼ਮਰ੍ਹਾ ਦੀ ਜ਼ਿੰਦਗੀ ਹੀ ਥੋੜ੍ਹਾ ਜਿਹਾ ਗੂੜ੍ਹਾ ਕਰ ਕੇ...

  • featured-img_843902

      ਕੇ.ਐਲ. ਗਰਗ ਅਤਰਜੀਤ ਆਪਣੀਆਂ ਲਿਖਤਾਂ ਵਿੱਚ ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਤੇ ਦਲਿਤ ਕਿਰਦਾਰਾਂ ਦੀ ਬਾਤ ਪਾਉਂਦਾ ਹੈ। ਸ਼ਾਹਕਾਰ ਕਹਾਣੀਆਂ ਲਿਖ ਕੇ ਹੁਣ ਉਸ ਨੇ ਨਾਵਲ ਵੱਲ ਮੋੜਾ ਕੱਟਿਆ ਹੈ। ਦੋ ਨਾਵਲ ਲਿਖਣ ਤੋਂ ਬਾਅਦ ਇਹ ਉਸ ਦਾ ਤੀਸਰਾ ਨਾਵਲ ਹੈ।...

  • featured-img_843901

      ਬਹਾਦਰ ਸਿੰਘ ਗੋਸਲ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਤੋਸ਼ੇਖਾਨੇ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਖੜਕ ਸਿੰਘ ਜੀ ਪਾਸ ਹੀ ਰਹਿਣ, ਕਿਉਂਕਿ ਇਸ ਤੋਂ ਪਹਿਲਾਂ ਇਹ ਚਾਬੀਆਂ...

  • featured-img_843821

    ਪਰਮਿੰਦਰ ਸਿੰਘ ਸ਼ੌਂਕੀ   ਮੈਗਸਥਨੀਜ਼ ਨੂੰ ਉਸ ਦੀ ਰਚਨਾ ‘ਇੰਡੀਕਾ’ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਹ ਪੁਸਤਕ ਚੌਥੀ ਸਦੀ ਈਸਾ ਪੂਰਵ ਵਿੱਚ ਚੰਦਰਗੁਪਤ ਮੌਰੀਆ ਦੇ ਸ਼ਾਸਨ ਕਾਲ ਦੌਰਾਨ ਭਾਰਤ ਬਾਰੇ ਉਸ ਦੇ ਨਿਰੀਖਣਾਂ ਦਾ ਵਿਸਥਾਰਪੂਰਵਕ ਵੇਰਵਾ ਪ੍ਰਦਾਨ ਕਰਦੀ...

  • featured-img_843818

    ਕੇ.ਐੱਸ. ਅਮਰ ਹਿਮਾਚਲ ਪ੍ਰਦੇਸ਼ ਦੀਆਂ ਸੈਰਗਾਹਾਂ ਸੈਲਾਨੀਆਂ ਨੂੰ ਹਮੇਸ਼ਾਂ ਹੀ ਆਪਣੇ ਵੱਲ ਆਕਰਸ਼ਿਤ ਕਰਦੀਆਂ ਰਹਿੰਦੀਆਂ ਹਨ। ਮੌਸਮ ਗਰਮੀਆਂ ਦਾ ਹੋਵੇ ਜਾਂ ਸਰਦੀਆਂ ਦਾ, ਦੋਵੇਂ ਰੁੱਤਾਂ ਦਾ ਆਨੰਦ ਮਾਨਣ ਲਈ ਦੇਸ਼ ਵਿਦੇਸ਼ ਦੇ ਸੈਲਾਨੀ ਉੱਥੇ ਪਹੁੰਚਦੇ ਹਨ। ਹਿਮਾਲਿਆ ਪਰਬਤ ਦੀਆਂ ਕੁਦਰਤੀ...

  • featured-img_843793

    ਦਵਿੰਦਰ ਕੌਰ ਖੁਸ਼ ਧਾਲੀਵਾਲ ਭਾਰਤ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਬਰਕਰਾਰ ਹੈ ਅਤੇ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਭਾਰਤੀ ਉਪਮਹਾਂਦੀਪ ਵਿੱਚ ਵਸਦੇ ਵੱਖ-ਵੱਖ ਕੌਮੀਅਤਾਂ ਦੇ ਲੋਕਾਂ ਦੀਆਂ ਭਾਸ਼ਾਵਾਂ ਨੂੰ ਅੰਗਰੇਜ਼ੀ ਨੇ ਨੁੱਕਰੇ ਲਾ ਛੱਡਿਆ...

  • featured-img_843783

    ਪਹੁ-ਫੁਟਾਲੇ ਦੇਣਗੇ ਹਰਮਿੰਦਰ ਸਿੰਘ ਕੋਹਾਰਵਾਲਾ ਰਾਤ ਭਰ ਜੋ ਦਿਲ ਜਲਾ ਕੇ ਪਹੁ-ਫੁਟਾਲੇ ਦੇਣਗੇ। ਲੋਕ ਉਨ੍ਹਾਂ ਦੇ ਸਿਰਾਂ ਨੂੰ ਹੀ ਦੁਮਾਲੇ ਦੇਣਗੇ। ਇਸ ਤਰ੍ਹਾਂ ਵਰਤਾਉਣਗੇ ਹੁਣ ਨੀਰ ਥਲ ਦੇ ਮਾਛਕੀ, ਹੋਂਠ ਸੁੱਕੇ ਰੱਖ ਕੇ ਤਲੀਆਂ ਨੂੰ ਛਾਲੇ ਦੇਣਗੇ। ਆਸ ਤਾਂ ਸੀ...

  • featured-img_843782

    ਕੈਫ਼ੀ ਕੌਣ ਕਈ ਸਾਲ ਪਹਿਲਾਂ ਦੀ ਗੱਲ ਹੈ। ਮੈਂ ਹਾਲੇ ਨਵਾਂ ਨਵਾਂ ਬੈਂਕ ਦੀ ਨੌਕਰੀ ਲੱਗਿਆ ਸੀ। ਉਦੋਂ ਬੈਂਕਾਂ ਵਿੱਚ ਪਬਲਿਕ ਲਈ ਕੰਮਕਾਜ ਦਾ ਸਮਾਂ ਦੋ ਵਜੇ ਤੱਕ ਹੀ ਹੁੰਦਾ ਸੀ। ਉਸ ਤੋਂ ਬਾਅਦ ਹਿਸਾਬ ਕਿਤਾਬ ਮਿਲਾਉਂਦਿਆਂ ਤੇ ਇਧਰ ਓਧਰ...

  • featured-img_843779

    ਜਗਜੀਤ ਸਿੰਘ ਲੋਹਟਬੱਦੀ ਸਾਵਣ ਦਾ ਮਹੀਨਾ ਚੜ੍ਹਿਆਂ ਤਿੰਨ ਕੁ ਦਿਨ ਹੋਏ ਸਨ। ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਹਵਾ ਵਿੱਚ ਅਟਕੀਆਂ ਹੋਈਆਂ। ਮਾਈ ਬੁੱਢੀ ਦੀ ਪੀਂਘ ਨੇ ਅੰਬਰ ਵਿੱਚ ਆਪਣਾ ਰੰਗੀਨ ਮਹਿਰਾਬ ਤਾਣ ਰੱਖਿਆ। ਰੁਮਕਦੀ ਪੌਣ ਨਾਲ ਫਿਜ਼ਾ ਵਿੱਚ ਸੀਤਲਤਾ ਘੁਲੀ...

Advertisement