ਰਵਨੀਤ ਕੌਰ ਚੂਹਾ ਬਹੁਤਾ ਪੜ੍ਹਿਆ-ਲਿਖਿਆ ਨਹੀਂ ਸੀ। ਪਰਿਵਾਰ ਤਾਂ ਫਿਰ ਵੀ ਪਾਲਣਾ ਹੀ ਪੈਣਾ ਸੀ। ਇਸ ਲਈ ਰੁਜ਼ਗਾਰ ਦੀ ਭਾਲ ਵਿੱਚ ਮਾਰਿਆ ਮਾਰਿਆ ਫਿਰਦਾ ਸੀ। ਇੱਕ ਦਿਨ ਉਸ ਨੂੰ ਕਿਸੇ ਨੇ ਦੱਸਿਆ ਕਿ ਫਲਾਣੇ ਦਫ਼ਤਰ ਵਾਲਿਆਂ ਨੇ ਨੌਕਰੀ ਲਈ ਅਰਜ਼ੀਆਂ...
Advertisement
ਦਸਤਕ
ਪੰਜਾਬੀ ਦੇ ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਢਾਈ ਦਹਾਕਿਆਂ ਤੋਂ ਵੱਧ ਸਮਾਂ ਅਖ਼ਬਾਰ ਵਿੱਚ ਕੰਮ ਕੀਤਾ। ਉਸ ਨੇ ਆਪਣੇ ਅਨੁਭਵਾਂ ਨੂੰ ਆਪਣੀ ਪੁਸਤਕ ‘ਮੇਰੀ ਉਰਦੂ ਅਖ਼ਬਾਰ ਨਵੀਸੀ’ ਵਿੱਚ ਦਰਜ ਕੀਤਾ ਹੈ। ਇਸ ਪੁਸਤਕ ਦੇ ਕੁਝ ਅੰਸ਼ ਅਸੀਂ ਪਾਠਕਾਂ ਦੀ ਨਜ਼ਰ...
ਪੱਥਰਾਂ ਦੇ ਸ਼ਹਿਰ ਅੰਦਰ ਸਰਿਤਾ ਤੇਜੀ ਭਾਲਦਾ ਅਹਿਸਾਸ ਨਿੱਘੇ ਪੱਥਰਾਂ ਦੇ ਸ਼ਹਿਰ ਅੰਦਰ। ਭਟਕਣਾ ਦਾ ਪਾ ਲਿਆ ਵਰ ਮੈਂ ਨਗਰ ਦੀ ਠਹਿਰ ਅੰਦਰ। ਪਿਆਰ ਦੇ ਸਰਵਰ ’ਚ ਤਾਰੀ ਕਿੰਜ ਲਾ ਸਕਦਾ ਭਲਾ ਉਹ ਜੋ ਭਰੀ ਬੈਠਾ ਹੈ ਐਨਾ ਨਫ਼ਰਤਾਂ ਦਾ...
ਅੰਮ੍ਰਿਤ ਕੌਰ ਕਥਾ ਪ੍ਰਵਾਹ ‘ਨਹੀਂ! ਨਹੀਂ!! ਮੈਨੂੰ ਏਦਾਂ ਸੋਚਣਾ ਵੀ ਨਹੀਂ ਚਾਹੀਦਾ। ਇਹ ਗੁਨਾਹ ਹੈ। ਲੋਕਾਂ ਦੇ ਭੋਲ਼ੇ ਭਾਲ਼ੇ ਬੱਚਿਆਂ ਸਾਹਮਣੇ ਗ਼ਲਤ ਚੀਜ਼ਾਂ ਪਰੋਸਣੀਆਂ... ਮਤਲਬ ਉਨ੍ਹਾਂ ਨੂੰ ਗਲਤ ਰਾਹੇ ਪਾਉਣਾ। ਪਰ ਮੈਂ ਕੀ ਕਰਾਂ, ਏਨੀਆਂ ਵੱਡੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂਗੀ? ਭੁੱਖਿਆਂ...
ਗੁਰਚਰਨ ਸਿੰਘ ਨੂਰਪੁਰ ਲਿਓ ਤਾਲਸਤਾਏ ਦੀ ਇੱਕ ਬੜੀ ਮਸ਼ਹੂਰ ਕਹਾਣੀ ਹੈ। ਕਹਾਣੀ ਦਾ ਮੁੱਖ ਪਾਤਰ ਆਪਣੀ ਥੋੜ੍ਹੀ ਜਿਹੀ ਜ਼ਮੀਨ ਵੇਚ ਕੇ ਸਾਇਬੇਰੀਆ ਜਾਂਦਾ ਹੈ। ਉਸ ਨੂੰ ਉਸ ਦੇ ਦੋਸਤ ਨੇ ਕਿਹਾ ਸੀ ਕਿ ਸਾਇਬੇਰੀਆ ਜ਼ਮੀਨ ਬੜੀ ਸਸਤੀ ਹੈ। ਉੱਥੋਂ ਦੇ...
Advertisement
ਚਰਨਜੀਤ ਸਮਾਲਸਰ ਉਸ ਰਾਤ ਬਿਲਕੁਲ ਵੀ ਨੀਂਦ ਨਾ ਆਈ। ਸਿਰ ਭਾਰਾ ਭਾਰਾ ਰਿਹਾ ਤੇ ਮੈਂ ਸਕੂਲੋਂ ਛੁੱਟੀ ਕਰ ਲਈ ਪਰ ਮਨ ਦੀ ਬੇਚੈਨੀ ਦੂਰ ਨਾ ਹੋਈ। ਅਗਲੀ ਰਾਤ ਫਿਰ ਨੀਂਦ ਕਿਧਰੇ ਖੰਭ ਲਾ ਕੇ ਉੱਡ ਗਈ। ਮੇਰੇ ਜ਼ਿਹਨ ਵਿੱਚ ਸਿਰਫ਼...
ਇੰਦਰਜੀਤ ਸਿੰਘ ਹਰਪੁਰਾ ਜਦੋਂ ਅਸੀਂ ਮਾਧੋਪੁਰ ਤੋਂ ਜਾਂਦੇ ਹੋਏ ਜੰਮੂ-ਕਸ਼ਮੀਰ ਦਾ ਕਠੂਆ ਸ਼ਹਿਰ ਲੰਘਦੇ ਹਾਂ ਤਾਂ ਦਰਿਆ ਉੱਝ ਪਾਰ ਕਰਦਿਆਂ ਹੀ ਦਰਿਆ ਦੇ ਸੱਜੇ ਕਿਨਾਰੇ ਇੱਕ ਪਹਾੜੀ ਉੱਪਰ ਜਸਰੋਟੇ ਦਾ ਕਿਲ੍ਹਾ ਸਥਿਤ ਹੈ। ਇਸ ਕਿਲ੍ਹੇ ਦੇ ਖੰਡਰ ਅੱਜ ਵੀ ਬਾਈਧਾਰ...
ਪ੍ਰੋ. ਜਸਵੰਤ ਸਿੰਘ ਗੰਡਮ ਆਪ ਬੀਤੀ ਮੈਂ ਅੱਠਵੀਂ ਜਮਾਤ ਵਿੱਚ ਫੇਲ੍ਹ ਹੋ ਗਿਆ ਸੀ ਤੇ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ ਸੀ। ਜਾਣੀ ਸਕੂਲ ਡਰੌਪ-ਆਊਟ ਬਣ ਗਿਆ ਸੀ। ਫੇਲ੍ਹ ਹੋਣ ਅਤੇ ਸਕੂਲ ਛੱਡਣ ਦਾ ਕਾਰਨ ਹਿਸਾਬ ਦਾ ਵਿਸ਼ਾ ਸੀ। ਅੰਗਰੇਜ਼ੀ ਸਮੇਤ...
ਗੁਰਦੇਵ ਸਿੰਘ ਸਿੱਧੂ ਇਤਿਹਾਸਕ ਹਵਾਲਿਆਂ ਤੋਂ ਜਾਣਕਾਰੀ ਮਿਲਦੀ ਹੈ ਕਿ ਜਿਸ ਪਵਿੱਤਰ ਸਥਾਨ ਨੂੰ ਅਜੋਕੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਕਿਹਾ ਜਾਂਦਾ ਹੈ, ਇਸ ਦੇ ਮੁੱਢਲੇ ਸਰੂਪ ਨੂੰ ‘ਅਕਾਲ ਬੁੰਗਾ’ ਸੰਗਿਆ ਦਿੱਤੀ ਗਈ ਸੀ। ਇਸ ਦੀ ਸਥਾਪਨਾ ਬਾਰੇ ਗਿਆਨੀ ਗਿਆਨ...
ਬਾਲ ਮਨ ’ਤੇ ਪੈਂਦੇ ਨਿਰਮਲ, ਨਿਰਛਲ ਅਤੇ ਚਿਰਸਥਾਈ ਪ੍ਰਭਾਵਾਂ ਬਾਰੇ ਲਿਖੀ ਇਹ ਜਾਨਦਾਰ ਕਹਾਣੀ ਸੂਡਾਨ ਦੇ ਮਹਾਰਥੀ ਗਲਪਕਾਰ ਅਤੇ ਬੀਬੀਸੀ ਦੇ ਅਰਬੀ ਪ੍ਰੋਗਰਾਮਾਂ ਲਈ ਕੰਮ ਕਰਨ ਵਾਲੇ ਪੱਤਰਕਾਰ ਤਈਅਬ ਸਾਲੇਹ ਦੀ ਲਿਖੀ ਹੋਈ ਹੈ। ਮੂਲ ਰੂਪ ਵਿੱਚ ਅਰਬੀ ਵਿੱਚ ਲਿਖਣ...
ਜਗਤਾਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ 21 ਮਾਰਚ ਨੂੰ ਰਾਜ ਸਭਾ ਵਿੱਚ ਪੰਜਾਬ ਦੇ ਸਿੱਖ ਧਾਰਮਿਕ-ਸਿਆਸੀ ਬਿਰਤਾਂਤ ਬਾਰੇ ਵੱਡਾ ਦਾਅਵਾ ਕਰ ਦਿੱਤਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ...
ਗ਼ਜ਼ਲ ਜਸਵਿੰਦਰ ਸਿੰਘ ਰੂਪਾਲ ਉਨ੍ਹਾਂ ਰਾਹ ਵਿੱਚ ਪੱਥਰ ਸੁੱਟੇ ਜੋ, ਇੱਕ ਚਾਲ ਮੇਰੀ ਥਿੜਕਾਉਣ ਲਈ। ਚੁਗ ਚੁਗ ਮੈਂ ’ਕੱਠੇ ਕੀਤੇ ਸਭ, ਇੱਕ ਰਸਤਾ ਨਵਾਂ ਬਣਾਉਣ ਲਈ। ਸੀ ਭਾਂਬੜ ਬਣ ਕੇ ਜਾ ਲੱਗੀ, ਉਨ੍ਹਾਂ ਦੇ ਉੱਚੇ ਮਹਿਲਾਂ ਨੂੰ ਜੋ ਤੀਲ੍ਹੀ ਚੁੱਕੀ...
ਪ੍ਰਿੰ. ਸਰਵਣ ਸਿੰਘ ਪਹਿਲੀ ਅਪਰੈਲ 2025 ਨੂੰ ਬਾਬਾ ਫੌਜਾ ਸਿੰਘ ਦਾ 115ਵਾਂ ਜਨਮ ਦਿਨ ਹੈ। ਇਹ ਅਪਰੈਲ ਫੂਲ ਵਾਲਾ ਮਖੌਲ ਨਹੀਂ। ਤੁਸੀਂ ਉਸ ਨੂੰ ਬਿਆਸ ਪਿੰਡ ’ਚ ਤੁਰਦਾ ਫਿਰਦਾ ਵੇਖ ਸਕਦੇ ਹੋ। ਉਹ ਬਜ਼ੁਰਗਾਂ ਦਾ ਰੋਲ ਮਾਡਲ ਹੈ ਜੋ 20ਵੀਂ...
ਅਵਤਾਰ ਸਿੰਘ ਪਤੰਗ ਚਾਰ ਕੁ ਦਹਾਕੇ ਪਹਿਲਾਂ ਪੰਜਾਬ ਦੀ ਪੇਂਡੂ ਰਹਿਤਲ ਕਈ ਦਰਜੇ ਗ਼ੁਰਬਤ ਭਰੀ ਅਤੇ ਅੱਜ ਨਾਲੋਂ ਅਸਲੋਂ ਵੱਖਰੀ ਸੀ। ਜ਼ਿਆਦਾਤਰ ਪਿੰਡਾਂ ਵਿੱਚ ਕੱਚੀਆਂ ਸੜਕਾਂ, ਰੇਤਲੇ ਟਿੱਬੇ, ਖੂਹਾਂ ’ਤੇ ਲੱਗੀਆਂ ਟਨ-ਟਨ ਕਰਦੀਆਂ ਹਲਟੀਆਂ। ਆਵਾਜਾਈ ਦੇ ਸਾਧਨ ਬਹੁਤ ਸੀਮਤ। ਸ਼ਹਿਰ...
ਤਰਸੇਮ ਸਿੰਘ ਭੰਗੂ ਕਥਾ ਪ੍ਰਵਾਹ ਸੇਵਾ ਮੁਕਤ ਬਜ਼ੁਰਗ ਹਰਵਿੰਦਰ ਸਿੰਘ ਭਾਂ-ਭਾਂ ਕਰਦੀ ਨਵੀਂ ਨਕੋਰ ਕੋਠੀ ਦੇ ਗੈਰਾਜ ਵਿੱਚ ਪਲਾਸਟਿਕ ਦੀ ਕੁਰਸੀ ’ਤੇ ਲੋਈ ਦੀ ਬੁੱਕਲ਼ ਮਾਰੀ ਬੈਠਾ ਬਾਲਟੇ ਵਿੱਚ ਬਾਲੀ ਅੱਗ ਸੇਕ ਰਿਹਾ ਸੀ। ਅੱਜ ਉਸ ਦੇ ਪੋਤਰੇ ਦਾ ਜਨਮ...
ਪ੍ਰਿਤਪਾਲ ਸਿੰਘ ਮਹਿਰੋਕ ਡਾ. ਜਗਤਾਰ ਪੰਜਾਬੀ ਦਾ ਪ੍ਰਮੁੱਖ ਕਵੀ ਹੈ ਜਿਸ ਨੇ ਗੁਣਾਤਮਿਕ ਤੇ ਗਿਣਾਤਮਿਕ ਦੋਵੇਂ ਪੱਖਾਂ ਤੋਂ ਭਰਪੂਰ ਰਚਨ ਕੀਤੀ ਹੈ। ਪ੍ਰੌਢ ਤੇ ਉਸਤਾਦ ਕਵੀ ਹੋਣ ਦਾ ਰੁਤਬਾ ਪ੍ਰਾਪਤ ਕਰਨ ਵਾਲਾ ਡਾ. ਜਗਤਾਰ ਗਹਿਰ ਗੰਭੀਰ ਚਿੰਤਕ, ਖੋਜੀ, ਅਨੁਵਾਦਕ, ਸੰਪਾਦਕ...
ਲਖਵਿੰਦਰ ਜੌਹਲ ‘ਧੱਲੇਕੇ’ ‘ਰਾਜਸਥਾਨ’ ਨਾਂ ਪੜ੍ਹਦੇ, ਸੁਣਦੇ ਹੀ ਹਰ ਇੱਕ ਦੀਆਂ ਅੱਖਾਂ ਸਾਹਮਣੇ ਰੇਤ ਦੇ ਵਿਸ਼ਾਲ ਟਿੱਬਿਆਂ ਅਤੇ ਇਨ੍ਹਾਂ ਉੱਤੇ ਫਿਰਦੇ ਊਠਾਂ ਦਾ ਦ੍ਰਿਸ਼ ਹੀ ਆਉਂਦਾ ਹੋਵੇਗਾ। ਪਰ ਅਸਲ ਵਿੱਚ ਸਾਰਾ ਰਾਜਸਥਾਨ ਅਜਿਹਾ ਨਹੀਂ ਹੈ। ਇਸ ਦੇ ਧੁਰ ਉੱਤਰ ਵੱਲ...
ਪਾਕਿਸਤਾਨ ਦੀ ਉੱਘੀ ਲੇਖਕਾ ਅਫਜ਼ਲ ਤੌਸੀਫ਼ (18 ਮਈ 1936 - 30 ਦਸੰਬਰ 2014) ਦਾ ਜਨਮ ਚੜ੍ਹਦੇ ਪੰਜਾਬ ਦੇ ਪਿੰਡ ਕੂੰਮਕਲਾਂ ’ਚ ਹੋਇਆ ਤੇ ਦੇਸ਼ਵੰਡ ਪਿੱਛੋਂ ਉਨ੍ਹਾਂ ਦਾ ਪਰਿਵਾਰ ਲਾਹੌਰ ਜਾ ਵਸਿਆ। ਉਨ੍ਹਾਂ ਨੇ ਕੋਇਟਾ ਦੇ ਕਾਲਜ ਵਿੱਚ ਲੈਕਚਰਾਰ ਵਜੋਂ ਆਪਣੇ...
ਗੁਰਦੇਵ ਸਿੰਘ ਸਿੱਧੂ (ਡਾ.) ਹਰ ਸਾਲ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਨ - 23 ਮਾਰਚ - ਨੂੰ ਅਖ਼ਬਾਰਾਂ ਰਸਾਲਿਆਂ ਵਿੱਚ ਪ੍ਰਕਾਸ਼ਿਤ ਲੇਖਾਂ ਵਿੱਚ ਅਕਸਰ ਲਿਖਿਆ ਜਾਂਦਾ ਹੈ ਕਿ ਅੰਗਰੇਜ਼ ਸਰਕਾਰ ਨੇ ਜਨਤਕ ਰੋਹ ਤੋਂ...
ਨਵਦੀਪ ਸਿੰਘ ਗਿੱਲ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਲਾਹੌਰ ਗਏ ਭਾਰਤੀ ਵਫ਼ਦ ਮੈਂਬਰਾਂ ਨੂੰ ਵਿਛੜੇ ਗੁਰਧਾਮਾਂ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਸਿੱਖ ਰਾਜ ਦੀਆਂ ਅਹਿਮ ਥਾਵਾਂ ਦੇਖਣ ਦੇ ਨਾਲ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸਬੰਧਿਤ ਇਤਿਹਾਸਕ ਥਾਵਾਂ...
ਸਰਬਜੀਤ ਸਿੰਘ ਵਿਰਕ, ਐਡਵੋਕੇਟ ‘ਮੈਂ ਇੱਕ ਮਨੁੱਖ ਹਾਂ ਅਤੇ ਉਨ੍ਹਾਂ ਸਾਰੀਆਂ ਗੱਲਾਂ ਨਾਲ ਮੇਰਾ ਸਰੋਕਾਰ ਹੈ, ਜਿਹੜੀਆਂ ਮਨੁੱਖਤਾ ਉੱਤੇ ਅਸਰ-ਅੰਦਾਜ਼ ਹੁੰਦੀਆਂ ਹਨ।’ ਇਨ੍ਹਾਂ ਸ਼ਬਦਾਂ ਨੂੰ ਸ਼ਹੀਦ ਭਗਤ ਸਿੰਘ ਨੇ ਆਪਣੀ ਜੇਲ੍ਹ ਡਾਇਰੀ ਵਿੱਚ ਨੋਟ ਹੀ ਨਹੀਂ ਕੀਤਾ ਸਗੋਂ ਜੀਵਿਆ ਵੀ।...
ਇੰਦਰਜੀਤ ਸਿੰਘ ਕੰਗ ਭਾਰਤ ਦੀ ਜੰਗ-ਏ-ਆਜ਼ਾਦੀ ਵਿੱਚ ਹਜ਼ਾਰਾਂ ਸੂਰਬੀਰ ਦੇਸ਼ਭਗਤਾਂ ਨੇ ਆਪਣੀ ਜਾਨ ਵਾਰ ਕੇ ਦੇਸ਼ ਨੂੰ ਆਜ਼ਾਦੀ ਹਾਸਲ ਕਰਕੇ ਦਿੱਤੀ। ਆਜ਼ਾਦੀ ਦੀ ਜੰਗ ਲੜੇ ਦੇਸ਼ਭਗਤਾਂ ਨੇ ਇੱਕ ਸੁਪਨਾ ਸੰਜੋਇਆ ਸੀ ਕਿ ਸੋਨੇ ਦੀ ਚਿੜੀ ਵਜੋਂ ਜਾਣਿਆ ਜਾਂਦਾ ਸਾਡਾ ਦੇਸ਼...
ਪ੍ਰਿੰਸੀਪਲ ਵਿਜੈ ਕੁਮਾਰ ਸ਼ਾਂਤਮਈ ਜ਼ਿੰਦਗੀ ਜੀਵੋ, ਗੁੱਸਾ ਨਾ ਕਰੋ, ਘੁਮੰਡ ਮਨੁੱਖ ਦਾ ਨਾਸ਼ ਕਰਦਾ ਹੈ ਅਤੇ ਲੜਾਈ ਝਗੜੇ ’ਚ ਪੈ ਕੇ ਮਨੁੱਖ ਆਪਣੇ ਦਿਮਾਗ਼ ਦਾ ਸਕੂਨ ਖੋ ਬੈਠਦਾ ਹੈ। ਮਨੁੱਖੀ ਜ਼ਿੰਦਗੀ ’ਚ ਸੱਚਮੁੱਚ ਇਨ੍ਹਾਂ ਗੱਲਾਂ ਦੀ ਵੱਡੀ ਅਹਿਮੀਅਤ ਹੈ। ਸਿਆਣੇ...
ਅਜ਼ਾਦ ਦੀਪ ਸਿੰਘ ਪੰਜਾਬ ਰਾਜ ਹਿੰਦੋਸਤਾਨ ਦਾ ਉੱਤਰ ਪੱਛਮੀ ਇਲਾਕਾ ਹੈ। ਪੰਜਾਬ ਨਾਂ ਦੋ ਫ਼ਾਰਸੀ ਸ਼ਬਦਾਂ ‘ਪੰਜ’ ਅਤੇ ‘ਆਬ’ ਦੇ ਜੋੜ ਤੋਂ ਬਣਿਆ ਹੈ। ਹੌਲੀ ਹੌਲੀ ਇਹ ਪੰਜਾਬ ਸ਼ਬਦ ਬਣ ਗਿਆ, ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਯੂਨਾਨੀ...
ਆਜ਼ਾਦੀ ਦਾ ਭਗਤ ਰਵਿੰਦਰ ਧਨੇਠਾ ਭਗਤ ਸਿੰਘ ਮਹਿਜ਼ ਤਵਾਰੀਖ਼ ਨਹੀਂ ਆਜ਼ਾਦੀ ਦਾ ਜਿਊਂਦਾ ਜਾਗਦਾ ਪ੍ਰਤੀਕ ਹੈ ਭਗਤ ਸਿੰਘ ਨਾਮ ਦਾ ਹੀ ਭਗਤ ਨਹੀਂ ਭਗਤ ਸਿੰਘ ਆਜ਼ਾਦੀ ਦਾ ਭਗਤ ਹੈ ਭਗਤ ਸਿੰਘ ਲਈ ਆਜ਼ਾਦੀ ਅੰਗਰੇਜ਼ਾਂ ਤੀਕ ਸੀਮਤ ਨਹੀਂ ਉਸ ਨਿਜ਼ਾਮ ਤੋਂ...
ਜਿੰਦਰ ਕਥਾ ਪ੍ਰਵਾਹ ਉਸ ਰਾਤ ਮੈਂ ਕਮਰੇ ਵਿੱਚ ਇਕੱਲਾ ਸਾਂ। ਬਾਪੂ ਦੀ ਹੋਂਦ ਮੇਰੇ ਲਈ ਨਾ ਹੋਇਆਂ ਦੇ ਬਰਾਬਰ ਸੀ। ਉਂਝ ਵੀ ਬਾਪੂ ਨੂੰ ਆਪਣੀ ਕੋਈ ਹੋਸ਼ ਨਹੀਂ ਸੀ। ਬਾਂਹ ਜਾਂ ਲੱਤ ਜਿਸ ਪਾਸੇ ਵੀ ਚੁੱਕ ਕੇ ਰੱਖ ਦਿੱਤੀ, ਉੱਥੇ...
ਗੁਰਦੇਵ ਸਿੰਘ ਸਿੱਧੂ ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦੀ ਇਤਿਹਾਸਕਾਰੀ ਸਬੰਧੀ ਇਹ ਤ੍ਰਾਸਦੀ ਹੈ ਕਿ ਦੇਸ਼ ਨੂੰ ਆਜ਼ਾਦੀ ਮਿਲਣ ਪਿੱਛੋਂ ਵੀ ਸਿਆਸਤ ਵਿੱਚ ਸਰਗਰਮ ਰਹਿਣ ਵਾਲੇ ਆਜ਼ਾਦੀ ਘੁਲਾਟੀਆਂ ਬਾਰੇ ਤਾਂ ਚੋਖੀ ਜਾਣਕਾਰੀ ਮਿਲਦੀ ਹੈ ਪਰ ਉਨ੍ਹਾਂ ਦੇਸ਼ਭਗਤਾਂ ਦੀਆਂ ਕੁਰਬਾਨੀਆਂ ਨੂੰ ਵਿਸਾਰ...
ਜਗਤਾਰ ਸਿੰਘ ਸੰਨ 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਤੇ ਬਾਅਦ ਦੇ ਕਈ ਦਹਾਕਿਆਂ ਤੱਕ ਸਿੱਖਾਂ ਦੀਆਂ ਖ਼ਾਹਿਸ਼ਾਂ ਤੇ ਉਮੰਗਾਂ ਦੀ ਆਵਾਜ਼ ਬਣਨ ਵਾਲੀ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਇਸ ਪਾਰਟੀ ਅੰਦਰ ਮੌਜੂਦਾ...
ਡਾ. ਨਿਸ਼ਾਨ ਸਿੰਘ ਰਾਠੌਰ ਤਿਉਹਾਰਾਂ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ ਜਿੰਨਾ ਮਨੁੱਖੀ ਸੱਭਿਅਤਾ ਦਾ। ਮਨੁੱਖ ਦੇ ਸਮਾਜਿਕ ਹੋਣ ਤੋਂ ਲੈ ਕੇ ਸਮਕਾਲ ਤੀਕ ਤਿੱਥ-ਤਿਉਹਾਰ, ਰਹੁ-ਰੀਤਾਂ ਅਤੇ ਉਤਸਵ ਮਨੁੱਖ ਦੇ ਨਾਲ-ਨਾਲ ਚੱਲਦੇ ਆ ਰਹੇ ਹਨ। ਦੂਜੀ ਅਹਿਮ ਗੱਲ ਇਹ ਹੈ...
ਸੁਰਿੰਦਰ ਸਿੰਘ ਤੇਜ ਤਿੰਨ ਸਾਲ ਪਹਿਲਾਂ ਹੋਲੀ ਵਾਲੇ ਦਿਨ ਮੈਂ ਚੇਨੱਈ ਦੇ ਮੈਰੀਨਾ ਬੀਚ ’ਤੇ ਸਾਂ। ਸਵੇਰ ਦੇ ਦਸ ਵਜੇ ਸਨ। ਧੁੱਪ ਤਿੱਖੀ ਸੀ, ਪਰ ਸਮੁੰਦਰ ਨੂੰ ਛੋਹ ਰਹੀ ਨਮਕੀਨ ਹਵਾ ਵਿੱਚ ਵੀ ਰਾਹਤ ਦੇਣ ਵਾਲੀ ਠੰਢਕ ਮੌਜੂਦ ਸੀ; ਖ਼ਾਸ...
Advertisement