ਸਵਰਾਜਬੀਰ ਇਹ ਸਮਾਂ ਯੂਨਾਨੀ ਨਾਟਕਕਾਰਾਂ ਐਸਕਲਸ ਤੇ ਸੋਫਕਲੀਜ਼ ਤੋਂ ਲੈ ਕੇ ਸ਼ੇਕਸਪੀਅਰ, ਵਾਲਟ ਵਿਟਮੈਨ, ਲਿਓ ਟਾਲਸਟਾਏ, ਬਰਤੋਲਤ ਬਰੈਖ਼ਤ ਤੇ ਹੋਰਨਾਂ ਨੂੰ ਯਾਦ ਕਰਨ ਦਾ ਹੈ; ਉਨ੍ਹਾਂ ਸਭ ਨੂੰ ਜਿਨ੍ਹਾਂ ਨੇ ਜੰਗ ਤੇ ਅਮਨ ਬਾਰੇ ਲਿਖਿਆ, ਮਨੁੱਖਤਾ ਤੇ ਅਮਨ ਦੇ ਹੱਕ...
Advertisement
ਦਸਤਕ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਕਥਾ ਪ੍ਰਵਾਹ ‘‘ਧੀ ਬਣ ਕੇ ਮੰਨ ਜਾ। ਕਾਹਨੂੰ ਸਾਨੂੰ ਨਰਕਾਂ ਦੇ ਭਾਗੀ ਬਣਨ ’ਤੇ ਮਜਬੂਰ ਕਰਦੀ ਹੈਂ ਧੀਏ!’’ ਵਿਹੜੇ ’ਚ ਝਾੜੂ ਲਗਾਉਂਦੀ ਰੂਪੀ ਨੂੰ ਉਸ ਦੀ ਸੱਸ ਸ਼ਾਮੋ ਨੇ ਬੜੇ ਤਰਲੇ ਨਾਲ ਇਹ ਗੱਲ ਆਖੀ।...
ਸੁਖਪਾਲ ਸਿੰਘ ਗਿੱਲ ਹੜ੍ਹ ਨਿਰੀ-ਪੁਰੀ ਕੁਦਰਤੀ ਆਫ਼ਤ ਨਹੀਂ। ਇਸ ਕੁਦਰਤੀ ਆਫ਼ਤ ਨੂੰ ਅਸੀਂ ਕੁਦਰਤ ਦੇ ਉਲਟ ਸਰਗਰਮੀਆਂ ਕਰਕੇ ਆਪ ਵੀ ਸੱਦਾ ਦਿੰਦੇ ਹਾਂ। ਹੜ੍ਹਾਂ ਤੋਂ ਬਚਣ ਲਈ ਇੱਕ ਪਲ ਦੀ ਦੇਰ ਵੀ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।...
ਦੀਪਤੀ ਬਬੂਟਾ ਜਿਸ ਨੂੰ ਸ਼ੌਕ ਹੈ ਉਹ ਸੱਤ ਪਰਦਿਆਂ ’ਚ ਵੀ ਨੱਚ ਲੈਂਦਾ ਹੈ, ਜਿਸ ਨੂੰ ਸ਼ੌਕ ਨਹੀਂ ਉਹਨੂੰ ਦੁਨੀਆ ਦੀ ਸਭ ਤੋਂ ਵੱਡੀ ਸਟੇਜ ਮੁਹੱਈਆ ਕਰਵਾ ਦਿਉ, ਉਹ ਪੈਰ ਨਹੀਂ ਚੁੱਕ ਸਕੇਗਾ। ਚਿਣਗ ਨਾਲ ਗਿੱਲਾ ਬਾਲਣ ਵੀ ਭਾਂਬੜ ਬਣਾਇਆ...
ਅਮਰਬੀਰ ਸਿੰਘ ਚੀਮਾ ਸਾਡੀ ਧੀ ਬਾਹਰੋਂ ਆਈ ਹੋਈ ਸੀ ਤੇ ਨਵਾਂ ਸਾਲ ਮਨਾਉਣ ਲਈ ਕਿਸੇ ਨੇੜੇ ਦੇ ਸ਼ਹਿਰ ਜਾਣ ਦਾ ਪ੍ਰੋਗਰਾਮ ਬਣਿਆ। ਸਲਾਹ ਕਰਕੇ ਮੈਂ, ਪਤਨੀ ਹਰਜੀਤ, ਧੀ ਰਸ਼ਮੀਤ ਤੇ ਭਤੀਜੇ ਦੀਪਕੰਵਲ ਨੇ ਬੜੋਗ ਤੇ ਡਗਸ਼ਈ ਵੱਲ ਚਾਲੇ ਪਾ ਦਿੱਤੇ।...
Advertisement
ਗੁਰਦਰਸ਼ਨ ਸਿੰਘ ਬਾਹੀਆ ਐੱਸਜੀਪੀਸੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮੁਲਕ ਵਿੱਚ ਐਮਰਜੈਂਸੀ ਲਾਏ ਜਾਣ ਦੀ ਖ਼ਬਰ 26 ਜੂਨ 1975 ਦੀ ਸਵੇਰ ਨੂੰ ਉਸ ਵੇਲੇ ਮਿਲੀ ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰਿੰਸੀਪਲ ਭਰਪੂਰ ਸਿੰਘ ਦੇ...
ਗੁਰਬਚਨ ਜਗਤ ਬਿਨਾਂ ਲੜਿਆਂ ਦੁਸ਼ਮਣ ਨੂੰ ਚਿੱਤ ਕਰ ਦੇਣਾ ਕੁਸ਼ਲਤਾ ਦੀ ਸਿਖ਼ਰ ਹੈ- ਇਹ ਗੱਲ ਉੱਘੇ ਚੀਨੀ ਜਰਨੈਲ ਸੁਨ ਜ਼ੂ ਨੇ ਲਗਭਗ 500 ਈਸਾ ਪੂਰਬ ਆਖੀ ਸੀ ਜੋ ਕਿ ਅੱਜ ਵੀ ਸੱਚ ਹੈ। ਚੀਨੀ ਲੋਕਾਂ ਨੇ ਆਪਣੇ ਇਸ ਫ਼ੌਜੀ ਰਣਨੀਤੀਕਾਰ...
ਰਵਿੰਦਰ ਸਹਿਰਾਅ (ਯੂ.ਐੱਸ.ਏ.) ਹਿੰਦੋਸਤਾਨ ਦੀ ਤਹਿਰੀਕ ਵਿੱਚ 25 ਜੂਨ 1975 ਦਾ ਦਿਨ ਕਾਲੇ ਅੱਖਰਾਂ ਨਾਲ ਲਿਖਿਆ ਹੈ। ਇਸ ਦਿਨ ਨਾਗਰਿਕ ਆਜ਼ਾਦੀਆਂ ਦਾ ਘਾਣ ਕਰ ਦਿੱਤਾ ਗਿਆ ਸੀ। ਬੋਲਣ ਲਿਖਣ ਦੀ ਆਜ਼ਾਦੀ ਦਫ਼ਨ ਕਰ ਦਿੱਤੀ ਗਈ ਸੀ। ਮੈਂ ਉਸ ਦਿਨ ਜਲੰਧਰ...
ਇਹ ਕਹਾਣੀ ਤੁਰਕੀ ਦੀ ਜਾਣੀ-ਪਛਾਣੀ ਲੇਖਿਕਾ ਅਤੇ ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸ਼ਾਂਤੀ ਲਈ ਕਾਰਜਸ਼ੀਲ ਰਹਿਣ ਵਾਲੀ ਸਮਾਜਿਕ ਆਗੂ ਜ਼ੇਨੈਪ ਓਰਾਲ ਦੀ ਲਿਖੀ ਹੋਈ ਹੈ। ਨਾਰੀ ਮਨ ਦਾ ਸਾਰ ਅਤੇ ਭਾਰ ਬਣੀ ਪਿਤਰਕੀ ਨੂੰ ਬਿਹਤਰੀਨ ਢੰਗ ਨਾਲ ਪ੍ਰਗਟਾਉਣ ਵਾਲੀ ਇਸ ਲੇਖਿਕਾ...
ਕੇ.ਐੱਸ. ਅਮਰ ਬਾਰਾਂ ਜੂਨ 2025 ਨੂੰ ਅਹਿਮਦਾਬਾਦ ਵਿੱਚ ਹੋਇਆ ਏਅਰ ਇੰਡੀਆ ਦਾ ਜਹਾਜ਼ ਹਾਦਸਾ ਮੈਨੂੰ ਪਰੇਸ਼ਾਨ ਕਰਦਾ ਹੈ, ਜਿਸ ਵਿੱਚ 275 ਦੇ ਕਰੀਬ ਲੋਕ ਮਾਰੇ ਗਏ। ਸੋਸ਼ਲ ਮੀਡੀਆ ’ਤੇ ਲਗਾਤਾਰ ਇਸ ਹਾਦਸੇ ਦੀਆਂ ਆਉਂਦੀਆਂ ਰਹੀਆਂ ਤਸਵੀਰਾਂ ਬੇਚੈਨ ਕਰਦੀਆਂ ਹਨ। ਇੱਕ...
ਸੁਖਪਾਲ ਸਿੰਘ ਗਿੱਲ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ‘ਅਸਲੀ ਤੇ ਸੁੱਚਾ ਸਾਹਿਤ ਮਹਾਤਮਾ ਲੋਕਾਂ ਦੇ ਅੰਮ੍ਰਿਤ ਬਚਨ ਹੁੰਦੇ ਹਨ’ ਪੜ੍ਹੇ ਤਾਂ ਇਕਦਮ ਧਿਆਨ ਭੂਸ਼ਨ ਧਿਆਨਪੁਰੀ ਵੱਲ ਗਿਆ। ਉਹ ਮੇਰੇ ਕਾਲਜ ਅਧਿਆਪਕ ਸਨ। ਉਨ੍ਹਾਂ ਦਾ ਅਸਲੀ ਨਾਂ ਬੇਨਤੀਸਰੂਪ ਸ਼ਰਮਾ ਸੀ। ਧਿਆਨਪੁਰ...
ਅਸ਼ਵਨੀ ਚਤਰਥ ਦੁਨੀਆ ਦੇ ਸੱਤ ਮਹਾਂਦੀਪਾਂ ਵਿੱਚੋਂ ਆਸਟਰੇਲੀਆ ਸਭ ਤੋਂ ਛੋਟਾ ਮਹਾਂਦੀਪ ਹੈ। ਇਸ ਦਾ ਕੁੱਲ ਖੇਤਰਫਲ 86 ਲੱਖ ਵਰਗ ਕਿਲੋਮੀਟਰ ਦੇ ਕਰੀਬ ਹੈ। ਕਈ ਥਾਈਂ ਨੀਵੀਂ ਅਤੇ ਕਈ ਥਾਈਂ ਪੱਧਰੀ ਜ਼ਮੀਨ ਵਾਲੇ ਇਸ ਮਹਾਂਦੀਪ ਵਿੱਚ ਜੀਵ-ਜੰਤੂਆਂ ਦੀਆਂ ਵਿਲੱਖਣ ਅਤੇ...
ਜੰਗ ਸਮੇਂ ਅੱਜ ਹਾਂ... ਸ਼ਾਮ ਸਿੰਘ ਜੰਗ ਸਮੇਂ ਅੱਜ ਹਾਂ ਤਾਂ ਫੇਰ ਕੱਲ੍ਹ ਨਹੀਂ। ਜੰਗ ਕਿਸੇ ਮਸਲੇ ਦਾ ਕੋਈ ਹੱਲ ਨਹੀਂ। ਵੈਰ ਨਹੀਂ ਉਨ੍ਹਾਂ ਵਿੱਚ ਹੱਦ ਤੇ ਲੜਦੇ ਜੋ ਲੜਾਉਣੇ ਵਾਲਿਆਂ ਤੋਂ ਬਚਦਾ ਕੋਈ ਝੱਲ ਨਹੀਂ। ਦੇਸ਼ ਕਰਨ ਜੇ ਕੇਵਲ...
ਮਨਸ਼ਾ ਰਾਮ ਮੱਕੜ ਸੱਚੋ ਸੱਚ ਆਰਥਿਕ ਤੰਗੀਆਂ ਕਰਕੇ ਆਪ ਤਾਂ ਮਸਾਂ ਦਸਵੀਂ ਤੱਕ ਹੀ ਪੜ੍ਹ ਸਕਿਆ ਸੀ। ਦਿਲ ਵਿੱਚ ਸੱਧਰ ਸੀ ਕਿ ਆਪਣੇ ਬੱਚਿਆਂ ਨੂੰ, ਜਿੱਥੋਂ ਤੱਕ ਉਹ ਪੜ੍ਹ ਸਕਣ, ਪੜ੍ਹਾਵਾਂਗਾ। ਧੀ-ਪੁੱਤਰ ਦੋਵੇਂ ਹੀ ਪੜ੍ਹਨ ਵਿੱਚ ਹੁਸ਼ਿਆਰ ਸਨ। ਧੀ ਨੇ...
ਚਰਨਜੀਤ ਸਿੰਘ ਰਾਜੌਰ ਕਥਾ ਪ੍ਰਵਾਹ ਘਰ ਵਿੱਚ ਸੋਗ ਦਾ ਮਾਹੌਲ ਹੈ। ਹਰ ਕੋਈ ਚੁੱਪਚਾਪ ਇਕੱਲਾ-ਇਕੱਲਾ ਬੈਠਾ ਹੈ। ਕੱਲ੍ਹ ਰਾਤ ਤੱਕ ਤਾਂ ਸਭ ਠੀਕ-ਠਾਕ ਸੀ। ਫਿਰ ਸਵੇਰ ਹੁੰਦਿਆਂ ਕੀ ਹੋ ਗਿਆ। ਅਜੇ ਕੱਲ੍ਹ ਸਰਦ ਰਾਤ ਦੇ ਹਨੇਰੇ ਵਿੱਚ ਕੋਈ ਪਰਛਾਵਾਂ ਮੇਰੀਆਂ...
ਗੁਰਦੇਵ ਸਿੰਘ ਸਿੱੱਧੂ ਨਿੱਕੇ ਹੁੰਦਿਆਂ ਪੜ੍ਹੀਆਂ ਇਹ ਕਾਵਿ ਪੰਗਤੀਆਂ ਹੁਣ ਵੀ ਕਦੇ ਕਦੇ ਯਾਦ ਆ ਜਾਂਦੀਆਂ ਹਨ: ਮੋਰ ਕੂੰਜਾਂ ਨੂੰ ਦੇਵਣ ਤਾਅਨੇ ਥੋਡੀ ਨਿੱਤ ਪਰਦੇਸ ਤਿਆਰੀ। ਜਾਂ ਕੂੰਜੋ ਨੀ ਤੁਸੀਂ ਕੁਪੱਤੀਆਂ ਜਾਂ ਲੱਗ ਗੀ ਕਿਸੇ ਨਾਲ ਯਾਰੀ। ਅਤੇ ਅੱਗੋਂ...
ਰਮੇਸ਼ ਕੁਮਾਰ ਇਹ ਗੱਲ 1978 ਦੀ ਹੈ। ਆਈ.ਪੀ.ਐੱਸ. (I.P.S) ਵਾਲਿਆਂ ਨੇ ਯਮੁਨਾਨਗਰ ਵਿੱਚ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਨ ਦਾ ਪ੍ਰੋਗਰਾਮ ਬਣਾਇਆ। ਜਮਨਾ ਆਟੋ ਇੰਡਸਟਰੀ ਵਾਲੇ ਭੁਪਿੰਦਰ ਸਿੰਘ ਜੌਹਰ ਇਸ ਦੇ ਜਨਰਲ ਸਕੱਤਰ ਅਤੇ ਕਰਤਾ ਧਰਤਾ ਸਨ। ਉਨ੍ਹਾਂ ਕਰਕੇ ਹੀ ਇਹ ਕਾਨਫਰੰਸ...
ਅਮ੍ਰਤ ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਇਰਾਨ ਦੇ ਪਰਮਾਣੂ ਅਤੇ ਫ਼ੌਜੀ ਟਿਕਾਣਿਆਂ ’ਤੇ ਜੰਗੀ ਹਵਾਈ ਜਹਾਜ਼ਾਂ ਅਤੇ ਡਰੋਨਾਂ ਨਾਲ ਹਮਲਾ ਕਰ ਕੇ ਮੱਧ ਪੂਰਬੀ ਖਿੱਤੇ ਨੂੰ ਇੱਕ ਨਵੇਂ ਜੰਗੀ ਮੁਹਾਣ ’ਤੇ ਖੜ੍ਹਾ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਦਰਮਿਆਨ ਖਿੱਚੋਤਾਣ ਤਾਂ ਪਹਿਲਾਂ...
ਕੇ ਸੀ ਸਿੰਘ ਅਮਰੀਕਾ ਪਿਛਲੇ ਕੁਝ ਹਫ਼ਤਿਆਂ ਤੋਂ ਇਜ਼ਰਾਈਲ ਨੂੰ ਇਰਾਨੀ ਪਰਮਾਣੂ ਬੁਨਿਆਦੀ ਢਾਂਚੇ ’ਤੇ ਹਮਲਾ ਕਰਨ ਤੋਂ ਰੋਕਦਾ ਆ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 25 ਮਾਰਚ ਨੂੰ ਇਰਾਨੀ ਲੀਡਰਸ਼ਿਪ ਨੂੰ ਉਨ੍ਹਾਂ ਦੇ ਪਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਕਰਨ...
ਸੁਰਿੰਦਰ ਮੰਡ ਜਿਸ ਤੋਂ ਜੋ ਵੀ ਲਈਏ, ਸ਼ੁਕਰਾਨਾ ਕਰੀਦਾ, ਨਹੀਂ ਤਾਂ ਦੀਨ ਦੁਨੀ ਵਿੱਚ ਅਹਿਸਾਨ-ਫ਼ਰਾਮੋਸ਼ ਸਦਾਈਦਾ, ਜੋ ਧਰਤੀ ਦੀ ਸਭ ਤੋਂ ਨਕਾਰੀ ਸਮਾਜੀ ਨਸਲ ਹੈ। ਨਾਸ਼ੁਕਰੇ ਲੋਕਾਂ ਨੂੰ ਘਰ ਬਾਹਰ ਕੋਈ ਦੁਬਾਰਾ ਮੂੰਹ ਨਹੀਂ ਲਾਉਂਦਾ। ਅੱਜਕੱਲ੍ਹ ਅਜਿਹੇ ਲੋਕ ਆਮ ਮਿਲ...
ਡਾ. ਕਰਮਜੀਤ ਸਿੰਘ ਧਾਲੀਵਾਲ ਮਨੁੱਖ ਦੀ ਜਗਿਆਸਾ ਨੇ ਬੀਤੇ ਹਜ਼ਾਰਾਂ ਵਰ੍ਹਿਆਂ ਤੋਂ ਮਨੁੱਖੀ ਅੱਖ ਅਤੇ ਬੁੱਧੀ ਨੂੰ ਅਜਬ ਕੁਦਰਤ ਦੇ ਗਜ਼ਬ ਬ੍ਰਹਿਮੰਡ ਨੂੰ ਜਾਣਨ ਦੇ ਆਹਰੇ ਲਾ ਰੱਖਿਆ ਹੈ। ਖਗੋਲ ਵਿਗਿਆਨ ਅਤੇ ਪੁਲਾੜ ਖੋਜ ਦੇ ਖੇਤਰ ਵਿੱਚ ਭਾਰਤ ਦਾ ਸਦੀਆਂ...
ਗ਼ਜ਼ਲ ਦਲਜੀਤ ਰਾਏ ਕਾਲੀਆ ਵੰਡ ਸਮੇਂ ਜੋ ਤਾਂਡਵ ਹੋਇਆ, ਚੁੱਪ ਵੇਂਹਦੀ ਕਾਇਨਾਤ ਰਹੀ। ਧਰਮ ਮਜ਼ਹਬ ਦੇ ਨਾਂ ’ਤੇ ਖੌਰੂ, ਪਾਉਂਦੀ ਆਦਮ ਜਾਤ ਰਹੀ। ਵਿਹਲੜ ਏਥੇ ਐਸ਼ਾਂ ਕਰਦੇ, ਅਜ਼ਲਾਂ ਤੋਂ ਇਹ ਬਾਤ ਰਹੀ। ਕਾਮੇ ਮਜ਼ਦੂਰਾਂ ਦੇ ਹਿੱਸੇ, ਦੁੱਖਾਂ ਦੀ ਬਹੁਤਾਤ ਰਹੀ।...
ਬੂਟਾ ਸਿੰਘ ਬਰਾੜ ਭਾਸ਼ਾ ਮਨੁੱਖੀ ਮਨ ਦੇ ਪ੍ਰਗਟਾਵੇ ਦਾ ਬਹੁਤ ਹੀ ਸੂਖ਼ਮ ਮਾਧਿਅਮ ਹੈ। ਸਾਡੇ ਰੋਜ਼ਾਨਾ ਜੀਵਨ ਦੀ ਆਮ ਗੱਲਬਾਤ ਤੋਂ ਲੈ ਕੇ ਸਾਹਿਤਕ, ਦਾਰਸ਼ਨਿਕ ਅਤੇ ਵਿਗਿਆਨਕ ਵਿਚਾਰਾਂ ਦਾ ਸੰਚਾਰ ਭਾਸ਼ਾ ਆਸਰੇ ਹੀ ਹੁੰਦਾ ਹੈ।ਮਨੁੱਖੀ ਸੂਝ-ਸਮਝ ਦੇ ਪੱਧਰ ਮੁਤਾਬਕ ਇੱਕੋ...
ਸੁਰਿੰਦਰ ਸਿੰਘ ਮੱਤਾ ਕਥਾ ਪ੍ਰਵਾਹ ਜਿਸ ਦਿਨ ਤੋਂ ਨੇੜੇ ਪੈਂਦੇ ਵੱਡੇ ਸ਼ਹਿਰ ’ਚ ਦਿੱਲੀ ਦੀ ਤਰਜ਼ ’ਤੇ ਬਣੇ ਨਾਮੀ ਹਸਪਤਾਲ ਵਿੱਚ ਚੈੱਕਅੱਪ ਕਰਵਾ ਕੇ ਉਸ ਨੂੰ ਘਰ ਲੈ ਆਏ, ਉਸ ਦਿਨ ਤੋਂ ਬਾਅਦ ਉਹ ਨਿਢਾਲ ਹੀ ਹੁੰਦੀ ਗਈ। ਹਫ਼ਤਾ ਪਹਿਲਾਂ...
ਕ੍ਰਿਸ਼ਨ ਕੁਮਾਰ ਰੱਤੂ * ਭਾਰਤ ਦੇ ਟਾਈਗਰਮੈਨ ਵਜੋਂ ਜਾਣੇ ਜਾਂਦੇ ਉੱਘੇ ਜੰਗਲੀ ਜੀਵ ਮਾਹਿਰ ਤੇ ਬਾਘਾਂ ਦੀ ਦੁਨੀਆ ਦੇ ਬਿਹਤਰੀਨ ਸਿਨਮੈਟੋਗਰਾਫਰ ਅਤੇ ਲੇਖਕ ਵਾਲਮੀਕ ਥਾਪਰ ਦੇ ਦੇਹਾਂਤ ਨਾਲ ਪੂਰੀ ਦੁਨੀਆ ਦੇ ਪ੍ਰਕਿਰਤੀ ਪ੍ਰੇਮੀ ਸਦਮੇ ਵਿੱਚ ਹਨ। ਵਾਲਮੀਕ ਥਾਪਰ ਪੂਰੀ ਦੁਨੀਆ...
ਆਤਮਜੀਤ ਸਾਡੇ ਸਮਿਆਂ ਦੇ ਵਿਲੱਖਣ ਅਫ਼ਰੀਕੀ ਲੇਖਕ ਗੁੱਗੀ ਵਾ ਥਿਆਂਗੋ ਦਾ 28 ਮਈ ਨੂੰ ਦੇਹਾਂਤ ਹੋ ਗਿਆ ਸੀ। ਨੋਬੇਲ ਐਵਾਰਡ ਵਾਸਤੇ ਅਨੇਕਾਂ ਵਾਰ ਨਾਮਜ਼ਦ ਹੋਇਆ ਇਹ ਲੇਖਕ 87 ਸਾਲਾਂ ਦਾ ਸੀ। ਉਸ ਅਨੁਸਾਰ ਪਾਠਕਾਂ ਦਾ ਪਿਆਰ ਵੱਡਾ ਨੋਬੇਲ ਐਵਾਰਡ ਹੈ।...
ਨਵਦੀਪ ਸਿੰਘ ਗਿੱਲ ਵਿਰਾਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਵਿਰਾਟ ਦਾ ਹੁਨਰ, ਖੇਡ ਪ੍ਰਤੀ ਸਮਰਪਣ ਭਾਵਨਾ, ਜਨੂੰਨ ਅਤੇ ਵੱਡੇ ਮੰਚ ਉੱਤੇ ਵੱਡਾ ਖਿਡਾਰੀ ਬਣ ਕੇ ਉਭਰਨਾ ਵਿਰਾਟ ਨੂੰ ਮਹਾਨਤਮ ਕ੍ਰਿਕਟਰ ਬਣਾਉਂਦੀ ਹੈ।...
ਸੁਰਿੰਦਰ ਸਿੰਘ ਤੇਜ ਇਜ਼ਰਾਈਲ ਹਰ ਤੀਜੇ ਦਿਨ ਸੀਰੀਆ (ਅਰਬੀ ਨਾਂਅ : ਸ਼ਾਮ) ਉੱਤੇ ਬੰਬਾਰੀ ਕਰਦਾ ਆ ਰਿਹਾ ਹੈ। ਇਸ ਬੰਬਾਰੀ ਦਾ ਕੌਮਾਂਤਰੀ ਮੀਡੀਆ ਵਿੱਚ ਜ਼ਿਆਦਾ ਜ਼ਿਕਰ ਨਹੀਂ ਹੁੰਦਾ ਕਿਉਂਕਿ ਇਹ ਸੀਮਤ ਕਿਸਮ ਦੀ ਹੁੰਦੀ ਹੈ, ਗਾਜ਼ਾ ਵਰਗੀ ਕਹਿਰੀ ਨਹੀਂ। ਸੀਰੀਆ...
ਮਾਂ ਦਰਸ਼ਨ ਚੀਮਾ ਚਿੰਤਾ ਤਾਂ ਉਸ ਨੂੰ ਉਦੋਂ ਦੀ ਹੀ ਵੱਢ ਵੱਢ ਖਾਈ ਜਾਂਦੀ ਸੀ ਜਦੋਂ ਦਾ ਬਾਹਰੋਂ ਕਿਸੇ ਤੋਂ ਸੁਣ ਕੇ ਆਈ ਹੈ ਕਿ ਗੁਆਂਢੀ ਮੁਲਕ ਨਾਲ ਜੰਗ ਛਿੜ ਗਈ ਹੈ ਉਪਰੋਂ ਬਲੈਕਆਊਟ ਦੀ ਸੂਚਨਾ ਟੀ ਵੀ ’ਤੇ ਆ...
ਅਮਰ ‘ਸੂਫ਼ੀ’ ਉਨ੍ਹਾਂ ਦਿਨਾਂ ਵਿੱਚ ਅਸੀਂ ਢੁੱਡੀਕੇ ਰਹਿੰਦੇ ਹੁੰਦੇ ਸਾਂ। ਮੇਰੀ ਪਤਨੀ ਹਰਿੰਦਰ ਉੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੈਕਚਰਾਰ ਸੀ ਤੇ ਮੇਰੀ ਨਿਯੁਕਤੀ ਮੋਗਾ ਦੇ ਇੱਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੀ। ਦੋਵੇਂ ਪੁੱਤਰ ਉਦੋਂ ਅਜੇ ਮੱਧਲੀਆਂ ਜਮਾਤਾਂ ਵਿੱਚ...
Advertisement