ਤੀਜ ਦੀ ਪੀਂਘ ਡਾ. ਸੱਤਿਆਵਾਨ ਸੌਰਭ* ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ...
ਤੀਜ ਦੀ ਪੀਂਘ ਡਾ. ਸੱਤਿਆਵਾਨ ਸੌਰਭ* ਸਾਉਣ ਦਾ ਮੀਂਹ, ਖੇਤਾਂ ਦੀ ਹਰਿਆਲੀ, ਪਿੱਪਲ ਦੇ ਰੁੱਖ ’ਤੇ ਝੂਲੇ ਅਤੇ ਔਰਤਾਂ ਦੇ ਗੀਤਾਂ ਦੀ ਗੂੰਜ। ਇਹ ਸਭ ਮਿਲ ਕੇ ਤੀਜ ਨੂੰ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਭਾਵਨਾਤਮਕ ਅਨੁਭਵ ਬਣਾਉਂਦੇ ਹਨ। ਹਰ...
ਪਿਛਲੇ ਦਿਨੀਂ ਲੰਮੀ ਦੂਰੀ ਦੇ ਸਭ ਤੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਹੋਈ ਅਚਾਨਕ ਮੌਤ ਦੀ ਖ਼ਬਰ ਮੀਡੀਆ ਵਿੱਚ ਲਗਾਤਾਰ ਚਰਚਾ ’ਚ ਰਹੀ। ਬਾਬਾ ਫੌਜਾ ਸਿੰਘ ਆਪਣੇ ਸਿਰੜ, ਮਿਹਨਤ ਅਤੇ ਬੁਲੰਦ ਹੌਸਲੇ ਨਾਲ ਇੱਕ ਸਦੀ ਤੋਂ ਵੱਧ...
ਚੌਦਾਂ ਸਤੰਬਰ 1923 ਨੂੰ ਸ਼ੁਰੂ ਹੋਏ ਜੈਤੋ ਦੇ ਮੋਰਚੇ ਦਾ ਅੰਤ 21 ਜੁਲਾਈ 1924 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧਾਂ ਵੱਲੋਂ ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਅਖੰਡ ਪਾਠ ਸ਼ੁਰੂ ਹੋਣ ਨਾਲ ਹੋਇਆ। ਮੋਰਚੇ ਦੇ...
ਪੁਸਤਕ ‘ਹੱਕ ਸੱਚ ਦਾ ਸੰਗਰਾਮ’ (ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ) ਲੋਕ ਸੰਗਰਾਮੀ ਲਾਲ ਸਿੰਘ ਢਿੱਲੋਂ ਦੀ ਸਵੈ-ਜੀਵਨੀ ਹੈ। ਇਸ ਸਵੈ-ਜੀਵਨੀ ਨੂੰ ਉਨ੍ਹਾਂ ਦੀ ਧੀ ਡਾ. ਕਮਲਜੀਤ ਕੌਰ ਢਿੱਲੋਂ ਨੇ ਸੰਪਾਦਿਤ ਕੀਤਾ ਹੈ, ਜੋ ਖ਼ੁਦ ਪ੍ਰਤੀਬੱਧ ਪ੍ਰਗਤੀਸ਼ੀਲ ਲੇਖਿਕਾ ਅਤੇ ਨਾਮਵਰ ਰੰਗਕਰਮੀ ਹੈ। ਸੰਪਾਦਿਕਾ...
ਦਿੱਲੀ ਤੋਂ ਛਪਦੇ ‘ਹਿੰਦੁਸਤਾਨ ਟਾਈਮਜ਼’ ਅਖ਼ਬਾਰ ਨੇ 8 ਅਪਰੈਲ 1929 ਦੀ ਸ਼ਾਮ ਨੂੰ ਇੱਕ ਵਿਸ਼ੇਸ਼ ਅੰਕ ਕੱਢਿਆ ਅਤੇ ਕਲਕੱਤਾ ਤੋਂ ਛਪਦੇ ‘ਸਟੇਟਸਮੈਨ’ ਦੇ ਦਿੱਲੀ ਦੇ ਪੱਤਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਿ ਇਸ ਖ਼ਬਰ ਨੂੰ ਬਰਤਾਨਵੀ ਬਸਤੀਵਾਦੀ ਸ਼ਾਸਨ ਵੱਲੋਂ ਸੈਂਸਰ...
ਸਦੀਆਂ ਤੱਕ ਪੰਛੀਆਂ ਦੀ ਕੂਕ ਨੇ ਕਵੀਆਂ ਨੂੰ ਪ੍ਰੇਰਿਤ ਕੀਤਾ, ਕਿਸਾਨਾਂ ਨੂੰ ਜਗਾਇਆ ਅਤੇ ਮੌਸਮਾਂ ਦੇ ਬਦਲਾਅ ਨੂੰ ਦਰਸਾਇਆ। ਪਰ ਅੱਜ, ਦੁਨੀਆ ਦੇ ਕਈ ਖੇਤਰਾਂ ਵਿੱਚ ਇਹ ਪਹਿਲਾਂ ਵਾਲੀ ਜਾਣ-ਪਛਾਣ ਵਾਲੀਆਂ ਧੁਨੀਆਂ ਹੌਲੀ-ਹੌਲੀ ਖ਼ਾਮੋਸ਼ ਹੋ ਰਹੀਆਂ ਹਨ। ਸਿਰਫ਼ ਪਿੱਠਵਰਤੀ ਸੰਗੀਤ...
ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਨਿੱਕੇ ਹੁੰਦਿਆਂ ਤੋਂ ਅਸੀਂ ਚੰਨ ਨੂੰ ਵਿੰਹਦੇ ਆ ਰਹੇ ਹਾਂ। ਬਾਤ ਸੁਣਾਉਂਦੀ ਦਾਦੀ ਚੰਨ ਵੱਲ ਉਂਗਲ ਕਰਕੇ ਕਹਿੰਦੀ, ‘‘ਔਹ ਦੇਖ ਚੰਨ ਦੀ ਮਾਂ ਚਰਖਾ ਕੱਤਦੀ।” ਛੋਟਾ ਹੁੰਦਾ ਮੈਂ ਵੀ ਸੋਚਦਾ ਸਾਂ ਕਿ ਚੰਨ ਦਾ ਵੀ ਸਾਡੇ...
ਕਥਾ ਪ੍ਰਵਾਹ ਆਥਣ ਦਾ ਵੇਲਾ ਸੀ। ਰਾਤ ਦਾ ਖਾਣਾ ਬਣਾਉਣ ਦਾ ਸਮਾਂ ਅਜੇ ਨਹੀਂ ਸੀ ਹੋਇਆ। ਅਮਨ ਆਪਣੇ ਕਮਰੇ ’ਚ ਬੈਠੀ ਇੱਕ ਰਸਾਲੇ ਦੇ ਵਰਕੇ ਫਰੋਲ ਰਹੀ ਸੀ। ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਲਈ ਉਸ ਨੇ ਕਈ...
ਬਾਬਾ ਫੌਜਾ ਸਿੰਘ ਕੁਦਰਤ ਦਾ ਕ੍ਰਿਸ਼ਮਾ ਸੀ। ਉਹ ਮਾਤਾ ਗਿਆਨ ਕੌਰ ਦੀ ਕੁੱਖੋਂ ਤੇ ਰਹਿਮੋ ਦਾਈ ਦੇ ਹੱਥੋਂ ਜੰਮਿਆ ਤਾਂ ਉਹਦੇ ਬਚਣ ਦੀ ਆਸ ਨਹੀਂ ਸੀ। ਪਰ ਉਹ 114 ਸਾਲ 3 ਮਹੀਨੇ 14 ਦਿਨ ਜੀਵਿਆ। ਨਾ ਸਿਰਫ਼ ਜੀਵਿਆ ਬਲਕਿ ਗੁਰਾਂ...
ਬੰਦੇ ਦੀ ਕੀਮਤ ਮਨਦੀਪ ਕੁੰਦੀ ਤਖਤੂਪੁਰਾ ਮੈਂ ਅਕਸਰ ਹੀ ਖੇਤ ਨੂੰ ਜਾਂਦਾ ਉਸ ਪਾਮੇਰੀਅਨ ਨਸਲ ਦੇ ਕੁੱਤੇ ਨੂੰ ਉਸ ਦੀ ਮਾਲਕਣ ਨਾਲ ਸੂਏ ਦੀ ਪਟੜੀ ’ਤੇ ਅਠਖ਼ੇਲੀਆਂ ਕਰਦਾ ਰੋਜ਼ ਹੀ ਤੱਕਦਾ ਰਹਿੰਦਾ। ਦਰਅਸਲ, ਰੋਜ਼ਾਨਾ ਡਿਊਟੀ ਤੋਂ ਆ ਕੇ ਮੇਰਾ ਸ਼ਾਮ...
ਅਰਵਿੰਦਰ ਜੌਹਲ ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤੀ ਚੋਣ ਕਮਿਸ਼ਨ ਵੱਲੋਂ ਬਿਹਾਰ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ੁਰੂ ਕੀਤੀ ਗਈ ਇੱਕ ਅਹਿਮ ਕਵਾਇਦ ਖ਼ਬਰਾਂ ’ਚ ਹੈ। ਸਰ (SIR) ਨਾਮ ਵਾਲੀ ਇਹ ਚੋਣ ਪ੍ਰਕਿਰਿਆ ਇਸ ਅਹਿਮ ਸੂਬੇ ਵਿੱਚ ਹੋਣ ਵਾਲੀਆਂ...
ਰਾਮਚੰਦਰ ਗੁਹਾ ਮੈਂ 2006 ਵਿੱਚ, ਹੁਣ ਬੰਦ ਹੋ ਚੁੱਕੇ, ‘ਟਾਈਮ ਆਊਟ ਮੁੰਬਈ’ ਵਿੱਚ ਇੱਕ ਲੇਖ ਲਿਖਿਆ ਸੀ, ਜਿਸ ਵਿੱਚ ਕਿਸੇ ਸ਼ਹਿਰੀ ਖੇਤਰ ਨੂੰ ‘ਵਿਸ਼ਵ ਸ਼ਹਿਰ’ ਮੰਨੇ ਜਾਣ ਦੇ ਮਾਪਦੰਡ ਨਿਰਧਾਰਤ ਕੀਤੇ ਸਨ। ਮੈਂ ਦਲੀਲ ਦਿੱਤੀ ਸੀ ਕਿ ਵਿਸ਼ਵ ਸ਼ਹਿਰ ਦਾ...
ਨਰਿੰਦਰ ਪਾਲ ਸਿੰਘ ਜਗਦਿਓ ਪੰਦਰਾਂ-ਸੋਲ੍ਹਾਂ ਸਾਲ ਪਹਿਲਾਂ ਮੈਂ ਚੰਡੀਗੜ੍ਹ ਇੱਕ ਨਿੱਜੀ ਟੀਵੀ ਚੈਨਲ ਵਿੱਚ ਨੌਕਰੀ ਕਰਦਾ ਸੀ। ਉੱਤਰ ਪ੍ਰਦੇਸ਼ (ਯੂ.ਪੀ.) ਦਾ ਰਹਿਣ ਵਾਲਾ ਰਿਤੇਸ਼ ਨਾਂ ਦਾ ਮੇਰਾ ਇੱਕ ਸਹਿਕਰਮੀ ਸੀ। ਪਿਛਲੇ ਦਿਨੀਂ ਉਸ ਦਾ ਜਨਮ ਦਿਨ ਸੀ ਜਿਸ ਬਾਰੇ ਮੈਨੂੰ...
ਡਾ. ਚੰਦਰ ਤ੍ਰਿਖਾ ਲਾਹੌਰ ਦੀ ਕ੍ਰਿਸ਼ਨਾ ਗਲੀ ਵਾਲੀ ਜੱਗ ਮਾਈ ਦਾ ਅਸਲੀ ਨਾਮ ਜਮਨਾ ਦੇਵੀ ਸੀ। ਜਦੋਂ 14 ਅਗਸਤ 1947 ਦੀ ਸਵੇਰ ਉਹ ਉੱਠੀ ਤਾਂ ਸਾਰੀ ਗਲੀ ’ਚ ਰੌਲਾ ਪਿਆ ਹੋਇਆ ਸੀ। ਉਹ ਰੌਲਾ ਸਿਰਫ਼ ਗਲੀ ’ਚ ਹੀ ਨਹੀਂ ਸੀ,...
ਗੁਰਮੀਤ ਕੜਿਆਲਵੀ ਉਨ੍ਹਾਂ ਦੋਵਾਂ ਨੇ ਆਪਣੇ ਸੀਟ ਨੰਬਰ ਨੂੰ ਧਿਆਨ ਨਾਲ ਵੇਖਿਆ ਅਤੇ ਸਾਮਾਨ ਵਾਲਾ ਬੈਗ ਵਿਚਕਾਰ ਖਾਲੀ ਥਾਂ ’ਤੇ ਰੱਖਦਿਆਂ ਲੰਮਾ ਸਾਰਾ ਸਾਹ ਲਿਆ। ਆਦਮੀ ਨੇ ਖੜ੍ਹੇ ਖੜ੍ਹੇ ਹੀ ਆਸੇ ਪਾਸੇ ਨਜ਼ਰ ਮਾਰ ਕੇ ਸਵਾਰੀਆਂ ਦਾ ਜਾਇਜ਼ਾ ਲਿਆ। ‘‘ਸ਼ੁਕਰ...
ਡਾ. ਸੁਦਰਸ਼ਨ ਗਾਸੋ ਭਾਸ਼ਾ ਮਨੁੱਖੀ ਸੱਭਿਅਤਾ ਦੀਆਂ ਅਨਮੋਲ ਤੇ ਅਮੁੱਲੀਆਂ ਪ੍ਰਾਪਤੀਆਂ ਦਾ ਪ੍ਰਮਾਣ ਤੇ ਪ੍ਰਕਾਸ਼ ਹੁੰਦੀ ਹੈ, ਜਿਸ ਵਿੱਚੋਂ ਮਨੁੱਖੀ ਜੀਵਨ, ਮਨ, ਸਮਾਜ ਤੇ ਸੱਭਿਆਚਾਰ ਦੇ ਅਨੇਕਾਂ ਰੰਗ ਤੇ ਰੂਪ, ਸੁਰ ਤੇ ਸਰੂਪ ਉਭਰਦੇ, ਪ੍ਰਗਟ ਹੁੰਦੇ ਤੇ ਪ੍ਰਕਾਸ਼ਿਤ ਹੁੰਦੇ ਹਨ...
ਲਖਵਿੰਦਰ ਜੌਹਲ ‘ਧੱਲੇਕੇ’ ਪਾਕਿਸਤਾਨ ਦੇ ਸੂਬਾ ਸਿੰਧ ਦੀ ਰਾਜਧਾਨੀ ਕਰਾਚੀ ਤੋਂ ਲਗਪਗ 120 ਕਿਲੋਮੀਟਰ ਦੂਰ ਚੜ੍ਹਦੇ ਵੱਲ ਸ਼ਹਿਰ ਠੱਠਾ ਪੈਂਦਾ ਹੈ। ਇਸ ਸ਼ਹਿਰ ਦੇ ਨਾਲ ਹੀ ਦੁਨੀਆ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਕਬਰਸਤਾਨਾਂ ਵਿੱਚੋਂ ਸ਼ੁਮਾਰ ਮਕਲੀ ਕਬਰਸਤਾਨ ਮੌਜੂਦ ਹੈ।...
ਤਰਸੇਮ ਸਿੰਘ ਭੰਗੂ ਕਥਾ ਪ੍ਰਵਾਹ ‘ਬਾਪੂ ਤੇਰੇ ਕਰਕੇ ਮੈਂ ਪੈਰਾਂ ’ਤੇ ਖਲੋਅ ਗਿਆ’ ਫੋਨ ਦੀ ਰਿੰਗ ਟੋਨ ਨੇ ਸਾਬਕਾ ਸੂਬੇਦਾਰ ਗੁਰਤੇਜ ਸਿੰਘ ਨੂੰ ਸੁਚੇਤ ਕੀਤਾ। ਸਕਰੀਨ ਉੱਤੇ ਵਿਦੇਸ਼ੀ ਨੰਬਰ ਡਿਸਪਲੇਅ ਹੋ ਰਿਹਾ ਸੀ। ਅਜਿਹੇ ਫੋਨਾਂ ਜ਼ਰੀਏ ਹੁੰਦੇ ਸਾਈਬਰ ਅਪਰਾਧ ਵੀ...
ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਬੀਬੀਐੱਮਬੀ ਦੇ ਡੈਮਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਖਿਲਾਫ਼ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਵਿਰੋਧੀ ਧਿਰਾਂ ਨੇ ਮਤੇ ’ਤੇ ਸਹਿਮਤੀ ਦਿੱਤੀ। ਮੁੱਖ ਮੰਤਰੀ ਦੀ ਹਾਜ਼ਰੀ ’ਚ ਮਤਾ ਪਾਸ ਹੋਇਆ।...
ਅਰਵਿੰਦਰ ਜੌਹਲ ਨਿਰਸੰਦੇਹ, ਇਸ ਸਾਲ ਦੇ ਤੀਜੇ ਮਹੀਨੇ ਦੀ ਪਹਿਲੀ ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਇੱਕ ਚੰਗਾ ਉੱਦਮ ਕਿਹਾ ਜਾ ਸਕਦਾ ਹੈ। ਬੀਤੇ ਦਿਨੀਂ ਇਸ ਮੁਹਿੰਮ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ...
ਦਿਲ ਦੇ ਨਾਲ ਕੋਈ ਸੋਚ ਸੰਵਾਦ ਕਰਦੀ, ਲੰਮੀ ਸੋਚਾਂ ਦੀ ਹੁੰਦੀ ਜਾਏ ਲੜੀ ਮੀਆਂ। ਵਹਿਣ ਦਿਲਾਂ ਦੇ ਕਦੀ ਆ ਜ਼ੋਰ ਪਾਉਂਦੇ, ਖੁੱਲ੍ਹਦਾ ਮੂੰਹ ਹੈ ਮਾਰਨ ਨੂੰ ਤੜ੍ਹੀ ਮੀਆਂ। ਰਸਤਾ ਘੇਰ ਦਿਮਾਗ ਫਿਰ ਆਣ ਖੜਦਾ, ਕਹਿੰਦਾ ਠਹਿਰ ਤੂੰ ਹੋਰ ਦੋ ਘੜੀ...
‘ਮੰਗਲਵਾਰ ਦੁਪਹਿਰ ਦੀ ਨੀਂਦ’ ਗੈਬਰੀਅਲ ਗਾਰਸੀਆ ਮਾਰਖੇਜ਼ ਦੀ ਸਪੇਨੀ ਕਹਾਣੀ ‘ਲਾ ਸਿਏਸਤਾ ਡੈੱਲ ਮਾਰਟਿਸ’ ਦਾ ਪੰਜਾਬੀ ਅਨੁਵਾਦ ਹੈ। ‘ਸਿਏਸਤਾ’ ਦਾ ਅਰਥ ਹੈ ਦੁਪਹਿਰ ਦੀ ਨੀਂਦ। ਲਾਤੀਨੀ ਅਮਰੀਕਾ ਵਿੱਚ ਗਰਮੀ ਦੇ ਦਿਨਾਂ ਵਿੱਚ ਦੁਪਹਿਰ ਵੇਲੇ ਰੋਟੀ ਖਾਣ ਤੋਂ ਬਾਅਦ ਕੁਝ ਸਮੇਂ...
ਪਰਮਜੀਤ ਢੀਂਗਰਾ ਪਹਿਲਗਾਮ ਹਮਲੇ ਤੋਂ ਬਾਅਦ ਮਈ ਦੇ ਅੰਤ ਵਿੱਚ ਮੇਰਾ ਤੀਜੀ ਵਾਰ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਸਬੱਬ ਬਣਿਆ। ਬਾਬਾ ਨਾਨਕ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੇਰੇ ਸਮਾਂ ਇਸ ਧਰਤੀ ’ਤੇ ਕਿਰਤ-ਕਰਮ ਕਰਦਿਆਂ ਬਿਤਾਇਆ। 1521 ਵਿੱਚ...
ਗ਼ਜ਼ਲ ਸਰਦਾਰ ਪੰਛੀ ਓਸ ਦੀ ਅੱਖ ਦਾ ਇਸ਼ਾਰਾ ਹੋ ਗਿਆ। ਭੰਵਰ ਦਰਿਆ ਦਾ ਕਿਨਾਰਾ ਹੋ ਗਿਆ। ਤੇਰੇ ਮੱਥੇ ਦਾ ਇਹ ਟਿੱਕਾ ਸੋਹਣੀਏ! ਮੇਰੀ ਕਿਸਮਤ ਦਾ ਸਿਤਾਰਾ ਹੋ ਗਿਆ। ਤੇਰੀ ਫੋਟੋ ਚੁੰਮੀ ਸੀ ਕਿ ਓਸ ਦਾ, ਮੇਰੇ ਹੋਠਾਂ ਤੇ ਉਤਾਰਾ ਹੋ...
ਸੁਰਿੰਦਰ ਸਿੰਘ ਤੇਜ ਸਾਡੇ ਵਿੱਚੋਂ ਕਿੰਨਿਆਂ ਕੁ ਨੂੰ ਇਹ ਪਤਾ ਹੈ ਕਿ ਸਿੱਖ ਮਿਸਲਾਂ ਦਾ ਸੰਕਲਪ 1850ਵਿਆਂ ਦੌਰਾਨ ਸ੍ਰੀ ਅਕਾਲ ਤਖ਼ਤ ’ਤੇ ਰੱਖੀਆਂ ਜਾਂਦੀਆਂ ਉਨ੍ਹਾਂ ਫਾਈਲਾਂ ਤੋਂ ਸ਼ੁਰੂ ਹੋਇਆ ਜਿਨ੍ਹਾਂ ਵਿੱਚ ਸਿੱਖ ਸਰਦਾਰ ਆਪੋ-ਆਪਣੇ ਵੱਲੋਂ ਜਿੱਤੇ ਇਲਾਕਿਆਂ ਦੀ ਜਾਣਕਾਰੀ ਦਰਜ...
ਸੁਖਦੇਵ ਸਿੰਘ ਔਲਖ ਵਿਅੰਗ ਕਿੱਕਰ ਸਿੰਘ ਨੇ ਆਪਣੇ ਮਹਿਕਮੇ ਵਿੱਚੋਂ ਸੇਵਾਮੁਕਤੀ ਤੋਂ ਪਹਿਲਾਂ ਹੀ ਆਪਣੀ ਸਾਰੀ ਕਬੀਲਦਾਰੀ (ਬੱਚਿਆਂ ਦੀ ਤਾਲੀਮ, ਨੌਕਰੀਆਂ ਦਾ ਪ੍ਰਬੰਧ ਤੇ ਵਿਆਹ ਸ਼ਾਦੀ ਕਰਨ) ਦਾ ਸਾਰਾ ਕੰਮ ਨਿਬੇੜ ਲਿਆ ਸੀ। ਰਿਹਾਇਸ਼ ਲਈ ਵਧੀਆ ਕੋਠੀ ਤੇ ਭਾਈ ਨੂੰ...
ਡਾ. ਇਕਬਾਲ ਸਿੰਘ ਸਕਰੌਦੀ ਕਥਾ ਪ੍ਰਵਾਹ ਯੂਨੀਵਰਸਿਟੀ ਦਾ ਸੈਨੇਟ ਹਾਲ ਡਿਗਰੀ ਲੈਣ ਵਾਲਿਆਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਮੈਨੂੰ ਪੀ.ਐੱਚਡੀ. ਦੀ ਵੱਕਾਰੀ ਡਿਗਰੀ ਦਿੱਤੀ ਜਾਣੀ ਸੀ। ਉਸ ਦਿਨ ਡਿਗਰੀ ਲੈ ਕੇ ਮੈਂ ਰਾਤ ਨੂੰ ਅੱਠ ਵਜੇ ਆਪਣੇ ਸ਼ਹਿਰ ਦੇ...
ਪ੍ਰਿੰਸੀਪਲ ਵਿਜੈ ਕੁਮਾਰ ਜਰਮਨ ਦਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਫਰੋਬੇਲ ਆਪਣੇ ਇੱਕ ਲੇਖ ਵਿੱਚ ਲਿਖਦਾ ਹੈ ਕਿ ਜਦੋਂ ਤੱਕ ਸ਼ਬਦ ਨਿਰਾਕਾਰ ਹੁੰਦੇ ਹਨ, ਉਦੋਂ ਤੱਕ ਉਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ ਪਰ ਜਦੋਂ ਇਹ ਮਨੁੱਖੀ ਜ਼ੁਬਾਨ ’ਚੋਂ ਨਿਕਲ ਕੇ ਸਾਕਾਰ ਹੋ...