ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਹਿਤ

  • ਸਿਆਣੇ ਆਖਦੇ ਹਨ ਕਿ ਤਨ ਤੇ ਮਨ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਸਾਡੇ ਤਨ ਮਨ ਦੀ ਇਕਸੁਰਤਾ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਜੇਕਰ ਸਾਡਾ ਤਨ ਮਨ ਸ਼ੁੱਧ ਨਹੀਂ ਤਾਂ ਇਨ੍ਹਾਂ ਦੀ...

    Baljinder Mann
    09 Aug 2025
  • ਧਰਤੀ ਉੱਪਰ ਲੰਮਾ ਸਮਾਂ ਮੌਜੂਦ ਰਹਿਣ ਅਤੇ ਹੌਲੀ-ਹੌਲੀ ਖਿਸਕਦੇ ਰਹਿਣ ਵਾਲੇ ਸੰਘਣੀ ਬਰਫ਼ ਦੇ ਵੱਡ-ਆਕਾਰੀ ਢੇਲਿਆਂ ਨੂੰ ਗਲੇਸ਼ੀਅਰ ਜਾਂ ਬਰਫ਼ ਦੇ ਪਹਾੜ ਆਖਦੇ ਹਨ। ਧਰਤੀ ਦੇ ਠੰਢੇ ਇਲਾਕਿਆਂ ਵਿੱਚ ਪੈ ਰਹੀ ਬਰਫ਼ ਜਦੋਂ ਆਪਣੇ ਭਾਰ ਨਾਲ ਦੱਬੀ ਜਾਂਦੀ ਹੈ ਤਾਂ...

    Ashwani Chatarth
    09 Aug 2025
  • ਚਿਤਕੁਲ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦਾ ਭਾਰਤ ਚੀਨ ਦੀ ਸਰਹੱਦ ਨੇੜੇ ਵਸਿਆ ਹੋਇਆ ਭਾਰਤ ਦਾ ਆਖ਼ਰੀ ਪਿੰਡ ਹੈ। ਇਸ ਤੋਂ ਅੱਗੇ ਚੀਨ ਦੀ ਸਰਹੱਦ ਤੱਕ ਕੋਈ ਵਸੋਂ ਨਹੀਂ ਹੈ। ਇਹ ਪਿੰਡ ਸਮੁੰਦਰ ਤਲ ਤੋਂ 11320 ਫੁੱਟ ਦੀ ਉਚਾਈ ’ਤੇ...

  • ਸਰਪ੍ਰਾਈਜ਼ ਡਾ. ਇਕਬਾਲ ਸਿੰਘ ਸਕਰੌਦੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਸਨ। ਇੰਦਰਜੀਤ ਅਤੇ ਵੀਰਪਾਲ ਦੋਵੇਂ ਸਕੇ ਭੈਣ ਭਰਾ ਸਨ। ਇੰਦਰਜੀਤ ਦਸ ਸਾਲਾਂ ਦਾ ਸੀ ਅਤੇ ਭੈਣ ਛੇ ਸਾਲਾਂ ਦੀ। ਦੋਵਾਂ ਨੇ ਪਹਿਲੀਆਂ ਚਾਰ ਛੁੱਟੀਆਂ ਵਿੱਚ ਹੀ ਸਕੂਲੋਂ ਮਿਲਿਆ...

    .
    06 Aug 2025
  • Advertisement
  • ਪਵਿੱਤਰ ਇਹ ਤਿਉਹਾਰ ਅਮਰੀਕ ਸਿੰਘ ਤਲਵੰਡੀ ਬਾਕੀ ਤਿਉਹਾਰਾਂ ਨਾਲੋਂ ਡਿੱਠਾ, ਬੜਾ ਪਵਿੱਤਰ ਇਹ ਤਿਉਹਾਰ। ਰੱਖੜੀ ਦੇ ਇਸ ਗਾਨੇ ਵਿੱਚ, ਭੈਣ ਭਰਾ ਦਾ ਗੁੰਦਿਆ ਪਿਆਰ। ਭੈਣਾਂ ਦੀਆਂ ਸੱਧਰਾਂ ਵਾਲਾ, ਏਹਦੇ ਵਿੱਚ ਹੈ ਛੁਪਿਆ ਖ਼ਜ਼ਾਨਾ। ਵੀਰਾਂ ਦੇ ਗੁੱਟ ’ਤੇ ਬੰਨ੍ਹਣ ਲਈ, ਬਹੁਤ...

    .
    06 Aug 2025
  • ਅਰਵਿੰਦਰ ਜੌਹਲ ਫਰਾਂਸ, ਬਰਤਾਨੀਆ ਅਤੇ ਕੈਨੇਡਾ ਨੇ ਸਤੰਬਰ ਮਹੀਨੇ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਫਲਸਤੀਨ ਨੂੰ ਮਾਨਤਾ ਦੇਣ ਦੀ ਗੱਲ ਆਖੀ ਹੈ। ਦੁੱਖ ਦੀ ਗੱਲ ਇਹ ਹੈ ਕਿ ਕੈਨੇਡਾ ਨੇ ਅਜੇ ਇਹ ਗੱਲ ਮੂੰਹੋਂ ਕੱਢੀ ਹੀ ਸੀ ਕਿ...

    .
    02 Aug 2025
  • ਭਟਕਣ, ਭਟਕਣ ਹੀ ਦਿਸਦੀ ਚਹੁੰ ਪਾਸੇ, ਕੰਨੀ ਆਸ ਦੀ ਨਜ਼ਰ ਨਹੀਂ ਆਏ ਮੀਆਂ। ਆਦਮੀ ਆਮ ਨੂੰ ਆਸ ਸੀ ਰਹਿਬਰਾਂ ਤੋਂ, ਕੁਰਾਹੇ ਲੋਕ ਕੁਝ ਰਹਿਬਰਾਂ ਪਾਏ ਮੀਆਂ। ਬੰਦਾ ਆਸਾਂ ਵਿੱਚ ਧਰਮ ਦਾ ਰਾਹ ਫੜਦਾ, ਓਧਰ ਵੀ ਕੰਡੇ ਆ ਬਹੁਤ ਵਿਛਾਏ ਮੀਆਂ।...

    .
    02 Aug 2025
  • ਨਾਵਲ ‘ਤੀਲ੍ਹਾ’ (ਲੇਖਕ: ਰਿਪੁਦਮਨ ਸਿੰਘ ਰੂਪ; ਪੰਨੇ: 130; ਕੀਮਤ: 295 ਰੁਪਏ; ਯੂਨੀਸਟਾਰ ਬੁਕਸ, ਮੁਹਾਲੀ) ਕੋਰਟਾਂ-ਕਚਹਿਰੀਆਂ ਤੇ ਵਕੀਲਾਂ ਦੇ ਅੰਦਰੂਨੀ ਅਤੇ ਬਾਹਰੀ ਦਾਅ-ਪੇਚਾਂ, ਕਾਰਜਸ਼ੈਲੀ, ਦੋਸਤੀਆਂ ਦੁਸ਼ਮਣੀਆਂ ਦੇ ਵਿਹਾਰ ਨੂੰ ਪੇਸ਼ ਕਰਦਾ ਹੈ। ਨਾਵਲ ਦਾ ਲੇਖਕ ਖ਼ੁਦ ਵਕੀਲ ਹੈ। ਉਸ ਦਾ ਇਸ...

  • Advertisement
  • ਪਿਛਲੇ ਦਿਨੀਂ ਇੱਕ ਸਮਾਗਮ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੇਰੀ ਸੀ। ਨਵ-ਨਿਯੁਕਤ ਲੈਕਚਰਾਰਾਂ ਅਤੇ ਹੋਰ ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦੇਣੇ ਸਨ। ਸਮਾਗਮ ਦੀ ਸਮਾਪਤੀ ਮਗਰੋਂ ਇੱਕ ਮਹਿਲਾ ਮੇਰੇ ਕੋਲ ਆਈ ਅਤੇ ਕਹਿੰਦੀ, ‘‘ਤੁਹਾਡੀ ਬੋਲੀ ਕਿੰਨੀ ਮਿੱਠੀ ਹੈ...

    Narinderpal Jagdeo
    02 Aug 2025
  • ਮੈਂ ਥੋਡ਼੍ਹੀ ਵਿੱਥ ’ਤੇ ਖਡ਼੍ਹੇ ਇੱਕ ਝੁੰਡ ਦੇ ਕਰੀਬ ਗਿਆ। ਮੈਨੂੰ ਦੇਖ ਕੇ ਉਨ੍ਹਾਂ ਆਪਣੇ ਮੂੰਹ ਦੂਜੇ ਪਾਸੇ ਮੋਡ਼ ਲਏ। ਉੱਥੋਂ ਮੈਂ ਦੂਜੀ ਮਿੱਤਰ ਟੋਲੀ ਵੱਲ ਤੁਰ ਪਿਆ। ਦੂਰੋਂ ਸਾਰੇ ਨੱਚਦੇ-ਟੱਪਦੇ ਦਿਖਾਈ ਦਿੱਤੇ। ਮਨ ਹੀ ਮਨ ਮੈਂ ਸੋਚੀ ਜਾ ਰਿਹਾ ਸੀ ਕਿ ਆਪਣੀ ਗੱਲ ਕਿੱਥੋਂ ਸ਼ੁਰੂ ਕੀਤੀ ਜਾ ਸਕਦੀ ਹੈ। ਜਦੋਂ ਮੈਂ ਉਨ੍ਹਾਂ ਦੇ ਕਰੀਬ ਪਹੁੰਚਿਆ ਤਾਂ ਸਾਰੇ ਤ੍ਰਬਕ ਕੇ ਥਿਰ ਹੋ ਗਏ। ਮੈਂ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ। ... ਉਸ ਦੇ ਮੂੰਹੋਂ ਈਸ਼ਵਰ ਦਾ ਦਰਜਾ ਪ੍ਰਾਪਤ ਕਰ ਚੁੱਕਾ ਮੈਂ ਅਜੀਬ ਸਥਿਤੀ ਦਾ ਸਾਹਮਣਾ ਕਰ ਰਿਹਾ ਸੀ।

    Jagtarjit Singh
    02 Aug 2025
  • ਡਾ. ਹੈਨਨ ਅਸ਼ਰਵੀ, ਫ਼ਲਸਤੀਨੀ ਰਾਸ਼ਟਰੀ ਕੌਂਸਲ ਦੀ ਚੁਣੀ ਹੋਈ ਮੈਂਬਰ ਸੀ। ਸਿੱਖਿਆ ਮੰਤਰੀ ਅਤੇ ਫ਼ਲਸਤੀਨੀ ਲਹਿਰ ਦੇ ਸੁਪਰੀਮ ਆਗੂ ਯਾਸਰ ਅਰਾਫ਼ਾਤ ਦੀ ਪ੍ਰਾਈਵੇਟ ਸੈਕਟਰੀ ਅਤੇ ਸਪੋਕਸਪਰਸਨ ਵੀ ਰਹੀ ਸੀ। ਭਾਵੁਕ ਡਾ. ਹੈਨਨ ਆਪਣੀ ਸੀਟ ਤੋਂ ਉੱਠ ਕੇ ਮੇਰੇ ਕੋਲ ਆਈ ਅਤੇ ਸਨਮਾਨ ਵਜੋਂ ਮੈਨੂੰ ਉਸ ਨੇ ਤਿੰਨ ਵਾਰ ਜੱਫੀ ਪਾਈ ਜਿਵੇਂ ਕੋਈ ਚਿਰੋਂ ਵਿਛੁੰਨਿਆ ਅਚਾਨਕ ਮਿਲਿਆ ਹੋਵੇ।

    Ramesh Kumar
    02 Aug 2025
  • ਘੱਟੋ-ਘੱਟ ਅਸੀਂ ਇਹ ਦਿਖਾਵਾ ਨਾ ਕਰੀਏ ਕਿ ਭਾਰਤ ਵਿੱਚ ਸਾਨੂੰ ਨਹੀਂ ਪਤਾ ਕਿ ਗਾਜ਼ਾ ਵਿੱਚ ਕੀ ਹੋ ਰਿਹਾ ਹੈ ਜਾਂ ਇਹ ਕਹਿ ਕੇ ਜ਼ਿੰਮੇਵਾਰੀ ਤੋਂ ਨਾ ਭੱਜੀਏ ਕਿ ਸਾਡੇ ਕੋਲ ਆਪਣੀਆਂ ਹੀ ਘਰੇਲੂ ਸਮੱਸਿਆਵਾਂ ਬਥੇਰੀਆਂ ਹਨ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣਾ ਬਣਦਾ ਹੈ। ਜਦੋਂ ਲੋਕ ਖ਼ੁਰਾਕ, ਪਾਣੀ, ਦਵਾਈਆਂ ਤੇ ਆਸਰੇ ਤੋਂ ਵਾਂਝੇ ਰਹਿੰਦੇ ਹਨ, ਕਿਸੇ ਦੁਰਘਟਨਾ ਕਰ ਕੇ ਨਹੀਂ, ਬਲਕਿ ਜਾਣਬੁੱਝ ਕੇ ਖੇਡੀ ਜਾ ਰਹੀ ਰਾਜਨੀਤੀ ਕਰ ਕੇ ਤਾਂ ਇਹ ਸਿਰਫ਼ ਇੱਕ ਮਾਨਵਤਾਵਾਦੀ ਸੰਕਟ ਨਹੀਂ ਰਹਿ ਜਾਂਦਾ; ਇੱਕ ਜੰਗੀ ਅਪਰਾਧ ਬਣ ਜਾਂਦਾ ਹੈ। ... ਅਸੀਂ ਇਹ ਨਾ ਕਹੀਏ, ‘‘ਸਾਨੂੰ ਇਸ ਬਾਰੇ ਪਤਾ ਨਹੀਂ ਲੱਗਾ।’’ ਅਸੀਂ ਸਭ ਦੇਖਿਆ। ਅਸੀਂ ਜਾਣਦੇ ਸੀ। ਅਸੀਂ ਕੁਝ ਨਹੀਂ ਕੀਤਾ।

    Manoj Kumar Jha
    02 Aug 2025
  • ਭਗਵਾਨ ਨੂੰ ਹਰ ਸਾਲ ਭਾਰਤ ਵਿੱਚ ਕਰੋੜਾਂ ਲੋਕ ਪੂਜਦੇ ਹਨ। ਭਗਵਾਨ ਦੀ ਤਿੰਨ ਚੌਥਾਈ ਪੂਜਾ ਅਰਚਨਾ ਉਹ ਸਰਕਾਰੀ ਮੁਲਾਜ਼ਮ ਕਰਦੇ ਹਨ, ਜਿਹੜੇ ਸਸਪੈਂਡ ਹੋ ਜਾਂਦੇ ਹਨ; ਜਿਨ੍ਹਾਂ ਦੀ ਤਰੱਕੀ ਰੋਕ ਲਈ ਜਾਂਦੀ ਹੈ ਜਾਂ ਜਿਨ੍ਹਾਂ ਉੱਤੇ ਰਿਸ਼ਵਤ ਲੈਣ ਆਦਿ ਦੇ...

    Hari Shankar Parsai
    02 Aug 2025
  • ਦਫ਼ਤਰ ਅੰਦਰ ਵੜਨ ਤੋਂ ਪਹਿਲਾਂ ਅਚਾਨਕ ਉਸ ਦੀ ਨਜ਼ਰ ਪਿਉ ਪੁੱਤ ’ਤੇ ਪੈ ਗਈ ਸੀ। ਦੋਵੇਂ ਲੰਮੀ ਕਤਾਰ ਦੇ ਅਖ਼ੀਰ ਵਿੱਚ ਖੜ੍ਹੇ ਸਨ। ਸੁਰੱਖਿਆ ਕਰਮੀ ਗੇਟ ’ਤੇ ਰੁਕ ਗਿਆ ਅਤੇ ਅੰਜਲੀ ਆਪਣੀ ਉੱਚੀ ਕੁਰਸੀ ’ਤੇ ਜਾ ਬਿਰਾਜੀ। ਬਾਬੂ ਲੋਕ ਅਦਬ...

  • ਗ਼ਜ਼ਲ ਗੁਰਭਜਨ ਗਿੱਲ ਗੁਰੂ ਨਾਨਕ ਦੀ ਬਾਣੀ ਪੜ੍ਹਦਾਂ, ਸਿਰ ਸੂਹੀ ਦਸਤਾਰ ਵੀ ਹੈ। ਦਸਮ ਪਿਤਾ ਤਾਂ ਮੁਸ਼ਕਿਲ ਵੇਲੇ ਬੇਕਸੀਆਂ ਵਿੱਚ ਯਾਰ ਵੀ ਹੈ। ਧਰਤੀ ਦੀ ਮਰਯਾਦਾ ਸਮਝਾਂ ਦੁੱਲਾ ਬੁੱਲਾ ਬੁੱਕਲ ਵਾਂਗ, ਫਿਰ ਵੀ ਸੰਗਲ ਟੁੱਟਦੇ ਹੀ ਨਾ ਇਸ ਦਾ ਮਨ...

    .
    02 Aug 2025
  • ਮੈਂ ਨਾਲੋ ਨਾਲ ਬੇਰੁਜ਼ਗਾਰ ਆਰਟ/ਕਰਾਫਟ ਟੀਚਰਜ਼ ਯੂਨੀਅਨ ਨਾਲ ਜੁੜੇ ਹੋਣ ਕਾਰਨ ਯੂਨੀਅਨ ਦੀਆਂ ਮੰਗਾਂ, ਮੀਟਿੰਗਾਂ ਆਦਿ ਬਾਰੇ ਪ੍ਰੈੱਸ ਨੋਟ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ। ਯੂਨੀਅਨ ਦੇ ਪਟਿਆਲਾ ਜ਼ਿਲ੍ਹੇ ਦਾ ਕੰਮ ਮੇਰੀ ਦੁਕਾਨ ਤੋਂ ਹੀ ਚੱਲਦਾ ਸੀ ਅਤੇ ਮੈਂ ਦੁਕਾਨ ਦੇ ਕੰਮ ਨੂੰ ਵੀ ਸਾਂਭਦਾ, ਸਾਰੇ ਕਾਰੀਗਰਾਂ ਨੂੰ ਕਟਾਈ ਕਰ ਕੇ ਦੇਣ ਦਾ ਕੰਮ ਮੈਂ ਹੀ ਕਰਦਾ, ਭਰਾ ਅਤੇ ਕਾਰੀਗਰ ਸਿਲਾਈ ਹੀ ਕਰਦੇ। ਇਸ ਦੇ ਨਾਲ ਹੀ ਚੰਡੀਗੜ੍ਹ ਰੈਲੀਆਂ, ਧਰਨਿਆਂ, ਲਗਾਤਾਰ ਭੁੱਖ ਹੜਤਾਲ ਵਿੱਚ ਰਾਤਾਂ ਕੱਟਣ ਦੀ ਵੀ ਹਾਜ਼ਰੀ ਲੁਆਉਂਦਾ। ਸਿੱਖਿਆ ਵਿਭਾਗ ’ਚ ਵਿਭਾਗੀ ਚੋਣ ਕਮੇਟੀ ਵੱਲੋਂ ਮੇਰੀ ਚੋਣ ਹੋਣ ਉਪਰੰਤ ਅਖ਼ੀਰ 30 ਅਪਰੈਲ 1997 ਨੂੰ ਤਕਰੀਬਨ 13 ਸਾਲ ਦੀ ਬਰੇਕ ਬਾਅਦ ਬਤੌਰ ਰੈਗੂਲਰ ਅਧਿਆਪਕ ਸਰਕਾਰੀ ਹਾਈ ਸਕੂਲ ਉਲਾਣਾ ਵਿਖੇ ਹਾਜ਼ਰ ਹੋ ਕੇ ਮੁੜ ਨੌਕਰੀ ਵਿੱਚ ਆਇਆ। ਇਸ ਤਰ੍ਹਾਂ ਹੋਣਾ ਮੇਰੀ ਸਮਝ ਤੋਂ ਬਾਹਰ ਹੈ ਕਿ ਮੇਰਾ ਨੌਕਰੀ ’ਚ ਹੱਥ ਪੈਣ ਦੇ ਬਾਵਜੂਦ ਮੈਂ ਕਾਮਯਾਬ ਕਿਉਂ ਨਾ ਹੋਇਆ।

    Major Singh Nabha
    02 Aug 2025
  • ਇਹ ਬੜਾ ਹੈਰਾਨ ਕਰਨ ਵਾਲਾ ਤੱਥ ਹੈ ਕਿ ਸਾਡੀ ਭਾਰਤੀ ਲੋਕਾਂ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਮੌਨਸੂਨ ਪੌਣਾਂ ਨਾਲ ਜੁੜੀ ਹੋਈ ਹੈ। ਮੌਨਸੂਨ ਪੌਣਾਂ ਭਾਰਤ ਦੇ ਅਰਥਚਾਰੇ ਲਈ ਸਭ ਤੋਂ ਵੱਡਾ ਵਰਦਾਨ ਹਨ। ਮਈ ਜੂਨ ਦੇ ਮਹੀਨਿਆਂ ਦੌਰਾਨ ਜੇਠ ਹਾੜ੍ਹ ਦੀ...

    gurcharan noorpur
    02 Aug 2025
  • ਦੋ ਦੇਸੀ ਹਮਾਤੜ ਜਿਹੇ ਬੰਦੇ ਰਾਜਸਥਾਨ ਤੋਂ ਪੰਜਾਬ ਵਿੱਚ ਆਪਣੇ ਇੱਕ ਸਰਦੇ ਪੁੱਜਦੇ ਰਿਸ਼ਤੇਦਾਰ ਨੂੰ ਮਿਲਣ ਆ ਗਏ। ਰੋਟੀ ਖੁਆਉਣ ਤੋਂ ਬਾਅਦ ਦੋਵਾਂ ਦਾ ਉਤਾਰਾ ਚੁਬਾਰੇ ਵਿੱਚ ਸੀ ਜਿੱਥੇ ਨਵੀਂ ਨਵੀਂ ਆਈ ਬਿਜਲੀ ਦਾ ਲਾਟੂ (ਬਲਬ) ਜਗ ਰਿਹਾ ਸੀ। ਭਾਈਵੰਦਾਂ ਦੇ ਘਰੇ ਤਾਂ ਦੀਵੇ ਜਗਦੇ ਸੀ, ਜੋ ਮਾੜੀ ਜੀ ਫੂਕ ਨਾਲ ਬੁਝ ਜਾਂਦੇ। ਦੋਵੇਂ ਅੱਧੀ ਰਾਤ ਤੱਕ ਗੱਲਾਂ ਮਾਰਦੇ ਰਹੇ। ਜਦੋਂ ਸੌਣ ਦਾ ਵੇਲਾ ਆਇਆ ਤਾਂ ਬਲਬ ਬੁਝਾਉਣਾ ਨਾ ਆਵੇ। ਦੋਵਾਂ ਨੇ ਮੰਜੇ ਉੱਪਰ ਚੜ੍ਹ ਕੇ ਪਹਿਲਾਂ ਤਾਂ ਬਲਬ ਨੂੰ ਬੁਝਾਉਣ ਲਈ ਫੂਕਾਂ ਮਾਰੀਆਂ। ਜਦੋਂ ਨਾ ਬੁਝਿਆ ਤਾਂ ਪਰਨਿਆਂ ਨਾਲ ਝੱਲਾਂ ਮਾਰ ਮਾਰ ਕੇ ਬੁਝਾਉਂਦੇ ਰਹੇ। ਅਖੀਰ ਸੌਂ ਗਏ। ਸਵੇਰ ਨੂੰ ਮੇਜ਼ਬਾਨ ਰਾਤ ਵਾਲੀ ਗੱਲ ਸੁਣ ਕੇ ਬਹੁਤ ਹੱਸਿਆ।

    Baljeet Sidhu
    01 Aug 2025
  • ਆਂਦਰਾਂ ਦੀ ਖਿੱਚ ਡਾ. ਇਕਬਾਲ ਸਿੰਘ ਸਕਰੌਦੀ ਜਦੋਂ ਵੀ ਵਿੱਦਿਆ ਦੇਵੀ ਦੀ ਧੀ ਜਾਂ ਜਵਾਈ ਦੇ ਫੋਨ ਦੀ ਘੰਟੀ ਵੱਜਦੀ ਤਾਂ ਉਹ ਇਕਦਮ ਚੌਕੰਨੀ ਹੋ ਜਾਂਦੀ। ਜਿਉਂ ਹੀ ਉਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਫੋਨ ’ਤੇ ਗੱਲ ਪੂਰੀ ਕਰ ਹਟਦਾ ਤਾਂ...

    .
    30 Jul 2025
  • ਸਾਵਣ ਝੜੀਆਂ ਮਨਜੀਤ ਕੌਰ ਚੜ੍ਹਿਆ ਸਾਉਣ ਮਹੀਨਾ ਮਾਏ ਲੱਗੀਆਂ ਸਾਵਣ ਝੜੀਆਂ ਨੀ। ਧਰਤੀ ਦੀ ਅੱਜ ਤਪਸ਼ ਮਿਟੀ ਜਦ ਕਿਣਮਿਣ ਕਣੀਆਂ ਵਰ੍ਹੀਆਂ ਨੀ। ਚੜ੍ਹਿਆ ਸਾਉਣ...। ਹਰ ਪਾਸਾ ਹਰਿਆਵਲ ਭਰਿਆ, ਖ਼ੁਸ਼ੀਆਂ ਛਹਿਬਰ ਲਾਈ ਨੀ, ਉਜਲੇ-ਉਜਲੇ ਫੁੱਲ ਤੇ ਬੂਟੇ , ਧਰਤ ਲਈ ਅੰਗੜਾਈ...

    .
    29 Jul 2025
  • ਅਰਵਿੰਦਰ ਜੌਹਲ ਭਾਰਤ ਦੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਸਾਡਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਦੇਸ਼ ਦੇ ਸਿਆਸੀ ਆਗੂ ਜਦੋਂ ਵੀ ਵਿਦੇਸ਼ ਦੌਰਿਆਂ ’ਤੇ ਜਾਂਦੇ ਹਨ ਤਾਂ ਮਾਣ ਨਾਲ ਵਾਰ ਵਾਰ ਆਖਦੇ...

    .
    26 Jul 2025
  • ਚਾਹੀਦਾ ਰਹਿਣਾ ਗਵਾਂਢ ਨਾਲ ਬਣ ਸਾਊ, ਤਦੇ ਫਿਰ ਕਰੂ ਉਹ ਸਾਊ ਵਿਹਾਰ ਬੇਲੀ। ਤੰਗ ਉਹਨੂੰ ਜੇ ਰਾਤ ਦਿਨ ਕਰੀ ਜਾਈਏ, ਕਦੀ ਫਿਰ ਕਰੂ ਉਹ ਮੋੜਵਾਂ ਵਾਰ ਬੇਲੀ। ਖ਼ੁਦ ਤਾਂ ਕਰੋ ਨਹੀਂ ਕਰੋ ਬੇਸ਼ੱਕ ਕੁਝ ਵੀ, ਚੁੱਕਣਾ ਦੇਣ ਲਈ ਬੜੇ ਹਨ...

    .
    26 Jul 2025
  • ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਪਾਲਿਸੀ 2025’ ਬਾਰੇ ਸਰਕਾਰੀ ਬਿਆਨਾਂ ਤੇ ਸਰਕਾਰੀ ਦਸਤਾਵੇਜ਼ਾਂ ਵਿੱਚ ਇਕ ਵੱਡਾ ਪਾੜਾ ਹੈ। ਸਰਕਾਰ ਵੱਲੋਂ ਵਾਰ ਵਾਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਨੀਤੀ ਤਹਿਤ ਕਿਸੇ ਦੀ ਵੀ ਜ਼ਮੀਨ ‘ਧੱਕੇ’ ਨਾਲ ਜਾਂ ‘ਮਰਜ਼ੀ’ ਤੋਂ...

    amarjit singh waraich
    26 Jul 2025
  • ਅਣਵੰਡਿਆ ਪੰਜਾਬ ਭੂਗੋਲਿਕ, ਸੱਭਿਆਚਾਰਕ, ਇਤਿਹਾਸਕ ਤੇ ਭਾਸ਼ਾਈ ਪੱਖੋਂ ਇੱਕ ਇਕਾਈ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਲੰਮੇ ਇਤਿਹਾਸ ਤੇ ਜੰਗਾਂ-ਯੁੱਧਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਵਿਸ਼ਾਲ ਰੂਪ ਦਿੱਤਾ ਜੋ ਅੰਗਰੇਜ਼ੀ ਰਾਜ ਸਮੇਂ ਤੱਕ ਇੰਜ ਹੀ ਰਿਹਾ। ਅੰਗਰੇਜ਼ਾਂ ਨੇ...

    paramjit dhingra
    26 Jul 2025
  • ਇਰਾਨੀ ਰੁੱਖੇਪਣ ਦਾ ਸਭ ਤੋਂ ਕੁਸੈਲਾ ਤਜਰਬਾ ਮੈਨੂੰ ਤਹਿਰਾਨ ਦੇ ਤਜਰਿਸ਼ ਚੌਕ ਵਿੱਚ ਹੋਇਆ। ਮਸ਼ਹਾਦ ਵੱਲ ਰਵਾਨਗੀ ਤੋਂ ਇੱਕ ਦਿਨ ਪਹਿਲਾਂ ਇਸ ਚੌਕ ’ਤੇ ਖ਼ਵਾਤੀਨ (ਔਰਤਾਂ) ਦੇ ਇੱਕ ਜ਼ਬਰਦਸਤ ਮੁਜ਼ਾਹਰੇ ਦੀਆਂ ਮੈਂ ਆਪਣੇ ਸੈੱਲ ਫੋਨ ਰਾਹੀਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ’ਤੇ ਇੱਕ ਪੁਲੀਸ ਵਾਲੇ ਨੇ ਮੇਰਾ ਫੋਨ ਖੋਹ ਲਿਆ। ਇੱਕ ਦੁਕਾਨਦਾਰ ਦੇ ਦਖ਼ਲ ਕਾਰਨ ਪੁਲੀਸ ਵਾਲੇ ਨੇ ਫ਼ੋਨ ਤਾਂ ਮੋਡ਼ ਦਿੱਤਾ, ਪਰ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਕੇ।

    surinder singh tej
    26 Jul 2025
  • ਵਿਸ਼ਵ ਦੇ ਮਹਾਨ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਨਿਬੰਧਕਾਰ ਅਤੇ ਵਿਚਾਰਕ ਓਨੋਰੇ ਦ ਬਾਲਜ਼ਾਕ (1799-1850) ਦੇ ਬਹੁਪੱਖੀ ਤੇ ਬਹੁਰੰਗੀ ਜੀਵਨ ’ਤੇ ਆਧਾਰਿਤ ਅਮਰੀਕੀ ਲੇਖਕ ਚਾਰਲਸ ਗੋਰਹਾਮ ਦਾ ਜੀਵਨੀ ਮੂਲਕ ਨਾਵਲ ‘ਵਾਈਨ ਆਫ ਲਾਈਫ’ ਪਹਿਲੀ ਵਾਰ 1958 ਵਿੱਚ ਡਾਇਲ ਪ੍ਰੈੱਸ, ਨਿਊਯਾਰਕ ਤੋਂ ਪ੍ਰਕਾਸ਼ਿਤ...

    Ja
    26 Jul 2025
  • ਕਬਰਿਸਤਾਨ ਦੀ ਫੇਰੀ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਉਮਰ ਅਬਦੁੱਲ੍ਹਾ ਨੇ ਟਵੀਟ ਕੀਤਾ: ‘13 ਜੁਲਾਈ ਦਾ ਕਤਲੇਆਮ ਸਾਡਾ ਜੱਲ੍ਹਿਆਂਵਾਲਾ ਬਾਗ਼ ਹੈ। ਜਿਨ੍ਹਾਂ ਲੋਕਾਂ ਨੇ ਆਪਣੀ ਜਾਨ ਦਿੱਤੀ, ਉਨ੍ਹਾਂ ਅੰਗਰੇਜ਼ ਸ਼ਾਸਨ ਖ਼ਿਲਾਫ਼ ਅਜਿਹਾ ਕੀਤਾ। ਕਸ਼ਮੀਰ ਨੂੰ ਬਰਤਾਨਵੀ ਸਰਬਉੱਚਤਾ ਦੇ ਅਧੀਨ ਚਲਾਇਆ ਜਾ ਰਿਹਾ ਸੀ। ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਹ ਸੱਚੇ ਨਾਇਕ, ਜਿਨ੍ਹਾਂ ਨੇ ਅੰਗਰੇਜ਼ੀ ਸ਼ਾਸਨ ਦੇ ਸਾਰੇ ਰੂਪਾਂ ਵਿਰੁੱਧ ਲੜਾਈ ਲੜੀ, ਅੱਜ ਸਿਰਫ਼ ਇਸ ਲਈ ਖਲਨਾਇਕ ਵਜੋਂ ਪੇਸ਼ ਕੀਤੇ ਜਾ ਰਹੇ ਹਨ ਕਿਉਂਕਿ ਉਹ ਮੁਸਲਮਾਨ ਸਨ।’

    ramchandra guha
    26 Jul 2025
  • ਭਾਰਤ ਦਾ ਦੱਖਣੀ ਹਿੱਸਾ ਤਿਕੋਣੇ ਆਕਾਰ ਦਾ ਤਿੰਨ ਪਾਸਿਆਂ ਤੋਂ ਸਮੁੰਦਰ, ਸਾਗਰਾਂ ਨਾਲ ਘਿਰਿਆ ਹੋਇਆ, ਪ੍ਰਾਚੀਨ ਕਲਾ, ਇਮਾਰਤਾਂ, ਭਾਸ਼ਾ ਤੇ ਸੱਭਿਆਚਾਰ ਦੀ ਵੰਨ-ਸੁਵੰਨਤਾ ਅਤੇ ਆਪਣੀ ਪਠਾਰੀ ਭੂਗੋਲਿਕ ਸਥਿਤੀ ਕਰਕੇ ਜਾਣਿਆ ਜਾਂਦਾ ਹੈ। ਇਸ ਵਿਲੱਖਣ ਧਰਤੀ ਦੇ ਰੂਬਰੂ ਹੋਣ ਲਈ ਅਸੀਂ...

    ranjit singh bareh
    26 Jul 2025
  • ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਗ਼ਦਰ ਪਾਰਟੀ ਦਾ ਵਿਸ਼ੇਸ਼ ਯੋਗਦਾਨ ਹੈ। ਗਦਰੀ ਬਾਬਿਆਂ ਵਿੱਚ ਭਾਈ ਭਗਵਾਨ ਸਿੰਘ, ਬਾਬਾ ਗੁਰਦਿੱਤ ਸਿੰਘ, ਭਾਈ ਜੀਵਨ ਸਿੰਘ, ਭਾਈ ਹਾਫ਼ਿਜ਼ ਅਬਦੁੱਲਾ, ਭਾਈ ਬਖਸ਼ੀਸ਼ ਸਿੰਘ ਖਾਨਪੁਰ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਚੰਦਾ ਸਿੰਘ ਵੜੈਚ...

    surinder singh neki
    26 Jul 2025
  • ਉਹਨੂੰ ਲੱਗਾ ਕਿ ਸਭ ਝੂਠ ਆ ਤੇ ਹੁਣੇ ਨੈੱਟ ਚਲ ਪੈਣਾ ਆ... ਫੇਰ ਸਕਰੀਨ ਵੇਖੀ ਲੋਡਿੰਗ ਆ ਰਹੀ ਸੀ। ਉਹ ਖਿਝਿਆ। ਸਿਰ ਉੱਤੋਂ ਦੀ ਪੰਛੀਆਂ ਦੀ ਡਾਰ ਲੰਘੀ ਤੇ ਜਾਪਿਆ ਜਿਵੇਂ ਚਿੜਾ ਰਹੀ ਹੋਵੇ। ਇਕਦਮ ਘੁੰਮਣਘੇਰੀ ਆਈ ਤੇ ਉਹਦਾ ਸਿਰ ਚਕਰਾਉਣ ਲੱਗਾ। ਸਿਮਰ ਨੂੰ ਫੇਰ ਲੱਗਾ ਕਿ ਵੱਤ ਆ ਜਾਣਗੇ। ਉਹ ਥੱਲੇ ਉਤਰਨ ਲੱਗਾ ਤੇ ਪੈਰ ਗੱਡੇ ਤੋਂ ਵੀ ਭਾਰੇ ਲੱਗੇ। ਜਾਪਦਾ ਸੀ ਗਿੱਟਿਆਂ ਨਾਲ ਜਿਵੇਂ ਵੱਟੇ ਬੰਨ੍ਹ ਦਿੱਤੇ ਹੋਣ। ਉਹ ਮਸੀਂ ਥੱਲੇ ਉਤਰਿਆ... ਆ ਕੇ ਬੈੱਡ ’ਤੇ ਪਿਆ... ਕੁਝ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹਨੂੰ ਖਿਝ ਹੀ ਚੜ੍ਹ ਰਹੀ ਸੀ। ਉਹਨੂੰ ਆਪਣੀ ਹਾਲਤ ਰੁਲਦੂ ਕੇ ਗੋਲੇ ਵਰਗੀ ਲੱਗੀ ਜੋ ਨਸ਼ੇ ਬਿਨਾਂ ਸੜਕ ’ਤੇ ਗਿੱਟੇ ਰਗੜ ਰਿਹਾ ਸੀ ਤੇ ਉੱਥੇ ਆਪਣੀ ਮਾਂ ਨੂੰ ਉੱਚੀ ਉੱਚੀ ਗਾਲ੍ਹਾਂ ਦੇ ਰਿਹਾ ਸੀ... ਮਾਂ ਚੁੰਨੀ ਹੱਥਾਂ ’ਚ ਫੜੀ ਕਦੇ ਗੋਲੇ ਦੇ ਪੈਰਾਂ ’ਚ ਰੱਖਦੀ ਤੇ ਕਦੇ ਲੋਕਾਂ ਦੇ।

    alfaaz
    26 Jul 2025
Advertisement