ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਹਿਤ

  • ਲਾਰਡ ਸਵਰਾਜ ਪਾਲ ਦੁਨੀਆ ਦਾ ਉੱਘਾ ਸਟੀਲ ਕਾਰੋਬਾਰੀ, ਯਾਰਾਂ ਦਾ ਯਾਰ, ਲਾਸਾਨੀ ਹਰਫ਼ਨਮੌਲਾ ਸ਼ਖਸੀਅਤ ਸੀ। ਆਪਣੇ ਆਪ ਨੂੰ ਅਸਲੀ ਪੰਜਾਬੀ ਕਹਿੰਦਾ ਮੇਰਾ ਇਹ ਮਿੱਤਰ 94 ਸਾਲਾਂ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਲਾਰਡ ਸਵਰਾਜ ਪਾਲ ਨੂੰ ਇਸ...

    krishan kumar ratoo
    23 Aug 2025
  • ਸੱਭਿਆਚਾਰਕ ਮੇਲਿਆਂ, ਟੈਲੀਵਿਜ਼ਨ ਅਤੇ ਫਿਲਮੀ ਖੇਤਰ ਦੇ ਸ਼ਾਹ-ਅਸਵਾਰ ਕਲਾਕਾਰ ਜਸਵਿੰਦਰ ਭੱਲਾ ਦੇ ਸੰਸਾਰੋਂ ਤੁਰ ਜਾਣ ਦੀ ਖ਼ਬਰ ਨੇ ਪੰਜਾਬੀ ਜਗਤ ਨੂੰ ਇਕਦਮ ਵੱਡਾ ਸਦਮਾ ਦਿੱਤਾ ਹੈ। ਸ਼ੁੱਕਰਵਾਰ 22 ਅਗਸਤ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੇ ਵਿਛੋੜੇ ਦੀ ਪਾਟੀ ਚਿੱਠੀ...

    Nirmal Jaura
    23 Aug 2025
  • ਗੱਲ ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਦੀ ਹੈ ਜਦੋਂ ਪੰਜਾਬ, ਖ਼ਾਸਕਰ ਮਾਲਵੇ ਇਲਾਕੇ ਦੇ ਵੱਡੇ ਖਿੱਤੇ ਵਿੱਚ ਸਾਉਣੀ ਦੀ ਮੁੱਖ ਫਸਲ ਨਰਮਾ ਹੀ ਹੁੰਦੀ ਸੀ। ਇਹ ਫਸਲ ਕਿਸਾਨ ਅਤੇ ਮਜ਼ਦੂਰ ਦੋਹਾਂ ਲਈ ਲਾਹੇਵੰਦ ਧੰਦਾ ਸੀ ਪਰ ਅਮਰੀਕਨ ਸੁੰਡੀ ਦੀ ਅਜਿਹੀ...

    Gurdeep Singh
    23 Aug 2025
  • ਅਖਾਣਾਂ ਦੀ ਪੰਜਾਬੀ ਜਨਜੀਵਨ ਅਤੇ ਸੱਭਿਆਚਾਰ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਲੋਕ ਸਾਹਿਤ ਦਾ ਬਹੁਤ ਖ਼ੂਬਸੂਰਤ ਅਤੇ ਮਹੱਤਵਪੂਰਨ ਅੰਗ ਹਨ। ਹਰ ਅਖਾਣ ਦੇ ਪਿਛੋਕੜ ਵਿੱਚ ਕੋਈ ਘਟਨਾ, ਕਥਾ, ਸਾਕਾ ਜਾਂ ਪ੍ਰਸੰਗ ਹੁੰਦਾ ਹੈ। ਅਖਾਣ ਨੂੰ ਅਖਾਉਤ, ਲੋਕੋਕਤੀ, ਕਹਾਵਤ ਵੀ...

    Iqbal Singh Sakrodi
    23 Aug 2025
  • Advertisement
  • ਆਸਮਾਨ ਵਿੱਚ ਛਾਈ ਸਤਰੰਗੀ ਪੀਂਘ ਹਰੇਕ ਲਈ ਹੀ ਖਿੱਚ ਦਾ ਕਾਰਨ ਹੁੰਦੀ ਹੈ। ਪਰ ਕੀ ਤੁਸੀਂ ਕਦੇ ਕੋਈ ਸਤਰੰਗੀ ਪਿੰਡ ਵੀ ਦੇਖਿਆ ਹੈ? ਮੈਨੂੰ ਅਜਿਹਾ ਪਿੰਡ ਵੇਖਣ ਦਾ ਮੌਕਾ 2019 ਵਿੱਚ ਆਪਣੀ ਇੰਡੋਨੇਸ਼ੀਆ ਦੀ ਯਾਤਰਾ ਦੌਰਾਨ ਮਿਲਿਆ। ਆਓ, ਤੁਹਾਨੂੰ ਵੀ...

    Harjinder Singh
    23 Aug 2025
  • ਪੰਜਾਬੀ ਦਾ ਮਨੋਰੰਜਕ ਸੀ ਉਹ ਪੰਜਾਬੀ ਦਾ ਮਨੋਰੰਜਕ ਸੀ ਉਹ ਹਰ ਪਰਿਵਾਰ ਦੀਆਂ ਖ਼ੁਸ਼ੀਆਂ ਵਿੱਚ ਗੂੜ੍ਹਾ ਰੰਗ ਪਾਉਂਦਾ ਡਾਕਟਰ ਲਲਾਰੀ ਕਾਮੇਡੀਅਨ ਚਾਚਾ ਤੇਰਾ ‘ਛਣਕਾਟਾ’ ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵੱਜ ਰਿਹਾ ਹੈ ‘ਚੱਕ ਦੇ ਫੱਟੇ’, ‘ਕੈਰੀ ਆਨ ਜੱਟਾ’, ‘ਜੱਟ...

    Amarjit Tanda
    23 Aug 2025
  • ਕੁਝ ਮਹੀਨੇ ਪਹਿਲਾਂ ਮੇਰੇ ਇੱਕ ਨਿੱਘੇ ਮਿੱਤਰ ਦੀ ਸ਼ੋਕ ਸਭਾ ਸੀ। ਉਹ ਕਾਲਜ ’ਚੋਂ ਪ੍ਰੋਫੈਸਰ ਸੇਵਾਮੁਕਤ ਹੋਇਆ ਸੀ। ਆਪਣੇ ਇਕੱਲੇ ਪੁੱਤਰ ਦੇ ਬੱਚੇ ਦੀ ਦੇਖਭਾਲ ਲਈ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਸੇਵਾਮੁਕਤੀ ਤੋਂ ਬਾਅਦ ਕਈ ਸਾਲਾਂ ਤੋਂ ਬੰਗਲੂਰੂ...

    Principal Vijay Kumar
    23 Aug 2025
  • ਰਮੇਸ਼ ਉੱਠਿਆ। ਅੱਧੀ ਰਾਤ ਸੀ। ਦੋਵੇਂ ਭੈਣਾਂ, ਮਾਂ ਤੇ ਪਿਉ ਝੂੰਬੀ ’ਚ ਹੇਠਾਂ ਸੁੱਤੇ ਪਏ ਸੀ। ਉਹ ਹੌਲੀ-ਹੌਲੀ ਝੂੰਬੀ ’ਚੋਂ ਬਾਹਰ ਨਿਕਲਿਆ ਅਤੇ ਹੋਰਾਂ ਝੂੰਬੀਆਂ ਵਿਚਦੀ ਹੁੰਦਾ ਹੋਇਆ ਸੜਕ ’ਤੇ ਆ ਗਿਆ। ਚਾਰੇ ਪਾਸੇ ਸੰਨਾਟਾ ਸੀ। ਰਾਤ ਸ਼ਾਂ-ਸ਼ਾਂ ਕਰ ਰਹੀ...

    Boota Singh Chauhan
    23 Aug 2025
  • Advertisement
  • ਪੇਕਿਆਂ ਦੀ ਸੌਗਾਤ ਡਾ. ਇਕਬਾਲ ਸਿੰਘ ਸਕਰੌਦੀ ਇਸ਼ਮੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐੱਮ.ਫਿੱਲ਼. ਦਾ ਵਿਦਿਆਰਥੀ ਸੀ। ਪ੍ਰੋ. ਮਨਜੀਤ ਕੌਰ ਸੰਧੂ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਪੰਜ ਰੋਜ਼ਾ ਕਸ਼ਮੀਰ ਦਾ ਟੂਰ ਪ੍ਰੋਗਰਾਮ ਬਣਾਇਆ ਗਿਆ। ਇੱਕ ਮਈ ਨੂੰ ਸਵੇਰੇ...

    .
    20 Aug 2025
  • ਕਾਲੀ ਨਦੀ ਦੀ ਵਿਥਿਆ ਲਖਵਿੰਦਰ ਸਿੰਘ ਬਾਜਵਾ ਸਵਾਲ ਜਾਹ ਨੀ ਨਦੀਏ ਕਾਲੀਏ, ਤੂੰ ਏਂ ਬੜੀ ਕਰੂਪ। ਸਾਰੇ ਲੰਘਣ ਥੁੱਕ ਕੇ, ਕੈਸਾ ਤੇਰਾ ਰੂਪ। ਆਉਂਦੀ ਤੇਰੇ ਜਿਸਮ ਚੋਂ, ਬਦਬੂ ਗੰਦੀ ਢੇਰ। ਨੱਕ ਢੱਕ ਕੇ ਲੰਘਣਾ, ਪੈਂਦੈ ਦੇਰ ਸਵੇਰ। ਨਾ ਤੇਰੇ ਵਿੱਚ...

    .
    20 Aug 2025
  • ਅਰਵਿੰਦਰ ਜੌਹਲ ਦੇਸ਼ ਵਿੱਚ ਐੱਸ.ਆਈ.ਆਰ. ਦੇ ਮੁੱਦੇ ’ਤੇ ਪੈਦਾ ਹੋਏ ਵਿਵਾਦ ਅਤੇ ਕਰਨਾਟਕ ਦੀ ਬੰਗਲੂਰੂ ਸੈਂਟਰਲ ਲੋਕ ਸਭਾ ਸੀਟ ਦੀਆਂ ਵੋਟਾਂ ’ਚ ਕਥਿਤ ਧਾਂਦਲੀਆਂ ਦੇ ਦਾਅਵਿਆਂ ਦਰਮਿਆਨ ਦੇਸ਼ ਦੀ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ...

    .
    16 Aug 2025
  • ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਅੰਮ੍ਰਿਤਸਰ ਦੇ ਇੱਕ ਅਮੀਰ ਅਤੇ ਪੜ੍ਹੇ ਲਿਖੇ ਪਰਿਵਾਰ ਵਿੱਚ ਹੋਇਆ, ਜੋ 1850 ਵਿੱਚ ਸਾਹੀਵਾਲ ਤੋਂ ਅੰਮ੍ਰਿਤਸਰ ਆਇਆ ਸੀ। ਉਸ ਦੇ ਪਿਤਾ ਸਾਹਿਬ ਦਿੱਤਾ ਮੱਲ ਅੱਖਾਂ ਦੇ ਮਸ਼ਹੂਰ ਡਾਕਟਰ ਸਨ। ਉਨ੍ਹਾਂ ਨੂੰ...

  • ਮੂਲ ਰੂਪ ਵਿੱਚ ਡੱਚ ਭਾਸ਼ਾ ਵਿੱਚ De adelaars ਸਿਰਲੇਖ ਹੇਠ ਛਪੀ ਇਹ ਕਹਾਣੀ ਇਰਾਨੀ ਮੂਲ ਦੇ ਡੱਚ ਲੇਖਕ ਕਾਦਰ ਅਬਦੁੱਲਾ (Kader Abdolah) ਦੀ ਲਿਖੀ ਹੋਈ ਹੈ, ਜਿਸ ਦਾ ਹਿੰਦੀ ਵਿੱਚ ਅਨੁਵਾਦ ਜਤਿੰਦਰ ਭਾਟੀਆ ਨੇ ਕੀਤਾ ਹੈ ਅਤੇ ਇਸ ਨੂੰ ਪੰਜਾਬੀ...

    .
    16 Aug 2025
  • ਬਚਪਨ ’ਚ ਮੇਰੇ ਦੁਆਲੇ ਕਿਤਾਬਾਂ ਅਤੇ ਰਸਾਲਿਆਂ ਦਾ ਮਾਹੌਲ ਸੀ। ਉਸ ਮਾਹੌਲ ਨੇ ਮੈਨੂੰ ਪੜ੍ਹਨ ਦੀ ਚੇਟਕ ਲਾ ਦਿੱਤੀ ਸੀ। ਦਸਵੀਂ ਪਾਸ ਕਰਨ ਤੋਂ ਪਿੱਛੋਂ ਮੈਂ ਅੰਮ੍ਰਿਤਸਰ ਸ਼ਹਿਰ ਦੇ ਖ਼ਾਲਸਾ ਕਾਲਜ ਵਿੱਚ ਦਾਖ਼ਲ ਹੋ ਗਿਆ ਸਾਂ। ਉਸ ਸ਼ਹਿਰ ਦੇ ਹਾਲ...

    Jasbir Bhullar
    16 Aug 2025
  • ਘਰ ਅਤੇ ਮਕਾਨ ਮੋਹਨ ਸ਼ਰਮਾ ਮਕਾਨ ਨੂੰ ਘਰ ਵਿੱਚ ਬਦਲਣਾ ਐਰੇ ਗੈਰੇ ਦਾ ਕੰਮ ਨਹੀਂ! ਖ਼ੂਬਸੂਰਤ ਚਾਰ ਦੀਵਾਰੀ! ਸ਼ਾਨਦਾਰ ਇਮਾਰਤ! ਮਹਿੰਗਾ ਫਰਨੀਚਰ! ਹੋਰ ਐਸ਼ੋ-ਆਰਾਮ ਦਾ ਮਹਿੰਗਾ ਸਾਮਾਨ! ਇਹ ਸਭ ਕੁਝ ਖ਼ੂਬਸੂਰਤ ਬੰਗਲਾ ਤਾਂ ਹੋ ਸਕਦੈ! ਪਰ ਜੇਕਰ ਬੰਗਲੇ ਦੇ ਬਾਸ਼ਿੰਦਿਆਂ...

    .
    16 Aug 2025
  • ਮੈਂ ਪੰਜ ਕੁ ਸਾਲ ਦਾ ਸਾਂ। ਮੇਰੇ ਦਾਦਾ ਜੀ ਹਰ ਰੋਜ਼ ਮੈਨੂੰ ਆਪਣੇ ਨਾਲ ਗੁਰੂਘਰ ਲੈ ਜਾਂਦੇ ਸਨ। ਗੁਰੂਘਰ ਦੇ ਉੱਤਰ ਵਾਲੇ ਪਾਸੇ ਇੱਕ ਖੂਹੀ ਸੀ।ਦਾਦਾ ਜੀ ਖੂਹੀ ਕੋਲ ਰੁਕ ਜਾਂਦੇ। ਮੈਨੂੰ ਦੱਸਦੇ, ‘‘ਇਹ ਖੂਹੀ ਏ। ਲੋਕ ਇੱਥੋਂ ਪੀਣ ਲਈ...

    Bachitar Singh Jatana
    16 Aug 2025
  • ਸੰਤੋਖ ਸਿੰਘ ਦਾ ਖੇਤ ਸੂਏ ਦੇ ਪਰਲੇ ਪਾਰ ਚਕੇਰੀਆਂ ਵਾਲੇ ਪਾਸੇ ਸੀ। ਉਹ ਕੁਝ ਸਾਲ ਤੋਂ ਨਵੇਂ ਬਣੇ ਮਕਾਨ ਵਿੱਚ ਰਹਿੰਦੇ ਸਨ। ਸਾਰਾ ਪਰਿਵਾਰ ਖ਼ੁਸ਼ ਸੀ। ਪੀਣ ਲਈ ਮਿੱਠਾ ਪਾਣੀ, ਖੁੱਲ੍ਹਾ ਤੇ ਸਾਫ਼ ਵਾਤਾਵਰਣ। ਕਈ ਵਾਰ ਖੇਤਾਂ ਵਿੱਚ ਲੱਗੇ ਅਰਜਨ...

    Jatinder Mohan
    16 Aug 2025
  • ਲੋਕਤੰਤਰ ਵਿੱਚ ਹਰ ਪੰਜ ਸਾਲ ਮਗਰੋਂ ਲੋਕਾਂ ਨੂੰ ਜਤਾਇਆ ਜਾਂਦਾ ਹੈ ਕਿ ਅਗਲੇ ਦਿਨਾਂ ਦੌਰਾਨ ਉੁਹ ਆਪ ਆਪਣੇ ’ਤੇ ਸ਼ਾਸਨ ਕਰਨ ਵਾਲੀ ਜਮਾਤ ਦੀ ਚੋਣ ਕਰਨ ਰਹੇ ਹਨ। ਹਰ ਵਾਰ ਲੋਕ ਆਉਣ ਵਾਲੇ ਪੰਜ ਸਾਲਾਂ ਦੌਰਾਨ ਕੁਝ ਚੰਗਾ ਹੋਣ ਦੇ...

    gurcharan noorpur
    16 Aug 2025
  • ਸਿਆਣੇ ਆਖਦੇ ਨੇ ਸਾਡੀਆਂ ਤਿੰਨ ਮਾਵਾਂ ਹਨ। ਇਨ੍ਹਾਂ ਦਾ ਆਦਰ ਮਾਣ ਤੇ ਸਤਿਕਾਰ ਕਰਨ ਵਿੱਚ ਸਾਨੂੰ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਜੇਕਰ ਸਾਡੀ ਹੋਂਦ ਦੇਸ਼ ਦੁਨੀਆ ਵਿੱਚ ਕਾਇਮ ਹੈ ਅਤੇ ਇਸ ਧਰਤੀ ’ਤੇ ਸਾਡਾ ਨਾਂ ਹੈ ਤਾਂ ਇਨ੍ਹਾਂ ਤਿੰਨਾਂ...

    Baljinder Mann
    16 Aug 2025
  • ਹਿਮਾਚਲ ਪ੍ਰਦੇਸ਼ ਦਾ ਨਾਮ ਮਨ ਵਿੱਚ ਆਉਂਦਿਆਂ ਹੀ ਠੰਢਾ ਮੌਸਮ, ਸਾਫ਼ ਸੁਥਰਾ ਵਾਤਾਵਰਨ, ਝਰਨੇ, ਸੀਤਲ ਦਰਿਆ, ਹਰੇ ਭਰੇ ਪਹਾੜ, ਬਰਫ਼ ਨਾਲ ਢਕੀਆਂ ਪਹਾੜੀ ਚੋਟੀਆਂ ਆਦਿ ਅਨੇਕਾਂ ਮਨਮੋਹਕ ਦ੍ਰਿਸ਼ ਉੱਭਰ ਆਉਂਦੇ ਹਨ। ਇਸ ਸਭ ਕੁਝ ਦੇ ਨਾਲ-ਨਾਲ ਹਿਮਾਚਲ ਦੇ ਸੇਬਾਂ ਦੇ...

  • ਮਕਸਦ ਸੁਖਜੀਵਨ ਕੌਰ ਮਾਨ ‘‘ਮੰਮੀ ਮੈਂ ਹੈਰਾਨ ਪ੍ਰੇਸ਼ਾਨ ਹਾਂ, ਤੁਸੀਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਸਾਡੇ ਪਿਆਰ ਵਿੱਚ ਕਿੱਥੇ ਕਮੀ ਰਹਿ ਗਈ?’’ ਜ਼ਿੰਦਗੀ ਮੌਤ ਦੀ ਲੜਾਈ ਵਿੱਚ ਘੁਲਦੀ ਮਾਂ ਕੋਲੋਂ ਪੁੱਤ ਨੇ ਪੁੱਛਿਆ। ਉਹ ਬੜੀ ਔਖ ਨਾਲ ਬੋਲੀ, ‘‘ਨਹੀਂ ਪੁੱਤ, ਤੁਹਾਡੇ...

    .
    13 Aug 2025
  • ਆਜ਼ਾਦੀਏ ਜਸਵੰਤ ਧਾਪ ਤੂੰ ਹੀ ਸਾਡਾ ਦਿਲ ਤੂੰ ਹੀ ਜਾਨ ਨੀਂ ਆਜ਼ਾਦੀਏ ਤੇਰੇ ਉੱਤੋਂ ਅਸੀਂ ਕੁਰਬਾਨ ਨੀਂ ਆਜ਼ਾਦੀਏ ਜਕੜੇ ਜ਼ੰਜੀਰਾਂ ਵਿੱਚ ਭੁੱਲ ਗਏ ਵਜੂਦ ਨੂੰ ਤੇਰੇ ਨਾਲ ਮਿਲੀ ਪਹਿਚਾਨ ਨੀਂ ਆਜ਼ਾਦੀਏ ਵੇਖ ਤੇਰੇ ਮੁੱਖ ਉੱਤੇ ਨੂਰ ਤੇ ਜਲਾਲ ਨੂੰ ਖਿੜੀ...

    .
    13 Aug 2025
  • ਇਹੋ ਖ਼ਬਰ ਹੈ ਸਾਹਮਣੇ ਨਿੱਤ ਆਉਂਦੀ, ਦੋਸ਼ ਨਵੇਂ ਫਿਰ ਰਾਹੁਲ ਨੇ ਲਾਏ ਮੀਆਂ। ਆਗੂ ਭਾਜਪਾ ਦੇ ਇਹ ਹੀ ਨਿੱਤ ਆਖਣ, ਨਵੇਂ ਦੋਸ਼ ਨਹੀਂ, ਉਹੋ ਦੁਹਰਾਏ ਮੀਆਂ। ਉਹੀਉ ਚੋਣ ਕਮਿਸ਼ਨ ਦੀ ਰੱਟ ਰਹਿੰਦੀ, ਕੋਈ ਸਬੂਤ ਵੀ ਰਾਹੁਲ ਦਿਖਾਏ ਮੀਆਂ। ਆਦਮੀ ਆਮ...

    . .
    09 Aug 2025
  • ਅਰਵਿੰਦਰ ਜੌਹਲ ਕਾਂਗਰਸ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਚੋਣ ਧਾਂਦਲੀਆਂ ਤੇ ਖ਼ਾਮੀਆਂ ਨੂੰ ਸਬੂਤਾਂ ਨਾਲ ਉਜਾਗਰ ਕਰਨ ਦੇ ਦਾਅਵੇ ਨੇ ਸਮੁੱਚੀ...

    .
    09 Aug 2025
  • ਅੱਜਕੱਲ੍ਹ ਗੰਭੀਰ ਟੀਵੀ/ਸਟੇਜ ਪ੍ਰੋਗਰਾਮਾਂ ਦੀ ਥਾਂ ਜਨਤਾ ਪੈਰ-ਪੈਰ ’ਤੇ ਹਲਕੇ ਫੁਲਕੇ ਤੇ ਹਾਸੇ ਦੇ ਪ੍ਰੋਗਰਾਮਾਂ ਵੱਲ ਵੱਡੀ ਪੱਧਰ ਉੱਤੇ ਰੁਚਿਤ ਹੁੰਦੀ ਜਾ ਰਹੀ ਹੈ। ਹਰ ਕੋਈ ਨਕਲੀ ਜਾਂ ਅਸਲੀ ਹਾਸਾ ਹੱਸਣਾ ਚਾਹੁੰਦਾ ਹੈ। ਟੀਵੀ ਉੱਤੇ ਸਭ ਤੋਂ ਵੱਧ ਪੈਸੇ ਹਾਸੇ...

    Sidhu Damdami
    09 Aug 2025
  • ਭਗਤ ਸਿੰਘ ਦਾ ‘ਵਿਦਰੋਹੀ’ ਨਾਂ ਹੇਠਾਂ ਲਿਖਿਆ ਲੇਖ ‘ਕਾਕੋਰੀ ਦੇ ਸ਼ਹੀਦਾਂ ਦੇ ਫਾਂਸੀ ਦੇ ਹਾਲਾਤ’ ਪੰਜਾਬੀ ਅਤੇ ਉਰਦੂ ਮਾਸਿਕ ਰਸਾਲੇ ‘ਕਿਰਤੀ’ ਨੇ ਜਨਵਰੀ 1928 ਦੇ ਅੰਕ ਵਿੱਚ ਛਾਪਿਆ। ਭਗਤ ਸਿੰਘ ਨੇ ਪੰਜਾਬੀ ਵਿੱਚ ਲਿਖਣਾ-ਪੜ੍ਹਨਾ ਸਕੂਲ ਤੋਂ ਨਹੀਂ ਸਗੋਂ ਆਪਣੀਆਂ ਕੋਸ਼ਿਸ਼ਾਂ ਨਾਲ ਹੀ ਸਿੱਖਿਆ ਸੀ।

    Sarbjit Singh Virk
    09 Aug 2025
  • ਰਾਏ ਅਬਦੁਲ ਹਮੀਦ ਚੋਪੜਾ ਸਾਹਬ ਬਾਕੀ ਦੋ ਸੱਜਣਾਂ ਵਾਂਗ ਹੀ ਪੈਦਾਇਸ਼ੀ ਜਾਮਕੀਏ ਹਨ, ਪੁਸ਼ਤ-ਦਰ-ਪੁਸ਼ਤ ਉਨ੍ਹਾਂ ਦੇ ਪੁਰਖੇ ਏਸੇ ਧਰਤ ’ਤੇ ਜਨਮ ਲੈਂਦੇ ਆਏ ਹਨ। ਮੇਰੀ ਲਿਆਂਦੀ ਤਸਵੀਰ ਉਨ੍ਹਾਂ ਨੂੰ ਦਿਖਾਈ ਜਾਂਦੀ ਹੈ, ਮੈਂ ਆਪਣੇ ਪੜਨਾਨੇ ਦਾ ਨਾਂਅ ਉਨ੍ਹਾਂ ਨੂੰ ਦੱਸਦਾ ਹਾਂ। ਸੁਲਤਾਨ ਸਿੰਘ ਆਹਲੂਵਾਲੀਆ ਦਾ ਨਾਂਅ ਉਨ੍ਹਾਂ ਲਈ ਓਪਰਾ ਹੈ, ਉਨ੍ਹਾਂ ਦਾ ਆਪਣਾ ਜਨਮ ਵੰਡ ਤੋਂ ਕੁਝ ਸਾਲ ਬਾਅਦ ਦਾ ਹੈ, ਪਰ ਘਰ ਨੂੰ ਉਹ ਪਛਾਣ ਲੈਂਦੇ ਹਨ। ਕੋਲ ਬੈਠਿਆਂ ਨੂੰ ਦੱਸਦੇ ਹਨ ਕਿ ਇਹ ਉਹ ਘਰ ਹੈ ਜਿਹੜਾ ਫਲਾਣੇ ਦਾ ਹੁੰਦਾ ਸੀ ਤੇ ਫੇਰ ਜਦੋਂ ਵਿਕਿਆ ਇਸ ਨੂੰ ਢਾਹ ਕੇ ਫਲਾਣੇ ਫਲਾਣੇ ਨੇ ਉੱਥੇ ਆਪੋ ਆਪਣੇ ਘਰ ਬਣਾ ਲਏ। ਤੇ ਮੇਰੇ ਬਿਨਾ ਦੱਸਿਆਂ ਹੀ ਕਹਿੰਦੇ ਹਨ, “ਏਸ ਘਰ ਦੇ ਵਿਹੜੇ ਵਿੱਚ ਖੂਹ ਹੁੰਦਾ ਸੀ ਤੇ ਵੱਡਾ ਸਾਰਾ ਜਾਮਨੂੰਆਂ ਦਾ ਰੁੱਖ ਵੀ, ਪਰ ਹੁਣ ਉੱਥੇ ਨਿੱਕੇ ਨਿੱਕੇ ਕਈ ਘਰ ਹਨ।’’ ... ਮੈਂ ਆਪਣੇ ਤਸੱਵਰ ਵਿੱਚ ਹਮੇਸ਼ਾ ਲਈ ਉਸ ਮੋਕਲੇ ਵਿਹੜੇ ਵਾਲੇ ਘਰ ਦੀ ਤਸਵੀਰ ਸਾਂਭ ਕੇ ਰੱਖਣਾ ਚਾਹੁੰਦਾ ਹਾਂ, ਹੁਣ ਟੋਟਿਆਂ ਵਿੱਚ ਵੰਡੀ ਜਾ ਚੁੱਕੀ ਉਸ ਭੋਇੰ ਨੂੰ ਦੇਖ ਕੇ ਮੈਂ ਕੀ ਲੈਣਾ!

    Sukirat
    09 Aug 2025
  • ਪਿੰਡ ਵਾਲਾ ਘਰ ਸੁਖਵਿੰਦਰ ਚਹਿਲ ਜਦੋਂ ਮੈਂ ਗਿਆ/ ਪਿੰਡ ਵਾਲੇ ਘਰ ਉਦਾਸ ਲੱਗਿਆ/ ਘਰ ਦਾ ਪਹਿਰੇਦਾਰ ਮੇਨ ਗੇਟ ਦਾ ਉਹ ਜਿੰਦਾ ਜੋ ਨਿਭਾ ਰਿਹਾ ਸੀ ਆਪਣਾ ਫਰਜ਼/ ਪੂਰੀ ਇਮਾਨਦਾਰੀ ਨਾਲ ਔਖੀ ਘੁੰਮੀ ਚਾਬੀ/ ਜਦੋਂ ਖੋਲ੍ਹਣ ਦੀ ਕੀਤੀ ਕੋਸ਼ਿਸ਼ ਇਵੇਂ ਲੱਗ...

    .
    09 Aug 2025
  • ਇੱਕ ਸ਼ਾਇਰ, ਮਿਰਜ਼ਾ ਗ਼ਾਲਿਬ ਦਾ ਬੜਾ ਕਦਰਦਾਨ ਸੀ। ਉਹ ਉਨ੍ਹਾਂ ਮੁਸ਼ਾਇਰਿਆਂ ਵਿੱਚ ਵੀ ਸ਼ਾਮਲ ਨਹੀਂ ਸੀ ਹੁੰਦਾ, ਜਿੱਥੇ ਗ਼ਾਲਿਬ ਦਾ ਜ਼ਿਕਰ ਨਾ ਹੋਵੇ। ਇੱਕ ਵਾਰੀ ਕੁਝ ਸ਼ਾਇਰ ਦੋਸਤ ਉਸ ਦੇ ਘਰ ਆਏ। ਰਸਮੀਂ ਦੁਆ-ਸਲਾਮ ਤੋਂ ਬਾਅਦ ਦੋਸਤਾਂ ਨੇ ਉਨ੍ਹਾਂ ਨੂੰ...

    Kanta Sharma
    09 Aug 2025
  • ਕਥਾ ਪ੍ਰਵਾਹ ਦੇਖਦੇ ਦੇਖਦੇ ਦਿਨ ਰਾਤ ਚੱਕਰ ਕੱਢਦੇ ਅੱਗੇ ਤੁਰਦੇ ਜਾ ਰਹੇ ਸਨ। ਉਹ ਹੈਰਾਨ ਸੀ ਕਿ ਇਹ ਥੱਕਦੇ ਕਿਉਂ ਨਹੀਂ। ਉਹਦੇ ਬਾਪੂ ਨੇ ਇੱਕ ਵਾਰ ਕਿਹਾ ਸੀ- ‘‘ਪੁੱਤ ਜਿਸ ਦਿਨ ਨਾਗ ਦੇਵ ਨੇ ਵਲੇਵਾਂ ਲਾਹ ਕੇ ਦਿਨ ਰਾਤ ਨੂੰ...

    paramjit dhingra
    09 Aug 2025
Advertisement