ਇਨਸਾਫ਼ ਦੀ ਆਸ ਆਖ਼ਿਰਕਾਰ ਸਚਾਈ ਦੀ ਜਿੱਤ ਹੋਈ। ਚੰਡੀਗੜ੍ਹ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਝੂਠ ਬੋਲਣ ਵਾਲਿਆਂ ਦੀ ਵੱਡੀ ਪਛਾੜ ਹੈ। ਇਸ ਫ਼ੈਸਲੇ ਨਾਲ ਮਹਿਸੂਸ ਹੋਇਆ ਕਿ ਮੁਲਕ ਵਿਚ ਅਜੇ ਇਨਸਾਫ਼ ਦੀ ਆਸ ਰੱਖੀ ਜਾ ਸਕਦੀ ਹੈ।...
Advertisement
ਪਾਠਕਾਂ ਦੇ ਖ਼ਤ
ਸੋਨੀਆ ਗਾਂਧੀ ਦੀ ਪਾਰੀ 15 ਫਰਵਰੀ ਵਾਲਾ ਸੰਪਾਦਕੀ ‘ਸੋਨੀਆ ਗਾਂਧੀ ਦੀ ਨਵੀਂ ਪਾਰੀ’ ਕਈ ਤਰ੍ਹਾਂ ਦੇ ਇਸ਼ਾਰੇ ਸੁੱਟਦਾ ਹੈ। ਨਵੀਂ ਪਾਰੀ ਵਾਲੀ ਗੱਲ ਬੀਬੀ ਸੋਨੀਆ ਗਾਂਧੀ ਦੀ ਜਥੇਬੰਦੀ- ਕਾਂਗਰਸ ਪਾਰਟੀ, ਬਾਰੇ ਵੀ ਓਨੀ ਹੀ ਸੱਚ ਹੈ। ਭਾਰਤੀ ਜਨਤਾ ਪਾਰਟੀ ਦੀ...
ਕੱਟੜਤਾ ਬਨਾਮ ਹਿੰਸਾ 12 ਫਰਵਰੀ ਦਾ ਸੰਪਾਦਕੀ ‘ਹਲਦਵਾਨੀ ਹਿੰਸਾ’ ਪੜ੍ਹਿਆ। ਇਹ ਕਾਰਵਾਈ ਅਦਾਲਤ ਦੀ ਆੜ ਲੈ ਕੇ ਬਹੁਗਿਣਤੀ ਦੇ ਧਾਰਮਿਕ ਲੋਕਾਂ ਨੂੰ ਆਪਣੇ ਹਿੱਤਾਂ ਵਿਚ ਕਰਨ ਖਾਤਰ ਕੀਤੀ ਗਈ ਹੈ। ਭਾਰਤ ਦੇ ਬਹੁਤ ਸਾਰੇ ਸਰਕਾਰੀ ਅਦਾਰਿਆਂ ਵਿਚ ਲੋਕਾਂ ਨੇ ਧਾਰਮਿਕ...
ਇਕੱਲੇ ਬੰਦੇ ਦੀ ਤਾਕਤ ਐਤਵਾਰ, 4 ਫਰਵਰੀ ਦੇ ਅੰਕ ਵਿੱਚ ‘ਸੋਚ ਸੰਗਤ’ ਪੰਨੇ ’ਤੇ ਛਪੇ ਜੂਲੀਓ ਰਿਬੈਰੋ ਦਾ ਲੇਖ ‘ਇਕੱਲੇ ਬੰਦੇ ਦੀ ਤਾਕਤ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਜੇਕਰ ਇਨਸਾਨ ਦ੍ਰਿੜ੍ਹ ਇਰਾਦਾ ਰੱਖਦਾ ਹੋਇਆ ਲਗਨ ਨਾਲ ਲਗਾਤਾਰ ਮਿਹਨਤ ਕਰੇ...
ਸਿਆਸੀ ਨਿਘਾਰ ਚੰਡੀਗੜ੍ਹ ਮੇਅਰ ਦੀ ਚੋਣ ਬਾਰੇ 7 ਫਰਵਰੀ ਵਾਲੇ ਸੰਪਾਦਕੀ ‘ਚੋਣ ਅਮਲ ’ਤੇ ਲੱਗਿਆ ਦਾਗ’ ਵਿਚ ਠੀਕ ਕਿਹਾ ਗਿਆ ਹੈ ਕਿ ਸਮੁੱਚੇ ਚੋਣ ਪ੍ਰਬੰਧ ਵਿਚ ਨਿਘਾਰ ਆ ਗਿਆ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਲੋਕਤੰਤਰ ਦੀ ਹੱਤਿਆ ਦੇ ਦੋਸ਼ਾਂ ਨੂੰ...
Advertisement
ਸਾਦੇ ਵਿਆਹ 5 ਫਰਵਰੀ ਦੇ ਅੰਕ ਵਿਚ ਅਮਰੀਕ ਸਿੰਘ ਦਿਆਲ ਦਾ ਮਿਡਲ ‘ਬਰਾਤ ਦੀ ਸੇਵਾ’ ਦਾਜ ਦੀ ਸਮੱਸਿਆ ਅਤੇ ਅੱਜ ਦੇ ਬਹੁਗਿਣਤੀ ਲੋਕਾਂ ਦੀ ਸੋਚ ਨੂੰ ਉਜਾਗਰ ਕਰਦਾ ਹੈ। ਹੁਣ ਜ਼ਿਆਦਾਤਰ ਵਿਆਹ ਦੋ ਰੂਹਾਂ ਦਾ ਮੇਲ ਨਾ ਹੋ ਕੇ ਸੌਦਾ...
ਸਕੂਲ ਸਿੱਖਿਆ ਦੇ ਹਾਲ ਰਾਜੇਸ਼ ਰਾਮਚੰਦਰਨ ਦਾ 24 ਜਨਵਰੀ ਦਾ ਲੇਖ ‘ਸਿੱਖਿਆ ਅਤੇ ਦੋਇਮ ਦਰਜੇ ਦੀਆਂ ਨਰਸਰੀਆਂ’ ਸਾਡੀ ਸਕੂਲੀ ਸਿੱਖਿਆ ਤੇ ਉਸ ਦੇ ਨਤੀਜਿਆਂ ਬਾਰੇ ਚੰਗਾ ਚਾਨਣਾ ਪਾਉਂਦਾ ਹੈ। ਆਜ਼ਾਦੀ ਤੋਂ ਸਾਢੇ ਸੱਤ ਦਹਾਕਿਆਂ ਤੋਂ ਬਾਅਦ ਵੀ ਅਸੀਂ ਆਪਣੀ ਸਕੂਲੀ...
ਪੰਜਾਬੀ ਸਮਾਜ ਨੂੰ ਸੱਟ ਐਤਵਾਰ, 21 ਜਨਵਰੀ 2024 ਨੂੰ ‘ਦਸਤਕ’ ਅੰਕ ਵਿੱਚ ਲੇਖ ‘ਮੋਟਰ ਮਿੱਤਰਾਂ ਦੀ’ ਪੜ੍ਹ ਕੇ ਮਨ ਬਹੁਤ ਉਦਾਸ ਹੋਇਆ। ਲੇਖਕ ਚਰਨਜੀਤ ਭੁੱਲਰ ਨੇ ਸਾਧਨਾਂ ਦਾ ਸਫ਼ਰ ਹੇਠ ਪੰਜਾਬ ਦੇ ਮੌਜੂਦਾ ਆਰਥਿਕ ਅਤੇ ਸਮਾਜਿਕ ਮਸਲਿਆਂ ਬਾਰੇ ਖੁੱਲ੍ਹ ਕੇ...
ਸਕੂਲ ਸਿੱਖਿਆ ਸੁਧਾਰ ‘ਵੱਡੇ ਸੁਧਾਰ ਮੰਗਦੀ ਸਕੂਲ ਸਿੱਖਿਆ’ (23 ਜਨਵਰੀ, ਲੋਕ ਸੰਵਾਦ) ਦੇ ਸਿਰਲੇਖ ਹੇਠ ਸੁੱਚਾ ਸਿੰਘ ਖੱਟੜਾ ਨੇ ਪੰਜਾਬ ਦੇ ਸਕੂਲਾਂ ਵਿਚ ਘਾਟਾਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਵੀ ਵੱਧ ਧਿਆਨ ਅਧਿਆਪਕ ਸਿਖਲਾਈ ਸੰਸਥਾਵਾਂ ਵੱਲ ਦੇਣ ਦੀ ਲੋੜ...
ਅਦਬੀ ਸ਼ਖ਼ਸੀਅਤ ਐਤਵਾਰ, 14 ਜਨਵਰੀ 2024 ਦੇ ‘ਦਸਤਕ’ ਅੰਕ ਵਿੱਚ ਰਿਪੁਦਮਨ ਸਿੰਘ ਰੂਪ ਨੇ ਸਿਰਮੌਰ ਕਹਾਣੀਕਾਰ, ਨਾਵਲਕਾਰ ਤੇ ਪ੍ਰਸਿੱਧ ਪੱਤਰਕਾਰ ਗੁਰਬਚਨ ਸਿੰਘ ਭੁੱਲਰ ਦੀ ਸਾਹਿਤਕ ਸ਼ਖ਼ਸੀਅਤ ਦਾ ਜ਼ਿਕਰ ਬਹੁਤ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਕੀਤਾ ਹੈ। ਗੁਰਬਚਨ ਸਿੰਘ ਭੁੱਲਰ ਦਾ ਸਾਹਿਤ ਤੇ...
ਔਰਤਾਂ ਦੀ ਸਥਿਤੀ 18 ਜਨਵਰੀ ਨੂੰ ਸਤਪਾਲ ਸਿੰਘ ਦਿਓਲ ਦਾ ਮਿਡਲ ‘ਉਮੀਦ’ ਪੜ੍ਹ ਕੇ ਦੁੱਖ ਹੋਇਆ ਕਿ ਔਰਤਾਂ ਲਈ ਸਮਾਜਿਕ ਬਣਤਰ ਹਮੇਸ਼ਾ ਗੁੰਝਲਦਾਰ ਤੇ ਡਰਾਉਣੀ ਰਹੀ ਹੈ। ਲੇਖਕ ਦੱਸਦਾ ਹੈ ਕਿ ਔਰਤ ਤਿੰਨ ਬੰਦਿਆਂ ਨਾਲ ਵਿਆਹੀ ਜਾਣ ’ਤੇ ਵੀ ਦੁਖੀ...
ਖ਼ਤਰੇ ਤੋਂ ਖ਼ਬਰਦਾਰ 10 ਅਤੇ 11 ਜਨਵਰੀ ਦੇ ਅੰਕਾਂ ਵਿਚ ਪਾਣੀ ਦੀਆਂ ਬੰਦ ਬੋਤਲਾਂ ਵਿਚ ਖ਼ਤਰਨਾਕ ਰਸਾਇਣਕ ਤੱਤਾਂ ਬਾਰੇ ਜਾਣਕਾਰੀ ਦੇ ਕੇ ਸਮਾਜ ਨੂੰ ਖ਼ਤਰੇ ਤੋਂ ਸਾਵਧਾਨ ਕੀਤਾ ਗਿਆ ਹੈ। ਕੁਝ ਸਮਾਜਿਕ ਜਥੇਬੰਦੀਆਂ ਨੇ ਵੀ ਸਾਡੇ ਸਰੀਰ ਵਿਚ ਪਾਣੀ ਰਾਹੀਂ...
ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰਦਾ ਲੇਖ ਐਤਵਾਰ, 7 ਜਨਵਰੀ 2024 ਦੇ ‘ਦਸਤਕ’ ਅੰਕ ਵਿੱਚ ਕੰਵਲਜੀਤ ਕੌਰ ਦਾ ਲੇਖ ‘ਬਿਰਧ ਆਸ਼ਰਮਾਂ ਦੀ ਅਹਿਮੀਅਤ’ ਜਾਣਕਾਰੀ ਭਰਪੂਰ ਅਤੇ ਨੈਤਿਕ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰਨ ਵਾਲਾ ਹੈ। ਮਾਪਿਆਂ ਦੀ ਸਾਂਭ-ਸੰਭਾਲ ਅੱਜ ਸਮੇਂ ਦੀ ਮੁੱਖ ਲੋੜ ਹੈ।...
ਪ੍ਰਦੂਸ਼ਣ ਦੀ ਮਾਰ 6 ਜਨਵਰੀ ਦਾ ਸੰਪਾਦਕੀ ‘ਪ੍ਰਦੂਸ਼ਣਕਾਰੀ ਇਕਾਈਆਂ’ ਸੋਚਣ ਲਈ ਮਜਬੂਰ ਕਰਦਾ ਹੈ। ਸਨਅਤੀ ਇਕਾਈਆਂ ਵਿਕਾਸ ਦਾ ਰੌਲਾ ਪਾ ਕੇ ਪਾਣੀ ਵਰਗੇ ਕੁਦਰਤੀ ਸੋਮਿਆਂ ਨੂੰ ਵੱਡੀ ਪੱਧਰ ’ਤੇ ਪਲੀਤ ਕਰ ਰਹੀਆਂ ਹਨ। ਇਹ ਕਹਿਣਾ ਸਹੀ ਨਹੀਂ ਹੈ ਕਿ ਇਕੱਲੇ...
ਵਿਸ਼ਵੀ ਵਰਤਾਰੇ ਬਾਰੇ ਚੇਤੰਨਤਾ ਪ੍ਰੋ. ਅਤੈ ਸਿੰਘ ਦੁਆਰਾ ਕਵੀ ਸਵਰਨਜੀਤ ਸਵੀ ਦੀ ਪੁਰਸਕ੍ਰਿਤ ਪੁਸਤਕ ‘ਮਨ ਦੀ ਚਿੱਪ’ ਬਾਰੇ ਲਿਖਿਆ ਵਿਸਤ੍ਰਿਤ ਲੇਖ (31 ਦਸੰਬਰ 2023) ‘ਨਵੇਂ ਕਾਵਿ ਮੁਹਾਵਰੇ ਤੋਂ ਨਵੇਂ ਕਾਵਿ ਮੁਹਾਂਦਰੇ ਤੱਕ’ ਬੜੀ ਬਾਰੀਕਬੀਨੀ ਨਾਲ ਲਿਖਿਆ ਹੋਇਆ ਜਾਪਿਆ। ਇਹ ਲੇਖ...
ਭੀੜ-ਭੜੱਕਾ ਬਨਾਮ ਮਾੜੇ ਪ੍ਰਬੰਧ ਸ਼ਹਿਰਾਂ ਵਿਚਲਾ ਭੀੜ-ਭੜੱਕਾ ਸਿਰਦਰਦੀ ਬਣ ਗਿਆ ਹੈ। ਇਹ ਵੱਡੇ ਸ਼ਹਿਰਾਂ ਦੀ ਹੀ ਸਮੱਸਿਆ ਨਹੀਂ, ਛੋਟੇ ਕਸਬਿਆਂ ਵਿਚ ਵੀ ਆਵਾਜਾਈ ਦਾ ਘੜਮੱਸ ਹੈ। ਇਸ ਦਾ ਕਾਰਨ ਸ਼ਹਿਰਾਂ ਤੇ ਕਸਬਿਆਂ ਦਾ ਯੋਜਨਾ ਰਹਿਤ ਆਪ ਮੁਹਾਰਾ ਬੇਰੋਕ ‘ਵਿਕਾਸ’, ਆਵਾਜਾਈ...
ਸੱਚੇ ਪਾਂਧੀ ਪਹਿਲੀ ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਸ਼ਾਹ ਅਸਵਾਰ’ ਪੜ੍ਹਿਆ। ਲੇਖਕ ਨੇ ਜ਼ਿੰਦਗੀ ਦੇ ਹਰ ਪਹਿਲੂ ਅਤੇ ਵਰਤਾਰੇ ਦੀ ਗੱਲ ਕੀਤੀ ਹੈ, ਹਰ ਪੱਖ ਨੂੰ ਛੂਹਿਆ ਤੇ ਜੀਵਨ ਦੇ ਹਰ ਰੰਗ ਦੀ ਪੇਸ਼ਕਾਰੀ ਕੀਤੀ।...
ਉਦਾਸ ਚਿਹਰਿਆਂ ਦੀ ਕਥਾ 28 ਦਸੰਬਰ ਦੇ ਨਜ਼ਰੀਆ ਪੰਨੇ ’ਤੇ ‘ਕਠਿਨ ਸਹੀ ਤੇਰੀ ਮੰਜ਼ਿਲ, ਮਗਰ ਉਦਾਸ ਨਾ ਹੋ’ ਦੇ ਸਿਰਲੇਖ ਹੇਠ ਸਵਰਾਜਬੀਰ ਦੀ ਲਿਖੀ ਉਦਾਸ ਚਿਹਰਿਆਂ ਦੀ ਕਥਾ ਜਿੱਥੇ ਦੇਸ਼ ਦੀਆਂ ਪਹਿਲਵਾਨ ਧੀਆਂ ਅਤੇ ਜਿਸਮਾਨੀ ਤੇ ਮਾਨਸਿਕ ਜ਼ੁਲਮ ਝੱਲਦੇ ਹੋਰ...
ਸਪੀਕਰਾਂ ਦੀ ਆਵਾਜ਼ 26 ਦਸੰਬਰ ਦੇ ਅੰਕ ਵਿਚ 9 ਸਫ਼ੇ ’ਤੇ ਨਿਊ ਚੰਡੀਗੜ੍ਹ ਦੇ ਪਿੰਡਾਂ ਵਿਚ ਧਾਰਮਿਕ ਸਥਾਨਾਂ ਵਿਚ ਸਪੀਕਰਾਂ ਦੀ ਆਵਾਜ਼ ਘੱਟ ਕਰਨ ਖਿਲਾਫ਼ ਥਾਣੇ ਅੱਗੇ ਰੋਸ ਮੁਜ਼ਾਹਰਾ ਕਰਨ ਦੀ ਖ਼ਬਰ ਪੜ੍ਹੀ। ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਨਾਲ ਧਰਮ...
ਸੀਟਾਂ ਦੀ ਵੰਡ 20 ਦਸੰਬਰ ਦੇ ਅੰਕ ਵਿਚ ਇੰਡੀਆ ਗੱਠਜੋੜ ਦੀ ਸੀਟਾਂ ਦੀ ਵੰਡ ਬਾਰੇ ਖ਼ਬਰ ਪੜ੍ਹੀ। ਗੱਠਜੋੜ ਲਈ ਸੀਟਾਂ ਦੀ ਸਰਬਸੰਮਤੀ ਨਾਲ ਵੰਡ ਇੰਨੀ ਸੌਖੀ ਨਹੀਂ ਜਿੰਨੀ ਜਾਪਦੀ ਹੈ; ਸਿਰਫ਼ ਸੀਟ ਵੰਡ ਹੀ ਨਹੀਂ, ਲੋਕ ਭਲਾਈ ਸਾਂਝਾ ਪ੍ਰੋਗਰਾਮ ਵੀ...
ਕੁਦਰਤੀ ਆਫ਼ਤਾਂ ਦੇ ਸਬਕ 12 ਦਸੰਬਰ 2023 ਦੇ ਲੋਕ ਸੰਵਾਦ ਪੰਨੇ ਉੱਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਮਿਚੌਂਗ ਚੱਕਰਵਾਤ: ਸਮੁੰਦਰੀ ਤੂਫ਼ਾਨਾਂ ਦਾ ਵਧਦਾ ਵਰਤਾਰਾ’ ਅੰਕੜਿਆਂ ਭਰਪੂਰ ਲੇਖ ਪੜ੍ਹਿਆ। ਲੇਖਕ ਨੇ ਵਿਸ਼ੇ ਦੇ ਹਰ ਪਹਿਲੂ ਨੂੰ ਬੜੀ ਬਾਰੀਕੀ ਨਾਲ ਛੋਹਿਆ ਹੈ।...
ਪੰਜਾਬੀ ’ਚ ਕੰਫਰਟੇਬਲ? 13 ਦਸੰਬਰ ਦਾ ਮਿਡਲ ‘ਪੰਜਾਬੀ ’ਚ ਕੰਫਰਟੇਬਲ ਹਾਂ’ ਵਿਚ ਸੁਖਪਾਲ ਸਿੰਘ ਗਿੱਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਪਰਾਲੀ ਸਾੜਨ ਦੀ ਬਜਾਇ ‘ਸਟੱਬਲ ਬਰਨਿੰਗ’ ਲਿਖਿਆ ਜੋ ਸੱਚਮੁੱਚ ਅਜੀਬ ਲੱਗਦਾ ਹੈ। ਅੰਗਰੇਜ਼ੀ ਵਿਚ ਨਣਦ, ਸਾਲੀ, ਦਰਾਣੀ, ਜੇਠਾਣੀ, ਭਾਬੀ,...
ਵਾਤਾਵਰਣ ਦੀ ਸੰਭਾਲ ਐਤਵਾਰ, ਤਿੰਨ ਦਸੰਬਰ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਦਸਤਕ ਅੰਕ ਵਿਚ ਰਾਮਚੰਦਰ ਗੁਹਾ ਦਾ ਲੇਖ ‘ਧਰਤੀ ਦਾ ਖ਼ਿਆਲ ਤੇ ਸੰਭਾਲ’ ਜਾਣਕਾਰੀ ਵਿਚ ਵਾਧਾ ਕਰਨ ਅਤੇ ਮਨੁੱਖਤਾ ਦੇ ਭਵਿੱਖ ਦੀ ਸੁਰੱਖਿਆ ਲਈ ਚੇਤੇ ਪਾਉਣ ਵਾਲਾ ਸੀ। ਵਿਕਾਸ ਦੀ ਦੌੜ...
ਸਮਾਜਿਕ ਨਿਘਾਰ 7 ਦਸੰਬਰ ਦਾ ਸੰਪਾਦਕੀ ‘ਅਣਖ ਖਾਤਰ ਕਤਲ’ ਵਿਚ ਜ਼ਿਕਰ ਵਾਲੀ ਵਾਰਦਾਤ ਗੁਰੂਆਂ ਪੀਰਾਂ ਦੇ ਵਾਰਿਸ ਅਖਵਾਉਣ ਵਾਲੇ ਪੰਜਾਬੀ ਸਮਾਜ ਲਈ ਨਮੋਸ਼ੀ ਵਾਲੀ ਹੈ। ਇਹ ਵਾਰਦਾਤ ਸਾਨੂੰ ਸਾਡੇ ਆਪਣੇ ਸਮਾਜ ਦੇ ਦੋਗਲੇਪਣ ਦਾ ਅਹਿਸਾਸ ਕਰਵਾਉਂਦੀ ਹੈ। ਇਕ ਪਾਸੇ ਮਾਂ...
ਕਾਮਿਆਂ ਦੀਆਂ ਖੁਦਕੁਸ਼ੀਆਂ 6 ਦਸੰਬਰ ਨੂੰ ਪਹਿਲੇ ਪੰਨੇ ’ਤੇ ਕਾਮਿਆਂ ਦੀਆਂ ਖੁਦਕੁਸ਼ੀਆਂ ਵਾਲੀ ਖ਼ਬਰ ਪ੍ਰੇਸ਼ਾਨ ਕਰਨ ਵਾਲੀ ਹੈ। ਇਕ ਪਾਸੇ ਅਸੀਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਾਂ; ਦੂਜੇ ਬੰਨੇ ਕਿਸਾਨ, ਖੇਤ ਮਜ਼ਦੂਰ ਅਤੇ ਹੋਰ ਦਿਹਾੜੀਦਾਰ ਕਾਮੇ ਖੁਦਕੁਸ਼ੀਆਂ ਕਰ...
ਸਹੀ ਵਿਸ਼ਲੇਸ਼ਣ ਐਤਵਾਰ, ਛੱਬੀ ਨਵੰਬਰ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਸਵਰਾਜਬੀਰ ਦੇ ਲੇਖ ‘ਲੋਕ-ਸਮੂਹ, ਲੋਕ ਇਕੱਠ ਤੇ ਸਾਂਝੇ ਦਿਸਹੱਦੇ’ ਵਿੱਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਸਮੂਹ ਪੰਜਾਬੀਆਂ ਦੇ ਸਹਿਯੋਗ ਨਾਲ ਜਿੱਤੇ ਸੰਘਰਸ਼ ਦਾ ਬਾਖ਼ੂਬੀ ਅਤੇ ਸਹੀ ਵਿਸ਼ਲੇਸ਼ਣ ਕੀਤਾ ਗਿਆ ਹੈ।...
ਫਸਲੀ ਵੰਨ-ਸਵੰਨਤਾ ਅਤੇ ਬਾਜਰਾ ਝੋਨੇ ਦੀ ਥਾਂ ਬਾਜਰੇ (ਮਿਲੱਟ) ਦੀ ਖੇਤੀ ਬਾਰੇ ਚਰਚਾ ਕੁਝ ਸਮੇਂ ਤੋਂ ਚੱਲ ਰਹੀ ਹੈ। ਪੰਜਾਬ ਵਿਚ ਹਾਲ ਹੀ ਦੇ ਸਾਲਾਂ ਵਿਚ ਝੋਨੇ ਅਤੇ ਬਾਜਰੇ ਦੀ ਔਸਤ ਉਪਜ ਕ੍ਰ੍ਮਵਾਰ ਲਗਭੱਗ 65 ਅਤੇ 10 ਕੁਇੰਟਲ ਪ੍ਰਤੀ ਹੈਕਟੇਅਰ...
ਪੰਨਾ ਲਾਲ ਦੀ ਕੁਲਫ਼ੀ 26 ਅਕਤੂਬਰ ਦਾ ਮਿਡਲ ‘ਤਿਲਕੂ ਦੀ ਕੁਲਫ਼ੀ’ ਵਧੀਆ ਲੱਗਾ। ਲਗਭਗ 50-55 ਸਾਲ ਪਹਿਲਾਂ ਬਿਲਕੁਲ ਇਵੇਂ ਦਾ ਇਕ ਪਾਤਰ ਮੇਰੇ ਜ਼ਿਹਨ ’ਚ ਵੀ ਆ ਗਿਆ। ਮੈਂ ਆਪਣੇ ਪਿੰਡ ਭੋਲੇਕੇ ਤੋਂ ਤੇਜਾ ਕਲਾਂ ਵਿਖੇ ਬਾਬਾ ਬੁੱਢਾ ਖਾਲਸਾ ਹਾਈ...
ਸੁਰਜਨ ਜ਼ੀਰਵੀ ਦੀ ਯਾਦ ਅਕਤੂਬਰ ਦੇ ਅੰਤ ਵਿਚ ‘ਪੰਜਾਬੀ ਟ੍ਰਿਬਿਊਨ’ ਵਿਚ ਮਹਾਰਥੀ ਪੱਤਰਕਾਰ ਸੁਰਜਨ ਜ਼ੀਰਵੀ ਬਾਰੇ ਲੇਖ ਛਪੇ ਸਨ। ਲੇਖ ਪੜ੍ਹ ਕੇ ਮੈਂ ਇਹ ਖ਼ਤ ਲਿਖਣ ਤੋਂ ਬਿਨਾ ਰਹਿ ਨਾ ਸਕਿਆ: ਮੈਨੂੰ ਆਪਣੇ ਸਾਥੀਆਂ ਮਿੱਤਰਾਂ ਅਤੇ ਪਰਿਵਾਰਕ ਜੀਆਂ ਕੋਲੋਂ ਅਕਸਰ ਸੁਣਨ...
ਚੁੱਪ ਦੀ ਸਾਜ਼ਿਸ਼ 23 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਰਾਜੇਸ਼ ਰਾਮਚੰਦਰਨ ਦਾ ਜੀਂਦ ਕਾਂਡ ਬਾਰੇ ਲੇਖ ਨਿਡਰ ਕਲਮ ਦੀ ਕਰਾਮਾਤ ਹੈ। ਇਹ ਕਾਂਡ ਸਮਾਜ ਦੇ ਕਮਜ਼ੋਰ ਵਰਗ ਦੀਆਂ ਵਿਦਿਆਰਥਣਾਂ ਨਾਲ ਵਾਪਰਿਆ। ਕਿੱਡਾ ਕਰੂਰ ਸੱਚ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੇ...
Advertisement