ਭਾਰਤ ਨੂੰ ਭਰੋਸਾ ਹੈ ਕਿ ਅਪਰੇਸ਼ਨ ਸਿੰਧੂਰ ਦੀ ਸਫਲਤਾ ਪਾਕਿਸਤਾਨ ਨੂੰ ਆਖਿ਼ਰਕਾਰ ਆਪਣੇ ਤੌਰ-ਤਰੀਕੇ ਸੁਧਾਰਨ ਲਈ ਮਜਬੂਰ ਕਰੇਗੀ; ਹਾਲਾਂਕਿ ਅਮਰੀਕਾ ਦੀ ‘ਡਿਫੈਂਸ ਇੰਟੈਲੀਜੈਂਸ ਏਜੰਸੀ (ਡੀਆਈਏ) ਦੀ ਤਾਜ਼ਾ ਰਿਪੋਰਟ ਜੋ ਵਿਸ਼ਵ ਵਿਆਪੀ ਖਤਰਿਆਂ ਦਾ ਮੁਲਾਂਕਣ ਕਰਦੀ ਹੈ, ਨੇ ਗੰਭੀਰ ਤਸਵੀਰ ਪੇਸ਼...
Advertisement
ਸੰਪਾਦਕੀ
ਹਰਿਆਣਾ ਦੇ ਭਾਜਪਾ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਦੀਆਂ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਬਾਰੇ ਟਿੱਪਣੀਆਂ- ਔਰਤਾਂ ਨੂੰ ‘ਬਹਾਦਰੀ’ ਨਾ ਦਿਖਾਉਣ ਲਈ ਦੋਸ਼ੀ ਠਹਿਰਾਉਣਾ ਅਤੇ ਇਸ ਨੂੰ ਜਜ਼ਬੇ ਦੀ ਘਾਟ ਨਾਲ ਜੋੜਨਾ- ਬਹੁਤ ਹੀ ਮਾੜੀਆਂ, ਗ਼ੈਰ-ਸੰਵੇਦਨਸ਼ੀਲ ਤੇ ਸ਼ਰਮਨਾਕ ਹਨ।...
ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਸੁਖਾਵੀਂ ਭਵਿੱਖਬਾਣੀ ਤੋਂ ਉਤਸ਼ਾਹਿਤ ਭਾਰਤ ਹੁਣ ਜਪਾਨ ਨੂੰ ਪਛਾੜ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਹੁਣ ਸਿਰਫ਼ ਅਮਰੀਕਾ, ਚੀਨ ਤੇ ਜਰਮਨੀ ਹੀ ਇਸ ਤੋਂ ਅੱਗੇ ਹਨ ਅਤੇ ਨੀਤੀ ਅਯੋਗ ਨੂੰ...
ਅਰਵਿੰਦਰ ਜੌਹਲ ਭਾਰਤ-ਪਾਕਿਸਤਾਨ ਤਣਾਅ ਦੌਰਾਨ ਟੀ.ਵੀ. ਚੈਨਲਾਂ ਦੀ ਵਿਊਅਰਸ਼ਿਪ (viewership) ਬਾਰੇ ਹਾਲ ਹੀ ’ਚ ਜਾਰੀ ਹੋਈ ਬ੍ਰਾਡਕਾਸਟ ਆਡੀਐਂਸ ਰਿਸਰਚ ਕੌਂਸਲ (ਬਾਰਕ) ਦੀ ਰਿਪੋਰਟ ਦੇ ਅੰਕੜੇ ਸਭ ਦਾ ਧਿਆਨ ਮੰਗਦੇ ਹਨ। ਪਹਿਲਗਾਮ ਦੀ ਬੈਸਰਨ ਵਾਦੀ ਵਿੱਚ 22 ਅਪਰੈਲ ਨੂੰ ਦਹਿਸ਼ਤੀ ਘਟਨਾ...
ਰਾਸ਼ਟਰੀ ਸੁਰੱਖਿਆ ਲਈ ਵੱਡੀ ਜਿੱਤ ਦੇ ਰੂਪ ਵਿੱਚ, ਹਥਿਆਰਬੰਦ ਸੈਨਾਵਾਂ ਨੇ ਪਿਛਲੇ 16 ਮਹੀਨਿਆਂ ’ਚ 400 ਤੋਂ ਵੱਧ ਮਾਓਵਾਦੀ ਬਾਗ਼ੀਆਂ ਨੂੰ ਖ਼ਤਮ ਕੀਤਾ ਹੈ ਜਿਨ੍ਹਾਂ ਵਿੱਚ ਬਸਵਰਾਜੂ ਉਰਫ ਨੰਬਾਲਾ ਕੇਸ਼ਵਰਾਓ ਵਰਗੇ ਚੋਟੀ ਦੇ ਨੇਤਾ ਸ਼ਾਮਿਲ ਹਨ। ਛੱਤੀਸਗੜ੍ਹ ਦੇ ਬਸਤਰ ਖੇਤਰ...
Advertisement
ਮਹੀਨਾ ਪਹਿਲਾਂ ਪਹਿਲਗਾਮ ਦੇ ਦਹਿਸ਼ਤੀ ਹਮਲੇ ਨੇ ਬਹੁਤ ਰੁੱਖੇ ਜਿਹੇ ਢੰਗ ਨਾਲ ਭਾਰਤ ਨੂੰ ਇਸ ਦੀ ਬੇਪਰਵਾਹੀ ਦਾ ਅਹਿਸਾਸ ਕਰਾਇਆ ਸੀ। ਖ਼ੂਬਸੂਰਤ ਬੈਸਰਨ ਘਾਟੀ ’ਚ ਸੈਲਾਨੀਆਂ ਦਾ ਭਿਆਨਕ ਕਤਲੇਆਮ ਜ਼ੋਰਦਾਰ ਝਟਕਾ ਸੀ ਤੇ ਇਸ ਨੇ ਚੇਤੇ ਕਰਾਇਆ ਕਿ ਸਰਹੱਦ ਪਾਰ...
ਸੁਪਰੀਮ ਕੋਰਟ ਦਾ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖ਼ਾਨ ਮਹਿਮੂਦਾਬਾਦ ਨੂੰ ਅੰਤਰਿਮ ਜ਼ਮਾਨਤ ਦੇਣ ਦਾ ਫ਼ੈਸਲਾ ਕਈ ਕਾਰਨਾਂ ਕਰ ਕੇ ਅਹਿਮ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ ਭਾਰਤ ਵਿੱਚ ਬੋਲਣ ਦੀ ਆਜ਼ਾਦੀ, ਅਕਾਦਮਿਕ ਸੁਤੰਤਰਤਾ ਅਤੇ ਕਾਨੂੰਨੀ ਪ੍ਰਕਿਰਿਆ ਦੇ ਮੁੱਦਿਆਂ ਨਾਲ...
ਬਾਨੂ ਮੁਸ਼ਤਾਕ ਦੀ ਰਚਨਾ ‘ਹਾਰਟ ਲੈਂਪ’ ਦੇ ਪੰਨਿਆਂ ਦੀ ਚਮਕ ਨਾ ਕੇਵਲ ਹੋਰ ਵਧ ਗਈ ਹੈ ਸਗੋਂ ਇਹ ਆਲਮੀ ਮੰਚ ’ਤੇ ਖੇਤਰੀ ਸਾਹਿਤ ਲਈ ਰੌਸ਼ਨੀ ਬਣ ਕੇ ਵੀ ਉੱਭਰੀ ਹੈ। ਸਾਲ 2025 ਦਾ ਕੌਮਾਂਤਰੀ ਬੁੱਕਰ ਪੁਰਸਕਾਰ ਜਿੱਤ ਕੇ ਬਾਨੂੰ ਮੁਸ਼ਤਾਕ...
ਅਸ਼ੋਕਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦੀ ‘ਅਪਰੇਸ਼ਨ ਸਿੰਧੂਰ’ ਦੇ ਕੁਝ ਪਹਿਲੂਆਂ ’ਤੇ ਸਵਾਲ ਉਠਾਉਣ ਵਾਲੀ ਸੋਸ਼ਲ ਮੀਡੀਆ ਪੋਸਟ ਲਈ ਹੋਈ ਗ੍ਰਿਫ਼ਤਾਰੀ ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਸਾਨੂੰ ਚੇਤੇ ਕਰਾਉਂਦੀ ਹੈ ਕਿ ਅਜੋਕੇ ਭਾਰਤ ’ਚ ਕਿਵੇਂ ਅਸਹਿਮਤੀ ਨੂੰ ਹੁਣ...
ਉਹ ਸਾਡੇ ਵਿੱਚ ਹੀ ਰਲੇ ਹੋਏ ਦੁਸ਼ਮਣ ਹਨ। ਭਾਰਤ-ਪਾਕਿਸਤਾਨ ਟਕਰਾਅ ਦੌਰਾਨ ਉਨ੍ਹਾਂ ਵੱਲੋਂ ਕੀਤੀ ਗੱਦਾਰੀ ਦੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆ ਰਹੇ ਹਨ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕਾਂ ਦੀ ਗ੍ਰਿਫ਼ਤਾਰੀ, ਜਿਨ੍ਹਾਂ ’ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਨਾਲ...
ਜੰਮੂ ਕਸ਼ਮੀਰ ਵਿੱਚ ਪਹਿਲਗਾਮ ਤ੍ਰਾਸਦੀ ਤੋਂ ਬਾਅਦ ਕੇਂਦਰ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਬਣੀ ਸਹਿਮਤੀ ਥੋੜ੍ਹ-ਚਿਰੀ ਸਾਬਿਤ ਹੋਈ ਹੈ। ਹੁਣ ਹਾਲਾਤ ਮੁੜ ਪਹਿਲਾਂ ਵਰਗੇ ਹੋ ਗਏ ਹਨ ਕਿਉਂਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਦਲ, ਜਿਨ੍ਹਾਂ ਅਪਰੇਸ਼ਨ ਸਿੰਧੂਰ ਦੇ ਨਾਲ-ਨਾਲ ਪਾਕਿਸਤਾਨ...
ਸੈਲਾਨੀਆਂ ਨਾਲ ਭਰੇ ਹੋਣ ਤੋਂ ਲੈ ਕੇ 22 ਅਪਰੈਲ ਨੂੰ ਅਚਾਨਕ ਪਹਿਲਗਾਮ ਕਤਲੇਆਮ ਦੀ ਘਟਨਾ ਵਾਪਰਨ ਮਗਰੋਂ ਜੰਮੂ ਕਸ਼ਮੀਰ ਲਈ ਸਮਾਂ ਬਹੁਤ ਔਖਿਆਈ ਭਰਿਆ ਰਿਹਾ ਹੈ। ਉਸ ਸਮੇਂ ਤੋਂ ਬਹੁਤ ਹੀ ਘੱਟ ਜਾਂ ਨਾਂਹ ਦੇ ਬਰਾਬਰ ਸੈਰ-ਸਪਾਟਾ ਗਤੀਵਿਧੀ ਹੋਈ ਹੈ...
ਅਰਵਿੰਦਰ ਜੌਹਲ ਅਪਰੇਸ਼ਨ ‘ਸਿੰਧੂਰ’ ਤੋਂ ਬਾਅਦ ਜਦੋਂ ਇਸ ਬਾਰੇ ਜਾਣਕਾਰੀ ਦੇਣ ਲਈ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਸੱਜੇ-ਖੱਬੇ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਬੈਠੀਆਂ ਸਨ ਤਾਂ ਸਮੁੱਚੇ ਦੇਸ਼ ਵਾਸੀ ਬਹੁਤ ਮਾਣ ਮਹਿਸੂਸ ਕਰ ਰਹੇ ਸਨ ਕਿ ਦੇਸ਼...
ਭਾਖੜਾ ਡੈਮ ਤੋਂ ਸਤਲੁਜ ਅਤੇ ਰਾਵੀ ਦਰਿਆਵਾਂ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲ ਰਹੀ ਕਸ਼ਮਕਸ਼ ਵਧ ਰਹੀ ਹੈ। 21 ਮਈ ਤੋਂ ਸ਼ੁਰੂ ਹੋਣ ਵਾਲੇ ਪਾਣੀ ਛੱਡਣ ਦੇ ਨਵੇਂ ਗੇੜ ਲਈ ਹਰਿਆਣਾ ਨੇ ਪਾਣੀ ਦੀ ਜੋ ਸੋਧੀ...
ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਦੇਸ਼ ਦਾ ਧਿਆਨ ‘ਇੰਡੀਆ’ ਧੜੇ ਦੀ ਪਤਲੀ ਹਾਲਤ ਵੱਲ ਦਿਵਾਇਆ ਹੈ, ਜੋ ਹੌਲੀ-ਹੌਲੀ ਆਪਣੀ ਅਹਿਮੀਅਤ ਗੁਆ ਰਿਹਾ ਹੈ। ਉਨ੍ਹਾਂ ਨੂੰ ਵੀ ਪੱਕਾ ਪਤਾ ਨਹੀਂ ਹੈ ਕਿ ਦੋ ਸਾਲ ਪਹਿਲਾਂ ਬਣਿਆ ਇਹ ਗੱਠਜੋੜ ਅਜੇ ਵੀ...
ਭਾਰਤ ਵੱਲੋਂ ਸਿੰਧ ਜਲ ਸੰਧੀ-1960 ਮੁਲਤਵੀ ਕਰਨ ਦੇ ਫ਼ੈਸਲੇ ਉੱਪਰ ਮੁੜ ਵਿਚਾਰ ਕਰਨ ਲਈ ਪਾਕਿਸਤਾਨ ਦੀ ਅਪੀਲ ਨਾ ਕੇਵਲ ਦੋਵਾਂ ਦੇਸ਼ਾਂ ਵਿਚਕਾਰ ਪਿਛਲੇ ਕੁਝ ਹਫ਼ਤਿਆਂ ਤੋਂ ਬਣੇ ਤਣਾਅ ਦੇ ਮੱਦੇਨਜ਼ਰ ਸਗੋਂ ਦਰਿਆਈ ਪਾਣੀਆਂ ਦੀ ਬਿਹਤਰ ਤੇ ਸੰਜਮੀ ਵਰਤੋਂ ਦੇ ਲਿਹਾਜ਼...
ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ’ਚ ਉੱਠੀ ਗੁੱਸੇ ਦੀ ਲਹਿਰ ਨੇ ਭੱਦੀਆਂ ਟਿੱਪਣੀਆਂ ਕਰਨ ਵਾਲਿਆਂ (ਟਰੋਲ ਆਰਮੀ) ਨੂੰ ਐਨਾ ਭੜਕਾ ਦਿੱਤਾ ਹੈ ਕਿ ਉਹ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਉਲੰਪਿਕ ਚੈਂਪੀਅਨ ਨੀਰਜ...
ਜਸਟਿਸ ਬੀਆਰ ਗਵਈ ਵੱਲੋਂ ਭਾਰਤ ਦੇ 52ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕਣਾ ਇਤਿਹਾਸਕ ਮੌਕਾ ਬਣ ਗਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਇਸ ਸਿਖ਼ਰਲੀ ਸੰਵਿਧਾਨਕ ਪਦਵੀ ਉੱਤੇ ਪਹੁੰਚਣ ਵਾਲੇ ਉਹ ਪਹਿਲੇ ਬੋਧੀ ਅਤੇ ਕੇਵਲ ਦੂਜੇ ਦਲਿਤ ਹਨ। ਉਨ੍ਹਾਂ ਦਾ ਕਾਰਜਕਾਲ ਭਾਵੇਂ...
ਭਾਰਤ ਅਤੇ ਪਾਕਿਸਤਾਨ ਵਿਚਕਾਰ ਗੋਲੀਬੰਦੀ ਹੋਣ ਤੋਂ ਬਾਅਦ ਭਾਵੇਂ ਠੰਢ-ਠੰਢਾਅ ਹੋ ਗਿਆ ਹੈ ਪਰ ਦੋਵਾਂ ਦੇਸ਼ਾਂ ਵਿਚਕਾਰ ਬਣੀ ਗਹਿਰੀ ਬੇਭਰੋਸਗੀ ਕਰ ਕੇ ਗੋਲੀਬੰਦੀ ਦੇ ਅਮਲ ਨੂੰ ਸਥਿਰ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਅਮਰੀਕਾ ਦੀ ਵਿਚੋਲਗੀ ਕਰ ਕੇ ਭਾਵੇਂ...
ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਵੇਚ ਕੇ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦਾ ਧੰਦਾ ਬੇਰੋਕ ਜਾਰੀ ਹੈ ਅਤੇ ਇਸ ਵਾਰ ਇਸ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਬਲਾਕ ਵਿੱਚ ਦਸਤਕ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ 21 ਮੌਤਾਂ ਹੋ ਚੁੱਕੀਆਂ...
ਅਪਰੇਸ਼ਨ ਸਿੰਧੂਰ, ਜਿਸ ਨੂੰ ਸਿਰਫ਼ ਰੋਕਿਆ ਗਿਆ ਹੈ ਤੇ ਜੇਕਰ ਪਾਕਿਸਤਾਨ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਇਹ ਫਿਰ ਸ਼ੁਰੂ ਕੀਤਾ ਜਾ ਸਕਦਾ ਹੈ, ਨੇ ਭਾਰਤੀ ਹਵਾਈ ਸੈਨਾ (ਆਈਏਐੱਫ) ਦੀ ਤਾਕਤ ਨੂੰ ਸ਼ਾਨਦਾਰ ਢੰਗ ਨਾਲ ਦਰਸਾਇਆ ਹੈ। ਅਤਿਵਾਦੀ ਟਿਕਾਣਿਆਂ ਤੇ...
ਤਿੰਨਾਂ ਸੈਨਾਵਾਂ ਦੀ ਬੇਮਿਸਾਲ ਪ੍ਰੈੱਸ ਵਾਰਤਾ ਵਿੱਚ ਭਾਰਤ ਨੇ ਅਪਰੇਸ਼ਨ ਸਿੰਧੂਰ ਦੇ ਕੁਝ ਵੇਰਵੇ ਖੁੱਲ੍ਹ ਕੇ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ ਦੱਸਿਆ ਗਿਆ ਕਿ ਕਿਵੇਂ 22 ਅਪਰੈਲ ਦੇ ਪਹਿਲਗਾਮ (ਜੰਮੂ ਕਸ਼ਮੀਰ) ਦਹਿਸ਼ਤੀ ਹਮਲੇ ਦੇ ਜਵਾਬ ਵਿੱਚ ਤੇਜ਼ ਅਤੇ ਸੰਤੁਲਿਤ ਫ਼ੌਜੀ...
ਵਿਰਾਟ ਕੋਹਲੀ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਨਾਲ ਹੀ ਕ੍ਰਿਕਟ ਦੀ ਇਸ ਵੰਨਗੀ ਨੇ ਆਪਣਾ ਚਮਕਦਾ ਸਿਤਾਰਾ ਗੁਆ ਲਿਆ ਹੈ। ਆਪਣੀ ਪੀੜ੍ਹੀ ਦਾ ਸਭ ਤੋਂ ਮਹਾਨ ਬੱਲੇਬਾਜ਼, ਤੇ ਆਪਣੇ ਦੌਰ ਦੇ ਮਹਾਨ ਖਿਡਾਰੀਆਂ ’ਚੋਂ ਇੱਕ, ਹੁਣ ਟੈਸਟ ਕ੍ਰਿਕਟ...
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਉਸ ਵੇਲੇ ਸਮੁੱਚੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਇਹ ਐਲਾਨ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਫੌਰੀ ਮੁਕੰਮਲ ਗੋਲੀਬੰਦੀ ਕਰਨ ਲਈ ਸਹਿਮਤ ਹੋ ਗਏ ਹਨ। ਜਿਸ ਵੇਲੇ ਇਹ...
ਇਕ ਪਾਸੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਛਿੜੇ ਫੌਜੀ ਟਕਰਾਅ ਵਿਚ ਪੰਜਾਬ ਜੰਗ ਦਾ ਅਖਾੜਾ ਬਣਿਆ ਹੋਇਆ ਹੈ; ਦੂਜੇ ਪਾਸੇ ਇਸ ਨੂੰ ਆਪਣੇ ਦਰਿਆਈ ਪਾਣੀਆਂ ਦੀ ਰਾਖੀ ਲਈ ਨਾ-ਬਰਾਬਰੀ ਵਾਲੀ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ...
ਅਰਵਿੰਦਰ ਜੌਹਲ ਸ਼ਨਿਚਰਵਾਰ ਸ਼ਾਮ ਵੇਲੇ ਜਦੋਂ ਇਹ ਖ਼ਬਰ ਆਈ ਕਿ ਭਾਰਤ ਅਤੇ ਪਾਕਿਸਤਾਨ ਗੋਲੀਬੰਦੀ ਕਰਨ ਅਤੇ ਇੱਕ-ਦੂਜੇ ਖ਼ਿਲਾਫ਼ ਹਮਲਾਵਰ ਕਾਰਵਾਈ ਨਾ ਕਰਨ ਲਈ ਸਹਿਮਤ ਹੋ ਗਏ ਹਨ ਤਾਂ ਇੱਕ ਵਾਰੀ ਸਾਰਿਆਂ ਨੂੰ ਸੁਖ ਦਾ ਸਾਹ ਆਇਆ। ਪਰ ਇਹ ਸਕੂਨ ਬਹੁਤਾ...
ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤਗਰਦੀ ਦੇ ਟਿਕਾਣਿਆਂ ਉੱਪਰ ਗਿਣ-ਮਿੱਥ ਕੇ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਤੋਂ ਫੌਰੀ ਬਾਅਦ ਵੀਰਵਾਰ ਨੂੰ ਸਰਕਾਰ ਨੇ ਏਕਤਾ ਅਤੇ ਠਰੰਮੇ ਦਾ ਮੁਜ਼ਾਹਰਾ ਕੀਤਾ ਹਾਲਾਂਕਿ ਅਜੇ ਵੀ ਬਹੁਤ ਜ਼ਿਆਦਾ ਤਣਾਅ ਅਤੇ ਬਦਲੇ ਦੇ ਤੌਰ ’ਤੇ ਕੀਤੀਆਂ...
ਕੈਨੇਡਾ ਦੀਆਂ ਆਮ ਚੋਣਾਂ ਵਿੱਚ ਭਰਵਾਂ ਫ਼ਤਵਾ ਹਾਸਿਲ ਕਰਨ ਤੋਂ ਬਾਅਦ ਬੀਤੇ ਦਿਨੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਗਏ ਸਨ ਜਿਸ ਮੌਕੇ ਦੁਵੱਲੇ ਸਬੰਧਾਂ ਨੂੰ ਲੈ ਕੇ ਦੋਵਾਂ ਆਗੂਆਂ ਵੱਲੋਂ ਕੁਝ ਖ਼ਰੀਆਂ ਖ਼ਰੀਆਂ ਗੱਲਾਂ ਕੀਤੀਆਂ...
ਪਾਕਿਸਤਾਨ ਤੇ ਇਸ ਦੀਆਂ ਬਦਨਾਮ ਦਹਿਸ਼ਤੀ ਫੈਕਟਰੀਆਂ ਦਾ ਹਿਸਾਬ ਚਿਰਾਂ ਤੋਂ ਬਕਾਇਆ ਸੀ। ਪਰ ਪਹਿਲਗਾਮ ਵਿਚ 22 ਅਪਰੈਲ ਨੂੰ ਜਦ ਅਤਿਵਾਦੀਆਂ ਨੇ ਬੇਖ਼ਬਰ ਸੈਲਾਨੀਆਂ ਦੀ ਹੱਤਿਆ ਕੀਤੀ ਤਾਂ ਮੋਟੀ ਲਾਲ ਲਕੀਰ ਖਿੱਚੀ ਗਈ; ਮਿੱਥ ਕੇ ਕੀਤੀਆਂ ਹੱਤਿਆਵਾਂ ਨਾ ਕੇਵਲ ਕਸ਼ਮੀਰ...
ਕੰਟਰੋਲ ਰੇਖਾ ਦੇ ਪਾਰ ਅਤਿਵਾਦੀ ਲੁਕਣਗਾਹਾਂ ’ਤੇ ਭਾਰਤ ਵੱਲੋਂ ਕੀਤੇ ਸਟੀਕ ਹਮਲੇ ਨੂੰ ‘ਅਪਰੇਸ਼ਨ ਸਿੰਧੂਰ’ ਦਾ ਨਾਂ ਦੇ ਕੇ, ਮੋਦੀ ਸਰਕਾਰ ਨੇ ਪਹਿਲਗਾਮ ਕਤਲੇਆਮ ’ਚ ਗਈਆਂ ਜਾਨਾਂ ਦਾ ਬਦਲਾ ਲੈਣ ਤੋਂ ਕਿਤੇ ਵੱਡਾ ਕਾਰਜ ਨੇਪਰੇ ਚਾੜ੍ਹਿਆ ਹੈ। ਇਸ ਰਾਹੀਂ ਪ੍ਰਤੀਕ...
Advertisement