ਰੌਸ਼ਨ ਦੀ ਸੰਪਾਦਿਤ ਪੁਸਤਕ ‘ਸਰਹੱਦੋਂ ਪਾਰ’ ਰਿਲੀਜ਼
ਹਰਜੀਤ ਲਸਾੜਾ ਬ੍ਰਿਸਬੇਨ, 7 ਜੁਲਾਈ ਆਸਟਰੇਲੀਆ ਪੰਜਾਬੀ ਲੇਖਕ ਸਭਾ ਵੱਲੋਂ ਇੱਥੇ ਕਰਵਾਏ ਸਾਹਿਤਕ ਸਮਾਗਮ ਵਿੱਚ ਸ਼ਾਇਰ ਗੁਰਦਿਆਲ ਰੌਸ਼ਨ ਵੱਲੋਂ ਸੰਪਾਦਿਤ ਪੁਸਤਕ ‘ਸਰਹੱਦੋਂ ਪਾਰ’ ਰਿਲੀਜ਼ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸਭਾ ਦੀ ਪ੍ਰਧਾਨ ਰਿਤੂ ਅਹੀਰ ਨੇ ਸਰੋਤਿਆਂ ਦਾ ਸਵਾਗਤ ਕਰਦਿਆਂ ਕੀਤੀ।...
Advertisement
ਹਰਜੀਤ ਲਸਾੜਾ
ਬ੍ਰਿਸਬੇਨ, 7 ਜੁਲਾਈ
Advertisement
ਆਸਟਰੇਲੀਆ ਪੰਜਾਬੀ ਲੇਖਕ ਸਭਾ ਵੱਲੋਂ ਇੱਥੇ ਕਰਵਾਏ ਸਾਹਿਤਕ ਸਮਾਗਮ ਵਿੱਚ ਸ਼ਾਇਰ ਗੁਰਦਿਆਲ ਰੌਸ਼ਨ ਵੱਲੋਂ ਸੰਪਾਦਿਤ ਪੁਸਤਕ ‘ਸਰਹੱਦੋਂ ਪਾਰ’ ਰਿਲੀਜ਼ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸਭਾ ਦੀ ਪ੍ਰਧਾਨ ਰਿਤੂ ਅਹੀਰ ਨੇ ਸਰੋਤਿਆਂ ਦਾ ਸਵਾਗਤ ਕਰਦਿਆਂ ਕੀਤੀ। ਮਗਰੋਂ ਗੁਰਦਿਆਲ ਰੌਸ਼ਨ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਆਪਣੀਆਂ ਚੋਣਵੀਆਂ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਵੀ ਖੱਟੀ। ਬਾਅਦ ਵਿੱਚ ਉਨ੍ਹਾਂ ਵੱਲੋਂ ਸੰਪਾਦਿਤ ਪੁਸਤਕ ‘ਸਰਹੱਦੋਂ ਪਾਰ’ ਲੋਕ ਅਰਪਣ ਕੀਤੀ ਗਈ, ਜੋ ਪਾਕਿਸਤਾਨ ਦੇ ਅਣਗੌਲੇ ਕਵੀਆਂ ਦੀ ਸੰਯੁਕਤ ਝਲਕ ਹੈ।
ਸਮਾਗਮ ਵਿੱਚ ਪਰਮਿੰਦਰ ਸਿੰਘ, ਗੁਰਮੁਖ ਸਿੰਘ, ਜਸਕਰਨ ਸਿੰਘ, ਰਿੰਚਲ, ਵਰਿੰਦਰ ਅਲੀਸ਼ੇਰ, ਤਾਜ ਰੱਤੂ ਅਤੇ ਮਨਜੀਤ ਬੋਪਾਰਾਏ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਭਰੀ।
Advertisement
×