ਇਰਾਨ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ’ਚ ਅੱਗ
ਇਰਾਨ ਦੇ ਦੱਖਣ-ਪੱਛਮੀ ਹਿੱਸੇ ’ਚ ਮੁਲਕ ਦੀ ਸਭ ਤੋਂ ਪੁਰਾਣੀ ਤੇ ਵੱਡੀ ਤੇਲ ਰਿਫਾਇਨਰੀ ਵਿੱਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਬਦਾਨ ਰਿਫਾਇਨਰੀ ’ਚ ਇੱਕ ਲੀਕ ਹੋਏ ਪੰਪ ਦੀ ਮੁਰੰਮਤ ਦੌਰਾਨ ਅੱਗ ਲੱਗੀ ਦੱਸੀ ਜਾ...
Advertisement
ਇਰਾਨ ਦੇ ਦੱਖਣ-ਪੱਛਮੀ ਹਿੱਸੇ ’ਚ ਮੁਲਕ ਦੀ ਸਭ ਤੋਂ ਪੁਰਾਣੀ ਤੇ ਵੱਡੀ ਤੇਲ ਰਿਫਾਇਨਰੀ ਵਿੱਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਬਦਾਨ ਰਿਫਾਇਨਰੀ ’ਚ ਇੱਕ ਲੀਕ ਹੋਏ ਪੰਪ ਦੀ ਮੁਰੰਮਤ ਦੌਰਾਨ ਅੱਗ ਲੱਗੀ ਦੱਸੀ ਜਾ ਰਹੀ ਹੈ। ਇਸ ਹਾਦਸੇ ’ਚ ਰਿਫਾਇਨਰੀ ਦੇ ਇੱਕ ਕਾਮੇ ਦੀ ਮੌਤ ਹੋ ਗਈ ਹੈ।
ਅੱਗ ਬੁਝਾਊ ਦਸਤਿਆਂ ਨੇ ਦੋ ਘੰਟਿਆਂ ’ਚ ਅੱਗ ’ਤੇ ਕਾਬੂ ਪਾ ਲਿਆ। ਇਰਾਨ ਦੀ ਸੰਸਦ ਦੇ ਡਿਪਟੀ ਸਪੀਕਰ ਅਲੀ ਨਿਕਜ਼ਾਦ ਨੇ ਕੁਝ ਮਜ਼ਦੂਰਾਂ ਦੇ ਜ਼ਖਮੀ ਹੋਣ ਦਾ ਵੀ ਪ੍ਰਗਟਾਵਾ ਕੀਤਾ ਹੈ। ਅਬਦਾਨ ਰਿਫਾਇਨਰੀ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ 670 ਕਿੱਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਹ ਰਾਜ ਦੀ ਸਭ ਤੋਂ ਵੱਡੀ ਰਿਫਾਇਨਰੀ ਹੈ ਜੋ ਮੁਲਕ ਦੇ 25 ਫ਼ੀਸਦ ਤੇਲ਼ ਦਾ ਉਤਪਾਦਨ ਕਰਦੀ ਹੈ।
Advertisement
Advertisement
×