DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੂਲੇ ਦੀ ਅਗਵਾਈ ਹੇਠ ਵਫ਼ਦ ਵੱਲੋਂ ਅਰਬ ਲੀਗ ਦੇ ਜਨਰਲ ਸਕੱਤਰ ਨਾਲ ਮੁਲਾਕਾਤ

ਅਤਿਵਾਦ ਖ਼ਿਲਾਫ਼ ਭਾਰਤ ਦਾ ਰੁਖ਼ ਦੁਹਰਾਇਆ
  • fb
  • twitter
  • whatsapp
  • whatsapp
Advertisement

ਕਾਹਿਰਾ, 3 ਜੂਨ

ਸਰਬ ਪਾਰਟੀ ਵਫ਼ਦ ਨੇ ਅੱਜ ਮਿਸਰ ’ਚ ਅਰਬ ਲੀਗ ਦੇ ਜਨਰਲ ਸਕੱਤਰ ਅਹਿਮਦ ਅਬੁਲ ਗ਼ਈਤ ਨਾਲ ਮੁਲਾਕਾਤ ਕੀਤੀ ਅਤੇ ਅਤਿਵਾਦ ਖ਼ਿਲਾਫ਼ ਭਾਰਤ ਦਾ ਦ੍ਰਿੜ੍ਹ ਰੁਖ਼ ਦੁਹਰਾਇਆ। ਵਫ਼ਦ ਨੇ ਅਤਿਵਾਦ ਖ਼ਿਲਾਫ਼ ਦ੍ਰਿੜ੍ਹ ਰੁਖ਼ ਨੂੰ ਨਵੀਂ ਦਿੱਲੀ ਤੇ ਅਰਬ ਲੀਗ ਦੋਵਾਂ ਲਈ ‘ਤਰਜੀਹ’ ਦੱਸਿਆ।

Advertisement

ਐੱਨਸੀਪੀ (ਐੱਸਪੀ) ਸੰਸਦ ਮੈਂਬਰ ਸੁਪ੍ਰਿਆ ਸੂਲੇ ਦੀ ਅਗਵਾਈ ਹੇਠਲੇ ਵਫ਼ਦ ਨੇ ਮਿਸਰ ਦੀ ਆਪਣੀ ਦੋ ਰੋਜ਼ਾ ਯਾਤਰਾ ਦੌਰਾਨ ਅਰਬ ਲੀਗ ਦੇ ਜਨਰਲ ਸਕੱਤਰ ਨਾਲ ਮੁਲਾਕਾਤ ਕੀਤੀ। ਇਹ ਵਫ਼ਦ ਦੀ ਚਾਰ ਮੁਲਕਾਂ ਦੀ ਯਾਤਰਾ ਦਾ ਆਖਰੀ ਪੜਾਅ ਹੈ। ਮਿਸਰ ’ਚ ਭਾਰਤੀ ਦੂਤਘਰ ਨੇ ਐੱਕਸ ’ਤੇ ਇਸ ਪੋਸਟ ’ਚ ਕਿਹਾ ਕਿ ਮੀਟਿੰਗ ਦੌਰਾਨ ਵਫ਼ਦ ਨੇ ‘ਅਰਬ ਲੀਗ ਨਾਲ ਭਾਰਤ ਦੀ ਰਾਜਨੀਤਕ, ਆਰਥਿਕ ਤੇ ਸੱਭਿਆਚਾਰਕ ਨੇੜਤਾ’ ਬਾਰੇ ਚਰਚਾ ਕੀਤੀ। ਇਸ ’ਚ ਕਿਹਾ ਗਿਆ, ‘ਅਤਿਵਾਦ ਦਾ ਮੁਕਾਬਲਾ ਕਰਨਾ ਅਰਬ ਲੀਗ ਤੇ ਭਾਰਤ ਦੋਵਾਂ ਲਈ ਤਰਜੀਹ ਹੈ। ਵਫ਼ਦ ਨੇ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੇ ਏਕੀਕ੍ਰਿਤ ਰੁਖ਼ ਤੇ ਸਮੂਹਿਕ ਦ੍ਰਿੜ੍ਹ ਸੰਕਲਪ ਨੂੰ ਉਭਾਰਿਆ।’ ਲੰਘੇ ਐਤਵਾਰ ਇਥੋਪੀਆ ਦੀ ਆਪਣੀ ਯਾਤਰਾ ਮੁਕੰਮਲ ਕਰਨ ਤੋਂ ਬਾਅਦ ਵਫ਼ਦ ਕਾਹਿਰਾ ਪੁੱਜਿਆ ਸੀ। ਬੀਤੇ ਦਿਨ ਵਫ਼ਦ ਨੇ ਮਿਸਰ ਦੇ ਸੰਸਦ ਮੈਂਬਰਾਂ ਨਾਲ ‘ਸਾਰਥਕ ਚਰਚਾ’ ਕੀਤੀ ਤੇ ਅਤਿਵਾਦ ਖ਼ਿਲਾਫ਼ ਭਾਰਤ ਦੀ ਸਥਿਤੀ ਤੋਂ ਜਾਣੂ ਕਰਵਾਇਆ। ਵਫ਼ਦ ਨੇ ਮਿਸਰ ਦੇ ਵਿਦੇਸ਼ ਮਾਮਲਿਆਂ ਦੀ ਪਰਿਸ਼ਦ ਨਾਲ ਵੀ ਚਰਚਾ ਕੀਤੀ। ਵਫ਼ਦ ਦਾ ਵਿਦੇਸ਼ ਮੰਤਰੀ ਬਦਰ ਅਬਦੇਲਤੀ ਨਾਲ ਮੁਲਾਕਾਤ ਦਾ ਵੀ ਪ੍ਰੋਗਰਾਮ ਹੈ। -ਪੀਟੀਆਈ

Advertisement
×